ਗੀਤਾ ਵਿਚ ਕਰੋਧ ਨੂੰ ਲੈ ਕੇ ਕਿਹਾ ਗਿਆ ਹੈ ਕਿ ਸਾਡੀ ਜੋ ਖ਼ਾਹਿਸ਼ ਪੂਰੀ ਨਹੀਂ ਹੁੰਦੀ ਹੈ, ਉਹੀ ਰਜੋਗੁਣ ਦੇ ਕਾਰਨ ਕਰੋਧ ਬਣ ਜਾਂਦੀ ਹੈ। ਇਸੇ ਲਈ ਖ਼ਾਹਿਸ਼ਾਂ ਦੇ ਪੱਧਰ ’ਤੇ ਤਰਕਸੰਗਤ ਹੋਣਾ ਹੀ ਕਰੋਧ ’ਤੇ ਕਾਬੂ ਪਾਉਣ ਦਾ ਸਭ ਤੋਂ ਅਸਰਦਾਰ ਢੰਗ ਹੈ। ਪੁਰਾਣਾਂ ਵਿਚ ਕਰੋਧ ਨੂੰ ਅਦ੍ਰਿਸ਼ ਅਤੇ ਅਗਿਆਤ ਦੁਸ਼ਮਣ ਆਖਿਆ ਗਿਆ ਹੈ ਜਿਸ ਦੇ ਸਿਰਜਕ ਅਸੀਂ ਖ਼ੁਦ ਹੀ ਹੁੰਦੇ ਹਾਂ। ਕਿਉਂਕਿ ਇਹ ਸਾਡੇ ’ਚੋਂ ਹੀ ਉਤਪੰਨ ਹੁੰਦਾ ਹੈ ਤਾਂ ਇਸ ਦੇ ਖ਼ਾਤਮੇ ਦੀ ਜ਼ਿੰਮੇਵਾਰੀ ਵੀ ਸਾਡੀ ਹੀ ਹੈ।
ਮਨੁੱਖੀ ਸੰਵੇਦਨਾ ਦੇ ਅਲੱਗ-ਅਲੱਗ ਰੰਗ ਅਤੇ ਪ੍ਰਗਟਾਵੇ ਹਨ। ਕਦੇ ਖ਼ੁਸ਼ੀ, ਕਦੇ ਦੁੱਖ, ਕਦੇ ਪੀੜਾ ਤੇ ਕਦੇ ਕਰੋਧ। ਇਹ ਸਾਰੇ ਜੀਵਨ ਨੂੰ ਬਹੁਰੰਗੀ ਬਣਾਉਂਦੇ ਹਨ ਪਰ ਇਨ੍ਹਾਂ ਵਿਚ ਸੰਤੁਲਨ ਦਾ ਹੋਣਾ ਵੀ ਓਨਾ ਹੀ ਜ਼ਰੂਰੀ ਹੈ। ਗੁੱਸਾ ਸਦਾ ਨੁਕਸਾਨ ਹੀ ਕਰਦਾ ਹੈ। ਜੋ ਵਿਅਕਤੀ ਉਸ ’ਤੇ ਕਾਬੂ ਪਾ ਲੈਂਦਾ ਹੈ, ਉਹ ਖ਼ੁਦ ਦੇ ਨਾਲ-ਨਾਲ ਹੋਰਾਂ ਨੂੰ ਵੀ ਅਨੇਕਾਂ ਮੁਸੀਬਤਾਂ ਤੋਂ ਬਚਾਅ ਲੈਂਦਾ ਹੈ। ਆਮ ਤੌਰ ’ਤੇ ਕਰੋਧ ਚਿੱਤ ਦਾ ਉਹ ਵੇਗ ਹੈ ਜੋ ਅਣ-ਉੱਚਿਤ ਜਾਂ ਮਨ-ਮਾਫ਼ਕ ਕਾਰਜ ਨਾ ਹੋਣ ਦੀ ਹਾਲਤ ਵਿਚ ਤੇਜ਼ੀ ਨਾਲ ਉਤਪੰਨ ਹੁੰਦਾ ਹੈ।
ਗੀਤਾ ਵਿਚ ਕਰੋਧ ਨੂੰ ਲੈ ਕੇ ਕਿਹਾ ਗਿਆ ਹੈ ਕਿ ਸਾਡੀ ਜੋ ਖ਼ਾਹਿਸ਼ ਪੂਰੀ ਨਹੀਂ ਹੁੰਦੀ ਹੈ, ਉਹੀ ਰਜੋਗੁਣ ਦੇ ਕਾਰਨ ਕਰੋਧ ਬਣ ਜਾਂਦੀ ਹੈ। ਇਸੇ ਲਈ ਖ਼ਾਹਿਸ਼ਾਂ ਦੇ ਪੱਧਰ ’ਤੇ ਤਰਕਸੰਗਤ ਹੋਣਾ ਹੀ ਕਰੋਧ ’ਤੇ ਕਾਬੂ ਪਾਉਣ ਦਾ ਸਭ ਤੋਂ ਅਸਰਦਾਰ ਢੰਗ ਹੈ। ਪੁਰਾਣਾਂ ਵਿਚ ਕਰੋਧ ਨੂੰ ਅਦ੍ਰਿਸ਼ ਅਤੇ ਅਗਿਆਤ ਦੁਸ਼ਮਣ ਆਖਿਆ ਗਿਆ ਹੈ ਜਿਸ ਦੇ ਸਿਰਜਕ ਅਸੀਂ ਖ਼ੁਦ ਹੀ ਹੁੰਦੇ ਹਾਂ। ਕਿਉਂਕਿ ਇਹ ਸਾਡੇ ’ਚੋਂ ਹੀ ਉਤਪੰਨ ਹੁੰਦਾ ਹੈ ਤਾਂ ਇਸ ਦੇ ਖ਼ਾਤਮੇ ਦੀ ਜ਼ਿੰਮੇਵਾਰੀ ਵੀ ਸਾਡੀ ਹੀ ਹੈ। ਇਤਿਹਾਸ ਗਵਾਹ ਹੈ ਕਿ ਕਰੋਧ ਨੇ ਸਦਾ ਤਬਾਹੀ ਲਿਆਉਣ ਦਾ ਹੀ ਕੰਮ ਕੀਤਾ ਹੈ।
ਦੇਖਿਆ ਜਾਵੇ ਤਾਂ ਕਰੋਧ ਨਿੱਜੀ ਚੋਣ ਹੈ। ਜੇ ਅਸੀਂ ਹਾਲਾਤ ਨੂੰ ਸਹੀ ਤਰੀਕੇ ਨਾਲ ਨਹੀਂ ਸੰਭਾਲ ਪਾਉਂਦੇ ਹਾਂ ਤਾਂ ਅਸੀਂ ਕਿਤੇ ਨਾ ਕਿਤੇ ਅਸਿੱਧੇ ਤੌਰ ’ਤੇ ਹਾਲਾਤ ਦੇ ਕਬਜ਼ੇ ਵਿਚ ਹੋ ਜਾਂਦੇ ਹਾਂ ਅਤੇ ਫਿਰ ਸਾਡੇ ਭਾਵ ਅਸੰਤੁਲਿਤ ਹੋ ਕੇ ਬੇਕਾਬੂ ਹੋ ਜਾਂਦੇ ਹਨ। ਇਹ ਸਾਡੀ ਨਿੱਜੀ ਜ਼ਿੰਮੇਵਾਰੀ ਹੈ ਕਿ ਕੀ ਅਸੀਂ ਆਪਣੇ ਜੀਵਨ ਨੂੰ ਕਰੋਧ ਦੀ ਅਗਨੀ ਵਿਚ ਸਾੜ ਕੇ ਭਸਮ ਕਰ ਦੇਣਾ ਚਾਹੁੰਦੇ ਹਾਂ ਜਾਂ ਉਸ ’ਤੇ ਕਾਬੂ ਪਾ ਕੇ ਜੀਵਨ ਦੀ ਸਰਬੋਤਮ ਹੱਦ ਨੂੰ ਛੂਹਣਾ ਚਾਹੁੰਦੇ ਹਾਂ।
ਇਸ ਸਬੰਧ ਵਿਚ ਭਗਵਾਨ ਸ੍ਰੀਕ੍ਰਿਸ਼ਨ ਕਹਿੰਦੇ ਹਨ ਕਿ ਗੁੱਸੇ ਨਾਲ ਮੂਰਖਤਾ ਉਤਪੰਨ ਹੁੰਦੀ ਹੈ, ਮੂਰਖਤਾ ਨਾਲ ਸੋਚਣ-ਸਮਝਣ ਦੀ ਸ਼ਕਤੀ ਖ਼ਤਮ ਹੋ ਜਾਂਦੀ ਹੈ ਅਤੇ ਬੁੱਧੀ ਨਸ਼ਟ ਹੋਣ ’ਤੇ ਇਨਸਾਨ ਖ਼ੁਦ ਨਸ਼ਟ ਹੋ ਜਾਂਦਾ ਹੈ। ਇਸੇ ਲਈ ਕਰੋਧ ਨੂੰ ਕਾਬੂ ਕਰਨਾ ਅਤਿਅੰਤ ਜ਼ਰੂਰੀ ਹੈ। ਨਹੀਂ ਤਾਂ ਕਰੋਧ ਦੇ ਅਧੀਨ ਹੋ ਕੇ ਆਪਣੇ ਜੀਵਨ ਦੇ ਛੋਟੇ-ਮੋਟੇ ਹਾਲਾਤ ਦੇ ਘੇਰੇ ਵਿਚ ਹੀ ਉਲਝੇ ਰਹਿਣ ਦਾ ਖ਼ਦਸ਼ਾ ਵਧ ਜਾਂਦਾ ਹੈ ਅਤੇ ਅਸੀਂ ਆਪਣੇ ਸਰਬਉੱਚ ਪੱਧਰ ਨੂੰ ਛੂਹਣ ਤੋਂ ਵਿਰਵੇ ਰਹਿ ਸਕਦੇ ਹਾਂ। ਨਿਰੰਤਰ ਗੁੱਸੇ ਰਹਿਣ ਕਾਰਨ ਅਸੀਂ ਕਈ ਤਰ੍ਹਾਂ ਦੇ ਰੋਗ ਵੀ ਸਹੇੜ ਲੈਂਦੇ ਹਾਂ। ਕਿੰਨਾ ਚੰਗਾ ਹੋਵੇ ਜੇ ਹਲੀਮੀ ਤੋਂ ਕੰਮ ਲਿਆ ਜਾਵੇ।
-ਲਵਲੀ ਆਨੰਦ