MahaShivratri ਦੀ ਪੂਜਾ 'ਚ ਕੁਝ ਖ਼ਾਸ ਚੀਜ਼ਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ ਜਿਸ ਨਾਲ ਮਹਾਦੇਵ ਪ੍ਰਸੰਨ ਹੋ ਕੇ ਸਾਰੀਆਂ ਮੁਰਾਦਾਂ ਪੂਰੀਆਂ ਕਰਦੇ ਹਨ। ਆਓ ਜਾਣਦੇ ਹਾਂ ਪੂਜਾ ਸਮੱਗਰੀ ਦੀ ਪੂਰੀ ਸੂਚੀ।

ਧਰਮ ਡੈਸਕ, ਨਵੀਂ ਦਿੱਲੀ : ਸਨਾਤਨ ਧਰਮ 'ਚ ਮਹਾਸ਼ਿਵਰਾਤਰੀ ਦੇ ਤਿਉਹਾਰ ਦਾ ਵਿਸ਼ੇਸ਼ ਮਹੱਤਵ ਹੈ। ਵੈਦਿਕ ਪੰਚਾਂਗ ਅਨੁਸਾਰ, 15 ਫਰਵਰੀ (Mahashivratri 2026 Date) ਨੂੰ ਮਹਾਸ਼ਿਵਰਾਤਰੀ ਮਨਾਈ ਜਾਵੇਗੀ। ਇਸ ਦਿਨ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦੀ ਪੂਜਾ-ਅਰਚਨਾ ਕਰਨ ਦਾ ਵਿਧਾਨ ਹੈ ਅਤੇ ਅੰਨ-ਧਨ ਸਮੇਤ ਹੋਰ ਵਸਤੂਆਂ ਦਾ ਦਾਨ ਕੀਤਾ ਜਾਂਦਾ ਹੈ। ਇਸ ਨਾਲ ਸ਼ਰਧਾਲੂ ਨੂੰ ਸ਼ੁਭ ਫਲ ਦੀ ਪ੍ਰਾਪਤੀ ਹੁੰਦੀ ਹੈ।
ਮਹਾਸ਼ਿਵਰਾਤਰੀ ਦੀ ਪੂਜਾ 'ਚ ਕੁਝ ਖ਼ਾਸ ਚੀਜ਼ਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ ਜਿਸ ਨਾਲ ਮਹਾਦੇਵ ਪ੍ਰਸੰਨ ਹੋ ਕੇ ਸਾਰੀਆਂ ਮੁਰਾਦਾਂ ਪੂਰੀਆਂ ਕਰਦੇ ਹਨ। ਆਓ ਜਾਣਦੇ ਹਾਂ ਪੂਜਾ ਸਮੱਗਰੀ ਦੀ ਪੂਰੀ ਸੂਚੀ।
ਬੇਲਪੱਤਰ, ਧਤੂਰਾ, ਤਿਲ
ਦੁੱਧ ਅਤੇ ਦਹੀਂ (ਗਾਂ ਦਾ ਦੁੱਧ)
ਪਾਨ, ਸੁਪਾਰੀ, ਇਤਰ
ਗਹਿਣੇ, ਪੀਲਾ ਕੱਪੜਾ
ਜੌਂ, ਚੰਦਨ, ਕੁਮਕੁਮ, ਭਸਮ
ਧੂਫ਼, ਗੰਗਾਜਲ, ਫੁੱਲਾਂ ਦੇ ਹਾਰ
ਅਕਸ਼ਤ (ਚੌਲ), ਕਪੂਰ, ਘਿਓ
ਖੰਡ, ਸ਼ਹਿਦ, ਮਿਠਾਈ
ਸ਼ਿਵ-ਪਾਰਵਤੀ ਦੀ ਮੂਰਤੀ ਜਾਂ ਤਸਵੀਰ
ਵੈਦਿਕ ਪੰਚਾਂਗ ਅਨੁਸਾਰ, ਮਹਾਸ਼ਿਵਰਾਤਰੀ ਦਾ ਤਿਉਹਾਰ 15 ਫਰਵਰੀ ਨੂੰ ਮਨਾਇਆ ਜਾਵੇਗਾ। ਚਤੁਰਦਸ਼ੀ ਤਿਥੀ ਦੀ ਸ਼ੁਰੂਆਤ 15 ਫਰਵਰੀ ਨੂੰ ਸ਼ਾਮ 05:34 ਵਜੇ ਤੋਂ ਅਤੇ ਸਮਾਪਤੀ 16 ਫਰਵਰੀ ਨੂੰ ਸ਼ਾਮ 06:04 ਵਜੇ ਤਕ ਹੋਵੇਗੀ।
ਨਿਸ਼ਿਤਾ ਕਾਲ ਪੂਜਾ ਸਮਾਂ: ਰਾਤ 12:09 ਤੋਂ 01:01 ਵਜੇ ਤੱਕ (16 ਫਰਵਰੀ)
ਰਾਤ ਦਾ ਪਹਿਲਾ ਪਹਿਰ: ਸ਼ਾਮ 06:01 ਤੋਂ ਰਾਤ 09:23 ਵਜੇ ਤਕ
ਰਾਤ ਦਾ ਦੂਜਾ ਪਹਿਰ: ਰਾਤ 09:23 ਤੋਂ 12:35 ਵਜੇ ਤੱਕ (16 ਫਰਵਰੀ)
ਰਾਤ ਦਾ ਤੀਜਾ ਪਹਿਰ: ਰਾਤ 12:35 ਤੋਂ ਸਵੇਰੇ 03:47 ਵਜੇ ਤੱਕ (16 ਫਰਵਰੀ)
ਰਾਤ ਦਾ ਚੌਥਾ ਪਹਿਰ: ਸਵੇਰੇ 03:47 ਤੋਂ 06:59 ਵਜੇ ਤੱਕ (16 ਫਰਵਰੀ)
ਮਹਾਸ਼ਿਵਰਾਤਰੀ ਦੇ ਵਰਤ ਦਾ ਪਾਰਣ (ਵਰਤ ਖੋਲ੍ਹਣ) ਦਾ ਸਮਾਂ 16 ਫਰਵਰੀ ਨੂੰ ਸਵੇਰੇ 06:31 ਵਜੇ ਤੋਂ ਦੁਪਹਿਰ 03:03 ਵਜੇ ਤਕ ਹੈ। ਇਸ ਦੌਰਾਨ ਕਿਸੇ ਵੀ ਸਮੇਂ ਵਰਤ ਖੋਲ੍ਹਿਆ ਜਾ ਸਕਦਾ ਹੈ।
ਸੂਰਜ ਚੜ੍ਹਨਾ: ਸਵੇਰੇ 06:32 ਵਜੇ
ਸੂਰਜ ਡੁੱਬਣਾ: ਸ਼ਾਮ 05:54 ਵਜੇ
ਬ੍ਰਹਮ ਮਹੂਰਤ: ਸਵੇਰੇ 04:50 ਤੋਂ 05:41 ਵਜੇ ਤਕ
ਗੋਧੂਲੀ ਮਹੂਰਤ: ਸ਼ਾਮ 05:51 ਤੋਂ 06:17 ਵਜੇ ਤਕ