ਦੇਸ਼ ਦੇ ਇਤਿਹਾਸ ’ਚ ਦਰਜ ਹਲਦੀਘਾਟੀ ਦਾ ਯੁੱਧ ਅੱਜ ਵੀ ਪੜਿ੍ਹਆ ਜਾਂਦਾ ਹੈ। ਰਾਜਾ ਮਹਾਰਾਣਾ ਪ੍ਰਤਾਪ ਤੇ ਮੁਗਲ ਬਾਦਸ਼ਾਹ ਅਕਬਰ ਦੇ ਵਿਚਕਾਰ ਯੁੱਧ ਹੋਇਆ ਸੀ ਇਹ ਯੁੱਧ ਬਹੁਤ ਹੀ ਵਿਨਾਸ਼ਕਾਰੀ ਸੀ।

Maharana Pratap Jayanti 2021: ਅੱਜ ਅਸੀਂ ਗੱਲ ਕਰ ਰਹੇ ਹਾਂ ਵੀਰਾਂ ਦੀ ਭੂਮੀ ਰਾਜਸਥਾਨ ’ਚ ਜਨਮੇ 16ਵੀਂ ਸ਼ਤਾਬਦੀ ਦੇ ਮਹਾਨ ਹਿੰਦੂ ਰਾਜਾ ਮਹਾਰਾਣਾ ਪ੍ਰਤਾਪ ਦੀ, ਜਿਨ੍ਹਾਂ ਨੇ ਮੁਗਲ ਸ਼ਾਸਕ ਅਕਬਰ ਨੂੰ ਕਈ ਵਾਰ ਲੜਾਈ ਦੇ ਮੈਦਾਨ ’ਚ ਟੱਕਰ ਦਿੱਤੀ। ਅੰਗਰੇਜੀ ਕੈਲੰਡਰ ਦੇ ਹਿਸਾਬ ਨਾਲ ਮਹਾਰਾਣਾ ਪ੍ਰਤਾਪ ਦਾ ਜਨਮ 9 ਮਈ 1540 ਨੂੰ ਕੁੰਭਲਗੜ੍ਹ ’ਚ ਹੋਇਆ ਸੀ ਪਰ ਰਾਜਸਥਾਨ ਦਾ ਰਾਜਪੂਤ ਸਮਾਜ ਦਾ ਇਕ ਵੱਡਾ ਹਿੱਸਾ ਮਹਾਰਾਣਾ ਪ੍ਰਤਾਪ ਦਾ ਜਨਮ ਦਿਨ ਪੰਚਾਂਗ ਦੇ ਹਿਸਾਬ ਨਾਲ ਸਨ 1540 ’ਚ 9 ਮਈ ਦੇ ਦਿਨ ਜਯੇਸ਼ਠਾ ਸ਼ੁਕਲ ਦੀ ਤ੍ਰਿਤੀਆ ਮਿਤੀ ਸੀ। ਇਸ ਹਿਸਾਬ ਨਾਲ ਸਾਲ 2021 ’ਚ ਮਹਾਰਾਣਾ ਪ੍ਰਤਾਪ ਦੀ 481ਵੀਂ ਜੈਅੰਤੀ 13 ਜੂਨ 2021 ਦਿਨ ਐਤਵਾਰ ਨੂੰ ਮਨਾਈ ਜਾਵੇਗੀ।
ਆਓ ਜਾਣਦੇ ਹਾਂ ਮਹਾਰਾਣਾ ਪ੍ਰਤਾਪ ਦੀ ਜ਼ਿੰਦਗੀ ਨਾਲ ਜੁੜੀਆਂ ਮਹੱਤਵਪੂਰਨ ਗੱਲਾਂ ਬਾਰੇ, ਜਿਸ ਨੂੰ ਜਾਨਣ ਦੀ ਹਰ ਭਾਰਤਵਾਸੀ ਦੇ ਮਨ ’ਚ ਚਾਹਤ ਰਹਿੰਦੀ ਹੈ।
1. ਮਹਾਰਾਣਾ ਪ੍ਰਤਾਪ ਦਾ ਜਨਮ ਰਾਜਸਥਾਨ ਦੇ ਕੁੰਭਲਗੜ੍ਹ ’ਚ 9 ਮਈ 1540 ਈ. ਨੂੰ ਹੋਇਆ ਸੀ, ਉਨ੍ਹਾਂ ਨੇ ਆਪਣੀ ਮਾਂ ਨੂੰ ਹੀ ਯੁੱਧ ਕੌਸ਼ਲ ਸਿਖਾਇਆ ਸੀ।
2. ਦੇਸ਼ ਦੇ ਇਤਿਹਾਸ ’ਚ ਦਰਜ ਹਲਦੀਘਾਟੀ ਦਾ ਯੁੱਧ ਅੱਜ ਵੀ ਪੜਿ੍ਹਆ ਜਾਂਦਾ ਹੈ। ਰਾਜਾ ਮਹਾਰਾਣਾ ਪ੍ਰਤਾਪ ਤੇ ਮੁਗਲ ਬਾਦਸ਼ਾਹ ਅਕਬਰ ਦੇ ਵਿਚਕਾਰ ਯੁੱਧ ਹੋਇਆ ਸੀ ਇਹ ਯੁੱਧ ਬਹੁਤ ਹੀ ਵਿਨਾਸ਼ਕਾਰੀ ਸੀ।
3. ਹਲਦੀਘਾਟੀ ਦਾ ਯੁੱਧ ਮੁਗਲ ਬਾਦਸ਼ਾਹ ਅਕਬਰ ਤੇ ਮਹਾਰਾਣਾ ਪ੍ਰਤਾਪ ਦੇ ਵਿਚਕਾਰ 18 ਜੂਨ 1576 ਈ. ਨੂੰ ਯੁੱਧ ਹੋਇਆ ਸੀ।
4. ਹਲਦੀਘਾਟੀ ਦਾ ਯੁੱਧ ਨਾ ਤਾਂ ਅਕਬਰ ਜਿੱਤ ਸਕਿਆ ਸੀ ਤੇ ਨਾ ਹੀ ਮਹਾਰਾਣਾ ਹਾਰੇ ਸੀ। ਮੁਗਲਾਂ ਕੋਲ ਕਾਫੀ ਫ਼ੌਜ ਸੀ, ਤਾਂ ਰਾਣਾ ਪ੍ਰਤਾਪ ਕੋਲ ਵੀਰਾਂ ਦੀ ਕੋਈ ਕਮੀ ਨਹੀਂ ਸੀ।
5. ਹਲਦੀਘਾਟੀ ਦੇ ਯੁੱਧ ’ਚ ਮਹਾਰਾਣਾ ਪ੍ਰਤਾਪ ਦੇ ਕੋਲ ਸਿਰਫ਼ 20 ਹਜ਼ਾਰ ਫ਼ੌਜੀ ਸੀ ਤੇ ਅਕਬਰ ਕੋਲ 85 ਹਜ਼ਾਰ ਫ਼ੌਜ ਸਨ। ਇਸ ਦੇ ਬਾਵਜੂਦ ਮਹਾਰਾਣਾ ਪ੍ਰਤਾਪ ਨੇ ਹਿੰਮਤ ਦੇ ਨਾਲ ਜੰਗ ਲੜੀ ਤੇ ਆਜ਼ਾਦੀ ਲਈ ਸੰਘਰਸ਼ ਕਰਦੇ ਰਹੇ।
6. ਰਾਜਾ ਮਹਾਰਾਣਾ ਪ੍ਰਤਾਪ ਦੇ ਭਾਲੇ ਦਾ ਭਾਰ ਕੁੱਲ 81 ਕਿਲੋ ਸੀ ਨਾਲ ਹੀ ਉਨ੍ਹਾਂ ਦੀ ਛਾਤੀ ਦਾ ਕਵਚ 72 ਕਿਲੋ ਦਾ ਸੀ, ਭਾਲਾ, ਕਵਚ ਤੇ ਦੋ ਤਲਵਾਰਾਂ ਨਾਲ ਉਨ੍ਹਾਂ ਨਾਲ ਅਸਤਰ ਤੇ ਸ਼ਸਤਰਾਂ ਦਾ ਭਾਰ 208 ਕਿਲੋ ਸੀ।
7. ਇਤਿਹਾਸਕਾਰਾਂ ਦੀ ਮੰਨੀਏ ਤਾਂ ਅਕਬਰ ਨੇ ਮਹਾਰਾਣਾ ਪ੍ਰਤਾਪ ਨਾਲ ਸਮਝੌਤੇ ਲਈ 6 ਦੂਤ ਭੇਜੇ ਸੀ ਪਰ ਮਹਾਰਾਣਾ ਪ੍ਰਤਾਪ ਨੇ ਹਰ ਵਾਰ ਉਨ੍ਹਾਂ ਦਾ ਸੱਦਾ ਠੁਕਰਾ ਦਿੱਤਾ ਕਿਉਂਕਿ ਰਾਜਪੂਤ ਯੁੱਧ ਕਦੇ ਵੀ ਕਿਸੇ ਦੇ ਸਾਹਮਣੇ ਝੁਕਦੇ ਨਹੀਂ।
8. ਮਹਾਰਾਣਾ ਪ੍ਰਤਾਪ ਦਾ ਸਭ ਤੋਂ ਹਰਮਨਪਿਆਰਾ ਘੋੜਾ ਚੇਤਕ ਸੀ, ਉਨ੍ਹਾਂ ਦੀ ਤਰ੍ਹਾਂ ਹੀ ਉਨ੍ਹਾਂ ਦਾ ਘੋੜਾ ਚੇਤਕ ਵੀ ਬਹੁਤ ਬਹਾਦੁਰ ਸੀ। ਹਲਦੀਘਾਟੀ ਦੀ ਲੜਾਈ ’ਚ ਗੰਭੀਰ ਸੱਟਾਂ ਲਗਣ ਕਾਰਨ ਚੇਤਕ ਦੀ ਮੌਤ ਹੋ ਗਈ ਸੀ।
9. ਹਲਦੀਘਾਟੀ ਯੁੱਧ ਦੌਰਾਨ ਜਦੋਂ ਮੁਗਲ ਫ਼ੌਜ ਮਹਾਰਾਣਾ ਪਿੱਛੇ ਪੈ ਗਈ ਸੀ ਤਾਂ ਚੇਤਕ ਨੇ ਰਾਣਾ ਨੂੰ ਆਪਣੀ ਪੀਠ ’ਤੇ ਬੈਠਾ ਕੇ, ਕਈ ਫੁੱਟ ਲੰਬੇ ਨਾਲੇ ਤੋਂ ਛਲਾਂਗ ਲਾ ਕੇ ਪਾਰ ਕੀਤਾ ਸੀ। ਅੱਜ ਵੀ ਹਲਦੀ ਘਾਟੀ ’ਚ ਚੇਤਕ ਦੀ ਸਮਾਧੀ ਬਣੀ ਹੋਈ ਹੈ।