- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੱਸਿਆ ਤਿਥੀ ਪਿੱਤਰਾਂ (ਵੱਡ-ਵਡੇਰਿਆਂ) ਨੂੰ ਸਮਰਪਿਤ ਹੈ। ਇਸ ਦਿਨ ਆਪਣੇ ਪੂਰਵਜਾਂ ਦੇ ਨਾਂ 'ਤੇ ਤਰਪਣ ਅਤੇ ਦਾਨ ਕਰੋ, ਇਸ ਨਾਲ ਪਿਤਰ ਦੋਸ਼ ਤੋਂ ਮੁਕਤੀ ਮਿਲਦੀ ਹੈ। ਮੌਨੀ ਮੱਸਿਆ 'ਤੇ ਤਿਲ, ਗੁੜ, ਗਰਮ ਕੱਪੜੇ, ਅਨਾਜ ਅਤੇ ਜੁੱਤੀਆਂ-ਚੱਪਲਾਂ ਦਾ ਦਾਨ ਕਰਨਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ।

ਧਰਮ ਡੈਸਕ, ਨਵੀਂ ਦਿੱਲੀ : ਹਿੰਦੂ ਪੰਚਾਂਗ ਅਨੁਸਾਰ ਮਾਘ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਮੱਸਿਆ ਨੂੰ ਮੌਨੀ ਮੱਸਿਆ ਕਿਹਾ ਜਾਂਦਾ ਹੈ। ਇਸ ਨੂੰ ਸਾਰੀਆਂ ਮੱਸਿਆ 'ਚੋਂ ਸਭ ਤੋਂ ਮਹੱਤਵਪੂਰਨ ਤੇ ਫਲਦਾਇਕ ਮੰਨਿਆ ਗਿਆ ਹੈ। ਇਸ ਸਾਲ ਮੌਨੀ ਮੱਸਿਆ 18 ਜਨਵਰੀ, ਦਿਨ ਐਤਵਾਰ ਨੂੰ ਮਨਾਈ ਜਾਵੇਗੀ। ਇਸ ਦਿਨ ਮੌਨ (ਚੁੱਪ) ਰਹਿਣ ਦਾ ਵਿਸ਼ੇਸ਼ ਮਹੱਤਵ ਹੈ ਕਿਉਂਕਿ ਇਸ ਨਾਲ ਮਾਨਸਿਕ ਤਾਕਤ ਮਿਲਦੀ ਹੈ। ਸ਼ਾਸਤਰਾਂ ਅਨੁਸਾਰ, ਇਸ ਦਿਨ ਪਵਿੱਤਰ ਨਦੀਆਂ 'ਚ ਇਸ਼ਨਾਨ ਅਤੇ ਦਾਨ ਕਰਨ ਨਾਲ ਅਸ਼ਵਮੇਧ ਯੱਗ ਦੇ ਬਰਾਬਰ ਸ਼ੁਭ ਫਲ ਮਿਲਦਾ ਹੈ। ਪਰ ਇਸ ਦਿਨ ਦੇ ਸ਼ੁਭ ਫਲਾਂ ਨੂੰ ਪ੍ਰਾਪਤ ਕਰਨ ਲਈ ਕੁਝ ਖ਼ਾਸ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ, ਆਓ ਜਾਣਦੇ ਹਾਂ -
ਇਸ ਦਿਨ ਸੂਰਜ ਚੜ੍ਹਨ ਤੋਂ ਪਹਿਲਾਂ ਕਿਸੇ ਪਵਿੱਤਰ ਨਦੀ ਵਿਚ ਇਸ਼ਨਾਨ ਕਰਨਾ ਚਾਹੀਦਾ ਹੈ। ਜੇਕਰ ਅਜਿਹਾ ਸੰਭਵ ਨਾ ਹੋਵੇ ਤਾਂ ਘਰ ਵਿਚ ਹੀ ਨਹਾਉਣ ਵਾਲੇ ਪਾਣੀ ਵਿਚ ਗੰਗਾਜਲ ਪਾ ਕੇ ਇਸ਼ਨਾਨ ਕਰੋ। ਇਸ ਦਿਨ ਦਾ ਨਾਮ ਹੀ ਮੌਨੀ ਹੈ, ਇਸ ਲਈ ਕੋਸ਼ਿਸ਼ ਕਰੋ ਕਿ ਪੂਰਾ ਦਿਨ ਜਾਂ ਘੱਟੋ-ਘੱਟ ਇਸ਼ਨਾਨ-ਪੂਜਾ ਤਕ ਚੁੱਪ ਰਹੋ। ਜੇਕਰ ਬਿਲਕੁਲ ਚੁੱਪ ਰਹਿਣਾ ਸੰਭਵ ਨਾ ਹੋਵੇ ਤਾਂ ਕਿਸੇ ਬਾਰੇ ਬੁਰਾ ਬੋਲਣ ਤੋਂ ਬਚੋ।
ਮੱਸਿਆ ਤਿਥੀ ਪਿੱਤਰਾਂ (ਵੱਡ-ਵਡੇਰਿਆਂ) ਨੂੰ ਸਮਰਪਿਤ ਹੈ। ਇਸ ਦਿਨ ਆਪਣੇ ਪੂਰਵਜਾਂ ਦੇ ਨਾਂ 'ਤੇ ਤਰਪਣ ਅਤੇ ਦਾਨ ਕਰੋ, ਇਸ ਨਾਲ ਪਿੱਤਰ ਦੋਸ਼ ਤੋਂ ਮੁਕਤੀ ਮਿਲਦੀ ਹੈ। ਮੌਨੀ ਮੱਸਿਆ 'ਤੇ ਤਿਲ, ਗੁੜ, ਗਰਮ ਕੱਪੜੇ, ਅਨਾਜ ਅਤੇ ਜੁੱਤੀਆਂ-ਚੱਪਲਾਂ ਦਾ ਦਾਨ ਕਰਨਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ।
ਇਸ ਸਾਲ ਇਹ ਦਿਨ ਐਤਵਾਰ ਨੂੰ ਆ ਰਿਹਾ ਹੈ, ਇਸ ਲਈ ਸੂਰਜ ਦੇਵਤਾ ਨੂੰ ਅਰਘ ਜ਼ਰੂਰ ਦਿਓ ਤੇ ਲਾਲ ਵਸਤਾਂ ਦਾ ਦਾਨ ਕਰੋ। ਇਸ ਦਿਨ 'ਓਮ ਨਮੋ ਭਗਵਤੇ ਵਾਸੁਦੇਵਾਏ' ਜਾਂ 'ਓਮ ਨਮੋ ਸ਼ਿਵਾਏ' ਦਾ ਮਨ ਹੀ ਮਨ ਜਾਪ ਕਰਦੇ ਰਹੋ। ਇਸ ਦਿਨ ਬ੍ਰਹਮਚਾਰਯ ਦਾ ਪਾਲਣ ਕਰਨਾ ਚਾਹੀਦਾ ਹੈ।
ਇਸ ਪਵਿੱਤਰ ਦਿਨ 'ਤੇ ਸਵੇਰੇ ਦੇਰ ਤਕ ਨਹੀਂ ਸੌਣਾ ਚਾਹੀਦਾ। ਮੌਨੀ ਮੱਸਿਆ ਸੰਜਮ ਦਾ ਦਿਨ ਹੈ। ਘਰ ਵਿਚ ਕਲੇਸ਼, ਬਹਿਸਬਾਜ਼ੀ ਜਾਂ ਕਿਸੇ ਦਾ ਅਪਮਾਨ ਕਰਨ ਤੋਂ ਬਚੋ। ਇਸ ਦਿਨ ਮਾਸ, ਸ਼ਰਾਬ, ਲਸਣ ਅਤੇ ਪਿਆਜ਼ ਵਰਗੀਆਂ ਚੀਜ਼ਾਂ ਦਾ ਸੇਵਨ ਭੁੱਲ ਕੇ ਵੀ ਨਾ ਕਰੋ। ਸਾਤਵਿਕ ਭੋਜਨ ਹੀ ਖਾਓ ਜਾਂ ਵਰਤ ਰੱਖੋ। ਅਜਿਹੀ ਮਾਨਤਾ ਹੈ ਕਿ ਮੱਸਿਆ ਦੀ ਰਾਤ ਨੂੰ ਨਕਾਰਾਤਮਕ ਸ਼ਕਤੀਆਂ ਵਧੇਰੇ ਸਰਗਰਮ ਹੁੰਦੀਆਂ ਹਨ, ਇਸ ਲਈ ਰਾਤ ਵੇਲੇ ਕਿਸੇ ਸੁੰਨਸਾਨ ਜਗ੍ਹਾ ਜਾਂ ਸ਼ਮਸ਼ਾਨਘਾਟ ਦੇ ਕੋਲ ਨਾ ਜਾਓ।
18 ਜਨਵਰੀ 2026 ਨੂੰ ਐਤਵਾਰ ਹੈ, ਇਸ ਲਈ ਇਸ ਨੂੰ 'ਰਵੀ-ਮੌਨੀ ਮੱਸਿਆ' ਕਿਹਾ ਜਾਵੇਗਾ। ਇਹ ਸੰਯੋਗ ਸੂਰਜ ਦੇਵਤਾ ਦੀ ਕਿਰਪਾ ਪਾਉਣ ਲਈ ਬਹੁਤ ਸ਼ਾਨਦਾਰ ਮੰਨਿਆ ਜਾ ਰਿਹਾ ਹੈ। ਇਸ ਦਿਨ ਤਾਂਬੇ ਦੇ ਲੋਟੇ ਵਿੱਚ ਜਲ ਲੈ ਕੇ ਉਸ ਵਿੱਚ ਲਾਲ ਫੁੱਲ ਅਤੇ ਚੌਲ (ਅਕਸ਼ਤ) ਪਾ ਕੇ ਸੂਰਜ ਦੇਵਤਾ ਨੂੰ ਅਰਘ ਜ਼ਰੂਰ ਦਿਓ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇਸ ਲੇਖ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦੇ ਹਨ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਉਪਦੇਸ਼/ਵਿਸ਼ਵਾਸਾਂ/ਧਾਰਮਿਕ ਗ੍ਰੰਥਾਂ/ਕਥਾਵਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਲੇਖ ਨੂੰ ਅੰਤਿਮ ਸੱਚ ਜਾਂ ਦਾਅਵੇ ਵਜੋਂ ਨਾ ਸਮਝਣ ਅਤੇ ਆਪਣੀ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਵਿਰੁੱਧ ਹਨ।