Hanuman Jayanti 2021: ਅੱਜ ਹੈ ਹਨੂੰਮਾਨ ਜੈਅੰਤੀ, ਜਾਣੋ ਸ਼ੁੱਭ ਮਹੂਰਤ ਤੇ ਮਹੱਤਵ
ਹਿੰਦੂ ਪੰਚਾਂਗ ਅਨੁਸਾਰ ਹਨੂੰਮਾਨ ਜਯੰਤੀ ਹਰ ਸਾਲ ਚੈਤਰ ਮਹੀਨੇ ਦੇ ਸ਼ੁਕਲ ਪੱਖ ਦੀ ਪੂਰਨੀਆ ਤਰੀਕ ਨੂੰ ਮਨਾਈ ਜਾਂਦੀ ਹੈ। ਇਸ ਸਾਲ ਇਹ ਤਰੀਕ 27 ਅਪ੍ਰੈਲ ਨੂੰ ਮਨਾਈ ਜਾਵੇਗੀ। ਇਸ ਤਰੀਕ ਤੋਂ ਇਲਾਵਾ ਕਈ ਥਾਵਾਂ ’ਤੇ ਇਹ ਪੁਰਬ ਕਾਰਤਿਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਥੀ ਤਰੀਕ ਨੂੰ ਵੀ ਮਨਾਇਆ ਜਾਂਦਾ ਹੈ। ਸ਼ਾਸਤਰਾਂ ਅਨੁਸਾਰ ਅੱਜ ਵੀ ਧਰਤੀ ’ਤੇ ਹਨੂੰਮਾਨ ਜੀ ਵਾਸ ਕਰਦੇ ਹਨ।
Publish Date: Fri, 02 Apr 2021 10:55 AM (IST)
Updated Date: Tue, 27 Apr 2021 07:28 AM (IST)
Hanuman Jayanti 2021: ਹਿੰਦੂ ਪੰਚਾਂਗ ਅਨੁਸਾਰ ਹਨੂੰਮਾਨ ਜਯੰਤੀ ਹਰ ਸਾਲ ਚੈਤਰ ਮਹੀਨੇ ਦੇ ਸ਼ੁਕਲ ਪੱਖ ਦੀ ਪੂਰਨੀਆ ਤਰੀਕ ਨੂੰ ਮਨਾਈ ਜਾਂਦੀ ਹੈ। ਇਸ ਸਾਲ ਇਹ ਤਰੀਕ 27 ਅਪ੍ਰੈਲ ਨੂੰ ਮਨਾਈ ਜਾਵੇਗੀ। ਇਸ ਤਰੀਕ ਤੋਂ ਇਲਾਵਾ ਕਈ ਥਾਵਾਂ ’ਤੇ ਇਹ ਪੁਰਬ ਕਾਰਤਿਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਥੀ ਤਰੀਕ ਨੂੰ ਵੀ ਮਨਾਇਆ ਜਾਂਦਾ ਹੈ। ਸ਼ਾਸਤਰਾਂ ਅਨੁਸਾਰ ਅੱਜ ਵੀ ਧਰਤੀ ’ਤੇ ਹਨੂੰਮਾਨ ਜੀ ਵਾਸ ਕਰਦੇ ਹਨ। ਇਹ ਕਿਹਾ ਜਾਂਦਾ ਹੈ ਕਿ ਹਨੂੰਮਾਨ ਜੀ ਨੂੰ ਚਿਰੰਜੀਵੀ ਦਾ ਅਸ਼ੀਰਵਾਦ ਪ੍ਰਾਪਤ ਹੈ। ਮਾਨਤਾ ਅਨੁਸਾਰ ਹਨੂੰਮਾਨ ਜੀ ਨੂੰ ਸੂਰਿਆ ਪੁੱਤਰ ਤੇ ਭਗਵਾਨ ਸ਼ਿਵ ਦਾ ਅਨਸ਼ਵਤਾਰ ਮੰਨਿਆ ਜਾਂਦਾ ਹੈ। ਆਓ ਜਾਣਦੇ ਹਾਂ ਹਨੂੰਮਾਨ ਜਯੰਤੀ ਦੀ ਤਰੀਕ, ਸ਼ੁੱਭ ਸਮਾਂ ਤੇ ਮਹੱਤਵ।
ਹਨੂੰਮਾਨ ਜਯੰਤੀ 2021 ਦਾ ਸ਼ੁੱਭ ਸਮਾਂ
ਚੈਤਰ ਮਹੀਨਾ, ਸ਼ੁਕਲ ਪੱਖ, ਪੂਰਨੀਮਾ ਤਰੀਕ
27 ਅਪ੍ਰੈਲ, ਮੰਗਲਵਾਰ
ਪੂਰਨੀਮਾ ਤਰੀਕ- 26 ਅਪ੍ਰੈਲ, ਸੋਮਵਾਰ, ਦੁਪਹਿਰ 12.44 ਮਿੰਟ ’ਤੇ
ਪੂਰਨੀਮਾ ਤਰੀਕ ਦਾ ਸਮਾਪਨ- 27 ਅਪ੍ਰੈਲ 2021, ਮੰਗਲਵਾਰ, ਰਾਤ 9.01 ਮਿੰਟ ’ਤੇ
ਹਨੂੰਮਾਨ ਜਯੰਤੀ 2021 ਦਾ ਮਹੱਤਵ
ਹਨੂੰਮਾਨ ਜਯੰਤੀ ਦਾ ਦਿਨ ਹਿੰਦੂ ਧਰਮ ’ਚ ਬੇਹੱਦ ਮਹੱਤਵ ਰੱਖਦਾ ਹੈ। ਇਸ ਦਿਨ ਮੰਗਲਵਾਰ ਵੀ ਆ ਰਿਹਾ ਹੈ। ਅਜਿਹੇ ’ਚ ਇਹ ਤਰੀਕ ਹੋਰ ਵੀ ਅਹਿਮ ਹੋ ਜਾਂਦੀ ਹੈ। ਇਸ ਦਿਨ ਹਨੂੰਮਾਨ ਜੀ ਦੀ ਪੂਜਾ-ਅਰਚਨਾ ਕਰਨ ਨਾਲ ਵਿਅਕਤੀ ਨੂੰ ਜੀਵਨ ’ਚ ਸਮੱਸਿਆਵਾਂ ਤੋੋਂ ਮੁਕਤੀ ਤੇ ਸੁੱਖ-ਸ਼ਾਂਤੀ ਦੀ ਪ੍ਰਾਪਤੀ ਹੁੰਦੀ ਹੈ। ਜੇਕਰ ਕਿਸੇ ਵਿਅਕਤੀ ਦੀ ਕੁੰਡਲੀ ’ਚ ਸ਼ਨੀ ਗ੍ਰਹਿ ਦਾ ਅਸ਼ੁੱਭ ਪ੍ਰਭਾਵ ਹੁੰਦਾ ਹੈ ਤਾਂ ਉਸ ਨੂੰ ਵਿਧੀਪੂਰਵਕ ਹਨੂੰਮਾਨ ਜੀ ਦੀ ਪੂਜਾ ਕਰਨੀ ਚਾਹੀਦੀ। ਇਸ ਨਾਲ ਸ਼ਨੀ ਦੇਵ ਨਾਲ ਜੁੜੀਆਂ ਸਮੱਸਿਆਵਾਂ ਵੀ ਦੂਰ ਹੋ ਜਾਂਦੀਆਂ ਹਨ। ਨਾਲ ਹੀ ਨਕਾਰਾਤਮਕ ਊਰਜਾ, ਭੂਤ-ਪ੍ਰੇਤ ਜਿਹੀਆਂ ਪਰੇਸ਼ਾਨੀਆਂ ਤੋਂ ਵੀ ਮੁਕਤੀ ਮਿਲ ਜਾਂਦੀ ਹੈ। ਇਸ ਦਿਨ ਹਨੂੰਮਾਨ ਚਾਲੀਸਾ ਤੇ ਬਜਰੰਗ ਬਾਣ ਦਾ ਪਾਠ ਜ਼ਰੂਰ ਕਰਨਾ ਚਾਹੀਦਾ। ਇਸ ਨਾਲ ਹਨੂੰਮਾਨ ਜੀ ਜਲਦੀ ਖੁਸ਼ ਹੋ ਜਾਂਦੇ ਹਨ।