- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Vastu Shastra ਅਨੁਸਾਰ, ਉੱਤਰ ਦਿਸ਼ਾ ਧਨ ਦੇ ਦੇਵਤਾ ਕੁਬੇਰ ਦੀ ਹੁੰਦੀ ਹੈ। ਇਸ ਦਿਸ਼ਾ ਵਿਚ ਗੈਸ ਚੁੱਲ੍ਹਾ ਰੱਖਣ ਨਾਲ ਵਿਅਕਤੀ ਨੂੰ ਜੀਵਨ ਵਿਚ ਧਨ ਦੀ ਹਾਨੀ (ਨੁਕਸਾਨ) ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਮਾਨਸਿਕ ਤਣਾਅ ਦੀ ਸਮੱਸਿਆ ਪੈਦਾ ਹੋ ਸਕਦੀ ਹੈ।

ਧਰਮ ਡੈਸਕ, ਨਵੀਂ ਦਿੱਲੀ : ਵਾਸਤੂ ਸ਼ਾਸਤਰ 'ਚ ਘਰ ਦੀਆਂ ਸਾਰੀਆਂ ਦਿਸ਼ਾਵਾਂ ਦੇ ਮਹੱਤਵ ਬਾਰੇ ਦੱਸਿਆ ਗਿਆ ਹੈ। ਦਿਸ਼ਾ ਨਾਲ ਜੁੜੇ ਨਿਯਮਾਂ ਦੀ ਪਾਲਣਾ ਕਰਨ ਨਾਲ ਘਰ ਵਿਚ ਸਕਰਾਤਮਕ ਊਰਜਾ ਬਣੀ ਰਹਿੰਦੀ ਹੈ। ਇਸੇ ਲਈ ਕਿਹਾ ਜਾਂਦਾ ਹੈ ਕਿ ਘਰ ਦੀ ਸ਼ੁੱਭ ਦਿਸ਼ਾ ਵਿਚ ਰਸੋਈ ਹੋਣੀ ਚਾਹੀਦੀ ਹੈ ਕਿਉਂਕਿ ਰਸੋਈ ਨੂੰ ਅੰਨਪੂਰਨਾ ਦਾ ਵਾਸ ਅਸਥਾਨ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਚਾਹੁੰਦੇ ਹੋ ਕਿ ਰਸੋਈ 'ਚ ਸਕਰਾਤਮਕ ਊਰਜਾ ਦਾ ਪ੍ਰਵਾਹ ਬਣਿਆ ਰਹੇ ਤਾਂ ਇਸਦੇ ਲਈ ਗੈਸ ਚੁੱਲ੍ਹੇ ਦੀ ਸਹੀ ਦਿਸ਼ਾ ਦਾ ਹੋਣਾ ਬੇਹੱਦ ਮਹੱਤਵਪੂਰਨ ਹੈ।
ਵਾਸਤੂ ਸ਼ਾਸਤਰ ਅਨੁਸਾਰ, ਰਸੋਈ 'ਚ ਗਲਤ ਦਿਸ਼ਾ ਵਿਚ ਗੈਸ ਚੁੱਲ੍ਹਾ ਹੋਣ ਨਾਲ ਪਰਿਵਾਰ ਦੇ ਲੋਕਾਂ ਨੂੰ ਮਾਨਸਿਕ ਤਣਾਅ ਤੇ ਆਰਥਿਕ ਪਰੇਸ਼ਾਨੀਆਂ ਸਮੇਤ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਘਰ ਬਣਾਉਂਦੇ ਸਮੇਂ ਜਾਂ ਨਵਾਂ ਘਰ ਲੈਂਦੇ ਸਮੇਂ ਵਾਸਤੂ ਨਾਲ ਜੁੜੇ ਨਿਯਮਾਂ ਬਾਰੇ ਜ਼ਰੂਰ ਜਾਣ ਲਓ। ਅਜਿਹੇ 'ਚ ਆਓ ਇਸ ਆਰਟੀਕਲ 'ਚ ਤੁਹਾਨੂੰ ਦੱਸਦੇ ਹਾਂ ਕਿ ਰਸੋਈ 'ਚ ਕਿਹੜੀ ਦਿਸ਼ਾ ਵਿਚ ਹੋਣਾ ਚਾਹੀਦਾ ਹੈ ਗੈਸ ਚੁੱਲ੍ਹਾ।
ਵਾਸਤੂ ਸ਼ਾਸਤਰ ਅਨੁਸਾਰ, ਰਸੋਈ 'ਚ ਗੈਸ ਚੁੱਲ੍ਹੇ ਲਈ ਦੱਖਣ-ਪੂਰਬ ਦਿਸ਼ਾ ਨੂੰ ਸ਼ੁੱਭ ਮੰਨਿਆ ਜਾਂਦਾ ਹੈ। ਇਸ ਦਿਸ਼ਾ ਨੂੰ ਅਗਨੀ ਕੌਣ ਕਿਹਾ ਜਾਂਦਾ ਹੈ। ਇਹ ਦਿਸ਼ਾ ਅਗਨੀ ਦੇਵ ਦੀ ਮੰਨੀ ਜਾਂਦੀ ਹੈ।
ਇਸ ਤੋਂ ਇਲਾਵਾ ਖਾਣਾ ਬਣਾਉਂਦੇ ਸਮੇਂ ਸਹੀ ਦਿਸ਼ਾ ਵਿਚ ਮੁੱਖ ਹੋਣ ਦਾ ਬਹੁਤ ਜ਼ਿਆਦਾ ਮਹੱਤਵ ਹੈ। ਖਾਣਾ ਬਣਾਉਂਦੇ ਸਮੇਂ ਤੁਹਾਡਾ ਮੁੱਖ ਪੂਰਬ ਦਿਸ਼ਾ ਵੱਲ ਹੋਣਾ ਚਾਹੀਦਾ ਹੈ। ਇਸ ਦਿਸ਼ਾ ਤੋਂ ਸਕਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ ਜਿਸਦਾ ਪ੍ਰਭਾਵ ਪਰਿਵਾਰ ਦੇ ਲੋਕਾਂ 'ਤੇ ਪੈਂਦਾ ਹੈ।
ਵਾਸਤੂ ਸ਼ਾਸਤਰ ਅਨੁਸਾਰ, ਉੱਤਰ ਦਿਸ਼ਾ ਧਨ ਦੇ ਦੇਵਤਾ ਕੁਬੇਰ ਦੀ ਹੁੰਦੀ ਹੈ। ਇਸ ਦਿਸ਼ਾ ਵਿਚ ਗੈਸ ਚੁੱਲ੍ਹਾ ਰੱਖਣ ਨਾਲ ਵਿਅਕਤੀ ਨੂੰ ਜੀਵਨ ਵਿਚ ਧਨ ਦੀ ਹਾਨੀ (ਨੁਕਸਾਨ) ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਮਾਨਸਿਕ ਤਣਾਅ ਦੀ ਸਮੱਸਿਆ ਪੈਦਾ ਹੋ ਸਕਦੀ ਹੈ।
ਇਸ ਤੋਂ ਇਲਾਵਾ ਦੱਖਣ-ਪੱਛਮ ਦਿਸ਼ਾ ਵਿਚ ਵੀ ਗੈਸ ਚੁੱਲ੍ਹਾ ਭੁੱਲ ਕੇ ਵੀ ਨਹੀਂ ਰੱਖਣਾ ਚਾਹੀਦਾ। ਇਸ ਨਾਲ ਪਰਿਵਾਰ ਵਿਚ ਵਾਦ-ਵਿਵਾਦ ਦੀ ਸਮੱਸਿਆ ਹੋ ਸਕਦੀ ਹੈ ਤੇ ਸਿਹਤ ਸਬੰਧੀ ਪਰੇਸ਼ਾਨੀਆਂ ਵਧ ਸਕਦੀਆਂ ਹਨ। ਦੱਖਣ ਦਿਸ਼ਾ ਵੱਲ ਮੂੰਹ ਕਰ ਕੇ ਭੋਜਨ ਨਹੀਂ ਬਣਾਉਣਾ ਚਾਹੀਦਾ।
ਦੱਖਣ-ਪੂਰਬ ਦਿਸ਼ਾ ਨੂੰ ਅਗਨੀ ਦੇਵ ਦੀ ਮੰਨਿਆ ਗਿਆ ਹੈ। ਵਾਸਤੂ ਸ਼ਾਸਤਰ ਅਨੁਸਾਰ, ਇਸ ਦਿਸ਼ਾ ਵਿਚ ਰਸੋਈ ਹੋਣ ਨਾਲ ਘਰ ਵਿਚ ਸਕਰਾਤਮਕ ਊਰਜਾ ਬਣੀ ਰਹਿੰਦੀ ਹੈ ਅਤੇ ਅੰਨ-ਧਨ ਦੀ ਬਰਕਤ ਹਮੇਸ਼ਾ ਬਣੀ ਰਹਿੰਦੀ ਹੈ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।