ਆਦਰਸ਼ ਅਗਵਾਈ
ਇਸੇ ਤਰ੍ਹਾਂ ਭਗਵਾਨ ਸ੍ਰੀਕ੍ਰਿਸ਼ਨ ਦੀ ਕੁਸ਼ਲ ਅਗਵਾਈ ਸਦਕਾ ਪਾਂਡਵਾਂ ਨੇ ਕੌਰਵਾਂ ’ਤੇ ਜਿੱਤ ਪ੍ਰਾਪਤ ਕੀਤੀ। ਇਤਿਹਾਸ ਵਿਚ ਕੁਸ਼ਲ ਅਗਵਾਈ ਦੀ ਇਕ ਹੋਰ ਪੁਖਤਾ ਮਿਸਾਲ ਅਚਾਰੀਆ ਚਾਣਕਿਆ ਦੀ ਹੈ ਜਿਨ੍ਹਾਂ ਨੇ ਚੰਦਰਗੁਪਤ ਵਰਗੇ ਇਕ ਸਾਧਾਰਨ ਬਾਲਕ ਨੂੰ ਆਪਣੀ ਅਗਵਾਈ ਨਾਲ ਮਾਹਿਰ ਬਣਾ ਕੇ ਧਨਾਨੰਦ ਵਰਗੇ ਹੰਕਾਰੀ ਰਾਜੇ ਨੂੰ ਹਰਾ ਕੇ ਚੰਦਰਗੁਪਤ ਨੂੰ ਚੱਕਰਵਰਤੀ ਸਮਰਾਟ ਬਣਾਇਆ।
Publish Date: Fri, 23 Apr 2021 11:15 PM (IST)
Updated Date: Sat, 24 Apr 2021 06:30 AM (IST)

ਇਕ ਸੱਭਿਅਕ ਅਤੇ ਵਿਕਸਤ ਸਮਾਜ ਦੀ ਸਥਾਪਨਾ ਵਿਚ ਅਗਵਾਈ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ। ਅਗਵਾਈ ਦੀ ਘਾਟ ਕਾਰਨ ਕਿਸੇ ਵੀ ਸੰਗਠਨ ਜਾਂ ਅਦਾਰੇ ਦੇ ਟੀਚੇ ਦੀ ਪ੍ਰਾਪਤੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।
ਇਕ ਕੁਸ਼ਲ ਅਗਵਾਈ ਕਰਤਾ ਸਦਾ ਸਮਾਜ, ਸੰਗਠਨ ਅਤੇ ਅਦਾਰੇ ਦੇ ਹਿੱਤਾਂ ਲਈ ਤਤਪਰ ਰਹਿੰਦਾ ਹੈ। ਸਮਾਜ ਦੇ ਭਵਿੱਖ ਦੀ ਦਿਸ਼ਾ, ਉਸ ਦੀ ਗਤੀ, ਉਸ ਦੀ ਸਥਿਤੀ ਅਤੇ ਉਸ ਦੇ ਵਿਕਾਸ ਦਾ ਸਰੂਪ ਅਗਵਾਈ ਹੀ ਤੈਅ ਕਰਦੀ ਹੈ। ਇਕ ਨਾਕਾਬਲ ਅਗਵਾਈ ਕਰਤਾ ਸਮਾਜ ਰੂਪੀ ਜਹਾਜ਼ ਦੇ ਕੈਪਟਨ ਦੇ ਰੂਪ ਵਿਚ ਇਸ ਜਹਾਜ਼ ਨੂੰ ਡੁਬੋ ਵੀ ਸਕਦਾ ਹੈ।
ਕਈ ਵਾਰ ਅਗਵਾਈ ਅਸੀਮ ਸ਼ਕਤੀ ਹਾਸਲ ਕਰ ਕੇ ਹੰਕਾਰੀ ਅਤੇ ਨਿਰੰਕੁਸ਼ ਹੋ ਜਾਂਦੀ ਹੈ। ਇਸ ਹਾਲਤ ਵਿਚ ਉਹ ਲੋਕਾਂ ਦੀ ਅਗਵਾਈ ਕਰਨ ਅਤੇ ਸੇਵਾ ਕਰਨ ਦੀ ਥਾਂ ਉਨ੍ਹਾਂ ’ਤੇ ਸ਼ਾਸਨ ਕਰਨ ਦਾ ਜ਼ਰੀਆ ਬਣ ਜਾਂਦੀ ਹੈ। ਇਹ ਸਥਿਤੀ ਕਿਸੇ ਵੀ ਸਮਾਜ ਜਾਂ ਸੰਗਠਨ ਲਈ ਸਿਓਂਕ ਬਣ ਜਾਂਦੀ ਹੈ ਜੋ ਉਸ ਨੂੰ ਹੌਲੀ-ਹੌਲੀ ਸਮਾਪਤੀ ਵੱਲ ਧੱਕਦੀ ਜਾਂਦੀ ਹੈ।
ਤਮਾਮ ਅਗਵਾਈ ਕਰਤਾਵਾਂ ਨੇ ਆਪਣੀ ਕੁਸ਼ਲ ਅਗਵਾਈ ਨਾਲ ਲੋਕਾਂ ਦੇ ਜੀਵਨ ਨੂੰ ਅਜਿਹੀ ਦਿਸ਼ਾ ਦਿੱਤੀ ਜਿਸ ਸਦਕਾ ਉਨ੍ਹਾਂ ਦੇ ਜਸ ਦੀ ਧਮਕ ਯੁਗਾਂ-ਯੁਗਾਂ ਤਕ ਪੈਂਦੀ ਰਹੀ। ਭਗਵਾਨ ਸ੍ਰੀਰਾਮ ਨੇ ਆਪਣੀ ਕੁਸ਼ਲ ਅਗਵਾਈ ਨਾਲ ਸੁਗਰੀਵ ਨੂੰ ਨਾ ਸਿਰਫ਼ ਚਿੰਤਾ ਮੁਕਤ ਕੀਤਾ ਸਗੋਂ ਉਨ੍ਹਾਂ ਨੇ ਉਸ ਦਾ ਰਾਜ-ਭਾਗ ਵੀ ਦਿਵਾਇਆ।
ਇਸੇ ਤਰ੍ਹਾਂ ਭਗਵਾਨ ਸ੍ਰੀਕ੍ਰਿਸ਼ਨ ਦੀ ਕੁਸ਼ਲ ਅਗਵਾਈ ਸਦਕਾ ਪਾਂਡਵਾਂ ਨੇ ਕੌਰਵਾਂ ’ਤੇ ਜਿੱਤ ਪ੍ਰਾਪਤ ਕੀਤੀ। ਇਤਿਹਾਸ ਵਿਚ ਕੁਸ਼ਲ ਅਗਵਾਈ ਦੀ ਇਕ ਹੋਰ ਪੁਖਤਾ ਮਿਸਾਲ ਅਚਾਰੀਆ ਚਾਣਕਿਆ ਦੀ ਹੈ ਜਿਨ੍ਹਾਂ ਨੇ ਚੰਦਰਗੁਪਤ ਵਰਗੇ ਇਕ ਸਾਧਾਰਨ ਬਾਲਕ ਨੂੰ ਆਪਣੀ ਅਗਵਾਈ ਨਾਲ ਮਾਹਿਰ ਬਣਾ ਕੇ ਧਨਾਨੰਦ ਵਰਗੇ ਹੰਕਾਰੀ ਰਾਜੇ ਨੂੰ ਹਰਾ ਕੇ ਚੰਦਰਗੁਪਤ ਨੂੰ ਚੱਕਰਵਰਤੀ ਸਮਰਾਟ ਬਣਾਇਆ।
ਅਸਲ ਵਿਚ ਕੁਸ਼ਲ ਅਗਵਾਈ ਉਹ ਬੇੜੀ ਹੈ ਜਿਸ ’ਤੇ ਬੈਠ ਕੇ ਅਸੀਂ ਜੀਵਨ ਵਿਚ ਸੰਘਰਸ਼ ਰੂਪੀ ਸਾਗਰ ਨੂੰ ਸਹਿਜੇ ਹੀ ਪਾਰ ਕਰ ਸਕਦੇ ਹਾਂ ਅਤੇ ਆਪਣੇ ਜੀਵਨ ਨੂੰ ਸਹੀ ਦਿਸ਼ਾ ਵਿਚ ਲੈ ਕੇ ਜਾ ਸਕਦੇ ਹਾਂ। ਇਸ ਲਈ ਅਗਵਾਈ ਦਾ ਅਸਲੀ ਅਰਥ ਸਮਾਜ ਅਤੇ ਸੰਗਠਨ ਲਈ ਸਹੀ ਰਾਹ ਪਕੇਰਾ ਕਰਨਾ ਹੈ, ਨਾ ਕਿ ਉਨ੍ਹਾਂ ’ਤੇ ਸ਼ਾਸਨ ਕਰਨਾ। ਸੁਚੱਜੀ ਅਗਵਾਈ ਸਾਡੇ ਜੀਵਨ, ਸਮਾਜ, ਦੇਸ਼ ਤੇ ਸੰਸਾਰ ਦੀ ਨੁਹਾਰ ਪੂਰੀ ਤਰ੍ਹਾਂ ਬਦਲ ਸਕਦੀ ਹੈ।