ਨਰਮਦੇਸ਼ਵਰ ਮਹਾਦੇਵ ਮੰਦਰ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਓਇਲ ਕਸਬੇ 'ਚ ਸਥਿਤ ਹੈ। ਇਹ ਮੰਦਰ ਲਖੀਮਪੁਰ-ਸੀਤਾਪੁਰ ਮਾਰਗ 'ਤੇ ਲਖੀਮਪੁਰ ਤੋਂ ਲਗਪਗ 12 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਮੰਦਰ ਇਕ ਵਿਸ਼ਾਲ ਡੱਡੂ ਦੀ ਸ਼ਕਲ ਵਾਲੇ ਚਬੂਤਰੇ 'ਤੇ ਬਣਿਆ ਹੋਇਆ ਹੈ ਜਿਸ ਕਾਰਨ ਇਸ ਨੂੰ 'ਡੱਡੂ ਮੰਦਰ' ਵੀ ਕਿਹਾ ਜਾਂਦਾ ਹੈ।

ਧਰਮ ਡੈਸਕ, ਨਵੀਂ ਦਿੱਲੀ: ਦੁਨੀਆ ਭਰ ਵਿਚ ਭਗਵਾਨ ਸ਼ਿਵ ਦੇ ਕਈ ਅਦਭੁਤ ਤੇ ਵਿਸ਼ਾਲ ਮੰਦਰ ਸਥਾਪਿਤ ਹਨ, ਜਿਨ੍ਹਾਂ ਨੂੰ ਲੈ ਕੇ ਆਪੋ-ਆਪਣੀਆਂ ਮਾਨਤਾਵਾਂ ਹਨ। ਅੱਜ ਅਸੀਂ ਤੁਹਾਨੂੰ ਉੱਤਰ ਪ੍ਰਦੇਸ਼ ਦੇ ਇਕ ਅਨੋਖੇ ਮੰਦਰ ਬਾਰੇ ਦੱਸਣ ਜਾ ਰਹੇ ਹਾਂ ਜੋ ਭਵਨ ਨਿਰਮਾਣ ਕਲਾ (ਵਾਸਤੂਕਲਾ) ਦੀ ਦ੍ਰਿਸ਼ਟੀ ਤੋਂ ਬਹੁਤ ਹੀ ਵਿਲੱਖਣ ਹੈ। ਨਾਲ ਹੀ ਇਹ ਆਪਣੀ ਕਿਸਮ ਦਾ ਇੱਕੋ-ਇੱਕ ਮੰਦਰ ਹੈ। ਸਾਵਣ ਤੇ ਮਹਾਸ਼ਿਵਰਾਤਰੀ ਦੇ ਮੌਕੇ 'ਤੇ ਇਸ ਮੰਦਰ 'ਚ ਭਗਤਾਂ ਦੀ ਭਾਰੀ ਭੀੜ ਰਹਿੰਦੀ ਹੈ। ਆਓ ਜਾਣਦੇ ਹਾਂ 'ਡੱਡੂ ਮੰਦਰ' ਦੇ ਨਾਂ ਨਾਲ ਜਾਣੇ ਜਾਂਦੇ ਇਸ ਅਦਭੁਤ ਮੰਦਰ ਬਾਰੇ।
ਨਰਮਦੇਸ਼ਵਰ ਮਹਾਦੇਵ ਮੰਦਰ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਓਇਲ ਕਸਬੇ 'ਚ ਸਥਿਤ ਹੈ। ਇਹ ਮੰਦਰ ਲਖੀਮਪੁਰ-ਸੀਤਾਪੁਰ ਮਾਰਗ 'ਤੇ ਲਖੀਮਪੁਰ ਤੋਂ ਲਗਪਗ 12 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਮੰਦਰ ਇਕ ਵਿਸ਼ਾਲ ਡੱਡੂ ਦੀ ਸ਼ਕਲ ਵਾਲੇ ਚਬੂਤਰੇ 'ਤੇ ਬਣਿਆ ਹੋਇਆ ਹੈ ਜਿਸ ਕਾਰਨ ਇਸ ਨੂੰ 'ਡੱਡੂ ਮੰਦਰ' ਵੀ ਕਿਹਾ ਜਾਂਦਾ ਹੈ।
ਓਇਲ ਰਿਆਸਤ ਦੇ ਰਾਜਾ ਬਖਸ਼ ਸਿੰਘ ਨੇ 1860-1870 ਦੇ ਵਿਚਕਾਰ ਇਸ ਮੰਦਰ ਦਾ ਨਿਰਮਾਣ ਕਰਵਾਇਆ ਸੀ। ਇਸ ਦੇ ਪਿੱਛੇ ਇਕ ਪ੍ਰਚੱਲਿਤ ਕਥਾ ਵੀ ਮਿਲਦੀ ਹੈ ਜਿਸ ਅਨੁਸਾਰ ਚਾਹਮਾਨਾ ਵੰਸ਼ ਦੇ ਰਾਜਾ ਬਖਸ਼ ਸਿੰਘ ਦੇ ਰਾਜ ਵਿਚ ਭਿਆਨਕ ਸੋਕਾ ਪਿਆ ਸੀ। ਰਾਜਾ ਭਗਵਾਨ ਸ਼ਿਵ ਦੇ ਭਗਤ ਸਨ ਤੇ ਉਨ੍ਹਾਂ ਨੇ ਇਕ ਤਾਂਤਰਿਕ ਦੀ ਸਲਾਹ 'ਤੇ "ਮੰਡੂਕ ਤੰਤਰ" (Mandook Tantra) ਦੇ ਅਧਾਰ 'ਤੇ ਇਸ ਮੰਦਰ ਦਾ ਨਿਰਮਾਣ ਡੱਡੂ ਦੇ ਆਕਾਰ 'ਚ ਕਰਵਾਇਆ। ਇਸ ਮੰਦਰ ਦੇ ਨਿਰਮਾਣ ਦਾ ਉਦੇਸ਼ ਹੜ੍ਹ ਤੇ ਸੋਕੇ ਤੋਂ ਖੇਤਰ ਦੀ ਰੱਖਿਆ ਕਰਨਾ ਸੀ। ਅਜਿਹੇ 'ਚ ਓਇਲ ਕਸਬੇ 'ਚ ਸਥਿਤ ਨਰਮਦੇਸ਼ਵਰ ਮਹਾਦੇਵ ਮੰਦਰ ਨੂੰ ਸੁੱਖ-ਸ਼ਾਂਤੀ ਤੇ ਖੁਸ਼ਹਾਲੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।