ਕਾਂਵੜ ਯਾਤਰਾ ਭਗਵਾਨ ਸ਼ਿਵ ਦੇ ਭਗਤਾਂ ਵੱਲੋਂ ਹਰ ਸਾਲ ਸਾਵਣ 'ਚ ਕੀਤੀ ਜਾਣ ਵਾਲੀ ਇਕ ਪਵਿੱਤਰ ਜਲ ਯਾਤਰਾ ਹੈ। ਇਨ੍ਹਾਂ ਭਗਤਾਂ ਨੂੰ ਕਾਂਵੜੀਏ ਕਿਹਾ ਜਾਂਦਾ ਹੈ। ਸ਼ਿਵ ਭਗਤ ਗੰਗਾ ਤਟ ਤੋਂ ਕਲਸ਼ 'ਚ ਗੰਗਾਜਲ ਭਰ ਕੇ ਉਸ ਨੂੰ ਆਪਣੀ ਕਾਂਵੜ ਨਾਲ ਬੰਨ੍ਹਦੇ ਹਨ ਤੇ ਮੋਢਿਆਂ 'ਤੇ ਲਟਕਾਉਂਦੇ ਹਨ, ਜਿਸ ਨੂੰ ਕਾਂਵੜ ਕਿਹਾ ਜਾਂਦਾ ਹੈ।

ਧਰਮ ਡੈਸਕ, ਨਵੀਂ ਦਿੱਲੀ : ਕਾਂਵੜ ਯਾਤਰਾ ਸਾਵਣ ਯਾਨੀ ਭਗਵਾਨ ਸ਼ਿਵ ਦੇ ਪਿਆਰੇ ਮਹੀਨੇ ਕੀਤੀ ਜਾਂਦੀ ਹੈ। ਮੰਨਿਆ ਜਾਂਦਾ ਹੈ ਕਿ ਇਸ ਯਾਤਰਾ ਦੀ ਸ਼ੁਰੂਆਤ ਭਗਵਾਨ ਪਰਸ਼ੂਰਾਮ ਨੇ ਕੀਤੀ ਸੀ। ਇਸ ਵਿੱਚ ਭਗਤ ਪਵਿੱਤਰ ਸਥਾਨਾਂ ਤੋਂ ਗੰਗਾਜਲ ਭਰ ਕੇ ਲਿਆਉਂਦੇ ਹਨ ਅਤੇ ਸ਼ਿਵਾਲਿਆਂ ਵਿੱਚ ਅਭਿਸ਼ੇਕ ਕਰਦੇ ਹਨ।
ਇਹ ਇਕ ਮੁਸ਼ਕਲ ਯਾਤਰਾ ਮੰਨੀ ਜਾਂਦੀ ਹੈ ਜਿਸ ਦੌਰਾਨ ਸਖ਼ਤ ਨਿਯਮਾਂ ਦੀ ਵੀ ਪਾਲਣਾ ਕਰਨੀ ਪੈਂਦੀ ਹੈ ਤਾਂ ਹੀ ਇਹ ਯਾਤਰਾ ਸਫ਼ਲ ਮੰਨੀ ਜਾਂਦੀ ਹੈ। ਚਲੋ ਜਾਣਦੇ ਹਾਂ ਕਾਂਵੜ ਯਾਤਰਾ ਦੀ ਸ਼ੁਰੂਆਤ ਦੀ ਤਾਰੀਖ ਤੇ ਇਸ ਨਾਲ ਜੁੜੇ ਕੁਝ ਜ਼ਰੂਰੀ ਨਿਯਮ।
ਕਾਂਵੜ ਯਾਤਰਾ ਭਗਵਾਨ ਸ਼ਿਵ ਦੇ ਭਗਤਾਂ ਵੱਲੋਂ ਹਰ ਸਾਲ ਸਾਵਣ 'ਚ ਕੀਤੀ ਜਾਣ ਵਾਲੀ ਇਕ ਪਵਿੱਤਰ ਜਲ ਯਾਤਰਾ ਹੈ। ਇਨ੍ਹਾਂ ਭਗਤਾਂ ਨੂੰ ਕਾਂਵੜੀਏ ਕਿਹਾ ਜਾਂਦਾ ਹੈ। ਸ਼ਿਵ ਭਗਤ ਗੰਗਾ ਤਟ ਤੋਂ ਕਲਸ਼ 'ਚ ਗੰਗਾਜਲ ਭਰ ਕੇ ਉਸ ਨੂੰ ਆਪਣੀ ਕਾਂਵੜ ਨਾਲ ਬੰਨ੍ਹਦੇ ਹਨ ਤੇ ਮੋਢਿਆਂ 'ਤੇ ਲਟਕਾਉਂਦੇ ਹਨ, ਜਿਸ ਨੂੰ ਕਾਂਵੜ ਕਿਹਾ ਜਾਂਦਾ ਹੈ। ਇਸ ਦੌਰਾਨ ਭਗਤ ਹਰਿਦੁਆਰ, ਗਊਮੁਖ, ਗੰਗੋਤਰੀ ਜਾਂ ਸੁਲਤਾਨਗੰਜ ਵਰਗੇ ਤੀਰਥਾਂ ਤੋਂ ਪਵਿੱਤਰ ਗੰਗਾਜਲ ਲਿਆਉਂਦੇ ਹਨ ਅਤੇ ਆਪਣੇ ਸਥਾਨਕ ਸ਼ਿਵਾਲਿਆਂ 'ਚ ਮਹਾਦੇਵ ਦਾ ਅਭਿਸ਼ੇਕ ਕਰਦੇ ਹਨ।
ਸਾਵਣ ਮਹੀਨਾ ਸ਼ੁਰੂ ਹੋਣ ਦੇ ਨਾਲ ਹੀ ਕਾਂਵੜ ਯਾਤਰਾ ਦੀ ਵੀ ਸ਼ੁਰੂਆਤ ਹੋ ਜਾਂਦੀ ਹੈ ਜਿਸਦੀ ਸਮਾਪਤੀ 'ਸਾਵਣ ਸ਼ਿਵਰਾਤਰੀ' ਵਾਲੇ ਦਿਨ ਸ਼ਿਵਲਿੰਗ 'ਤੇ ਜਲ ਚੜ੍ਹਾਉਣ ਦੇ ਨਾਲ ਹੁੰਦੀ ਹੈ। ਸਾਲ 2026 'ਚ ਸਾਵਣ ਦੀ ਸ਼ੁਰੂਆਤ 30 ਜੁਲਾਈ, ਵੀਰਵਾਰ ਦੇ ਦਿਨ ਤੋਂ ਹੋ ਰਹੀ ਹੈ। ਅਜਿਹੇ 'ਚ ਕਾਂਵੜ ਯਾਤਰਾ ਦੀ ਸ਼ੁਰੂਆਤ ਵੀ ਇਸੇ ਦਿਨ ਤੋਂ ਹੋਵੇਗੀ। ਉੱਥੇ ਹੀ ਸਾਵਣ ਸ਼ਿਵਰਾਤਰੀ 11 ਅਗਸਤ ਨੂੰ ਹੈ ਜਿਸ ਦਿਨ ਸ਼ਿਵਲਿੰਗ 'ਤੇ ਜਲ ਚੜ੍ਹਾ ਕੇ ਕਾਂਵੜ ਯਾਤਰਾ ਦੀ ਸਮਾਪਤੀ ਕੀਤੀ ਜਾਵੇਗੀ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।