ਇਮਾਨਦਾਰੀ
ਇਮਾਨਦਾਰੀ ਮਨੁੱਖੀ ਗੁਣ ਹੈ। ਬੇਈਮਾਨੀ ਸ਼ੈਤਾਨੀਅਤ ਹੈ। ਜਦ ਇਨਸਾਨ ਇਮਾਨਦਾਰੀ ਦਾ ਆਦਰਸ਼ਾਂ ਰੂਪੀ ਪਿੰਜਰਾ ਤੋੜ ਕੇ ਬੇਈਮਾਨੀ ਦਾ ਆਦਰਸ਼ ਰਹਿਤ ਖੰਜਰ ਫੜ ਲੈਂਦਾ ਹੈ ਤਾਂ ਉਸ ਦੇ ਘਰੋਂ ਲਕਸ਼ਮੀ ਆਪਣਾ ਸਥਾਨ ਖ਼ਾਲੀ ਕਰ ਦਿੰਦੀ ਹੈ। ਇਮਾਨਦਾਰੀ ਹੀ ਜੀਵਨ ਦਾ ਸਾਰ ਹੈ। ਇਮਾਨਦਾਰੀ ਮਹਾਨਤਾ ਦਾ ਧਰਮ ਹੈ। ਇਮਾਨਦਾਰੀ ਉੱਥਾਨ ਦਾ ਮਾਰਗ ਹੈ। ਇਸ ਮਾਰਗ 'ਤੇ ਚੱਲ ਕੇ ਵਿਅਕਤੀ ਟੀਚੇ ਤਕ ਪੁੱਜਣ ਵਿਚ ਸਫਲ ਹੋ ਜਾਂਦਾ ਹੈ।
Publish Date: Fri, 20 Dec 2019 10:29 PM (IST)
Updated Date: Sat, 21 Dec 2019 04:10 AM (IST)

style="text-align: justify;">
ਇਮਾਨਦਾਰੀ ਦਾ ਅਰਥ ਹੁੰਦਾ ਹੈ-ਸੈਂਕੜੇ, ਹਜ਼ਾਰਾਂ ਮਣਕਿਆਂ 'ਚੋਂ ਵੀ ਹੀਰੇ ਦੀ ਤਰ੍ਹਾਂ ਚਮਕਣ-ਦਮਕਣ ਵਾਲੀ ਮਨੁੱਖੀ ਸ਼ਖ਼ਸੀਅਤ। ਇਮਾਨਦਾਰੀ ਮਨੁੱਖੀ ਗੁਣ ਹੈ। ਬੇਈਮਾਨੀ ਸ਼ੈਤਾਨੀਅਤ ਹੈ। ਜਦ ਇਨਸਾਨ ਇਮਾਨਦਾਰੀ ਦਾ ਆਦਰਸ਼ਾਂ ਰੂਪੀ ਪਿੰਜਰਾ ਤੋੜ ਕੇ ਬੇਈਮਾਨੀ ਦਾ ਆਦਰਸ਼ ਰਹਿਤ ਖੰਜਰ ਫੜ ਲੈਂਦਾ ਹੈ ਤਾਂ ਉਸ ਦੇ ਘਰੋਂ ਲਕਸ਼ਮੀ ਆਪਣਾ ਸਥਾਨ ਖ਼ਾਲੀ ਕਰ ਦਿੰਦੀ ਹੈ। ਇਮਾਨਦਾਰੀ ਹੀ ਜੀਵਨ ਦਾ ਸਾਰ ਹੈ। ਇਮਾਨਦਾਰੀ ਮਹਾਨਤਾ ਦਾ ਧਰਮ ਹੈ। ਇਮਾਨਦਾਰੀ ਉੱਥਾਨ ਦਾ ਮਾਰਗ ਹੈ। ਇਸ ਮਾਰਗ 'ਤੇ ਚੱਲ ਕੇ ਵਿਅਕਤੀ ਟੀਚੇ ਤਕ ਪੁੱਜਣ ਵਿਚ ਸਫਲ ਹੋ ਜਾਂਦਾ ਹੈ। ਇਹ ਮਨੁੱਖੀ ਨਿਯਮ ਆਦਰਸ਼ ਦੀ ਹੱਦ ਨੂੰ ਸੁਸ਼ੋਭਿਤ ਕਰਦਾ ਹੈ। ਜੇ ਵਿਅਕਤੀ ਇਸ ਸਿਧਾਂਤ ਦੀ ਉਲੰਘਣਾ ਕਰਦਾ ਹੈ ਤਾਂ ਉਸ ਦੀ ਸੁਰੱਖਿਆ, ਗੁਣ, ਗੌਰਵ, ਜਸ ਦਾ ਨੁਕਸਾਨ ਹੁੰਦਾ ਹੈ ਜੋ ਉਸ ਦੇ ਪਤਨ ਦਾ ਕਾਰਨ ਬਣਦਾ ਹੈ। ਉਸ ਦੇ ਹਿਰਦੇ ਵਿਚ ਇਮਾਨਦਾਰੀ ਖ਼ਤਮ ਹੁੰਦੀ ਹੈ। ਸਾੜਾ, ਦੁਰਭਾਵਨਾ, ਛਲ-ਕਪਟ, ਹਿੰਸਾ ਵਰਗੇ ਔਗੁਣ ਛਾ ਜਾਂਦੇ ਹਨ। ਉਦੋਂ ਰੱਬ ਦੀ ਕਿਰਪਾ ਦੀ ਕਮੀ ਹੋ ਜਾਂਦੀ ਹੈ। ਵਿਅਕਤੀ ਖ਼ੁਦ ਹੀ ਬੇਈਮਾਨੀ ਸਦਕਾ ਆਪਣੀ ਸ਼ਖ਼ਸੀਅਤ ਖ਼ਰਾਬ ਕਰਦਾ ਹੈ ਅਤੇ ਖ਼ੁਦ ਹੀ ਇਮਾਨਦਾਰੀ ਨਾਲ ਸੰਵਾਰਦਾ ਹੈ। ਇਸ ਵਿਚ ਈਸ਼ਵਰ ਦਾ ਕੀ ਗੁਣ-ਦੋਸ਼ ਹੈ? ਈਸ਼ਵਰ ਨੇ ਸਭ ਨੂੰ ਸੁਤੰਤਰਤਾ ਪੂਰਨ ਰੂਪ ਵਿਚ ਦਿੱਤੀ ਹੋਈ ਹੈ। ਜੇ ਤੁਸੀਂ ਈਸ਼ਵਰ ਦੇ ਨਿਯਮਾਂ ਦਾ ਇਮਾਨਦਾਰੀ ਨਾਲ ਪਾਲਣ ਕਰਦੇ ਹੋ ਤਾਂ ਸੰਸਾਰ ਵਿਚ ਈਸ਼ਵਰ ਦੀ ਕਿਰਪਾ ਸਦਕਾ ਪੈਰ-ਪੈਰ 'ਤੇ ਉੱਥਾਨ, ਵਿਕਾਸ, ਪਿਆਰ, ਸਹਿਯੋਗ, ਮਮਤਾ, ਜਸ, ਸਨਮਾਨ ਆਦਿ ਪ੍ਰਾਪਤ ਕਰਦੇ ਰਹਿੰਦੇ ਹੋ। ਈਸ਼ਵਰ ਇਮਾਨਦਾਰੀ ਦਾ ਤੋਹਫ਼ਾ ਦੇਣ ਵਿਚ ਭੋਰਾ ਵੀ ਕਟੌਤੀ ਨਹੀਂ ਕਰਦਾ। ਮਨੁੱਖੀ ਦਿਮਾਗ ਸਿਰਫ਼ ਪਲਾਂ-ਛਿਣਾਂ ਦੇ ਫ਼ਾਇਦੇ ਦੇ ਲੋਭ ਵਿਚ ਸ਼ੈਤਾਨੀਅਤ ਅਤੇ ਬੇਈਮਾਨੀ ਦੀ ਰਾਹ 'ਤੇ ਚੱਲਣ ਦੀ ਭੁੱਲ ਕਰਨੋਂ ਨਹੀਂ ਝਿਜਕਦਾ। ਇਸ ਕਾਰਨ ਉਸ ਨੂੰ ਸਜ਼ਾ ਵੀ ਭੁਗਤਣੀ ਪੈਂਦੀ ਹੈ। ਜੇ ਈਸ਼ਵਰ ਅਜਿਹਾ ਵਿਧਾਨ ਨਾ ਰਚੇ ਤਾਂ ਉਸ ਦੀ ਸਾਰੀ ਮਾਣ-ਮਰਿਆਦਾ ਵੀ ਨਸ਼ਟ ਹੋ ਜਾਵੇਗੀ ਅਤੇ ਈਸ਼ਵਰ ਦੀਆਂ ਕਦਰਾਂ-ਕੀਮਤਾਂ ਵੀ ਬਰਕਰਾਰ ਨਹੀਂ ਰਹਿ ਸਕਣਗੀਆਂ। ਮਨੁੱਖ ਦੀ ਸੁਰੱਖਿਆ ਅਤੇ ਸ਼ੋਭਾ ਨੂੰ ਬਰਕਰਾਰ ਰੱਖਣ ਲਈ ਈਸ਼ਵਰ ਖ਼ੁਦ ਇਮਾਨਦਾਰੀ ਦੇ ਰਾਹ 'ਤੇ ਚੱਲਦੇ ਹੋਏ ਸਭ ਨੂੰ ਇਮਾਨਦਾਰ ਬਣਨ ਦੀ ਪ੍ਰੇਰਨਾ ਦਿੰਦਾ ਹੈ ਤਾਂ ਜੋ ਸਭ ਦੀ ਭਲਾਈ ਹੋਵੇ। ਇਮਾਨਦਾਰੀ ਦੇ ਗੁਣ ਕਾਰਨ ਹੀ ਮਨ ਵਿਚ ਤਸੱਲੀ, ਸੁੱਖ, ਸ਼ਾਂਤੀ, ਆਨੰਦ ਦਾ ਪਲ-ਪਲ ਅਹਿਸਾਸ ਹੁੰਦਾ ਹੈ। ਇਮਾਨਦਾਰੀ ਦਾ ਪਹਿਰਾ ਹੀ ਜੀਵਨ ਨੂੰ ਸਹੀ ਲੀਹੇ ਪਾਉਂਦਾ ਹੈ। ਸਬਰ-ਸੰਤੋਖ ਨੂੰ ਜਾਗ੍ਰਿਤ ਰੱਖਦਾ ਹੈ।-ਮੁਕੇਸ਼ ਰਿਸ਼ੀ।