ਸਿੰਘ ਰਾਸ਼ੀ ਦੇ ਜਾਤਕਾਂ ਦਾ ਆਤਮ-ਵਿਸ਼ਵਾਸ ਤੇ ਅਗਵਾਈ (Leadership) ਕਰਨ ਦਾ ਤਰੀਕਾ ਇਨ੍ਹਾਂ ਨੂੰ ਭੀੜ 'ਚ ਸਭ ਤੋਂ ਵੱਖਰਾ ਖੜ੍ਹਾ ਕਰਦਾ ਹੈ। ਆਓ, ਸਿੰਘ ਰਾਸ਼ੀ ਵਾਲਿਆਂ ਦੀ ਸ਼ਖ਼ਸੀਅਤ ਦੇ ਉਨ੍ਹਾਂ 5 ਅਣਕਹੇ ਭੇਦਾਂ ਬਾਰੇ ਜਾਣਦੇ ਹਾਂ, ਜੋ ਅਕਸਰ ਦੁਨੀਆ ਦੀਆਂ ਨਜ਼ਰਾਂ ਤੋਂ ਓਹਲੇ ਰਹਿੰਦੇ ਹਨ:

ਧਰਮ ਡੈਸਕ, ਨਵੀਂ ਦਿੱਲੀ: ਜੋਤਿਸ਼ ਸ਼ਾਸਤਰ 'ਚ 12 ਰਾਸ਼ੀਆਂ ਹਨ, ਪਰ ਜਿਸ ਰਾਸ਼ੀ ਦੇ ਸਵਾਮੀ ਖੁਦ ਗ੍ਰਹਿਆਂ ਦੇ ਰਾਜਾ ਸੂਰਜ ਹੋਣ, ਉਨ੍ਹਾਂ ਦਾ ਰੁਤਬਾ ਹੀ ਵੱਖਰਾ ਹੁੰਦਾ ਹੈ। ਅਸੀਂ ਸਿੰਘ ਰਾਸ਼ੀ ਦੇ ਜਾਤਕਾਂ ਦੀ ਗੱਲ ਕਰ ਰਹੇ ਹਾਂ। ਇਨ੍ਹਾਂ ਦਾ ਆਤਮ-ਵਿਸ਼ਵਾਸ ਤੇ ਅਗਵਾਈ (Leadership) ਕਰਨ ਦਾ ਤਰੀਕਾ ਇਨ੍ਹਾਂ ਨੂੰ ਭੀੜ 'ਚ ਸਭ ਤੋਂ ਵੱਖਰਾ ਖੜ੍ਹਾ ਕਰਦਾ ਹੈ। ਆਓ, ਸਿੰਘ ਰਾਸ਼ੀ ਵਾਲਿਆਂ ਦੀ ਸ਼ਖ਼ਸੀਅਤ ਦੇ ਉਨ੍ਹਾਂ 5 ਅਣਕਹੇ ਭੇਦਾਂ ਬਾਰੇ ਜਾਣਦੇ ਹਾਂ, ਜੋ ਅਕਸਰ ਦੁਨੀਆ ਦੀਆਂ ਨਜ਼ਰਾਂ ਤੋਂ ਓਹਲੇ ਰਹਿੰਦੇ ਹਨ:
ਬਾਹਰੋਂ ਸਿੰਘ ਰਾਸ਼ੀ ਦੇ ਜਾਤਕ ਬਹੁਤ ਸਖ਼ਤ, ਆਤਮ-ਵਿਸ਼ਵਾਸੀ ਤੇ ਕਦੇ-ਕਦੇ ਹੰਕਾਰੀ ਲੱਗ ਸਕਦੇ ਹਨ, ਪਰ ਅਸਲ ਵਿਚ ਇਹ ਬੇਹੱਦ ਕੋਮਲ ਦਿਲ ਵਾਲੇ ਤੇ ਸੁਭਾਅ ਤੋਂ ਭਾਵੁਕ ਹੁੰਦੇ ਹਨ। ਇਹ ਆਪਣੇ ਰਿਸ਼ਤਿਆਂ ਲਈ ਇੰਨੇ ਵਫ਼ਾਦਾਰ ਹੁੰਦੇ ਹਨ ਕਿ ਉਨ੍ਹਾਂ ਦੀ ਖੁਸ਼ੀ ਲਈ ਆਪਣੀਆਂ ਸੁਖ-ਸਹੂਲਤਾਂ ਤੱਕ ਛੱਡ ਸਕਦੇ ਹਨ।
ਜੇਕਰ ਤੁਸੀਂ ਸਿੰਘ ਰਾਸ਼ੀ ਦੇ ਜਾਤਕ ਦਾ ਦਿਲ ਜਿੱਤਣਾ ਚਾਹੁੰਦੇ ਹੋ ਤਾਂ ਉਨ੍ਹਾਂ ਦੀ ਤਾਰੀਫ਼ ਕਰੋ। ਇਨ੍ਹਾਂ ਨੂੰ ਸੁਰਖੀਆਂ 'ਚ ਰਹਿਣਾ ਅਤੇ ਆਪਣੀ ਸ਼ਲਾਘਾ ਸੁਣਨਾ ਬਹੁਤ ਪਸੰਦ ਹੁੰਦਾ ਹੈ। ਜਦੋਂ ਇਨ੍ਹਾਂ ਨੂੰ ਬਣਦਾ ਸਨਮਾਨ ਜਾਂ ਅਟੈਂਸ਼ਨ ਨਹੀਂ ਮਿਲਦਾ ਤਾਂ ਇਹ ਅੰਦਰੋਂ ਬਹੁਤ ਨਿਰਾਸ਼ ਹੋ ਜਾਂਦੇ ਹਨ। ਇਨ੍ਹਾਂ ਲਈ ਸਤਿਕਾਰ ਪੈਸੇ ਨਾਲੋਂ ਵੀ ਕਿਤੇ ਵੱਧ ਹੁੰਦਾ ਹੈ।
ਸਿੰਘ ਰਾਸ਼ੀ ਵਾਲਿਆਂ ਦਾ ਦਿਲ ਬਹੁਤ ਵੱਡਾ ਹੁੰਦਾ ਹੈ। ਇਹ ਆਪਣੇ ਦੋਸਤਾਂ ਲਈ ਹਮੇਸ਼ਾ ਚੱਟਾਨ ਵਾਂਗ ਖੜ੍ਹੇ ਰਹਿੰਦੇ ਹਨ। ਇਹ ਰਾਜਿਆਂ ਵਾਂਗ ਜੀਉਣਾ ਪਸੰਦ ਕਰਦੇ ਹਨ ਤੇ ਦੂਜਿਆਂ ਦੀ ਮਦਦ ਵੀ ਉਸੇ ਸ਼ਾਨ ਨਾਲ ਕਰਦੇ ਹਨ। ਇਨ੍ਹਾਂ ਦੀ ਸ਼ਬਦਾਵਲੀ ਵਿੱਚ 'ਕੰਜੂਸੀ' ਨਾਮ ਦਾ ਕੋਈ ਸ਼ਬਦ ਨਹੀਂ ਹੁੰਦਾ।
ਇਸ ਰਾਸ਼ੀ ਦਾ ਪ੍ਰਤੀਕ 'ਸ਼ੇਰ' ਹੈ, ਇਸ ਲਈ ਇਨ੍ਹਾਂ ਵਿਚ ਸਵੈ-ਮਾਣ ਕੁੱਟ-ਕੁੱਟ ਕੇ ਭਰਿਆ ਹੁੰਦਾ ਹੈ। ਇਨ੍ਹਾਂ ਨੂੰ ਇਹ ਸਵੀਕਾਰ ਕਰਨ 'ਚ ਬਹੁਤ ਮੁਸ਼ਕਲ ਹੁੰਦੀ ਹੈ ਕਿ ਉਹ ਗਲਤ ਹਨ। ਆਪਣੀ ਗੱਲ 'ਤੇ ਅੜ ਜਾਣਾ ਇਨ੍ਹਾਂ ਦੀ ਇੱਕ ਵੱਡੀ ਕਮਜ਼ੋਰੀ ਹੋ ਸਕਦੀ ਹੈ। ਹਾਲਾਂਕਿ, ਸ਼ਾਂਤ ਹੋਣ 'ਤੇ ਇਹ ਆਪਣੀ ਗਲਤੀ ਮਹਿਸੂਸ ਕਰਦੇ ਹਨ, ਪਰ ਮਾਫ਼ੀ ਮੰਗਣ ਵਿੱਚ ਇਨ੍ਹਾਂ ਨੂੰ ਸਮਾਂ ਲੱਗ ਸਕਦਾ ਹੈ।
ਸਿੰਘ ਰਾਸ਼ੀ ਵਾਲੇ ਲੋਕ ਚਾਹੁੰਦੇ ਹਨ ਕਿ ਉਨ੍ਹਾਂ ਦੇ ਕੋਲ ਹਮੇਸ਼ਾ ਅਜਿਹੇ ਭਰੋਸੇਮੰਦ ਲੋਕ ਹੋਣ, ਜੋ ਉਨ੍ਹਾਂ ਨੂੰ ਸਮਝ ਸਕਣ। ਇਹ ਬਾਹਰੋਂ ਕਿੰਨੇ ਵੀ ਮਜ਼ਬੂਤ ਦਿਖਾਈ ਦੇਣ, ਪਰ ਇਨ੍ਹਾਂ ਨੂੰ ਅੰਦਰੂਨੀ ਤੌਰ 'ਤੇ ਇੱਕ ਸੱਚੇ ਸਾਥੀ ਦੀ ਲੋੜ ਹੁੰਦੀ ਹੈ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।