ਘਰ ਦੀ ਮਹੱਤਤਾ ਨੂੰ ਸਮਝਣਾ ਬੇਹੱਦ ਜ਼ਰੂਰੀ
ਧਰਮ ਦੇ ਮਰਮ ਨੂੰ ਸਾਫ਼ ਕਰਦੇ ਹੋਏ ਅਚਾਰੀਆ ਚਾਣਕਿਆ ਨੇ ਲਿਖਿਆ ਹੈ ਕਿ ਆਪਣੇ ਜੀਵਨ ਵਿਚ ਜਿਸ ਨੂੰ ਜੋ ਕੰਮ ਮਿਲਿਆ ਹੈ, ਉਸ ਨੂੰ ਉਸੇ ਨੂੰ ਚੰਗੀ ਤਰ੍ਹਾਂ ਨਿਭਾਉਣਾ ਉਸ ਦਾ ਧਰਮ ਹੈ।
Publish Date: Tue, 01 Apr 2025 11:00 PM (IST)
Updated Date: Wed, 02 Apr 2025 07:44 AM (IST)
ਸੰਸਕ੍ਰਿਤ ਭਾਸ਼ਾ ਵਿਚ ਘਰ ਨੂੰ ‘ਗ੍ਰਹਿ’ ਕਿਹਾ ਜਾਂਦਾ ਹੈ ਅਤੇ ਇਸ ਦੇ ਦੋ ਅਰਥ ਸਮਝੇ ਜਾਂਦੇ ਹਨ। ਪਹਿਲਾ ਹੈ-ਧਰਮ ਦਾ ਆਚਰਣ ਕਰਨ ਲਈ ਜਿਸ ਨੂੰ ਗ੍ਰਹਿਣ ਕੀਤਾ ਜਾਂਦਾ ਹੈ ਜਾਂ ਜਿਸ ਦਾ ਆਸਰਾ ਲਿਆ ਜਾਂਦਾ ਹੈ, ਉਹ ਗ੍ਰਹਿ ਹੈ। ਦੂਜਾ ਹੈ-ਘਰ ਨੂੰ ਘਰ ਨਹੀਂ ਕਿਹਾ ਜਾਂਦਾ ਸਗੋਂ ਸੁਆਣੀ ਯਾਨੀ ਗ੍ਰਹਿ ਦੀ ਸਵਾਮੀ ਹੀ ਘਰ ਹੈ। ਇਨ੍ਹਾਂ ਅਰਥਾਂ ਤੋਂ ਅਸੀਂ ਘਰ ਦੇ ਮਹੱਤਵ ਨੂੰ ਸਮਝ ਸਕਦੇ ਹਾਂ। ਸਾਡੇ ਜੀਵਨ ਵਿਚ ਧਰਮ ਦਾ ਸਥਾਨ ਸਭ ਤੋਂ ਉੱਚਾ ਹੈ।
ਧਰਮ ਦੇ ਮਰਮ ਨੂੰ ਸਾਫ਼ ਕਰਦੇ ਹੋਏ ਅਚਾਰੀਆ ਚਾਣਕਿਆ ਨੇ ਲਿਖਿਆ ਹੈ ਕਿ ਆਪਣੇ ਜੀਵਨ ਵਿਚ ਜਿਸ ਨੂੰ ਜੋ ਕੰਮ ਮਿਲਿਆ ਹੈ, ਉਸ ਨੂੰ ਉਸੇ ਨੂੰ ਚੰਗੀ ਤਰ੍ਹਾਂ ਨਿਭਾਉਣਾ ਉਸ ਦਾ ਧਰਮ ਹੈ।
ਜਿਵੇਂ ਆਪਣੀ ਪਤਨੀ ਦਾ ਪਾਲਣ-ਪੋਸ਼ਣ ਕਰਨਾ, ਸੁਰੱਖਿਆ ਦੇਣਾ ਅਤੇ ਉਸ ਦੀ ਮਰਿਆਦਾ ਨੂੰ ਬਣਾਈ ਰੱਖਣਾ ਪਤੀ ਦਾ ਧਰਮ ਹੈ। ਇਸੇ ਤਰ੍ਹਾਂ ਪਤੀ ਦੀ ਸਹਿਮਤੀ ਨਾਲ ਪਰਿਵਾਰ ਚਲਾਉਣਾ ਅਤੇ ਉਸ ਦੀ ਮਰਿਆਦਾ ਰੱਖਣਾ ਪਤਨੀ ਦਾ ਧਰਮ ਹੈ। ਇਸੇ ਤਰ੍ਹਾਂ ਘਰ ਵਿਚ ਜੋ ਵੱਡੇ ਅਤੇ ਪੁੱਤਰ-ਪੁੱਤਰੀਆਂ ਹਨ, ਉਨ੍ਹਾਂ ਨੂੰ ਆਦਰ ਅਤੇ ਪ੍ਰੇਮ ਦੇਣਾ ਗ੍ਰਹਿਸਤ ਦਾ ਪਰਮ ਧਰਮ ਹੈ। ਜੋ ਆਪਣੇ ਘਰ ਦੇ ਵੱਡਿਆਂ ਦਾ ਆਦਰ ਨਹੀਂ ਕਰਦਾ ਅਤੇ ਆਪਣੇ ਜੀਵਨ-ਆਚਰਣ ਨਾਲ ਬੱਚਿਆਂ ਦਾ ਵਿਕਾਸ ਨਹੀਂ ਕਰ ਪਾਉਂਦਾ, ਉਹ ਪਰਮ ਸੁੱਖ ਦੀ ਕਲਪਨਾ ਨਹੀਂ ਕਰ ਸਕਦਾ।
ਤ੍ਰਾਸਦੀ ਇਹ ਹੈ ਕਿ ਆਧੁਨਿਕਤਾ ਦੇ ਰਾਹ ’ਤੇ ਚੱਲ ਕੇ ਅਸੀਂ ਔਰਤ ਅਤੇ ਪੁਰਸ਼ ਨੂੰ ਪਰਮ ਸੁਤੰਤਰ ਕਰ ਦਿੱਤਾ ਹੈ। ਦੋਵੇਂ ਭੌਤਿਕ ਸੁੱਖ-ਸਹੂਲਤਾਂ ਨੂੰ ਇਕੱਠਾ ਕਰਨ ਲਈ ਪਰਿਵਾਰ ਨੂੰ ਭੁੱਲ ਕੇ ਬਹੁਤ ਭੱਜ-ਦੌੜ ਕਰ ਰਹੇ ਹਨ। ਨਤੀਜੇ ਵਜੋਂ, ਅਸੀਂ ਜਿਹੋ ਜਿਹੀਆਂ ਬਿਮਾਰ ਮਾਨਸਿਕਤਾ ਵਾਲੀਆਂ ਘਟਨਾਵਾਂ ਦੇਖ ਰਹੇ ਹਾਂ, ਉਹ ਕਿਸੇ ਦਾ ਵੀ ਦਿਲ ਦਹਿਲਾ ਦੇਣ ਵਾਲੀਆਂ ਹਨ। ਭਾਰਤੀ ਪਰੰਪਰਾਵਾਂ ’ਚ ਔਰਤ ਨੂੰ ਪੂਜਨੀਕ ਮੰਨਿਆ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਜਿੱਥੇ ਨਾਰੀ ਪੂਜਨੀਕ ਹੈ, ਉੱਥੇ ਦੇਵਤੇ ਵਾਸ ਕਰਦੇ ਹਨ।
ਸਾਡੇ ਘਰਾਂ ਵਿਚ ਅੱਜ ਵੀ ਬੇਟੀ, ਭੈਣ, ਪਤਨੀ, ਮਾਂ ਤੇ ਦਾਦੀ-ਨਾਨੀ ਦਾ ਮਹੱਤਵ ਹੈ। ਇਹ ਘਰ ਵਿਚ ਉਨ੍ਹਾਂ ਦੇ ਆਦਰ ਤੇ ਅਪਣੱਤ ਦਾ ਸੂਚਕ ਹੈ, ਸਾਡੀ ਉਸ ਸੰਸਕ੍ਰਿਤਕ ਚੇਤਨਾ ਦਾ ਵੀ ਪ੍ਰਮਾਣ ਹੈ ਜਿਸ ਵਿਚ ਸਾਰੇ ਇਕੱਠੇ ਰਹਿ ਕੇ ਇਕ-ਦੂਜੇ ਲਈ ਜਿਉਂਦੇ ਹਨ। ਕਿਹਾ ਜਾਂਦਾ ਹੈ ਕਿ ਜਿਸ ਘਰ ਵਿਚ ਪਤੀ-ਪਤਨੀ ਵਿਚਾਲੇ ਤਾਲਮੇਲ ਹੈ, ਉਹ ਘਰ ਸਵਰਗ ਹੈ।
-ਡਾ. ਗਦਾਧਰ ਤ੍ਰਿਪਾਠੀ