- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੋਤਿਸ਼ ਗਣਨਾ ਮੁਤਾਬਕ 8 ਜੂਨ ਨੂੰ ਦੁਪਹਿਰ 2 ਵੱਜ ਕੇ 30 ਮਿੰਟ 'ਤੇ ਸ਼ੁੱਕਰ ਦੇਵਤਾ ਰਾਸ਼ੀ ਪਰਿਵਰਤਨ ਕਰਨਗੇ। ਸ਼ੁੱਕਰ ਦੇਵਤਾ ਦਾ ਇਹ ਗੋਚਰ ਕਰਕ ਰਾਸ਼ੀ 'ਚ ਹੋਵੇਗਾ। ਇਸ ਮਹੀਨੇ ਕਰਕ ਰਾਸ਼ੀ 'ਚ 3 ਗ੍ਰਹਿਆਂ ਦਾ ਜਮਾਵੜਾ ਹੋਵੇਗਾ ਜਿਸ ਨਾਲ ਤ੍ਰਿਗ੍ਰਹੀ ਯੋਗ ਬਣੇਗਾ। ਅਜਿਹੇ 'ਚ ਆਓ ਇਸ ਲੇਖ ਰਾਹੀਂ ਵਿਸਥਾਰ ਨਾਲ ਜਾਣਦੇ ਹਾਂ ਇਸ ਗੋਚਰ ਤੇ ਮਹਾਸੰਯੋਗ ਬਾਰੇ।

ਧਰਮ ਡੈਸਕ, ਨਵੀਂ ਦਿੱਲੀ : ਜੂਨ ਦਾ ਮਹੀਨਾ ਗ੍ਰਹਿਆਂ ਦੇ ਗੋਚਰ ਦੇ ਲਿਹਾਜ ਨਾਲ ਬੇਹੱਦ ਖ਼ਾਸ ਰਹਿਣ ਵਾਲਾ ਹੈ। ਜਦੋਂ ਕੋਈ ਗ੍ਰਹਿ ਰਾਸ਼ੀ ਪਰਿਵਰਤਨ ਕਰਦਾ ਹੈ ਤਾਂ ਉਸ ਦਾ ਪ੍ਰਭਾਵ ਸਾਰੀਆਂ ਰਾਸ਼ੀਆਂ ਅਤੇ ਦੇਸ਼-ਦੁਨੀਆ 'ਤੇ ਦੇਖਣ ਨੂੰ ਮਿਲਦਾ ਹੈ। ਇਸ ਮਹੀਨੇ ਕਰਕ ਰਾਸ਼ੀ 'ਚ ਇਕ ਅਦਭੁਤ ਖਗੋਲੀ ਘਟਨਾ ਹੋਣ ਜਾ ਰਹੀ ਹੈ।
ਜੋਤਿਸ਼ ਸ਼ਾਸਤਰ ਅਨੁਸਾਰ, ਸ਼ੁੱਕਰ ਦੇਵਤਾ ਨੂੰ ਪ੍ਰੇਮ, ਸੁੰਦਰਤਾ, ਵਿਲਾਸਤਾ ਤੇ ਭੌਤਿਕ ਸੁੱਖ-ਸਹੂਲਤਾਂ ਦਾ ਕਾਰਕ ਗ੍ਰਹਿ ਮੰਨਿਆ ਗਿਆ ਹੈ। ਜੋਤਿਸ਼ ਗਣਨਾ ਮੁਤਾਬਕ, 8 ਜੂਨ ਨੂੰ ਦੁਪਹਿਰ 2 ਵੱਜ ਕੇ 30 ਮਿੰਟ 'ਤੇ ਸ਼ੁੱਕਰ ਦੇਵਤਾ ਰਾਸ਼ੀ ਪਰਿਵਰਤਨ ਕਰਨਗੇ। ਸ਼ੁੱਕਰ ਦੇਵਤਾ ਦਾ ਇਹ ਗੋਚਰ ਕਰਕ ਰਾਸ਼ੀ 'ਚ ਹੋਵੇਗਾ। ਇਸ ਮਹੀਨੇ ਕਰਕ ਰਾਸ਼ੀ 'ਚ 3 ਗ੍ਰਹਿਆਂ ਦਾ ਜਮਾਵੜਾ ਹੋਵੇਗਾ ਜਿਸ ਨਾਲ ਤ੍ਰਿਗ੍ਰਹੀ ਯੋਗ ਬਣੇਗਾ। ਅਜਿਹੇ 'ਚ ਆਓ ਇਸ ਲੇਖ ਰਾਹੀਂ ਵਿਸਥਾਰ ਨਾਲ ਜਾਣਦੇ ਹਾਂ ਇਸ ਗੋਚਰ ਤੇ ਮਹਾਸੰਯੋਗ ਬਾਰੇ।
ਜੋਤਿਸ਼ ਸ਼ਾਸਤਰ ਅਨੁਸਾਰ, ਬ੍ਰਹਿਸਪਤੀ ਦੇਵ ਨੂੰ ਗਿਆਨ, ਚੰਗੀ ਕਿਸਮਤ, ਵਿਸਥਾਰ ਤੇ ਦੈਵੀ ਕਿਰਪਾ ਦਾ ਕਾਰਕ ਮੰਨਿਆ ਗਿਆ ਹੈ। 2 ਜੂਨ 2026 ਨੂੰ ਰਾਤ 1 ਵੱਜ ਕੇ 50 ਮਿੰਟ 'ਤੇ ਬ੍ਰਹਿਸਪਤੀ ਦੇਵ ਨੇ ਆਪਣੀ ਉੱਚ ਰਾਸ਼ੀ, ਕਰਕ 'ਚ ਗੋਚਰ ਕੀਤਾ ਹੈ। ਬ੍ਰਹਿਸਪਤੀ ਦੇਵ ਦਾ ਇਹ ਗੋਚਰ ਵਧੇਰੇ ਸ਼ਕਤੀਸ਼ਾਲੀ ਤੇ ਲਾਭਕਾਰੀ ਮੰਨਿਆ ਜਾ ਰਿਹਾ ਹੈ। ਇਸ ਗੋਚਰ ਨਾਲ ਰਾਸ਼ੀਆਂ ਦੇ ਸਫ਼ਲਤਾ ਦੇ ਰਾਹ ਖੁੱਲ੍ਹਣਗੇ ਤੇ ਆਰਥਿਕ ਸਥਿਤੀ 'ਚ ਸੁਧਾਰ ਹੋਵੇਗਾ।
ਬ੍ਰਹਿਸਪਤੀ ਦੇਵ ਤੋਂ ਇਲਾਵਾ ਸ਼ੁੱਕਰ ਕਰਕ ਰਾਸ਼ੀ 'ਚ 8 ਜੂਨ ਨੂੰ ਦੁਪਹਿਰ 2 ਵੱਜ ਕੇ 30 ਮਿੰਟ 'ਤੇ ਪ੍ਰਵੇਸ਼ ਕਰਨ ਜਾ ਰਹੇ ਹਨ। ਕਰਕ ਜਲ ਤੱਤ ਦੀ ਰਾਸ਼ੀ ਹੈ ਤੇ ਇਸ ਦਾ ਮਾਲਕ ਚੰਦਰ ਦੇਵਤਾ ਹੈ। ਜੋਤਿਸ਼ ਗਣਨਾ ਮੁਤਾਬਕ, ਜਦੋਂ ਸ਼ੁੱਕਰ ਦਾ ਗੋਚਰ ਮਨ ਦੀ ਰਾਸ਼ੀ ਵਿਚ ਹੁੰਦਾ ਹੈ ਤਾਂ ਇਸ ਗੋਚਰ ਨਾਲ ਰਿਸ਼ਤਿਆਂ 'ਚ ਮਿਠਾਸ ਆਉਂਦੀ ਹੈ ਅਤੇ ਪਰਿਵਾਰ 'ਚ ਪਿਆਰ ਬਣਿਆ ਰਹਿੰਦਾ ਹੈ।
ਵੈਦਿਕ ਜੋਤਿਸ਼ 'ਚ ਬੁੱਧ ਦੇਵਤਾ ਨੂੰ ਬੁੱਧੀ, ਬਾਣੀ ਤੇ ਵਪਾਰਕ ਸਮਰੱਥਾ ਦਾ ਕਾਰਕ ਮੰਨਿਆ ਗਿਆ ਹੈ। ਵਰਤਮਾਨ 'ਚ ਬੁੱਧ ਦੇਵਤਾ ਮਿਥੁਨ ਰਾਸ਼ੀ 'ਚ ਬਿਰਾਜਮਾਨ ਹਨ। 22 ਜੂਨ ਨੂੰ ਦੁਪਹਿਰ 2 ਵਜੇ ਕੇ 16 ਮਿੰਟ 'ਤੇ ਬੁੱਧ ਮਿਥੁਨ ਰਾਸ਼ੀ 'ਚੋਂ ਨਿਕਲ ਕੇ ਕਰਕ ਰਾਸ਼ੀ 'ਚ ਪ੍ਰਵੇਸ਼ ਕਰਨਗੇ। ਇਸ ਦਿਨ ਜਿਵੇਂ ਹੀ ਬੁੱਧ ਕਰਕ ਰਾਸ਼ੀ 'ਚ ਗੋਚਰ ਕਰਨਗੇ, ਉਵੇਂ ਹੀ ਇਸ ਰਾਸ਼ੀ 'ਚ ਗੁਰੂ, ਸ਼ੁੱਕਰ ਤੇ ਬੁੱਧ ਦੀ ਯੂਤੀ ਬਣੇਗੀ। ਇਸ ਨਾਲ ਤ੍ਰਿਗ੍ਰਹੀ ਯੋਗ ਦਾ ਨਿਰਮਾਣ ਹੋਵੇਗਾ।
ਕਰਕ ਰਾਸ਼ੀ 'ਚ ਤ੍ਰਿਗ੍ਰਹੀ ਯੋਗ ਦਾ ਬਣਨਾ ਬੇਹੱਦ ਸ਼ੁੱਭ ਮੰਨਿਆ ਜਾ ਰਿਹਾ ਹੈ। ਇਸ ਯੋਗ ਦੇ ਬਣਨ ਨਾਲ ਰਾਸ਼ੀਆਂ ਦੀ ਫੈਸਲੇ ਲੈਣ ਦੀ ਸ਼ਕਤੀ ਮਜ਼ਬੂਤ ਹੋਵੇਗੀ। ਨਾਲ ਹੀ ਕਰੀਅਰ 'ਚ ਆ ਰਹੀਆਂ ਰੁਕਾਵਟਾਂ ਦੂਰ ਹੋਣਗੀਆਂ ਅਤੇ ਕਰੀਅਰ 'ਚ ਨਵੀਂ ਮੰਜ਼ਿਲ ਪ੍ਰਾਪਤ ਹੋਵੇਗੀ। ਇਸ ਤੋਂ ਇਲਾਵਾ ਆਰਥਿਕ ਸਥਿਤੀ ਮਜ਼ਬੂਤ ਹੁੰਦੀ ਹੈ ਅਤੇ ਧਨ ਦੀ ਪ੍ਰਾਪਤੀ ਹੋਵੇਗੀ। ਰਿਸ਼ਤਿਆਂ 'ਚ ਚੱਲ ਰਹੀ ਖਟਾਸ ਦੂਰ ਹੋਵੇਗੀ ਤੇ ਰਿਸ਼ਤਿਆਂ 'ਚ ਮਿਠਾਸ ਆਵੇਗੀ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।