ਅੰਦਰੂਨੀ ਸ਼ਕਤੀ
ਯਾਦ ਰਹੇ ਕਿ ਮੁਸ਼ਕਲਾਂ ਮਨੁੱਖ ਨੂੰ ਪਰੇਸ਼ਾਨ ਨਹੀਂ ਕਰਦੀਆਂ, ਸਗੋਂ ਅੰਦਰ ਸੁਸਤ ਪਈਆਂ ਸਮਰੱਥਾਵਾਂ ਨੂੰ ਜਾਗ੍ਰਤ ਕਰਦੀਆਂ ਹਨ। ਜਦੋਂ ਮਨੁੱਖ ਮੁਸ਼ਕਲਾਂ ਦਾ ਸਾਹਮਣਾ ਬੇਖੌਫ਼ ਤੇ ਵਿਵੇਕ ਦੇ ਨਾਲ ਕਰਦਾ ਹੈ, ਤਾਂ ਹੀ ਉਸ ਦੀ ਅਸਲ ਸ਼ਖ਼ਸੀਅਤ ਉੱਭਰ ਕੇ ਸਾਹਮਣੇ ਆਉਂਦੀ ਹੈ। ਹਰੇਕ ਵਿਅਕਤੀ ਸਫ਼ਲਤਾ ਦੀ ਇੱਛਾ ਕਰਦਾ ਹੈ, ਪਰ ਸਫ਼ਲਤਾ ਦਾ ਨਤੀਜਾ ਨਹੀਂ। ਸਹੀ ਤਰੀਕੇ ਨਾਲ ਤਿਆਰ ਕੀਤੀ ਯੋਜਨਾ, ਸਖ਼ਤ ਅਨੁਸ਼ਾਸਨ ਤੇ ਨਿਰੰਤਰ ਸਾਧਨਾ ਦਾ ਪ੍ਰਤੀਫਲ ਹੀ ਸਫ਼ਲਤਾ ਹੈ।
Publish Date: Thu, 11 Jun 2026 09:25 PM (IST)
Updated Date: Fri, 12 Jun 2026 07:45 AM (IST)

ਮਨੁੱਖ ਦੀ ਸਮਰੱਥਾ ਉਸ ਦੇ ਹਾਲਾਤ ਤੋਂ ਕਿਤੇ ਵੱਧ ਵੱਡੀ ਤੇ ਵਿਸ਼ਾਲ ਹੈ। ਹਾਲਾਤ ਯਕੀਨੀ ਤੌਰ ’ਤੇ ਜੀਵਨ-ਰਾਹ ਵਿਚ ਅੜਿੱਕਾ ਪੈਦਾ ਕਰਦੇ ਹਨ ਪਰ ਉਹ ਮਨੁੱਖ ਦੀ ਨੀਅਤ ਦੀ ਆਖਰੀ ਰੋਕੂ ਸਥਿਤੀ ਨਹੀਂ ਹੁੰਦੀ। ਮਨੁੱਖ ਨੂੰ ਹੌਂਸਲੇ, ਸੰਕਲਪ, ਧੀਰਜ ਤੇ ਕਰਮ ਹੀ ਉਸ ਦੇ ਭਵਿੱਖ ਦਿਸ਼ਾ ਤੇ ਦਸ਼ਾ ਤੈਅ ਕਰਦੇ ਹਨ। ਜ਼ਿੰਦਗੀਦਾ ਹਰੇਕ ਭਾਗ ਸਾਨੂੰ ਇਹ ਸਿਖਾਉਂਦਾ ਹੈ ਕਿ ਮਿਹਨਤ ਦਾ ਕੋਈ ਬਦਲ ਨਹੀਂ ਹੈ। ਬੇਸ਼ੱਕ ਟੀਚਾ ਕਿੰਨਾ ਵੀ ਤੰਗ, ਪਰੇਸ਼ਾਨੀਆਂ ਵਾਲਾ ਅਤੇ ਗੁੰਝਲਦਾਰ ਕਿਉਂ ਨਾ ਲੱਗਦਾ ਹੋਵੇ, ਜੇਕਰ ਸਹੀ ਕੋਸ਼ਿਸ਼ ਕੀਤੀ ਜਾਵੇ ਤਾਂ ਸਫ਼ਲਤਾ ਦਾ ਦਰਵਾਜ਼ਾ ਪੱਕੇ ਤੌਰ ’ਤੇ ਖੁੱਲ੍ਹਦਾ ਹੈ। ਮਾਕੂਲ ਹਾਲਾਤ ਹੀ ਮਨੁੱਖ ਦੇ ਹੌਂਸਲੇ, ਉਦਮਸ਼ੀਲਤਾ ਤੇ ਮਾਨਸਿਕ ਦ੍ਰਿੜਤਾ ਦੀ ਪ੍ਰੀਖਿਆ ਲੈਂਦੇ ਹੈ। ਯਾਦ ਰਹੇ ਕਿ ਮੁਸ਼ਕਲਾਂ ਮਨੁੱਖ ਨੂੰ ਪਰੇਸ਼ਾਨ ਨਹੀਂ ਕਰਦੀਆਂ, ਸਗੋਂ ਅੰਦਰ ਸੁਸਤ ਪਈਆਂ ਸਮਰੱਥਾਵਾਂ ਨੂੰ ਜਾਗ੍ਰਤ ਕਰਦੀਆਂ ਹਨ। ਜਦੋਂ ਮਨੁੱਖ ਮੁਸ਼ਕਲਾਂ ਦਾ ਸਾਹਮਣਾ ਬੇਖੌਫ਼ ਤੇ ਵਿਵੇਕ ਦੇ ਨਾਲ ਕਰਦਾ ਹੈ, ਤਾਂ ਹੀ ਉਸ ਦੀ ਅਸਲ ਸ਼ਖ਼ਸੀਅਤ ਉੱਭਰ ਕੇ ਸਾਹਮਣੇ ਆਉਂਦੀ ਹੈ। ਹਰੇਕ ਵਿਅਕਤੀ ਸਫ਼ਲਤਾ ਦੀ ਇੱਛਾ ਕਰਦਾ ਹੈ, ਪਰ ਸਫ਼ਲਤਾ ਦਾ ਨਤੀਜਾ ਨਹੀਂ। ਸਹੀ ਤਰੀਕੇ ਨਾਲ ਤਿਆਰ ਕੀਤੀ ਯੋਜਨਾ, ਸਖ਼ਤ ਅਨੁਸ਼ਾਸਨ ਤੇ ਨਿਰੰਤਰ ਸਾਧਨਾ ਦਾ ਪ੍ਰਤੀਫਲ ਹੀ ਸਫ਼ਲਤਾ ਹੈ। ਜੋ ਵਿਅਕਤੀ ਹਾਲਾਤ ਦਾ ਰੋਣਾ ਰੋ ਕੇ ਹੱਥ ’ਤੇ ਹੱਥ ਰੱਖ ਕੇ ਬੈਠਾ ਰਹਿੰਦਾ ਹੈ, ਉਹ ਆਪਣੇ ਹੀ ਭਵਿੱਖ ਦੇ ਦਰਵਾਜ਼ੇ ਬੰਦ ਕਰ ਲੈਂਦਾ ਹੈ। ਜਦਕਿ ਜੋ ਵਿਅਕਤੀ ਚੁਣੌਤੀਆਂ ਨੂੰ ਮੌਕੇ ਵਿਚ ਬਦਲਣ ਦੀ ਸਮਰੱਥਾ ਤਿਆਰ ਕਰ ਲੈਂਦਾ, ਉਹੀ, ਜੀਵਨ ਦੇ ਮਾਰਗ ’ਤੇ ਜਿੱਤ ਹਾਸਲ ਕਰਦਾ ਹੈ। ਮਨੁੱਖ ਦੇ ਲਈ ਇਹੀ ਸਹੀ ਹੈ ਕਿ ਉਹ ਹਾਲਾਤ ਤੋਂ ਡਰਨ ਦੀ ਥਾਂ ਆਪਣੀ ਅੰਦਰੂਨੀ ਸ਼ਕਤੀ ’ਤੇ ਵਿਸ਼ਵਾਸ ਕਰ ਕੇ ਅੱਗੇ ਵਧੇ। ਮਨੁੱਖ ਦੀ ਮਹਾਨਤਾ ਉਸ ਦੇ ਸਾਧਨਾਂ ਵਿਚ ਨਹੀਂ, ਸਗੋਂ ਉਸ ਦੀ ਜਿਜਵਿਸ਼ਾ ਵਿਚ ਹੁੰਦੀ ਹੈ। ਜੋ ਵਿਅਕਤੀ ਬੁਰੇ ਹਾਲਾਤ ਦੇ ਸਾਹਮਣੇ ਝੁਕਣ ਦੀ ਥਾਂ ਸੰਘਰਸ਼ ਕਰਨ ਦਾ ਹੌਂਸਲਾ ਰੱਖਦਾ ਹੈ, ਉਹੀ ਆਪਣੇ ਭਾਗ ਦਾ ਨਿਰਮਾਣ ਖੁਦ ਕਰਨ ਵਾਲਾ ਬਣ ਜਾਂਦਾ ਹੈ। ਦੇਖਿਆ ਜਾਵੇ ਤਾਂ ਮਨੁੱਖ ਹਾਲਾਤ ਦਾ ਨਤੀਜਾ ਨਹੀਂ, ਸਗੋਂ ਹਾਲਾਤ ਦਾ ਨਿਰਮਾਤਾ ਹੈ। ਹਾਲਾਤ ਤੋਂ ਪਾਰ ਪਾਣ ਦੀ ਉਸ ਦੇ ਕੋਲ ਸਮਰੱਥਾ ਹੁੰਦਾ ਹੈ।