- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Maha Shivratri ਦੇ ਦਿਨ ਸ਼ਿਵ ਜੀ ਦੀ ਸਾਧਨਾ ਕਰਨ ਨਾਲ ਪ੍ਰਭੂ ਦੀ ਕਿਰਪਾ ਪ੍ਰਾਪਤ ਹੁੰਦੀ ਹੈ ਅਤੇ ਵਿਆਹੁਤਾ ਜੀਵਨ 'ਚ ਖੁਸ਼ੀਆਂ ਆਉਂਦੀਆਂ ਹਨ। ਜੇਕਰ ਤੁਸੀਂ ਵੀ ਭਗਵਾਨ ਸ਼ਿਵ ਦੀ ਕਿਰਪਾ ਪਾਉਣੀ ਚਾਹੁੰਦੇ ਹੋ ਤਾਂ ਮਹਾਸ਼ਿਵਰਾਤਰੀ ਦੇ ਦਿਨ ਕੁਝ ਵਿਸ਼ੇਸ਼ ਚੀਜ਼ਾਂ ਘਰ ਜ਼ਰੂਰ ਲਿਆਓ।

ਧਰਮ ਡੈਸਕ, ਨਵੀਂ ਦਿੱਲੀ : ਹਰ ਸਾਲ ਮਹਾਸ਼ਿਵਰਾਤਰੀ ਦਾ ਤਿਉਹਾਰ ਫੱਗਣ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਦਸ਼ੀ ਤਿਥੀ ਨੂੰ ਮਨਾਇਆ ਜਾਂਦਾ ਹੈ। ਇਸ ਵਾਰ ਇਹ ਤਿਉਹਾਰ 15 ਫਰਵਰੀ (Mahashivratri 2026 Date) ਨੂੰ ਮਨਾਇਆ ਜਾਵੇਗਾ। ਇਸ ਦਿਨ ਸ਼ਿਵ ਮੰਦਰਾਂ 'ਚ ਖਾਸ ਰੌਣਕ ਦੇਖਣ ਨੂੰ ਮਿਲਦੀ ਹੈ। ਇਸ ਮੌਕੇ ਸ਼ਰਧਾਲੂ ਭਗਵਾਨ ਸ਼ਿਵ ਦਾ ਅਭਿਸ਼ੇਕ ਕਰਦੇ ਹਨ ਤੇ ਵਿਧੀ-ਵਿਧਾਨ ਨਾਲ ਪੂਜਾ-ਅਰਚਨਾ ਕਰਦੇ ਹਨ।
ਧਾਰਮਿਕ ਮਾਨਤਾ ਅਨੁਸਾਰ, ਮਹਾਸ਼ਿਵਰਾਤਰੀ ਦੇ ਦਿਨ ਸ਼ਿਵ ਜੀ ਦੀ ਸਾਧਨਾ ਕਰਨ ਨਾਲ ਪ੍ਰਭੂ ਦੀ ਕਿਰਪਾ ਪ੍ਰਾਪਤ ਹੁੰਦੀ ਹੈ ਤੇ ਵਿਆਹੁਤਾ ਜੀਵਨ 'ਚ ਖੁਸ਼ੀਆਂ ਆਉਂਦੀਆਂ ਹਨ। ਜੇਕਰ ਤੁਸੀਂ ਵੀ ਭਗਵਾਨ ਸ਼ਿਵ ਦੀ ਕਿਰਪਾ ਪਾਉਣੀ ਚਾਹੁੰਦੇ ਹੋ ਤਾਂ ਮਹਾਸ਼ਿਵਰਾਤਰੀ ਦੇ ਦਿਨ ਕੁਝ ਵਿਸ਼ੇਸ਼ ਚੀਜ਼ਾਂ ਘਰ ਜ਼ਰੂਰ ਲਿਆਓ। ਇਸ ਨਾਲ ਘਰ ਦੀ ਨਕਾਰਾਤਮਕ ਊਰਜਾ ਦੂਰ ਹੁੰਦੀ ਹੈ ਅਤੇ ਸੁੱਖ, ਸਮਰਿੱਧੀ ਤੇ ਸੌਭਾਗ ਦੀ ਪ੍ਰਾਪਤੀ ਹੁੰਦੀ ਹੈ। ਆਓ ਜਾਣਦੇ ਹਾਂ ਉਹ ਕਿਹੜੀਆਂ ਚੀਜ਼ਾਂ ਹਨ :
ਧਾਰਮਿਕ ਮਾਨਤਾ ਅਨੁਸਾਰ, ਰੁਦਰਾਕਸ਼ ਦੀ ਉਤਪਤੀ ਮਹਾਦੇਵ ਦੇ ਹੰਝੂਆਂ ਤੋਂ ਹੋਈ ਹੈ, ਇਸ ਲਈ ਇਸ ਨੂੰ ਸ਼ਿਵ ਜੀ ਦਾ ਅੰਸ਼ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਮਹਾਸ਼ਿਵਰਾਤਰੀ ਵਾਲੇ ਦਿਨ ਰੁਦਰਾਕਸ਼ ਘਰ ਲਿਆਉਂਦੇ ਹੋ ਤਾਂ ਇਸ ਨਾਲ ਤੁਹਾਨੂੰ ਮਾਨਸਿਕ ਸ਼ਾਂਤੀ ਮਿਲੇਗੀ ਤੇ ਘਰ ਦੇ ਜੀਆਂ 'ਤੇ ਮਹਾਦੇਵ ਦੀ ਮਿਹਰ ਬਣੀ ਰਹੇਗੀ।
ਸ਼ਿਵਲਿੰਗ ਦੀ ਪੂਜਾ ਕਰਨ ਨਾਲ ਜੀਵਨ ਦੇ ਸਾਰੇ ਦੁੱਖਾਂ ਤੋਂ ਮੁਕਤੀ ਮਿਲਦੀ ਹੈ। ਮਹਾਸ਼ਿਵਰਾਤਰੀ ਦੇ ਦਿਨ ਸ਼ਿਵਲਿੰਗ ਨੂੰ ਘਰ ਲਿਆਓ ਤੇ ਇਸ ਦੀ ਪੂਜਾ ਕਰੋ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਉਪਾਅ ਨਾਲ ਵਾਸਤੂ ਦੋਸ਼ ਤੋਂ ਮੁਕਤੀ ਮਿਲਦੀ ਹੈ, ਗਰੀਬੀ ਦੂਰ ਹੁੰਦੀ ਹੈ ਅਤੇ ਪਿਤਰ ਦੋਸ਼ ਤੋਂ ਵੀ ਛੁਟਕਾਰਾ ਮਿਲਦਾ ਹੈ।
ਭਗਵਾਨ ਸ਼ਿਵ ਦੀ ਸਵਾਰੀ ਨੰਦੀ ਹੈ ਤੇ ਕਿਹਾ ਜਾਂਦਾ ਹੈ ਕਿ ਨੰਦੀ ਤੋਂ ਬਿਨਾਂ ਸ਼ਿਵ ਦੀ ਪੂਜਾ ਅਧੂਰੀ ਹੈ। ਜੇਕਰ ਤੁਸੀਂ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਹੋ ਤਾਂ ਮਹਾਸ਼ਿਵਰਾਤਰੀ ਦੇ ਦਿਨ ਚਾਂਦੀ ਜਾਂ ਪਿੱਤਲ ਦੇ ਨੰਦੀ ਦੀ ਮੂਰਤੀ ਘਰ ਲਿਆ ਕੇ ਮੰਦਰ 'ਚ ਸਥਾਪਿਤ ਕਰੋ। ਇਸ ਨਾਲ ਕੰਮਾਂ 'ਚ ਆਉਣ ਵਾਲੀਆਂ ਸਾਰੀਆਂ ਰੁਕਾਵਟਾਂ ਦੂਰ ਹੁੰਦੀਆਂ ਹਨ।
ਭਗਵਾਨ ਸ਼ਿਵ ਨੂੰ ਬੇਲਪੱਤਰ ਤੇ ਸ਼ਮੀ ਦਾ ਪੌਦਾ ਬਹੁਤ ਪਿਆਰਾ ਹੈ। ਮਹਾਦੇਵ ਦੀ ਕਿਰਪਾ ਪਾਉਣ ਲਈ ਇਸ ਦਿਨ ਬੇਲਪੱਤਰ ਜਾਂ ਸ਼ਮੀ ਦਾ ਪੌਦਾ ਘਰ ਲਿਆ ਕੇ ਲਗਾਓ। ਇਸ ਨਾਲ ਘਰ ਵਿਚ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ ਅਤੇ ਧਨ-ਦੌਲਤ 'ਚ ਵਾਧਾ ਹੁੰਦਾ ਹੈ।
ਡਿਸਕਲੇਮਰ : ਇਸ ਲੇਖ 'ਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਕਥਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਤੇ ਜਾਗਰਣ ਨਿਊ ਮੀਡੀਆ ਇਸ ਲੇਖ 'ਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦੇ ਹਨ। ਇਸ ਲੇਖ 'ਚ ਦਿੱਤੀ ਗਈ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਅਤੇ ਲੋਕ-ਕਥਾਵਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਸ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ (ਸੂਝ-ਬੂਝ) ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਵਿਰੁੱਧ ਹਨ।