ਕਈ ਲੋਕ ਮੰਨਦੇ ਹਨ ਕਿ ਗਰੁੜ ਪੁਰਾਣ ਨੂੰ ਘਰ ਵਿਚ ਰੱਖਣ ਨਾਲ ਅਨਿਸ਼ਟ ਹੋ ਸਕਦਾ ਹੈ। ਪਰ ਸ਼ਾਸਤਰਾਂ 'ਚ ਦੱਸਿਆ ਗਿਆ ਹੈ ਕਿ ਗਰੁੜ ਪੁਰਾਣ ਨੂੰ ਘਰ ਵਿਚ ਰੱਖਣਾ ਤੇ ਪੜ੍ਹਨਾ ਪੂਰੀ ਤਰ੍ਹਾਂ ਸੁਰੱਖਿਅਤ ਹੈ। ਇਹ ਨਕਾਰਾਤਮਕਤਾ ਨੂੰ ਦੂਰ ਕਰਦਾ ਹੈ ਤੇ ਗਿਆਨ ਵਧਾਉਂਦਾ ਹੈ। ਆਮ ਦਿਨਾਂ 'ਚ ਵੀ ਇਸ ਦਾ ਪਾਠ ਕੀਤਾ ਜਾ ਸਕਦਾ ਹੈ ਜੋ ਜੀਵਨ ਨੂੰ ਸੁਧਾਰਨ ਵਿਚ ਮਦਦ ਕਰਦਾ ਹੈ।

ਧਰਮ ਡੈਸਕ, ਨਵੀਂ ਦਿੱਲੀ: ਗਰੁੜ ਪੁਰਾਣ 'ਚ ਜੀਵਨ, ਮੌਤ ਅਤੇ ਜਨਮ ਦੇ ਰਹੱਸਾਂ ਦਾ ਵਰਣਨ ਮਿਲਦਾ ਹੈ। ਜਦੋਂ ਘਰ ਵਿਚ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਮੌਤ ਤੋਂ ਬਾਅਦ ਦੇ 13 ਦਿਨਾਂ ਤਕ ਘਰ ਵਿਚ ਗਰੁੜ ਪੁਰਾਣ ਦਾ ਪਾਠ ਕੀਤਾ ਜਾਂਦਾ ਹੈ ਜਿਸ ਨਾਲ ਮ੍ਰਿਤਕ ਦੀ ਆਤਮਾ ਨੂੰ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ। ਪਰ ਕੀ ਇਸ ਦਾ ਪਾਠ ਹੋਰ ਦਿਨਾਂ ਵਿੱਚ ਕੀਤਾ ਜਾ ਸਕਦਾ ਹੈ? ਆਓ ਇਸ ਬਾਰੇ ਜਾਣਦੇ ਹਾਂ।
ਕਈ ਲੋਕ ਮੰਨਦੇ ਹਨ ਕਿ ਗਰੁੜ ਪੁਰਾਣ ਨੂੰ ਘਰ ਵਿਚ ਰੱਖਣ ਨਾਲ ਅਨਿਸ਼ਟ (ਮਾੜਾ) ਹੋ ਸਕਦਾ ਹੈ। ਪਰ ਸ਼ਾਸਤਰਾਂ 'ਚ ਇਸ ਗੱਲ ਦਾ ਵਰਣਨ ਕੀਤਾ ਗਿਆ ਹੈ ਕਿ ਗਰੁੜ ਪੁਰਾਣ ਨੂੰ ਘਰ ਵਿਚ ਰੱਖਣਾ ਤੇ ਪੜ੍ਹਨਾ ਪੂਰੀ ਤਰ੍ਹਾਂ ਸੁਰੱਖਿਅਤ ਹੈ। ਇਹ ਨਕਾਰਾਤਮਕਤਾ ਨੂੰ ਦੂਰ ਕਰਨ ਦਾ ਕੰਮ ਕਰਦਾ ਹੈ ਤੇ ਨਾਲ ਹੀ ਗਿਆਨ ਨੂੰ ਵਧਾਉਂਦਾ ਹੈ। ਆਮ ਦਿਨਾਂ 'ਚ ਵੀ ਇਸ ਦਾ ਪਾਠ ਕੀਤਾ ਜਾ ਸਕਦਾ ਹੈ, ਜੋ ਜੀਵਨ ਨੂੰ ਸੁਧਾਰਨ 'ਚ ਮਦਦ ਕਰਦਾ ਹੈ। ਪਰ ਇਸ ਦੇ ਪਾਠ ਦਾ ਪੂਰਾ ਲਾਭ ਤੁਹਾਨੂੰ ਉਦੋਂ ਹੀ ਮਿਲ ਸਕਦਾ ਹੈ, ਜਦੋਂ ਤੁਸੀਂ ਇਸ ਨਾਲ ਜੁੜੇ ਜ਼ਰੂਰੀ ਨਿਯਮਾਂ ਦਾ ਵੀ ਧਿਆਨ ਰੱਖੋ।
ਗਰੁੜ ਪੁਰਾਣ ਵਿੱਚ ਵਿਅਕਤੀ ਲਈ ਕੁਝ ਅਜਿਹੇ ਨਿਯਮ ਦੱਸੇ ਗਏ ਹਨ, ਜਿਨ੍ਹਾਂ ਦੀ ਪਾਲਣਾ ਕਰਨ ਨਾਲ ਉਸ ਨੂੰ ਜੀਵਨ ਵਿੱਚ ਲਾਭ ਦੇਖਣ ਨੂੰ ਮਿਲ ਸਕਦਾ ਹੈ।
ਸਵੇਰੇ ਜਲਦੀ ਉੱਠਣਾ: ਗਰੁੜ ਪੁਰਾਣ ਵਿੱਚ ਦੱਸਿਆ ਗਿਆ ਹੈ ਕਿ ਸਫ਼ਲਤਾ ਪ੍ਰਾਪਤ ਕਰਨ ਦਾ ਪਹਿਲਾ ਨਿਯਮ ਹੈ ਸਵੇਰੇ ਜਲਦੀ ਉੱਠਣਾ। ਕੋਈ ਵਿਅਕਤੀ ਆਪਣੇ ਦਿਨ ਦੇ 24 ਘੰਟਿਆਂ ਦੀ ਸਹੀ ਵਰਤੋਂ ਕਿਵੇਂ ਕਰਦਾ ਹੈ, ਉਸ ਦੀ ਸਫ਼ਲਤਾ ਇਸੇ 'ਤੇ ਨਿਰਭਰ ਕਰਦੀ ਹੈ।
ਸਵੱਛਤਾ ਅਤੇ ਪਹਿਰਾਵਾ: ਗਰੁੜ ਪੁਰਾਣ ਅਨੁਸਾਰ ਵਿਅਕਤੀ ਨੂੰ ਕਦੇ ਵੀ ਅਜਿਹੇ ਕੱਪੜੇ ਨਹੀਂ ਪਹਿਨਣੇ ਚਾਹੀਦੇ, ਜਿਨ੍ਹਾਂ ਵਿੱਚੋਂ ਕਿਸੇ ਵੀ ਤਰ੍ਹਾਂ ਦੀ ਬਦਬੂ ਆਵੇ, ਕਿਉਂਕਿ ਗੰਦੇ ਕੱਪੜੇ ਪਹਿਨਣ ਵਾਲਿਆਂ 'ਤੇ ਲਕਸ਼ਮੀ ਜੀ ਦੀ ਕਿਰਪਾ ਨਹੀਂ ਹੁੰਦੀ।
ਨਿਰੰਤਰ ਕੋਸ਼ਿਸ਼: ਗਰੁੜ ਪੁਰਾਣ ਵਿੱਚ ਕਿਹਾ ਗਿਆ ਹੈ ਕਿ ਵਿਅਕਤੀ ਨੂੰ ਆਪਣੀਆਂ ਕੋਸ਼ਿਸ਼ਾਂ ਹਮੇਸ਼ਾ ਜਾਰੀ ਰੱਖਣੀਆਂ ਚਾਹੀਦੀਆਂ ਹਨ, ਤਾਂ ਹੀ ਉਹ ਸਫ਼ਲਤਾ ਹਾਸਲ ਕਰ ਸਕਦਾ ਹੈ।
ਹੰਕਾਰ ਤੋਂ ਦੂਰੀ: ਹੰਕਾਰ (ਹਊਮੈ) ਨੂੰ ਮਨੁੱਖ ਦੇ ਪਤਨ ਦਾ ਇਕ ਮੁੱਖ ਕਾਰਨ ਮੰਨਿਆ ਜਾਂਦਾ ਹੈ। ਇਸ ਲਈ ਤੁਸੀਂ ਇਸ ਤੋਂ ਜਿੰਨਾ ਦੂਰ ਰਹੋਗੇ, ਤੁਹਾਡੇ ਲਈ ਉਨਾ ਹੀ ਬਿਹਤਰ ਹੋਵੇਗਾ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।