ਉਹ ਜਾਣਦੇ ਸਨ ਕਿ ਵਿੱਦਿਆ ਸਾਗਰ ਕਦੇ ਇਕ ਮਿੰਟ ਵੀ ਅੱਗੇ-ਪਿੱਛੇ ਨਹੀਂ ਚੱਲਦੇ। ਸੰਸਾਰ ਵਿਚ ਜਿੰਨੇ ਮਹਾਪੁਰਖ ਹੋਏ ਹਨ, ਉਨ੍ਹਾਂ ਦੀ ਮਹਾਨਤਾ ਦਾ ਇਕ ਪ੍ਰਮੁੱਖ ਆਧਾਰ ਇਹ ਰਿਹਾ ਹੈ ਕਿ ਉਨ੍ਹਾਂ ਨੇ ਸਮੇਂ ਦੀ ਸੁਚੱਜੀ ਵਰਤੋਂ ਕੀਤੀ। ਇਕ ਵੀ ਪਲ ਵਿਅਰਥ ਨਹੀਂ ਜਾਣ ਦਿੱਤਾ। ਜਿਸ ਸਮੇਂ ਲੋਕ ਸਮਾਂ ਗੁਆ ਕੇ ਆਲਸ-ਮਜ਼ੇ ਵਿਚ ਰਹਿੰਦੇ ਹਨ, ਉਸ ਸਮੇਂ ਮਹਾਨ ਵਿਅਕਤੀ ਮਹੱਤਵਪੂਰਨ ਕਾਰਜਾਂ ਵਿਚ ਲੱਗੇ ਰਹਿੰਦੇ ਹਨ। ਸਮਾਂ ਸਭ ਤੋਂ ਮੁੱਲਵਾਨ ਸੰਪਤੀ ਹੈ।
ਜੀਵਨ ਨੂੰ ਸਫਲ ਤੇ ਸਾਰਥਕ ਬਣਾਉਣ ਦਾ ਰਹੱਸ ਸਮੇਂ ਦੀ ਸੁਚੱਜੀ ਵਰਤੋਂ ਵਿਚ ਹੈ। ਸਮੇਂ ਦਾ ਸਹੀ ਲਾਹਾ ਚੁੱਕਣ ਲਈ ਜ਼ਰੂਰੀ ਹੈ ਕਿ ਇਕ ਸਮੇਂ ਵਿਚ ਇਕ ਹੀ ਕੰਮ ਕੀਤਾ ਜਾਵੇ। ਜੋ ਵਿਅਕਤੀ ਇਕ ਹੀ ਸਮੇਂ ਵਿਚ ਕਈ ਕੰਮਾਂ ਵਿਚ ਉਲਝ ਜਾਂਦਾ ਹੈ, ਉਸ ਦਾ ਇਕ ਵੀ ਕੰਮ ਉਮੀਦ ਮੁਤਾਬਕ ਸਿਰੇ ਨਹੀਂ ਚੜ੍ਹਦਾ।
ਸਮੇਂ ਦੀ ਧਾਰਾ ਨਿਰੰਤਰ ਵਗਦੀ ਰਹਿੰਦੀ ਹੈ ਅਤੇ ਫਿਰ ਸਿਫ਼ਰ ਵਿਚ ਲੀਨ ਹੋ ਜਾਂਦੀ ਹੈ। ਇਸ ਲਈ ਜੀਵਨ ’ਚ ਉਪਲਬਧੀਆਂ ਦੇ ਤਾਂਘਵਾਨਾਂ ਨੂੰ ਚਾਹੀਦਾ ਹੈ ਕਿ ਉਹ ਸਮੇਂ ਦੀ ਧਾਰਾ ਦੇ ਨਾਲ ਕਦਮਤਾਲ ਕਰਨ। ਅੱਜ ਦਾ ਕੰਮ ਕੱਲ੍ਹ ’ਤੇ ਛੱਡ ਦੇਣ ਨਾਲ ਕੰਮ ਦਾ ਭਾਰ ਦੁੱਗਣਾ ਹੋ ਜਾਂਦਾ ਹੈ। ਈਸ਼ਵਰ ਚੰਦਰ ਵਿੱਦਿਆ ਸਾਗਰ ਸਮੇਂ ਦੇ ਕੁਸ਼ਲ ਪ੍ਰਬੰਧਕ ਸਨ। ਜਦ ਉਹ ਕਾਲਜ ਜਾਂਦੇ ਤਾਂ ਰਸਤੇ ਦੇ ਦੁਕਾਨਦਾਰ ਆਪਣੀਆਂ ਘੜੀਆਂ ਉਨ੍ਹਾਂ ਨੂੰ ਦੇਖ ਕੇ ਠੀਕ ਕਰਦੇ ਸਨ।
ਉਹ ਜਾਣਦੇ ਸਨ ਕਿ ਵਿੱਦਿਆ ਸਾਗਰ ਕਦੇ ਇਕ ਮਿੰਟ ਵੀ ਅੱਗੇ-ਪਿੱਛੇ ਨਹੀਂ ਚੱਲਦੇ। ਸੰਸਾਰ ਵਿਚ ਜਿੰਨੇ ਮਹਾਪੁਰਖ ਹੋਏ ਹਨ, ਉਨ੍ਹਾਂ ਦੀ ਮਹਾਨਤਾ ਦਾ ਇਕ ਪ੍ਰਮੁੱਖ ਆਧਾਰ ਇਹ ਰਿਹਾ ਹੈ ਕਿ ਉਨ੍ਹਾਂ ਨੇ ਸਮੇਂ ਦੀ ਸੁਚੱਜੀ ਵਰਤੋਂ ਕੀਤੀ। ਇਕ ਵੀ ਪਲ ਵਿਅਰਥ ਨਹੀਂ ਜਾਣ ਦਿੱਤਾ। ਜਿਸ ਸਮੇਂ ਲੋਕ ਸਮਾਂ ਗੁਆ ਕੇ ਆਲਸ-ਮਜ਼ੇ ਵਿਚ ਰਹਿੰਦੇ ਹਨ, ਉਸ ਸਮੇਂ ਮਹਾਨ ਵਿਅਕਤੀ ਮਹੱਤਵਪੂਰਨ ਕਾਰਜਾਂ ਵਿਚ ਲੱਗੇ ਰਹਿੰਦੇ ਹਨ। ਸਮਾਂ ਸਭ ਤੋਂ ਮੁੱਲਵਾਨ ਸੰਪਤੀ ਹੈ।
ਭੌਤਿਕ ਧਨ-ਸੰਪਦਾ ਤੋਂ ਵੀ ਜ਼ਿਆਦਾ ਬਹੁਮੁੱਲਾ। ਮਨੁੱਖ ਕਿੰਨਾ ਹੀ ਮਿਹਨਤੀ ਕਿਉਂ ਨਾ ਹੋਵੇ, ਜੇ ਉਹ ਸਮੇਂ ਦੀ ਕੀਮਤ ਨਹੀਂ ਸਮਝੇਗਾ ਤਾਂ ਉਮੀਦ ਮੁਤਾਬਕ ਨਤੀਜਿਆਂ ਤੋਂ ਵਾਂਝਾ ਰਹੇਗਾ। ਕੁਦਰਤ ਦਾ ਹਰੇਕ ਕੰਮ ਇਕ ਨਿਸ਼ਚਤ ਸਮੇਂ ’ਤੇ ਸਿਰੇ ਚੜ੍ਹਦਾ ਹੈ। ਸਮੇਂ ਸਿਰ ਗਰਮੀ ਦੀ ਰੁੱਤ ਆਉਂਦੀ ਹੈ, ਆਪਣੇ ਸਮੇਂ ’ਤੇ ਪਾਣੀ ਵਰ੍ਹਦਾ ਹੈ ਅਤੇ ਸਹੀ ਸਮਾਂ ਆਉਣ ’ਤੇ ਸਰਦੀਆਂ ਦਸਤਕ ਦਿੰਦੀਆਂ ਹਨ। ਚੰਦਰਮਾ-ਸੂਰਜ, ਗ੍ਰਹਿ-ਨਛੱਤਰ ਸਾਰੇ ਸਮੇਂ ਦੇ ਅਨੁਸਾਰ ਗਤੀਮਾਨ ਰਹਿੰਦੇ ਹਨ।
ਇੰਨੇ ਵਿਸ਼ਾਲ ਕਰਤੱਵ ਕ੍ਰਮ ਨੂੰ ਮਨੁੱਖ ਤਦ ਹੀ ਪੂਰਾ ਕਰ ਸਕਦਾ ਹੈ ਜਦ ਜੀਵਨ ਦੇ ਇਕ-ਇਕ ਪਲ ਨੂੰ ਸਾਵਧਾਨੀ ਨਾਲ ਉਪਯੋਗੀ ਤੇ ਢੁੱਕਵੀਂ ਦਿਸ਼ਾ ਵਿਚ ਨਿਵੇਸ਼ ਕਰੇ। ਜੀਵਨ ਦਾ ਅਰਸਾ ਸੀਮਤ ਹੋਣ ਦੇ ਨਾਲ-ਨਾਲ ਅਨਿਸ਼ਚਤ ਤੇ ਅਗਿਆਤ ਵੀ ਹੈ। ਇਸ ਲਈ ਸਾਨੂੰ ਨਿਰੰਤਰਤਾ ਦੇ ਨਾਲ ਆਪਣੇ ਫ਼ਰਜ਼ਾਂ ਨੂੰ ਨਿਭਾਉਂਦੇ ਹੋਏ ਸਮੇਂ ਦਾ ਸਦਉਪਯੋਗ ਕਰਦੇ ਹੋਏ ਅੱਗੇ ਵਧਣਾ ਚਾਹੀਦਾ ਹੈ।
-ਸਮਰਾਜ ਚੌਹਾਨ