- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Jyotish Shastra :ਵਿਆਹ ਤੋਂ ਪਹਿਲਾਂ ਕੁੰਡਲੀਆਂ ਮਿਲਾ ਕੇ ਵਿਆਹੁਤਾ ਜੀਵਨ ਨੂੰ ਜਾਣਿਆ ਜਾਂਦਾ ਹੈ। ਹਾਲਾਂਕਿ 3 ਰਾਸ਼ੀਆਂ ਦੀਆਂ ਕੁੜੀਆਂ ਪਤੀ ਲਈ ਭਾਗਸ਼ਾਲੀ ਹੁੰਦੀਆਂ ਹਨ। ਉਹ ਮਾੜੇ ਸਮੇਂ 'ਚ ਆਪਣੇ ਪਤੀ ਦਾ ਸਾਥ ਦਿੰਦੀਆਂ ਹਨ। ਇਸ ਲਈ ਉਨ੍ਹਾਂ ਦਾ ਵਿਆਹੁਤਾ ਜੀਵਨ ਖੁਸ਼ੀ ਨਾਲ ਬਤੀਤ ਹੁੰਦਾ ਹੈ। ਆਓ ਜਾਣਦੇ ਹਾਂ ਇਨ੍ਹਾਂ 3 ਰਾਸ਼ੀਆਂ ਦੀਆਂ ਕੁੜੀਆਂ ਬਾਰੇ-

Jyotish Shastra : ਕੁੰਡਲੀ ਦਾ ਵਿਸ਼ਲੇਸ਼ਣ ਕਰ ਕੇ ਜੋਤਿਸ਼ ਵਿਅਕਤੀ ਦੇ ਸੁਭਾਅ ਦਾ ਪਤਾ ਲਗਾਉਂਦੇ ਹਨ। ਇਸ ਤੋਂ ਇਲਾਵਾ ਰਾਸ਼ੀ ਸਵਾਮੀ ਤੋਂ ਵੀ ਵਿਅਕਤੀ ਦੀ ਸ਼ਖਸੀਅਤ ਦਾ ਪਤਾ ਲੱਗਦਾ ਹੈ। ਦੇਵਗੁਰੂ ਬ੍ਰਹਿਸਪਤੀ ਕਈ ਰਾਸ਼ੀਆਂ ਦਾ ਸੁਆਮੀ ਹੈ ਜਦੋਂਕਿ ਸ਼ੁੱਕਰ ਕਈ ਰਾਸ਼ੀਆਂ ਦਾ ਸੁਆਮੀ ਹੈ। ਦੋਵੇਂ ਹੀ ਵਿਆਹ ਦੇ ਕਾਰਕ ਹਨ। ਗੁਰੂ ਲੜਕੀਆਂ ਦੇ ਵਿਆਹ ਦਾ ਕਾਰਕ ਹੈ ਤਾਂ ਸ਼ੁੱਕਰ ਲੜਕਿਆਂ ਦੇ ਵਿਆਹ ਦਾ। ਜਿਸ ਲੜਕੀ ਦੀ ਕੁੰਡਲੀ 'ਚ ਬ੍ਰਹਿਸਪਤੀ ਬਲਵਾਨ ਹੁੰਦਾ ਹੈ। ਜਲਦੀ ਹੀ ਉਸਦਾ ਵਿਆਹ ਹੋ ਜਾਂਦਾ ਹੈ। ਇਸੇ ਤਰ੍ਹਾਂ ਜਿਸ ਲੜਕੇ ਦੀ ਕੁੰਡਲੀ 'ਚ ਸ਼ੁੱਕਰ ਮਜ਼ਬੂਤ ਹੁੰਦਾ ਹੈ। ਉਸ ਮੁੰਡੇ ਦਾ ਜਲਦੀ ਹੀ ਵਿਆਹ ਹੋ ਜਾਂਦਾ ਹੈ। ਦੂਜੇ ਪਾਸੇ ਵਿਆਹ ਤੋਂ ਪਹਿਲਾਂ ਕੁੰਡਲੀਆਂ ਮਿਲਾ ਕੇ ਵਿਆਹੁਤਾ ਜੀਵਨ ਨੂੰ ਜਾਣਿਆ ਜਾਂਦਾ ਹੈ। ਹਾਲਾਂਕਿ 3 ਰਾਸ਼ੀਆਂ ਦੀਆਂ ਕੁੜੀਆਂ ਪਤੀ ਲਈ ਭਾਗਸ਼ਾਲੀ ਹੁੰਦੀਆਂ ਹਨ। ਉਹ ਮਾੜੇ ਸਮੇਂ 'ਚ ਆਪਣੇ ਪਤੀ ਦਾ ਸਾਥ ਦਿੰਦੀਆਂ ਹਨ। ਇਸ ਲਈ ਉਨ੍ਹਾਂ ਦਾ ਵਿਆਹੁਤਾ ਜੀਵਨ ਖੁਸ਼ੀ ਨਾਲ ਬਤੀਤ ਹੁੰਦਾ ਹੈ। ਆਓ ਜਾਣਦੇ ਹਾਂ ਇਨ੍ਹਾਂ 3 ਰਾਸ਼ੀਆਂ ਦੀਆਂ ਕੁੜੀਆਂ ਬਾਰੇ-
- ਜੋਤਸ਼ੀਆਂ ਮੁਤਾਬਕ ਇਸ ਸੂਚੀ 'ਚ ਬ੍ਰਿਖ ਰਾਸ਼ੀ ਪਹਿਲੇ ਸਥਾਨ 'ਤੇ ਹੈ। ਇਸ ਰਾਸ਼ੀ ਦਾ ਸਵਾਮੀ ਸ਼ੁੱਕਰ ਹੈ ਤੇ ਅਰਾਧਿਆ ਮਾਂ ਦੁਰਗਾ ਹੈ। ਇਸ ਲਈ ਮਾਂ ਦੁਰਗਾ ਦੀ ਕਿਰਪਾ ਨਾਲ ਬ੍ਰਿਖ ਰਾਸ਼ੀ ਦੀਆਂ ਕੁੜੀਆਂ ਨਾ ਸਿਰਫ ਸੁੰਦਰ ਹੁੰਦੀਆਂ ਹਨ, ਸਗੋਂ ਬੁੱਧੀਮਾਨ ਵੀ ਹੁੰਦੀਆਂ ਹਨ। ਇਸ ਤੋਂ ਇਲਾਵਾ ਬ੍ਰਿਖ ਰਾਸ਼ੀ ਦੀਆਂ ਕੁੜੀਆਂ ਕਲਾ ਪ੍ਰੇਮੀ ਵੀ ਹੁੰਦੀਆਂ ਹਨ। ਇਸ ਰਾਸ਼ੀ ਦੀਆਂ ਕੁੜੀਆਂ ਆਪਣੇ ਪਤੀ ਲਈ ਬੇਹੱਦ ਖੁਸ਼ਕਿਸਮਤ ਹੁੰਦੀਆਂ ਹਨ। ਉਨ੍ਹਾਂ ਦਾ ਵਿਆਹੁਤਾ ਜੀਵਨ ਬਹੁਤ ਖੁਸ਼ਹਾਲ ਹੁੰਦਾ ਹੈ। ਇਸ ਦੇ ਨਾਲ ਹੀ ਉਹ ਆਪਣੇ ਜੀਵਨ ਵਿਚ ਉੱਚਾ ਮੁਕਾਮ ਹਾਸਲ ਕਰਦੀਆਂ ਹਨ।
- ਇਸ ਸੂਚੀ ਵਿਚ ਦੂਜੇ ਸਥਾਨ 'ਤੇ ਕਰਕ ਰਾਸ਼ੀ ਹੈ। ਇਸ ਰਾਸ਼ੀ ਦਾ ਮਾਲਕ ਚੰਦਰਮਾ ਹੈ ਤੇ ਅਰਾਧਿਆ ਭਗਵਾਨ ਸ਼ਿਵ ਹਨ। ਕਰਕ ਰਾਸ਼ੀ ਦੀਆਂ ਕੁੜੀਆਂ ਸੁਭਾਅ ਤੋਂ ਸ਼ਾਂਤ ਹੁੰਦੀਆਂ ਹਨ। ਨਾਲ ਹੀ, ਉਹ ਭਾਵੁਕ ਬਿਰਤੀ ਦੀਆਂ ਹੁੰਦੀਆਂ ਹਨ। ਇਸ ਰਾਸ਼ੀ ਦੀਆਂ ਕੁੜੀਆਂ ਆਪਣੇ ਪਤੀ ਦੇ ਨਾਲ ਚੱਲਦੀਆਂ ਹਨ। ਉਨ੍ਹਾਂ ਦਾ ਵਿਆਹੁਤਾ ਜੀਵਨ ਬਹੁਤ ਖੁਸ਼ਹਾਲ ਰਹਿੰਦਾ ਹੈ। ਕਰਕ ਰਾਸ਼ੀ ਦੀਆਂ ਕੁੜੀਆਂ ਮਾੜੇ ਸਮੇਂ ਵਿੱਚ ਵੀ ਆਪਣੇ ਪਤੀ ਦਾ ਸਾਥ ਦਿੰਦੀਆਂ ਹਨ। ਇਸ ਦੇ ਲਈ ਜੋਤਿਸ਼ 'ਚ ਕਰਕ ਰਾਸ਼ੀ ਦੀਆਂ ਕੁੜੀਆਂ ਨੂੰ ਆਪਣੇ ਪਤੀ ਲਈ ਕੋਹਿਨੂਰ ਦਾ ਹੀਰਾ ਕਿਹਾ ਜਾਂਦਾ ਹੈ। ਕਰਕ ਰਾਸ਼ੀ ਦੇ ਲੋਕ ਛੋਟੀਆਂ-ਛੋਟੀਆਂ ਗੱਲਾਂ ਵੱਲ ਵੀ ਖਾਸ ਧਿਆਨ ਦਿੰਦੇ ਹਨ।
- ਇਸ ਸੂਚੀ 'ਚ ਤੀਜੇ ਨੰਬਰ 'ਤੇ ਮੀਨ ਰਾਸ਼ੀ ਹੈ। ਮੀਨ ਰਾਸ਼ੀ ਦੇ ਸਵਾਮੀ ਦੇਵਗੁਰੂ ਬ੍ਰਹਿਸਪਤੀ ਹਨ। ਉੱਥੇ ਹੀ ਅਰਾਧਿਆ ਸ਼੍ਰੀ ਹਰਿ ਵਿਸ਼ਨੂੰ ਜੀ ਹਨ। ਇਸ ਦੇ ਲਈ ਮੀਨ ਰਾਸ਼ੀ ਦੀਆਂ ਲੜਕੀਆਂ ਧਾਰਮਿਕ ਕਾਰਜਾਂ 'ਚ ਜ਼ਿਆਦਾ ਰੁਚੀ ਰੱਖਦੀਆਂ ਹਨ। ਇਸ ਰਾਸ਼ੀ ਦੀਆਂ ਕੁੜੀਆਂ ਆਪਣੇ ਪਤੀ ਨੂੰ ਬਹੁਤ ਪਿਆਰ ਕਰਦੀਆਂ ਹਨ। ਉਨ੍ਹਾਂ ਦਾ ਵਿਆਹੁਤਾ ਜੀਵਨ ਖੁਸ਼ਹਾਲ ਰਹਿੰਦਾ ਹੈ। ਸਹੁਰੇ ਘਰ ਵਾਲਿਆਂ ਨਾਲ ਵੀ ਇਨ੍ਹਾਂ ਦਾ ਰਿਸ਼ਤਾ ਮਿੱਠਾ ਰਹਿੰਦਾ ਹੈ। ਇਸ ਦੇ ਲਈ ਮੀਨ ਰਾਸ਼ੀ ਦੀਆਂ ਕੁੜੀਆਂ ਆਪਣੀ ਪਤੀ ਲਈ ਭਾਗਸ਼ਾਲੀ ਹੁੰਦੀਆਂ ਹਨ।
ਡਿਸਕਲੇਮਰ- ਇਸ ਲੇਖ ਵਿੱਚ ਸ਼ਾਮਲ ਕਿਸੇ ਵੀ ਜਾਣਕਾਰੀ/ਸਮੱਗਰੀ/ਗਣਨਾਵਾਂ ਦੀ ਸ਼ੁੱਧਤਾ ਜਾਂ ਭਰੋਸੇਯੋਗਤਾ ਦੀ ਗਰੰਟੀ ਨਹੀਂ ਹੈ। ਇਹ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਕਾਂ/ਪ੍ਰਵਚਨਾਂ/ਵਿਸ਼ਵਾਸਾਂ/ਸ਼ਾਸਤਰਾਂ ਤੋਂ ਇਕੱਠੀ ਕਰਕੇ ਤੁਹਾਡੇ ਤੱਕ ਪਹੁੰਚਾਈ ਗਈ ਹੈ। ਸਾਡਾ ਉਦੇਸ਼ ਸਿਰਫ ਜਾਣਕਾਰੀ ਪ੍ਰਦਾਨ ਕਰਨਾ ਹੈ, ਇਸਦੇ ਯੂਜ਼ਰਜ਼ ਨੂੰ ਇਸ ਨੂੰ ਸਿਰਫ ਜਾਣਕਾਰੀ ਵਜੋਂ ਲੈਣਾ ਚਾਹੀਦਾ ਹੈ। ਇਸ ਤੋਂ ਇਲਾਵਾ ਇਸ ਦੀ ਵਰਤੋਂ ਦੀ ਜ਼ਿੰਮੇਵਾਰੀ ਖ਼ੁਦ ਯੂਜ਼ਰ ਦੀ ਹੋਵੇਗੀ।