ਕੀ ਤੁਸੀਂ ਕਦੇ ਮਹਿਸੂਸ ਕੀਤਾ ਹੈ ਕਿ ਕੁਝ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਦੀ ਨੀਂਦ ਸਵੇਰੇ 3:30 ਤੋਂ 5:30 ਦੇ ਵਿਚਕਾਰ ਆਪਣੇ ਆਪ ਖੁੱਲ੍ਹ ਜਾਂਦੀ ਹੈ? ਇਸ ਨੂੰ ਸਿਰਫ਼ ਇਤਫ਼ਾਕ ਮੰਨ ਕੇ ਪਾਸਾ ਪਰਤ ਕੇ ਸੌਂ ਜਾਣਾ ਤੁਹਾਡੀ ਸਭ ਤੋਂ ਵੱਡੀ ਭੁੱਲ ਹੋ ਸਕਦੀ ਹੈ। ਸ਼ਾਸਤਰਾਂ ਤੇ ਆਯੁਰਵੇਦ ਦੀ ਮੰਨੀਏ ਤਾਂ ਇਹ ਸਮਾਂ 'ਬ੍ਰਹਮ ਮਹੂਰਤ' ਕਹਾਉਂਦਾ ਹੈ, ਜਿਸ ਨੂੰ ਦੇਵਤਿਆਂ ਦਾ ਸਮਾਂ ਮੰਨਿਆ ਗਿਆ ਹੈ।

ਧਰਮ ਡੈਸਕ, ਨਵੀਂ ਦਿੱਲੀ: ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ 'ਚ ਸਾਡੀਆਂ ਰਾਤਾਂ ਦੇਰ ਨਾਲ ਖ਼ਤਮ ਹੁੰਦੀਆਂ ਹਨ ਤੇ ਸਵੇਰ ਦੀ ਸ਼ੁਰੂਆਤ ਹੜਬੜਾਹਟ ਨਾਲ। ਪਰ, ਕੀ ਤੁਸੀਂ ਕਦੇ ਮਹਿਸੂਸ ਕੀਤਾ ਹੈ ਕਿ ਕੁਝ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਦੀ ਨੀਂਦ ਸਵੇਰੇ 3:30 ਤੋਂ 5:30 ਦੇ ਵਿਚਕਾਰ ਆਪਣੇ ਆਪ ਖੁੱਲ੍ਹ ਜਾਂਦੀ ਹੈ? ਇਸ ਨੂੰ ਸਿਰਫ਼ ਇਤਫ਼ਾਕ ਮੰਨ ਕੇ ਪਾਸਾ ਪਰਤ ਕੇ ਸੌਂ ਜਾਣਾ ਤੁਹਾਡੀ ਸਭ ਤੋਂ ਵੱਡੀ ਭੁੱਲ ਹੋ ਸਕਦੀ ਹੈ। ਸ਼ਾਸਤਰਾਂ ਤੇ ਆਯੁਰਵੇਦ ਦੀ ਮੰਨੀਏ ਤਾਂ ਇਹ ਸਮਾਂ 'ਬ੍ਰਹਮ ਮਹੂਰਤ' ਕਹਾਉਂਦਾ ਹੈ, ਜਿਸ ਨੂੰ ਦੇਵਤਿਆਂ ਦਾ ਸਮਾਂ ਮੰਨਿਆ ਗਿਆ ਹੈ।
ਹਿੰਦੂ ਧਰਮ ਦੇ ਪ੍ਰਮੁੱਖ ਗ੍ਰੰਥ 'ਮਨੁਸਮ੍ਰਿਤੀ' ਤੇ ਆਯੁਰਵੇਦ ਦੇ ਅਧਾਰ ਸਤੰਭ 'ਅਸ਼ਟਾਂਗ ਹਿਰਦੇ' 'ਚ ਸਪੱਸ਼ਟ ਲਿਖਿਆ ਗਿਆ ਹੈ ਕਿ "ब्राह्म मुहूर्त उत्तिष्ठेत् स्वस्थो रक्षार्थमायुष:"। ਇਸ ਦਾ ਅਰਥ ਹੈ ਕਿ ਇਕ ਸਿਹਤਮੰਦ ਵਿਅਕਤੀ ਨੂੰ ਆਪਣੀ ਉਮਰ ਤੇ ਸਿਹਤ ਦੀ ਰੱਖਿਆ ਲਈ ਬ੍ਰਹਮ ਮਹੂਰਤ 'ਚ ਉੱਠਣਾ ਚਾਹੀਦਾ ਹੈ।
ਇਹ ਉਹ ਸਮਾਂ ਹੈ ਜਦੋਂ ਬ੍ਰਹਿਮੰਡ 'ਚ ਸਕਾਰਾਤਮਕ ਊਰਜਾ (Positive Energy) ਦਾ ਸੰਚਾਰ ਸਭ ਤੋਂ ਵੱਧ ਹੁੰਦਾ ਹੈ। ਕੁਦਰਤ ਸ਼ਾਂਤ ਹੁੰਦੀ ਹੈ, ਹਵਾ ਸ਼ੁੱਧ ਹੁੰਦੀ ਹੈ ਅਤੇ ਤੁਹਾਡੇ ਦਿਮਾਗ ਦੀ ਕਾਰਜਸ਼ੀਲਤਾ ਆਪਣੇ ਸਿਖਰ 'ਤੇ ਹੁੰਦੀ ਹੈ।
ਜੇਕਰ ਤੁਹਾਡੀ ਨੀਂਦ ਇਸ ਦੌਰਾਨ ਬਿਨਾਂ ਕਿਸੇ ਅਲਾਰਮ ਦੇ ਖੁੱਲ੍ਹ ਰਹੀ ਹੈ ਤਾਂ ਇਹ ਸੰਕੇਤ ਹੈ ਕਿ ਤੁਹਾਡੇ ਅੰਦਰ ਦੀ 'ਸਾਤਵਿਕ' ਊਰਜਾ ਜਾਗ੍ਰਿਤ ਹੋ ਰਹੀ ਹੈ। ਇਸ ਸਮੇਂ ਜਾਗਣ ਦੇ ਕੁਝ ਅਜਿਹੇ ਫਾਇਦੇ ਹਨ ਜਿਨ੍ਹਾਂ ਨੂੰ ਹੁਣ ਵਿਗਿਆਨ ਵੀ ਮੰਨਣ ਲੱਗਾ ਹੈ:
ਯਾਦਦਾਸ਼ਤ ਤੇ ਇਕਾਗਰਤਾ: ਇਸ ਸਮੇਂ ਵਾਤਾਵਰਨ 'ਚ 'ਸਤਵ' ਗੁਣ ਦੀ ਪ੍ਰਧਾਨਤਾ ਹੁੰਦੀ ਹੈ। ਜੇਕਰ ਤੁਸੀਂ ਵਿਦਿਆਰਥੀ ਹੋ ਜਾਂ ਕੋਈ ਅਜਿਹਾ ਕੰਮ ਕਰਦੇ ਹੋ ਜਿਸ ਵਿਚ ਡੂੰਘੀ ਸੋਚ ਦੀ ਲੋੜ ਹੈ ਤਾਂ ਇਸ ਸਮੇਂ ਕੀਤੀ ਗਈ ਪੜ੍ਹਾਈ ਜਾਂ ਪਲਾਨਿੰਗ ਸਿੱਧਾ ਤੁਹਾਡੇ ਅਵਚੇਤਨ ਮਨ 'ਚ ਬੈਠਦੀ ਹੈ।
ਸਰੀਰਕ ਸਿਹਤ: ਸਵੇਰ ਦੀ ਤਾਜ਼ੀ ਹਵਾ 'ਚ ਆਕਸੀਜਨ ਦੀ ਮਾਤਰਾ ਸਭ ਤੋਂ ਵੱਧ ਹੁੰਦੀ ਹੈ, ਜੋ ਫੇਫੜਿਆਂ ਅਤੇ ਖੂਨ ਦੇ ਸੰਚਾਰ ਲਈ ਕਿਸੇ ਅੰਮ੍ਰਿਤ ਤੋਂ ਘੱਟ ਨਹੀਂ ਹੈ।
ਮਾਨਸਿਕ ਸ਼ਾਂਤੀ: ਸ਼ਾਸਤਰਾਂ ਅਨੁਸਾਰ, ਇਸ ਸਮੇਂ ਉੱਠਣ ਵਾਲੇ ਵਿਅਕਤੀ ਦੇ ਚਿਹਰੇ 'ਤੇ ਇਕ ਕੁਦਰਤੀ ਚਮਕ (ਤੇਜ) ਹੁੰਦੀ ਹੈ ਅਤੇ ਉਹ ਪੂਰਾ ਦਿਨ ਊਰਜਾਵਾਨ ਮਹਿਸੂਸ ਕਰਦਾ ਹੈ।
ਸ਼ੁਰੂਆਤ 'ਚ ਇਹ ਮੁਸ਼ਕਲ ਲੱਗ ਸਕਦਾ ਹੈ, ਪਰ ਜੇਕਰ ਤੁਸੀਂ ਰਾਤ ਨੂੰ ਹਲਕਾ ਭੋਜਨ ਕਰੋ ਤੇ ਜਲਦੀ ਸੌਂਵੋ, ਤਾਂ ਸਰੀਰ ਆਪਣੇ ਆਪ ਇਸ ਚੱਕਰ 'ਚ ਢਲ ਜਾਂਦਾ ਹੈ। ਇਸ ਸਮੇਂ ਜਾਗ ਕੇ ਸਿਰਫ਼ ਮੋਬਾਈਲ ਚਲਾਉਣ ਦੀ ਬਜਾਏ 10 ਮਿੰਟ ਸ਼ਾਂਤ ਬੈਠੋ ਜਾਂ ਧਿਆਨ (Meditation) ਕਰੋ। ਤੁਸੀਂ ਪਾਓਗੇ ਕਿ ਤੁਹਾਡੇ ਜੀਵਨ ਵਿੱਚ ਚਿੜਚਿੜਾਪਨ ਘੱਟ ਗਿਆ ਹੈ ਅਤੇ ਫੈਸਲੇ ਲੈਣ ਦੀ ਸਮਰੱਥਾ ਵਧ ਗਈ ਹੈ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।