ਖ਼ੁਦ ਨੂੰ ਜਾਣਨਾ ਵੀ ਬੇਹੱਦ ਜ਼ਰੂਰੀ ਹੈ
ਗਿਆਨ ਦੀ ਚਰਚਾ ਸਿਰਫ਼ ਬੁੱਧੀ ਨਾਲ ਨਹੀਂ ਪੂਰੀ ਹੁੰਦੀ। ਇੱਥੇ ਯਾਦ ਅਤੇ ਤਜਰਬੇ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਯਾਦ ਉਹ ਸਮਰੱਥਾ ਹੈ ਜਿਸ ਦੁਆਰਾ ਮਨ ਪਹਿਲਾਂ ਦੇਖੀ ਜਾਂ ਸੁਣੀ ਵਸਤੂ ਦੇ ਅਕਸ ਨੂੰ ਦੁਬਾਰਾ ਰਚ ਸਕਦਾ ਹੈ। ਮੰਨ ਲਓ ਕਿ ਤੁਸੀਂ ਇਕ ਹਾਥੀ ਦੇਖਿਆ। ਉਸੇ ਸਮੇਂ ਤੁਹਾਡੇ ਮਨ ਵਿਚ 'ਹਾਥੀ ਜਿਹਾ' ਭਾਵ ਬਣ ਗਿਆ- ਇਹੀ ਅਨੁਭਵ ਹੈ। ਮਨ ਵਸਤੂ ਦਾ ਰੂਪ ਆਪਣੇ ਅੰਦਰ ਧਾਰਨ ਕਰ ਲੈਂਦਾ ਹੈ।
Publish Date: Mon, 08 Dec 2025 10:48 PM (IST)
Updated Date: Tue, 09 Dec 2025 06:45 AM (IST)
ਗਿਆਨ ਸਿਰਫ਼ ਜਾਣਕਾਰੀਆਂ ਦਾ ਭੰਡਾਰ ਨਹੀਂ ਹੈ। ਇਹ ਚੇਤਨਾ ਦੇ ਵਿਸਥਾਰਤ ਆਕਾਸ਼ ਵਿਚ ਫੈਲਿਆ ਉਹ ਪ੍ਰਕਾਸ਼ ਹੈ ਜੋ ਵਸਤਾਂ, ਅਨੁਭਵਾਂ ਅਤੇ ਸੱਚਾਈ ਨੂੰ ਪਛਾਣਨ ਦੀ ਸਮਰੱਥਾ ਦਿੰਦਾ ਹੈ। ਆਮ ਤੌਰ 'ਤੇ ਗਿਆਨ ਨੂੰ ਦੋ ਕਿਸਮਾਂ ਵਿਚ ਵੰਡਿਆ ਗਿਆ ਹੈ-ਸੰਸਾਰਕ ਗਿਆਨ ਅਤੇ ਰੂਹਾਨੀ ਗਿਆਨ। ਸੰਸਾਰਕ ਗਿਆਨ ਉਹ ਹੈ ਜੋ ਬਾਹਰਲੀ ਭੌਤਿਕ ਦੁਨੀਆ ਤੋਂ ਪ੍ਰਾਪਤ ਹੁੰਦਾ ਹੈ- ਵਿਗਿਆਨ, ਕਲਾ, ਭਾਸ਼ਾ, ਘਟਨਾਵਾਂ ਅਤੇ ਹਾਲਾਤ। ਇਹ ਗਿਆਨ ਜੀਵਨ ਦੀ ਰਫ਼ਤਾਰ ਨੂੰ ਦਿਸ਼ਾ ਦਿੰਦਾ ਹੈ, ਪਰ ਇਸ ਦੀ ਪਹੁੰਚ ਬਾਹਰਲੀ ਸਤ੍ਹਾ ਤੱਕ ਸੀਮਤ ਰਹਿੰਦੀ ਹੈ। ਇਸ ਦੇ ਉਲਟ, ਰੂਹਾਨੀ ਗਿਆਨ ਆਤਮਾ ਦਾ ਅੰਦਰੂਨੀ ਰੂਪ ਹੈ। ਇਹ ਅੰਦਰ ਦੀਆਂ ਗਹਿਰਾਈਆਂ ਵਿਚ ਉਤਰਨ ’ਤੇ ਪ੍ਰਾਪਤ ਹੁੰਦਾ ਹੈ-ਜਿੱਥੇ ਮਨ, ਬੁੱਧੀ ਅਤੇ ਚਿੱਤ ਮਿਲ ਕੇ ਆਪਣੇ ਹੀ ਸਰੋਤ ਨੂੰ ਪਛਾਣਨ ਲੱਗਦੇ ਹਨ। ਇਹ ਜਾਣਨਾ ਕਿ ਸੰਸਾਰ ਕੀ ਹੈ, ਇਕ ਗੱਲ ਹੈ, ਪਰ ਇਹ ਜਾਣਨਾ ਕਿ 'ਮੈਂ ਕੌਣ ਹਾਂ'-ਇਹ ਰੂਹਾਨੀ ਗਿਆਨ ਦਾ ਪ੍ਰਵੇਸ਼ ਦੁਆਰ ਹੈ।
ਗਿਆਨ ਦੀ ਚਰਚਾ ਸਿਰਫ਼ ਬੁੱਧੀ ਨਾਲ ਨਹੀਂ ਪੂਰੀ ਹੁੰਦੀ। ਇੱਥੇ ਯਾਦ ਅਤੇ ਤਜਰਬੇ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਯਾਦ ਉਹ ਸਮਰੱਥਾ ਹੈ ਜਿਸ ਦੁਆਰਾ ਮਨ ਪਹਿਲਾਂ ਦੇਖੀ ਜਾਂ ਸੁਣੀ ਵਸਤੂ ਦੇ ਅਕਸ ਨੂੰ ਦੁਬਾਰਾ ਰਚ ਸਕਦਾ ਹੈ। ਮੰਨ ਲਓ ਕਿ ਤੁਸੀਂ ਇਕ ਹਾਥੀ ਦੇਖਿਆ। ਉਸੇ ਸਮੇਂ ਤੁਹਾਡੇ ਮਨ ਵਿਚ 'ਹਾਥੀ ਜਿਹਾ' ਭਾਵ ਬਣ ਗਿਆ- ਇਹੀ ਅਨੁਭਵ ਹੈ। ਮਨ ਵਸਤੂ ਦਾ ਰੂਪ ਆਪਣੇ ਅੰਦਰ ਧਾਰਨ ਕਰ ਲੈਂਦਾ ਹੈ। ਇਸੀ ਲਈ, ਅਨੁਭਵ ਸਿਰਫ਼ ਦੇਖਣਾ ਨਹੀਂ ਹੈ, ਅਨੁਭਵ ਉਹ ਹੈ ਜਦੋਂ ਮਨ ਉਸੇ ਵਸਤੂ ਜਿਹਾ ਬਣ ਜਾਂਦਾ ਹੈ। ਸੰਗੀਤ ਇਸ ਦੀ ਖ਼ੂਬਸੂਰਤ ਉਦਾਹਰਨ ਹੈ। ਜੇ ਤੁਸੀਂ ਕੋਈ ਰਾਗ ਸੁਣਿਆ, ਤਾਂ ਮਨ ਉਸੇ ਰਾਗ ਦੀ ਲੈਅ ਵਿਚ ਝੂਮਣ ਲੱਗਦਾ ਹੈ। ਧੁਨ ਮਨ ਵਿਚ ਉਤਰ ਕੇ ਉਸ ਨੂੰ ਆਪਣੇ ਮੁਤਾਬਕ ਬਣਾ ਲੈਂਦੀ ਹੈ। ਭੋਜਨ ਵਿਚ ਜੇ ਬਹੁਤ ਜ਼ਿਆਦਾ ਮਸਾਲਾ ਮਹਿਸੂਸ ਹੋਵੇ ਤਾਂ ਮਨ ਵੀ ਕੁਝ ਪਲਾਂ ਲਈ ਉਸੇ ਤਿੱਖੇਪਣ ਨਾਲ ਭਰ ਜਾਂਦਾ ਹੈ। ਗਿਆਨ ਉਹ ਹੈ ਜਦੋਂ ਕਿਸੇ ਵਸਤੂ ਦੀ ਪੂਰੀ ਸਮਝ ਅਤੇ ਉਸ ਦੀ ਪ੍ਰਕਿਰਤੀ ਦਾ ਸੰਪੂਰਨ ਭਾਵ ਸਾਫ਼ ਕਰ ਦਿੱਤਾ ਜਾਵੇ। ਜਦੋਂ ਕੋਈ ਵਿਅਕਤੀ ਕਿਸੇ ਰਾਗ ਨੂੰ ਨਾ ਸਿਰਫ਼ ਯਾਦ ਰੱਖਦਾ ਹੈ, ਸਗੋਂ ਉਸ ਦੇ ਸੁਰਾਂ, ਉਸ ਦੇ ਸਮੇਂ, ਉਸ ਦੇ ਭਾਵ ਅਤੇ ਉਸ ਦੀ ਆਤਮਾ ਨੂੰ ਸਮਝ ਲੈਂਦਾ ਹੈ, ਤਦ ਇਹ ਗਿਆਨ ਕਹਾਉਂਦਾ ਹੈ।-ਸ੍ਰੀਸ੍ਰੀ ਆਨੰਦਮੂਰਤੀ।