ਰਿਸ਼ੀ ਵੇਦ ਵਿਆਸ ਵੱਲੋਂ ਰਚਿਤ ਮੂਲ ਸੰਸਕ੍ਰਿਤ ਮਹਾਭਾਰਤ ਅਨੁਸਾਰ, ਸ਼ਕੁਨੀ ਦੇ ਪਾਸੇ ਕੋਈ ਸਧਾਰਨ ਹਾਥੀ ਦੰਦ ਦੇ ਪਾਸੇ ਨਹੀਂ ਸਨ। ਪੌਰਾਣਿਕ ਕਥਾਵਾਂ ਅਨੁਸਾਰ, ਇਹ ਪਾਸੇ ਸ਼ਕੁਨੀ ਦੇ ਪਿਤਾ, ਰਾਜਾ ਸੁਬਲ ਦੀ ਹੱਡੀ ਤੋਂ ਬਣੇ ਸਨ। ਮਰਦੇ ਸਮੇਂ ਸੁਬਲ ਨੇ ਸ਼ਕੁਨੀ ਨੂੰ ਕਿਹਾ ਸੀ ਕਿ ਮੇਰੀਆਂ ਹੱਡੀਆਂ ਦੇ ਪਾਸੇ ਹਮੇਸ਼ਾ ਤੇਰੀ ਆਗਿਆ ਮੰਨਣਗੇ।

ਧਰਮ ਡੈਸਕ, ਨਵੀਂ ਦਿੱਲੀ : ਮਹਾਭਾਰਤ ਦੇ ਸਭ ਤੋਂ ਚਤੁਰ ਤੇ ਵਿਵਾਦਪੂਰਨ ਪਾਤਰਾਂ 'ਚੋਂ ਇਕ ਸ਼ਕੁਨੀ ਨੂੰ ਉਸ ਦੀ ਕੂਟਨੀਤੀ ਅਤੇ ਉਨ੍ਹਾਂ 'ਜਾਦੂਈ ਪਾਸਿਆਂ' ਲਈ ਜਾਣਿਆ ਜਾਂਦਾ ਹੈ ਜਿਨ੍ਹਾਂ ਨੇ ਕੁਰੂਕਸ਼ੇਤਰ ਦੇ ਯੁੱਧ ਦੀ ਨੀਂਹ ਰੱਖੀ। ਪਰ, ਕੀ ਤੁਸੀਂ ਕਦੇ ਸੋਚਿਆ ਹੈ ਕਿ ਸ਼ਕੁਨੀ ਦੀ ਮੌਤ ਤੋਂ ਬਾਅਦ ਉਨ੍ਹਾਂ ਪਾਸਿਆਂ ਦਾ ਕੀ ਹੋਇਆ?
ਰਿਸ਼ੀ ਵੇਦ ਵਿਆਸ ਵੱਲੋਂ ਰਚਿਤ ਮੂਲ ਸੰਸਕ੍ਰਿਤ ਮਹਾਭਾਰਤ ਅਨੁਸਾਰ, ਸ਼ਕੁਨੀ ਦੇ ਪਾਸੇ ਕੋਈ ਸਧਾਰਨ ਹਾਥੀ ਦੰਦ ਦੇ ਪਾਸੇ ਨਹੀਂ ਸਨ। ਪੌਰਾਣਿਕ ਕਥਾਵਾਂ ਅਨੁਸਾਰ, ਇਹ ਪਾਸੇ ਸ਼ਕੁਨੀ ਦੇ ਪਿਤਾ, ਰਾਜਾ ਸੁਬਲ ਦੀ ਹੱਡੀ ਤੋਂ ਬਣੇ ਸਨ। ਮਰਦੇ ਸਮੇਂ ਸੁਬਲ ਨੇ ਸ਼ਕੁਨੀ ਨੂੰ ਕਿਹਾ ਸੀ ਕਿ ਮੇਰੀਆਂ ਹੱਡੀਆਂ ਦੇ ਪਾਸੇ ਹਮੇਸ਼ਾ ਤੇਰੀ ਆਗਿਆ ਮੰਨਣਗੇ। ਇਨ੍ਹਾਂ ਪਾਸਿਆਂ 'ਚ ਸ਼ਕੁਨੀ ਦੇ ਪੂਰੇ ਪਰਿਵਾਰ ਦੇ ਅਪਮਾਨ ਅਤੇ ਦੁੱਖ ਦੀ ਊਰਜਾ ਸਮਾਈ ਹੋਈ ਸੀ। ਇਹੀ ਕਾਰਨ ਸੀ ਕਿ ਸ਼ਕੁਨੀ ਜਦੋਂ ਵੀ ਚਾਹੁੰਦਾ, ਪਾਸੇ ਉਹੀ ਅੰਕ ਦਿਖਾਉਂਦੇ ਸਨ।
ਮਹਾਭਾਰਤ ਦੀਆਂ ਪ੍ਰਚਲਿਤ ਲੋਕ ਕਥਾਵਾਂ ਅਨੁਸਾਰ, ਸ਼ਕੁਨੀ ਦੇ ਪਾਸੇ ਹਾਥੀ ਦੰਦ ਦੇ ਨਹੀਂ, ਸਗੋਂ ਉਸ ਦੇ ਪਿਤਾ ਰਾਜਾ ਸੁਬਲ ਦੀ ਰੀੜ੍ਹ ਦੀ ਹੱਡੀ ਤੋਂ ਬਣੇ ਸਨ। ਜਦੋਂ ਧ੍ਰਿਤਰਾਸ਼ਟਰ ਨੇ ਸ਼ਕੁਨੀ ਤੇ ਉਸ ਦੇ ਪੂਰੇ ਪਰਿਵਾਰ ਨੂੰ ਜੇਲ੍ਹ ਵਿਚ ਭੁੱਖਾ ਰੱਖਿਆ ਸੀ ਤਾਂ ਸ਼ਕੁਨੀ ਦੇ ਪਿਤਾ ਨੇ ਮਰਨ ਤੋਂ ਪਹਿਲਾਂ ਆਪਣੀਆਂ ਹੱਡੀਆਂ ਤੋਂ ਪਾਸੇ ਬਣਾਉਣ ਲਈ ਕਿਹਾ ਸੀ। ਉਨ੍ਹਾਂ ਕਿਹਾ ਸੀ, "ਇਨ੍ਹਾਂ ਪਾਸਿਆਂ 'ਚ ਮੇਰਾ ਕ੍ਰੋਧ ਅਤੇ ਬਦਲਾ ਵੱਸਦਾ ਹੈ, ਇਹ ਹਮੇਸ਼ਾ ਤੇਰੀ ਗੱਲ ਮੰਨਣਗੇ।" ਇਹੀ ਕਾਰਨ ਸੀ ਕਿ ਚੌਸਰ ਦੀ ਖੇਡ 'ਚ ਪਾਸੇ ਹਮੇਸ਼ਾ ਉਹੀ ਅੰਕ ਦਿਖਾਉਂਦੇ ਸਨ ਜੋ ਸ਼ਕੁਨੀ ਚਾਹੁੰਦਾ ਸੀ।
ਮਹਾਭਾਰਤ ਦੇ ਯੁੱਧ ਵਿਚ ਸ਼ਕੁਨੀ ਨੇ ਕੌਰਵਾਂ ਵੱਲੋਂ ਕੂਟਨੀਤੀ ਅਤੇ ਯੁੱਧ ਦੋਵਾਂ 'ਚ ਹਿੱਸਾ ਲਿਆ। ਯੁੱਧ ਦੇ 18ਵੇਂ ਅਤੇ ਅੰਤਿਮ ਦਿਨ, ਪਾਂਡਵ ਨਕੁਲ ਅਤੇ ਸਹਿਦੇਵ ਨੇ ਸ਼ਕੁਨੀ ਦੀ ਸੈਨਾ ਦਾ ਕਤਲੇਆਮ ਕੀਤਾ। ਅਖੀਰ 'ਚ, ਸਹਿਦੇਵ ਨੇ ਆਪਣੀ ਪ੍ਰਤਿਗਿਆ ਪੂਰੀ ਕਰਦੇ ਹੋਏ ਸ਼ਕੁਨੀ ਦਾ ਵਧ ਕਰ ਦਿੱਤਾ।
ਸ਼ਕੁਨੀ ਦੀ ਮੌਤ ਤੋਂ ਬਾਅਦ ਸਭ ਤੋਂ ਵੱਡਾ ਸਵਾਲ ਇਹ ਸੀ ਕਿ ਉਨ੍ਹਾਂ ਮਾਇਆਵੀ ਪਾਸਿਆਂ ਦਾ ਕੀ ਹੋਵੇਗਾ? ਕਹਾਣੀ ਅਨੁਸਾਰ:
ਸ਼ਕੁਨੀ ਦੇ ਵਧ ਤੋਂ ਬਾਅਦ ਪਾਂਡਵ ਉਸ ਦੇ ਕੈਂਪ 'ਚ ਉਨ੍ਹਾਂ ਜਾਦੂਈ ਪਾਸਿਆਂ ਨੂੰ ਲੱਭਣ ਪਹੁੰਚੇ ਤਾਂ ਜੋ ਉਨ੍ਹਾਂ ਨੂੰ ਨਸ਼ਟ ਕੀਤਾ ਜਾ ਸਕੇ ਅਤੇ ਉਨ੍ਹਾਂ ਦੀ ਦੁਰਵਰਤੋਂ ਦੁਬਾਰਾ ਨਾ ਹੋਵੇ। ਪਰ ਪਾਂਡਵਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਭਗਵਾਨ ਸ੍ਰੀ ਕ੍ਰਿਸ਼ਨ ਉੱਥੇ ਪਹੁੰਚ ਗਏ ਸਨ। ਕ੍ਰਿਸ਼ਨ ਜਾਣਦੇ ਸਨ ਕਿ ਇਨ੍ਹਾਂ ਪਾਸਿਆਂ ਵਿੱਚ ਕਲਯੁਗ ਦੇ ਵਿਨਾਸ਼ ਦੇ ਬੀਜ ਛੁਪੇ ਹੋਏ ਹਨ।
ਕਿਹਾ ਜਾਂਦਾ ਹੈ ਕਿ ਸ੍ਰੀਕ੍ਰਿਸ਼ਨ ਨੇ ਉਨ੍ਹਾਂ ਪਾਸਿਆਂ ਨੂੰ ਆਪਣੇ ਹੱਥਾਂ ਨਾਲ ਮਸਲ ਕੇ ਸੁਆਹ (ਚੂਰਨ) ਬਣਾ ਦਿੱਤਾ ਸੀ। ਜਦੋਂ ਅਰਜੁਨ ਉੱਥੇ ਪਹੁੰਚੇ, ਤਾਂ ਕ੍ਰਿਸ਼ਨ ਨੇ ਉਨ੍ਹਾਂ ਨੂੰ ਉਹ ਸੁਆਹ ਦਿੱਤੀ ਤੇ ਉਸ ਨੂੰ ਕਿਸੇ ਡੂੰਘੇ ਜਲ ਸਰੋਤ ਜਾਂ ਸਮੁੰਦਰ ਵਿੱਚ ਵਹਾਉਣ ਦਾ ਹੁਕਮ ਦਿੱਤਾ। ਅਰਜੁਨ ਨੇ ਉਸ ਸੁਆਹ ਨੂੰ ਜਲ ਵਿੱਚ ਪ੍ਰਵਾਹਿਤ ਕਰ ਦਿੱਤਾ।
ਸ਼ਕੁਨੀ ਨੇ ਪਾਸਿਆਂ ਨੂੰ ਅਜਿਹਾ ਮੰਤਰ ਦਿੱਤਾ ਸੀ ਕਿ ਉਹ ਪਾਣੀ ਦੇ ਸਪਰਸ਼ ਨਾਲ ਮੁੜ ਜਾਗ੍ਰਿਤ ਹੋ ਸਕਦੇ ਸਨ। ਸੁਆਹ ਦੇ ਪਾਣੀ 'ਚ ਮਿਲਦੇ ਹੀ ਉਹ ਨਕਾਰਾਤਮਕ ਊਰਜਾ ਮੁੜ ਹੋਂਦ 'ਚ ਆ ਗਈ।
ਮੰਨਿਆ ਜਾਂਦਾ ਹੈ ਕਿ ਇਹੀ ਊਰਜਾ ਕਲਯੁਗ ਦੇ ਆਗਮਨ 'ਤੇ ਜੂਏ ਅਤੇ ਅਧਰਮ ਦੇ ਰੂਪ 'ਚ ਵਾਪਸ ਪਰਤੀ, ਜਿਸ ਨੂੰ ਅੱਜ ਵੀ ਲਾਲਚ ਅਤੇ ਧੋਖੇ ਦੇ ਪ੍ਰਤੀਕ ਵਜੋਂ ਦੇਖਿਆ ਜਾਂਦਾ ਹੈ।
ਡਿਸਕਲੇਮਰ : ਇਸ ਲੇਖ 'ਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਕਥਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਤੇ ਜਾਗਰਣ ਨਿਊ ਮੀਡੀਆ ਇਸ ਲੇਖ 'ਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦੇ ਹਨ। ਇਸ ਲੇਖ 'ਚ ਦਿੱਤੀ ਗਈ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਅਤੇ ਲੋਕ-ਕਥਾਵਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਸ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ (ਸੂਝ-ਬੂਝ) ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਵਿਰੁੱਧ ਹਨ।