- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Mahabharata ਦੇ ਸ਼ਾਂਤੀ ਪਰਵ ਤੇ ਪੌਰਾਣਿਕ ਕਥਾਵਾਂ 'ਚ ਵਰਣਿਤ ਪ੍ਰਸੰਗਾਂ ਅਨੁਸਾਰ, ਜਿਵੇਂ ਹੀ ਸ਼੍ਰੀਕ੍ਰਿਸ਼ਨ ਦੇ ਪੈਰ ਜ਼ਮੀਨ 'ਤੇ ਪਏ, ਪੂਰਾ ਰਥ ਭਿਆਨਕ ਅੱਗ ਦੀਆਂ ਲਪਟਾਂ 'ਚ ਘਿਰ ਗਿਆ ਅਤੇ ਦੇਖਦੇ ਹੀ ਦੇਖਦੇ ਸੁਆਹ ਬਣ ਗਿਆ। ਇਹ ਦੇਖ ਕੇ ਅਰਜੁਨ ਹੈਰਾਨ ਰਹਿ ਗਏ।

ਧਰਮ ਡੈਸਕ, ਨਵੀਂ ਦਿੱਲੀ : ਮਹਾਭਾਰਤ ਦਾ ਯੁੱਧ ਕੇਵਲ ਸ਼ਕਤੀ ਦਾ ਪ੍ਰਦਰਸ਼ਨ ਨਹੀਂ ਸੀ, ਸਗੋਂ ਇਹ ਰਹੱਸਾਂ ਅਤੇ ਰੱਬੀ ਲੀਲਾਵਾਂ ਨਾਲ ਭਰਿਆ ਹੋਇਆ ਸੀ। 18 ਦਿਨਾਂ ਤਕ ਚੱਲੇ ਇਸ ਭਿਆਨਕ ਸੰਗਰਾਮ 'ਚ ਕਈ ਅਜਿਹੀਆਂ ਘਟਨਾਵਾਂ ਵਾਪਰੀਆਂ ਜੋ ਅੱਜ ਵੀ ਸਾਨੂੰ ਹੈਰਾਨ ਕਰ ਦਿੰਦੀਆਂ ਹਨ। ਅਜਿਹੀ ਹੀ ਇਕ ਸਭ ਤੋਂ ਹੈਰਾਨ ਕਰਨ ਵਾਲੀ ਘਟਨਾ ਯੁੱਧ ਦੇ ਆਖਰੀ ਦਿਨ ਵਾਪਰੀ, ਜਦੋਂ ਅਰਜੁਨ ਦਾ ਉਹ ਦਿਵਯ ਰੱਥ, ਜਿਸ ਨੇ ਪੂਰੇ ਯੁੱਧ ਵਿਚ ਪਾਂਡਵਾਂ ਦਾ ਸਾਥ ਦਿੱਤਾ ਸੀ, ਅਚਾਨਕ ਧੂ-ਧੂ ਕਰ ਕੇ ਬਲ ਉੱਠਿਆ ਤੇ ਸੁਆਹ ਦੇ ਢੇਰ 'ਚ ਬਦਲ ਗਿਆ।
ਯੁੱਧ ਸਮਾਪਤ ਹੋ ਚੁੱਕਾ ਸੀ ਤੇ ਪਾਂਡਵਾਂ ਦੀ ਜਿੱਤ ਹੋਈ ਸੀ। ਸ਼ਾਮ ਦੇ ਸਮੇਂ ਜਦੋਂ ਅਰਜੁਨ ਅਤੇ ਭਗਵਾਨ ਸ਼੍ਰੀਕ੍ਰਿਸ਼ਨ ਆਪਣੇ ਰੱਥ 'ਤੇ ਵਾਪਸ ਪਰਤੇ ਤਾਂ ਇਕ ਅਜੀਬ ਗੱਲ ਹੋਈ। ਆਮ ਤੌਰ 'ਤੇ ਨਿਯਮ ਇਹ ਸੀ ਕਿ ਸਾਰਥੀ ਪਹਿਲਾਂ ਉਤਰਦਾ ਹੈ ਤੇ ਯੋਧਾ ਬਾਅਦ ਵਿਚ। ਪਰ, ਉਸ ਦਿਨ ਸ਼੍ਰੀਕ੍ਰਿਸ਼ਨ ਨੇ ਅਰਜੁਨ ਨੂੰ ਕਿਹਾ, "ਪਾਰਥ! ਪਹਿਲਾਂ ਤੁਸੀਂ ਰਥ ਤੋਂ ਉਤਰੋ।"
ਅਰਜੁਨ ਨੂੰ ਥੋੜ੍ਹੀ ਹੈਰਾਨੀ ਹੋਈ, ਪਰ ਉਨ੍ਹਾਂ ਸ਼੍ਰੀ ਕ੍ਰਿਸ਼ਨ ਦੀ ਆਗਿਆ ਮੰਨੀ ਅਤੇ ਰੱਥ ਤੋਂ ਉਤਰ ਗਏ। ਇਸ ਤੋਂ ਬਾਅਦ ਸ਼੍ਰੀ ਕ੍ਰਿਸ਼ਨ ਨੇ ਰੱਥ ਦੇ ਉੱਪਰ ਝੰਡੇ (ਧਵਜ) 'ਤੇ ਬਿਰਾਜਮਾਨ ਹਨੂਮਾਨ ਜੀ ਨੂੰ ਵੀ ਜਾਣ ਦੀ ਬੇਨਤੀ ਕੀਤੀ। ਜਿਵੇਂ ਹੀ ਬਜਰੰਗਬਲੀ ਉੱਥੋਂ ਲੋਪ ਹੋਏ, ਸ਼੍ਰੀਕ੍ਰਿਸ਼ਨ ਵੀ ਰੱਥ ਤੋਂ ਉਤਰ ਗਏ।
ਮਹਾਭਾਰਤ ਦੇ ਸ਼ਾਂਤੀ ਪਰਵ ਤੇ ਪੌਰਾਣਿਕ ਕਥਾਵਾਂ 'ਚ ਵਰਣਿਤ ਪ੍ਰਸੰਗਾਂ ਅਨੁਸਾਰ, ਜਿਵੇਂ ਹੀ ਸ਼੍ਰੀਕ੍ਰਿਸ਼ਨ ਦੇ ਪੈਰ ਜ਼ਮੀਨ 'ਤੇ ਪਏ, ਪੂਰਾ ਰਥ ਭਿਆਨਕ ਅੱਗ ਦੀਆਂ ਲਪਟਾਂ 'ਚ ਘਿਰ ਗਿਆ ਤੇ ਦੇਖਦੇ ਹੀ ਦੇਖਦੇ ਸੁਆਹ ਬਣ ਗਿਆ। ਇਹ ਦੇਖ ਕੇ ਅਰਜੁਨ ਹੈਰਾਨ ਰਹਿ ਗਏ। ਉਨ੍ਹਾਂ ਨੇ ਪੁੱਛਿਆ, "ਹੇ ਕੇਸ਼ਵ! ਇਹ ਕੀ ਹੋਇਆ? ਇਹ ਦਿਵਯ ਰਥ ਇਸ ਤਰ੍ਹਾਂ ਅਚਾਨਕ ਕਿਵੇਂ ਸੜ ਗਿਆ?"
ਅਰਜੁਨ ਦੇ ਚਿਹਰੇ 'ਤੇ ਘਬਰਾਹਟ ਦੇਖ ਕੇ ਸ਼੍ਰੀਕ੍ਰਿਸ਼ਨ ਮੁਸਕਰਾਏ ਤੇ ਬੋਲੇ, "ਪਾਰਥ! ਇਹ ਰੱਥ ਤਾਂ ਬਹੁਤ ਪਹਿਲਾਂ ਹੀ ਸੜ ਚੁੱਕਾ ਸੀ। ਭੀਸ਼ਮ ਪਿਤਾਮਾ, ਦ੍ਰੋਣਾਚਾਰੀਆ ਤੇ ਕਰਨ ਦੇ ਦਿਵਯ ਅਸਤਰਾਂ ਦੀ ਸ਼ਕਤੀ ਨੇ ਇਸ ਨੂੰ ਕਾਫੀ ਸਮੇਂ ਪਹਿਲਾਂ ਹੀ ਭਸਮ ਕਰ ਦਿੱਤਾ ਸੀ। ਪਰ, ਕਿਉਂਕਿ ਮੈਂ ਇਸ 'ਤੇ ਬੈਠਾ ਸੀ ਤੇ ਹਨੂਮਾਨ ਜੀ ਧਵਜ 'ਤੇ ਬਿਰਾਜਮਾਨ ਸਨ, ਇਸ ਲਈ ਇਹ ਰਥ ਕੇਵਲ ਮੇਰੀ ਸੰਕਲਪ ਸ਼ਕਤੀ ਤੇ ਰੱਬੀ ਪ੍ਰਭਾਵ ਨਾਲ ਟਿਕਿਆ ਹੋਇਆ ਸੀ।"
ਪ੍ਰਾਚੀਨ ਗ੍ਰੰਥਾਂ ਅਨੁਸਾਰ, ਯੁੱਧ ਦੌਰਾਨ ਕਰਨ ਦੇ 'ਨਾਗਾਸਤਰ' ਤੇ ਭੀਸ਼ਮ ਦੇ 'ਦਿਵਯ ਅਸਤਰਾਂ' ਨੇ ਰੱਥ ਦੀ ਉਮਰ ਖਤਮ ਕਰ ਦਿੱਤੀ ਸੀ। ਸ਼੍ਰੀਕ੍ਰਿਸ਼ਨ ਜਾਣਦੇ ਸਨ ਕਿ ਜੇਕਰ ਉਹ ਅਰਜੁਨ ਤੋਂ ਪਹਿਲਾਂ ਰਥ ਤੋਂ ਉਤਰ ਜਾਂਦੇ ਤਾਂ ਅਰਜੁਨ ਰੱਥ ਦੇ ਨਾਲ ਹੀ ਸੜ ਕੇ ਭਸਮ ਹੋ ਜਾਂਦੇ। ਆਪਣੀ ਪ੍ਰਤਿਗਿਆ ਅਤੇ ਅਰਜੁਨ ਦੀ ਰੱਖਿਆ ਲਈ ਕ੍ਰਿਸ਼ਨ ਨੇ ਉਸ ਮ੍ਰਿਤਕ ਰਥ ਨੂੰ ਅੰਤ ਤਕ ਜੀਵਤ ਰੱਖਿਆ ਸੀ।
ਡਿਸਕਲੇਮਰ : ਇਸ ਲੇਖ 'ਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਕਥਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਤੇ ਜਾਗਰਣ ਨਿਊ ਮੀਡੀਆ ਇਸ ਲੇਖ 'ਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦੇ ਹਨ। ਇਸ ਲੇਖ 'ਚ ਦਿੱਤੀ ਗਈ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਅਤੇ ਲੋਕ-ਕਥਾਵਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਸ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ (ਸੂਝ-ਬੂਝ) ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਵਿਰੁੱਧ ਹਨ।