- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਦੋਂ ਅਸੀਂ ਉਚਿਤ ਵਿਧੀ ਨਾਲ ਇਨ੍ਹਾਂ 7 ਤਰ੍ਹਾਂ ਦੇ ਅਨਾਜਾਂ ਨੂੰ ਮਿਲਾ ਕੇ ਭੂਤ ਯੱਗ ਕਰਦੇ ਹਾਂ ਤਾਂ ਕੁਦਰਤ ਦੇ ਨਾਲ ਸਾਡਾ ਡੂੰਘਾ ਤਾਲਮੇਲ ਬਣਦਾ ਹੈ ਜਿਸ ਨਾਲ ਘਰ ਦੀ ਨਕਾਰਾਤਮਕ ਊਰਜਾ ਖ਼ਤਮ ਹੋ ਜਾਂਦੀ ਹੈ। ਆਓ ਜਾਣਦੇ ਹਾਂ ਇਨ੍ਹਾਂ 7 ਅਨਾਜਾਂ ਦੇ ਪਿੱਛੇ ਦਾ ਅਸਲ ਸ਼ਾਸਤਰੀ ਅਤੇ ਵਿਗਿਆਨਕ ਕਾਰਨ ਕੀ ਹੈ?

ਧਰਮ ਡੈਸਕ, ਨਵੀਂ ਦਿੱਲੀ : ਸਨਾਤਨ ਪਰੰਪਰਾ ਅਤੇ ਪ੍ਰਾਚੀਨ ਧਰਮ ਸ਼ਾਸਤਰਾਂ ਅਨੁਸਾਰ, ਹਰ ਨਿਯਮ ਦੇ ਪਿੱਛੇ ਇਕ ਡੂੰਘਾ ਵਿਗਿਆਨ ਛਿਪਿਆ ਹੋਇਆ ਹੈ। ਜ਼ਿਆਦਾਤਰ ਲੋਕ ਸਤਨਾਜਾ (7 ਅਨਾਜਾਂ ਦਾ ਮਿਸ਼ਰਨ) ਦੇ ਦਾਣਿਆਂ ਨੂੰ ਇਕ ਸਧਾਰਨ ਟੋਟਕਾ ਜਾਂ ਅੰਧਵਿਸ਼ਵਾਸ ਮੰਨਦੇ ਹਨ। ਪਰ ਵਾਸਤੂ ਸ਼ਾਸਤਰ ਅਤੇ ਜੋਤਿਸ਼ ਸ਼ਾਸਤਰ 'ਚ ਸਤਨਾਜਾ ਕੋਈ ਜਾਦੂਈ ਚਮਤਕਾਰ ਨਹੀਂ ਹੈ, ਬਲਕਿ ਵੱਖ-ਵੱਖ ਬ੍ਰਹਿਮੰਡੀ ਊਰਜਾਵਾਂ ਨੂੰ ਸੰਤੁਲਿਤ ਕਰਨ ਦਾ ਇਕ ਸਟੀਕ ਤੇ ਸਰਲ ਵਿਗਿਆਨਕ ਫਾਰਮੂਲਾ ਵੀ ਹੈ।
ਜਦੋਂ ਅਸੀਂ ਉਚਿਤ ਵਿਧੀ ਨਾਲ ਇਨ੍ਹਾਂ 7 ਤਰ੍ਹਾਂ ਦੇ ਅਨਾਜਾਂ ਨੂੰ ਮਿਲਾ ਕੇ ਭੂਤ ਯੱਗ ਕਰਦੇ ਹਾਂ ਤਾਂ ਕੁਦਰਤ ਦੇ ਨਾਲ ਸਾਡਾ ਡੂੰਘਾ ਤਾਲਮੇਲ ਬਣਦਾ ਹੈ ਜਿਸ ਨਾਲ ਘਰ ਦੀ ਨਕਾਰਾਤਮਕ ਊਰਜਾ ਖ਼ਤਮ ਹੋ ਜਾਂਦੀ ਹੈ। ਆਓ ਜਾਣਦੇ ਹਾਂ ਇਨ੍ਹਾਂ 7 ਅਨਾਜਾਂ ਦੇ ਪਿੱਛੇ ਦਾ ਅਸਲ ਸ਼ਾਸਤਰੀ ਅਤੇ ਵਿਗਿਆਨਕ ਕਾਰਨ ਕੀ ਹੈ?
ਹਰ ਅਨਾਜ ਸਿੱਧੇ ਤੌਰ 'ਤੇ ਕਿਸੇ ਨਾ ਕਿਸੇ ਮੁੱਖ ਗ੍ਰਹਿ ਤੇ ਘਰ ਦੀ ਇਕ ਖ਼ਾਸ ਦਿਸ਼ਾ ਨਾਲ ਜੁੜਿਆ ਹੁੰਦਾ ਹੈ।
ਸਥਿਰਤਾ ਲਈ ਮਾਂਹ : ਘਰ ਦਾ ਦੱਖਣ-ਪੱਛਮ ਕੋਨਾ ਸਾਡੇ ਜੀਵਨ ਵਿਚ ਸਥਿਰਤਾ ਲਿਆਉਣ ਦਾ ਕੰਮ ਕਰਦਾ ਹੈ। ਸਾਡੇ ਸ਼ਾਸਤਰੀ ਗ੍ਰੰਥਾਂ 'ਚ ਹਰ ਨਿਯਮ ਦੇ ਪਿੱਛੇ ਡੂੰਘਾ ਰਾਜ਼ ਛਿਪਿਆ ਹੈ। ਜੇਕਰ ਤੁਸੀਂ ਵਾਰ-ਵਾਰ ਕਰੀਅਰ 'ਚ ਉਤਰਾਅ-ਚੜ੍ਹਾਅ ਦਾ ਸਾਹਮਣਾ ਕਰ ਰਹੇ ਹੋ ਜਾਂ ਪਰਿਵਾਰ 'ਚ ਰਿਸ਼ਤੇ ਟੁੱਟ ਰਹੇ ਹਨ ਤਾਂ ਇਸ ਦਾ ਮਤਲਬ ਹੈ ਕਿ ਇਸ ਕੋਨੇ ਵਿਚ ਊਰਜਾ ਦਾ ਸੰਤੁਲਨ ਅਸਥਿਰ ਹੈ।
ਅਜਿਹੀ ਸਥਿਤੀ 'ਚ ਮਾਂਹ ਦੀ ਦਾਲ ਰਾਹੂ ਗ੍ਰਹਿ ਦੀ ਊਰਜਾ ਨੂੰ ਸ਼ਾਂਤ ਕਰਨ 'ਚ ਮਦਦ ਕਰਦੀ ਹੈ। ਜਦੋਂ ਇਸ ਨੂੰ ਇਸ ਦਿਸ਼ਾ ਨੂੰ ਸੰਤੁਲਿਤ ਕਰਨ ਲਈ ਕੀਤਾ ਜਾਂਦਾ ਹੈ ਤਾਂ ਜੀਵਨ ਵਿਚ ਅਚਾਨਕ ਆਉਣ ਵਾਲੀਆਂ ਪਰੇਸ਼ਾਨੀਆਂ ਰੁਕਦੀਆਂ ਹਨ ਤੇ ਕਰੀਅਰ ਤੇ ਰਿਸ਼ਤਿਆਂ 'ਚ ਮਜ਼ਬੂਤੀ ਆਉਂਦੀ ਹੈ।
ਕਾਲੇ ਤਿਲ : ਘਰ ਦੀ ਪੱਛਮ ਦਿਸ਼ਾ ਦਾ ਸਬੰਧ ਸਾਡੇ ਪੈਸਿਆਂ ਦੀ ਬਚਤ ਅਤੇ ਸੁਰੱਖਿਆ ਨਾਲ ਹੈ। ਅਜਿਹੇ ਵਿਚ ਕਾਲੇ ਤਿਲ ਸ਼ਨੀ ਗ੍ਰਹਿ ਦੀ ਭਾਰੀ ਊਰਜਾ ਨੂੰ ਕੰਟਰੋਲ ਕਰਨ ਦਾ ਕੰਮ ਕਰਦੇ ਹਨ। ਇਸ ਨੂੰ ਸੰਤੁਲਿਤ ਕਰਨ ਨਾਲ ਘਰ ਵਿਚ ਅਚਾਨਕ ਹੋਣ ਵਾਲੇ ਪੈਸਿਆਂ ਦੇ ਨੁਕਸਾਨ ਰੁਕਦੇ ਹਨ ਤੇ ਘਰ ਦੇ ਚਾਰੇ ਪਾਸੇ ਇਕ ਸੁਰੱਖਿਆ ਕਵਚ ਬਣ ਜਾਂਦਾ ਹੈ ਜਿਸ ਨਾਲ ਬੁਰੀ ਨਜ਼ਰ ਪ੍ਰਵੇਸ਼ ਨਹੀਂ ਕਰਦੀ।
ਪੀਲੇ ਛੋਲੇ : ਘਰ ਦਾ ਉੱਤਰ-ਪੂਰਬ ਕੋਨਾ ਸਾਡੇ ਦਿਮਾਗ ਅਤੇ ਸੋਚਣ-ਸਮਝਣ ਦੀ ਸਮਰੱਥਾ ਨਾਲ ਜੁੜਿਆ ਸਥਾਨ ਮੰਨਿਆ ਜਾਂਦਾ ਹੈ। ਪੀਲੇ ਛੋਲੇ ਗੁਰੂ ਗ੍ਰਹਿ ਦਾ ਪ੍ਰਤੀਕ ਮੰਨੇ ਜਾਂਦੇ ਹਨ। ਜੇਕਰ ਘਰ ਦੇ ਲੋਕ ਗਲਤ ਫੈਸਲੇ ਲੈ ਰਹੇ ਹਨ ਤਾਂ ਛੋਲੇ ਇਸ ਜ਼ੋਨ ਨੂੰ ਠੀਕ ਕਰਕੇ ਪਰਿਵਾਰ ਦੇ ਮੈਂਬਰਾਂ ਦੀ ਫੈਸਲਾ ਲੈਣ ਦੀ ਸਮਰੱਥਾ ਨੂੰ ਮਜ਼ਬੂਤ ਕਰਦੇ ਹਨ।
ਹਰੀ ਮੂੰਗੀ : ਘਰ ਦੀ ਉੱਤਰ ਦਿਸ਼ਾ ਨਵੇਂ ਮੌਕਿਆਂ ਤੇ ਬੁੱਧੀ ਦੇ ਵਿਕਾਸ ਦੀ ਦਿਸ਼ਾ ਮੰਨੀ ਜਾਂਦੀ ਹੈ। ਹਰੀ ਮੂੰਗੀ ਬੁੱਧ ਗ੍ਰਹਿ ਨਾਲ ਜੁੜੀ ਮੰਨੀ ਜਾਂਦੀ ਹੈ ਜੋ ਵਪਾਰ ਅਤੇ ਬੁੱਧੀ ਦਾ ਸੁਆਮੀ ਮੰਨਿਆ ਜਾਂਦਾ ਹੈ। ਜਦੋਂ ਘਰ ਵਿਚ ਇਸ ਦੀ ਸਕਾਰਾਤਮਕ ਊਰਜਾ ਵਧਦੀ ਹੈ ਤਾਂ ਬੱਚਿਆਂ ਦਾ ਪੜ੍ਹਾਈ 'ਚ ਮਨ ਅਤੇ ਯਾਦ ਕਰਨ ਦੀ ਸਮਰੱਥਾ ਵਧਦੀ ਹੈ। ਇਸ ਦੇ ਨਾਲ ਹੀ ਵਪਾਰ ਕਰਨ ਵਾਲੇ ਲੋਕਾਂ ਦੀ ਵਿਕਰੀ 'ਚ ਵੀ ਵਾਧਾ ਹੁੰਦਾ ਹੈ।
ਚੌਲ : ਘਰ ਦੀ ਉੱਤਰ-ਪੱਛਮ ਦਿਸ਼ਾ ਸਾਡੇ ਮਨ ਅਤੇ ਸ਼ਾਂਤੀ ਨੂੰ ਕੰਟਰੋਲ ਕਰਦੀ ਹੈ। ਚੌਲ ਸੁਭਾਅ ਤੋਂ ਠੰਢੇ ਹੁੰਦੇ ਹਨ ਤੇ ਇਹ ਚੰਦਰਮਾ ਦਾ ਪ੍ਰਤੀਕ ਵੀ ਹਨ। ਇਸ ਨੂੰ ਸੰਤੁਲਿਤ ਰੱਖਣ ਨਾਲ ਮਨ ਦਾ ਤਣਾਅ ਤੇ ਘਰ ਦੇ ਰੋਜ਼-ਰੋਜ਼ ਦੇ ਝਗੜੇ ਸ਼ਾਂਤ ਹੁੰਦੇ ਹਨ, ਜਿਸ ਨਾਲ ਘਰ ਵਿੱਚ ਪੈਸੇ ਦਾ ਸੰਚਾਰ ਬਣਿਆ ਰਹਿੰਦਾ ਹੈ।
ਕਣਕ : ਘਰ ਦੀ ਪੂਰਬ ਦਿਸ਼ਾ ਦਾ ਸਿੱਧਾ ਕੁਨੈਕਸ਼ਨ ਸਮਾਜ, ਸਰਕਾਰ ਅਤੇ ਤੁਹਾਡੇ ਮਾਣ-ਸਨਮਾਨ ਨਾਲ ਹੁੰਦਾ ਹੈ।
ਕਣਕ ਸਿੱਧੇ ਸੂਰਜ ਗ੍ਰਹਿ ਦੀ ਤੇਜ਼ ਊਰਜਾ ਨਾਲ ਜੁੜੀ ਹੋਈ ਹੈ। ਜਦੋਂ ਈਸਟ ਜ਼ੋਨ 'ਚ ਕਣਕ ਜ਼ਰੀਏ ਊਰਜਾ ਸਥਿਰ ਹੁੰਦੀ ਹੈ ਤਾਂ ਘਰ ਦੇ ਮੁਖੀ ਦਾ ਸਮਾਜ ਵਿਚ ਨਾਮ, ਇੱਜ਼ਤ ਅਤੇ ਲੋਕਾਂ ਨੂੰ ਲੀਡ ਕਰਨ ਦੀ ਸਮਰੱਥਾ ਵਧਦੀ ਹੈ।
ਜੌਂ : ਘਰ ਦਾ ਈਸ਼ਾਨ ਕੋਨਾ ਜੇਕਰ ਬਲਾਕ ਹੋਵੇ ਤਾਂ ਜੀਵਨ ਵਿਚ ਤਰੱਕੀ ਦੇ ਨਵੇਂ ਰਸਤੇ ਬੰਦ ਹੋ ਜਾਂਦੇ ਹਨ। ਜੌਂ ਬ੍ਰਹਿਮੰਡ ਦੀਆਂ ਅਜਿਹੀਆਂ ਤਰੰਗਾਂ ਨੂੰ ਐਕਟਿਵ ਕਰਦੇ ਹਨ ਜੋ ਰਾਹੂ ਅਤੇ ਗੁਰੂ ਦੋਵਾਂ ਨੂੰ ਪ੍ਰਭਾਵਿਤ ਕਰਦੀਆਂ ਹਨ। ਇਸ ਨਾਲ ਕਰੀਅਰ ਜਾਂ ਬਿਜ਼ਨੈੱਸ 'ਚ ਲੰਬੇ ਸਮੇਂ ਤੋਂ ਚਲੀ ਆ ਰਹੀਆਂ ਅੜਚਨਾਂ ਦੂਰ ਹੋਣ ਦੇ ਨਾਲ-ਨਾਲ ਨੌਕਰੀ ਜਾਂ ਕੰਮ ਦੇ ਨਵੇਂ ਅਤੇ ਬਿਹਤਰ ਮੌਕੇ ਮਿਲਦੇ ਹਨ।
ਜਦੋਂ ਇਨ੍ਹਾਂ 7 ਅਨਾਜਾਂ ਨੂੰ ਬਰਾਬਰ ਮਾਤਰਾ 'ਚ ਮਿਲਾਉਂਦੇ ਹਾਂ, (ਜਿਸ ਨੂੰ ਸਤਨਾਜਾ ਕਹਿੰਦੇ ਹਨ) ਤਾਂ ਇਹ ਇਕ ਪ੍ਰਕਾਰ ਦਾ ਪਾਵਰਫੁਲ ਐਨਰਜੀ ਮਿਕਸ ਬਣ ਜਾਂਦਾ ਹੈ। ਜਦੋਂ ਤੁਸੀਂ ਇਸ ਨੂੰ ਰੋਜ਼ ਸਵੇਰੇ ਘਰ ਤੋਂ ਬਾਹਰ ਪੰਛੀਆਂ ਜਾਂ ਕੀੜੀਆਂ ਨੂੰ ਪਾਉਂਦੇ ਹੋ ਤਾਂ ਤੁਹਾਡੇ ਘਰ ਨਾਲ ਜੁੜੀਆਂ ਸਾਰੀਆਂ ਦਿਸ਼ਾਵਾਂ ਦੇ ਦੋਸ਼ ਤੇ ਗ੍ਰਹਿਆਂ ਦੀ ਨਕਾਰਾਤਮਕ ਊਰਜਾ ਹੌਲੀ-ਹੌਲੀ ਆਪਣੇ ਆਪ ਖ਼ਤਮ ਹੋ ਜਾਂਦੀ ਹੈ।