Happy Easter 2019 : ਜਾਣੋ ਕੀ ਹੈ ਈਸਟਰ ਦਾ ਮਹੱਤਵ ਤੇ ਕਿਸ ਤਰ੍ਹਾਂ ਮਨਾਇਆ ਜਾਂਦਾ ਹੈ ਈਸਟਰ ਡੇ
ਪੁਰਾਣੇ ਸਮੇਂ ਵਿਚ ਇਸਾਈ ਈਸਟਰ ਐਤਵਾਰ ਨੂੰ ਹੀ ਪਵਿੱਤਰ ਦਿਨ ਦੇ ਰੂਪ ਵਿਚ ਮਨਾਉਂਦੇ ਸੀ ਪਰ ਚੌਥੀ ਸਦੀ ਤੋਂ ਬਾਅਦ ਗੁੱਡ ਫ੍ਰਾਈ ਡੇ ਸਮੇਤ ਈਸਟਰ ਤੋਂ ਪਹਿਲਾਂ ਆਉਣ ਵਾਲੇ ਹਰੇਕ ਦਿਨ ਨੂੰ ਪਵਿੱਤਰ ਮਨਾਇਆ ਗਿਆ।
Publish Date: Sat, 20 Apr 2019 08:27 PM (IST)
Updated Date: Sat, 20 Apr 2019 09:55 PM (IST)
ਨਵੀਂ ਦਿੱਲੀ : ਇਸਾਈ ਧਰਮ ਵਿਚ easter ਖ਼ੁਸ਼ੀ ਦਾ ਦਿਨ ਹੁੰਦਾ ਹੈ। ਇਸਾਈ ਇਸ ਨੂੰ ਕ੍ਰਿਸਮਿਸ ਦੀ ਤਰ੍ਹਾਂ ਮਨਾਉਂਦੇ ਹਨ। ਇਸ ਸਾਲ ਈਸਟਰ ਡੇ 21 ਅਪ੍ਰੈਲ ਨੂੰ ਮਨਾਇਆ ਜਾ ਰਿਹਾ ਹੈ। ਇਸ ਨੂੰ ਖ਼ਜੂਰ ਦਾ ਸੰਡੇ ਵੀ ਆਖਦੇ ਹਨ। ਇਹ ਤਿਉਹਾਰ ਜ਼ਿੰਦਗੀ ਦੇ ਬਦਲਾਅ ਦਾ ਪ੍ਰਤੀਕ ਹੈ। 'ਈਸਟਰ' ਸ਼ਬਦ ਜਰਮਨ ਦੇ eoster ਸ਼ਬਦ ਤੋਂ ਲਿਆ ਗਿਆ ਹੈ ਜਿਸ ਦਾ ਅਰਥ ਹੈ 'ਦੇਵੀ'। ਇਹ ਦੇਵੀ ਵਸੰਤ ਦੀ ਦੇਵੀ ਮੰਨੀ ਜਾਂਦੀ ਸੀ। ਪੁਰਾਣੇ ਸਮੇਂ ਵਿਚ ਇਸਾਈ ਈਸਟਰ ਐਤਵਾਰ ਨੂੰ ਹੀ ਪਵਿੱਤਰ ਦਿਨ ਦੇ ਰੂਪ ਵਿਚ ਮਨਾਉਂਦੇ ਸੀ ਪਰ ਚੌਥੀ ਸਦੀ ਤੋਂ ਬਾਅਦ Good Friday ਸਮੇਤ ਈਸਟਰ ਤੋਂ ਪਹਿਲਾਂ ਆਉਣ ਵਾਲੇ ਹਰੇਕ ਦਿਨ ਨੂੰ ਪਵਿੱਤਰ ਮਨਾਇਆ ਗਿਆ।
ਮਾਨਤਾ ਅਨੁਸਾਰ ਸੂਲੀ 'ਤੇ ਲਟਕਾਏ ਜਾਣ ਦੇ ਤੀਜੇ ਦਿਨ ਈਸਟਰ ਵਾਲੇ ਦਿਨ ਪ੍ਰਭੂ ਯਿਸੂ ਫਿਰ ਤੋਂ ਜ਼ਿੰਦਾ ਹੋ ਗਏ ਸਨ। ਜ਼ਿੰਦਾ ਹੋਣ ਤੋਂ ਬਾਅਦ 40 ਦਿਨਾਂ ਤਕ ਪ੍ਰਭੂ ਯਿਸੂ ਆਪਣੇ ਚੇਲਿਆਂ ਤੇ ਦੋਸਤਾਂ ਨਾਲ ਰਹੇ ਤੇ ਅੰਤ ਵਿਚ ਸਵਰਗ ਚੱਲੇ ਗਏ। ਚੇਲਿਆਂ ਨੇ ਪ੍ਰਭੂ ਯਿਸੂ ਦੇ ਜ਼ਿੰਦਾ ਉਠਣ ਨੂੰ ਈਸਟਰ ਐਲਾਨ ਕਰ ਦਿੱਤਾ।
ਇਸ ਤਰ੍ਹਾਂ ਮਨਾਇਆ ਜਾਂਦਾ ਹੈ
ਈਸਟਰ ਐਤਵਾਰ ਤੋਂ ਪਹਿਲਾਂ ਸਾਰੇ ਗਿਰਜਾ ਘਰਾਂ (ਚਰਚ) ਵਿਚ ਰਾਤ ਨੂੰ ਪ੍ਰਾਰਥਨਾਵਾਂ ਤੇ ਹੋਰ ਧਾਰਮਿਕ ਪਰੰਪਰਾ ਪੂਰੀ ਕੀਤੀ ਜਾਂਦੀ ਹੈ। ਲੋਕ ਮੋਮਬੱਤੀਆਂ ਬਾਲ ਕੇ ਪ੍ਰਭੂ ਯਿਸੂ 'ਤੇ ਆਪਣਾ ਵਿਸ਼ਵਾਸ ਪ੍ਰਗਟ ਕਰਦੇ ਹਨ। ਈਸਟਰ 'ਤੇ ਮੋਮਬੱਤੀਆਂ ਆਪਣੇ ਘਰਾਂ ਵਿਚ ਬਾਲਣ ਤੇ ਦੋਸਤਾਂ ਨੂੰ ਵੰਡਣ ਦੀ ਵੀ ਪਰੰਪਰਾ ਹੈ। ਈਸਾਈ 10 ਦਿਨ ਵਰਤ ਰੱਖਦੇ ਹਨ। ਇਸਟਰ ਵਾਲੇ ਦਿਨ ਲੋਕ ਆਪਣੇ ਘਰਾਂ ਵਿਚ ਰੰਗੀਨ ਅੰਡੇ ਲੁਕਾ ਦਿੰਦੇ ਹਨ। ਤਾਂ ਕਿ ਸਵੇਰੇ ਬੱਚੇ ਉਨ੍ਹਾਂ ਨੂੰ ਬੱਚੇ ਲੱਭ ਸਕਣ। ਇਸ ਤੋਂ ਇਲਾਵਾ ਲੋਕ ਆਪਣੇ ਦੋਸਤਾਂ ਨੂੰ ਚਾਕਲੇਟ, ਖਰਗੋਸ਼ ਤੇ ਮਾਸ਼ਰਮੇਲੋ ਜਿਹੇ ਤੋਹਫੇ ਦਿੰਦੇ ਹਨ।
ਕੀ ਹੈ ਸਨਰਾਈਜ਼ ਸਰਵਿਸ
ਈਸਟਰ ਦੀ ਅਰਾਧਨਾ ਸਵੇਰੇ ਔਰਤਾਂ ਦੁਆਰਾ ਕੀਤੀ ਜਾਂਦੀ ਹੈ ਕਿਉਂਕਿ ਇਸ ਸਮੇਂ ਯਿਸੂ ਮੁੜ ਜ਼ਿੰਦਾ ਹੋਏ ਸਨ। ਯਿਸੂ ਸਭ ਤੋਂ ਪਹਿਲਾਂ ਮਰੀਅਮ ਮਗਦਲੀਨੀ ਨਾਂ ਦੀ ਔਰਤ ਨੇ ਦੇਖਿਆ ਤੇ ਹੋਰ ਔਰਤਾਂ ਨੂੰ ਦੱਸਿਆ ਸੀ। ਇਸ ਨੂੰ ਸਨਰਾਈਜ਼ ਸਰਵਿਸ ਕਹਿੰਦੇ ਹਨ। ਸਵੇਰੇ ਦੀ ਪ੍ਰਾਰਥਨਾ ਤੋਂ ਇਲਾਵਾ ਦੁਪਹਿਰ 12 ਵਜੇ ਤੋਂ ਪਹਿਲਾਂ ਵੀ ਅਰਾਧਨਾ ਹੁੰਦੀ ਹੈ।