Jyotish Shastra 'ਚ ਸ਼ਨੀਦੇਵ ਦਾ ਉਦੈ ਹੋਣਾ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਜਦੋਂ ਸ਼ਨੀ ਅਸਤ ਅਵਸਥਾ ਤੋਂ ਉਦਿਤ ਹੁੰਦੇ ਹਨ ਤਾਂ ਇਸ ਦਾ ਪ੍ਰਭਾਵ ਸਾਰੀਆਂ ਰਾਸ਼ੀਆਂ ਦੇ ਜਾਤਕਾਂ 'ਤੇ ਪੈਂਦਾ ਹੈ। 13 ਮਾਰਚ 2026 ਨੂੰ ਸ਼ਨੀ ਮੀਨ ਰਾਸ਼ੀ 'ਚ ਅਸਤ ਹੋਏ ਸਨ ਤੇ ਹੁਣ 22 ਅਪ੍ਰੈਲ (Shani Uday 2026 Date) ਨੂੰ ਮੀਨ ਰਾਸ਼ੀ 'ਚ ਉਦਿਤ ਹੋਣਗੇ।

ਧਰਮ ਡੈਸਕ, ਨਵੀਂ ਦਿੱਲੀ: ਧਾਰਮਿਕ ਮਾਨਤਾ ਅਨੁਸਾਰ ਸ਼ਨੀਦੇਵ ਦੀ ਪੂਜਾ ਕਰਨ ਨਾਲ ਜਾਤਕ ਨੂੰ ਜੀਵਨ ਵਿਚ ਹਰ ਤਰ੍ਹਾਂ ਦੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਨਾਲ ਹੀ ਸ਼ਨੀਦੇਵ ਦੀ ਕਿਰਪਾ ਵਰ੍ਹਦੀ ਹੈ। ਨਿਆਂ ਦੇ ਦੇਵਤਾ ਸ਼ਨੀਦੇਵ ਦੇ ਪ੍ਰਸੰਨ ਹੋਣ ਨਾਲ ਵਿਗੜੇ ਹੋਏ ਕੰਮ ਪੂਰੇ ਹੁੰਦੇ ਹਨ।
ਜੋਤਿਸ਼ ਸ਼ਾਸਤਰ 'ਚ ਸ਼ਨੀਦੇਵ ਦਾ ਉਦੈ ਹੋਣਾ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਜਦੋਂ ਸ਼ਨੀ ਅਸਤ ਅਵਸਥਾ ਤੋਂ ਉਦਿਤ ਹੁੰਦੇ ਹਨ ਤਾਂ ਇਸ ਦਾ ਪ੍ਰਭਾਵ ਸਾਰੀਆਂ ਰਾਸ਼ੀਆਂ ਦੇ ਜਾਤਕਾਂ 'ਤੇ ਪੈਂਦਾ ਹੈ। 13 ਮਾਰਚ 2026 ਨੂੰ ਸ਼ਨੀ ਮੀਨ ਰਾਸ਼ੀ 'ਚ ਅਸਤ ਹੋਏ ਸਨ ਤੇ ਹੁਣ 22 ਅਪ੍ਰੈਲ (Shani Uday 2026 Date) ਨੂੰ ਮੀਨ ਰਾਸ਼ੀ 'ਚ ਉਦਿਤ ਹੋਣਗੇ।
ਜੋਤਿਸ਼ ਗਣਨਾ ਅਨੁਸਾਰ, ਸ਼ਨੀ ਦੇ ਉਦੈ ਹੋਣ ਨਾਲ ਕੁਝ ਰਾਸ਼ੀਆਂ ਦੇ ਖੁਸ਼ੀਆਂ ਭਰੇ ਦਿਨਾਂ ਦੀ ਸ਼ੁਰੂਆਤ ਹੋ ਸਕਦੀ ਹੈ। ਅਜਿਹੇ ਵਿਚ ਆਓ ਇਸ ਲੇਖ ਵਿੱਚ ਤੁਹਾਨੂੰ ਦੱਸਦੇ ਹਾਂ ਕਿ ਉਹ ਕਿਹੜੀਆਂ ਰਾਸ਼ੀਆਂ ਹਨ, ਜਿਨ੍ਹਾਂ 'ਤੇ ਸ਼ਨੀ ਉਦੈ ਦਾ ਸਭ ਤੋਂ ਵੱਧ ਸਕਾਰਾਤਮਕ ਪ੍ਰਭਾਵ ਪਵੇਗਾ।
ਮੀਨ ਰਾਸ਼ੀ 'ਚ ਸ਼ਨੀ ਦਾ ਉਦਿਤ ਹੋਣਾ ਬ੍ਰਿਸ਼ਭ ਰਾਸ਼ੀ ਲਈ ਲਾਭਕਾਰੀ ਮੰਨਿਆ ਜਾ ਰਿਹਾ ਹੈ। ਇਸ ਨਾਲ ਜਾਤਕਾਂ ਨੂੰ ਕਰੀਅਰ 'ਚ ਸਫਲਤਾ ਮਿਲ ਸਕਦੀ ਹੈ। ਨੌਕਰੀ 'ਚ ਤਰੱਕੀ ਹੋ ਸਕਦੀ ਹੈ ਅਤੇ ਆਮਦਨ 'ਚ ਵਾਧੇ ਦੇ ਯੋਗ ਬਣ ਸਕਦੇ ਹਨ। ਪੈਸੇ ਨਾਲ ਜੁੜੀ ਸਮੱਸਿਆ ਤੋਂ ਮੁਕਤੀ ਮਿਲੇਗੀ ਤੇ ਕਾਰੋਬਾਰ 'ਚ ਲਾਭ ਮਿਲ ਸਕਦਾ ਹੈ। ਲੰਬੇ ਸਮੇਂ ਤੋਂ ਰੁਕੇ ਹੋਏ ਕੰਮ ਪੂਰੇ ਹੋ ਸਕਦੇ ਹਨ।
ਇਸ ਤੋਂ ਇਲਾਵਾ ਸ਼ਨੀ ਦਾ ਉਦੈ ਹੋਣਾ ਮਿਥੁਨ ਰਾਸ਼ੀ ਲਈ ਵੀ ਬਹੁਤ ਖਾਸ ਰਹਿਣ ਵਾਲਾ ਹੈ। ਜਾਤਕਾਂ ਦਾ ਮਾਨਸਿਕ ਤਣਾਅ ਦੂਰ ਹੋ ਸਕਦਾ ਹੈ। ਧਨ ਲਾਭ ਦੇ ਯੋਗ ਬਣ ਸਕਦੇ ਹਨ। ਨਾਲ ਹੀ ਤੁਹਾਨੂੰ ਫਸਿਆ ਹੋਇਆ ਪੈਸਾ ਵਾਪਸ ਮਿਲ ਸਕਦਾ ਹੈ। ਟ੍ਰਿਪ ਦਾ ਪਲਾਨ ਬਣ ਸਕਦਾ ਹੈ। ਕੰਮ ਵਿਚ ਆ ਰਹੀ ਰੁਕਾਵਟ ਦੂਰ ਹੋ ਸਕਦੀ ਹੈ। ਨੌਕਰੀ ਦੇ ਨਵੇਂ ਮੌਕੇ ਮਿਲ ਸਕਦੇ ਹਨ। ਪ੍ਰੀਖਿਆ ਵਿੱਚ ਸਫਲਤਾ ਮਿਲ ਸਕਦੀ ਹੈ।
ਸ਼ਨੀ ਤੁਹਾਡੇ ਅੱਠਵੇਂ ਘਰ 'ਚ ਉਦਿਤ ਹੋਣ ਵਾਲੇ ਹਨ। ਇਸ ਦਾ ਪ੍ਰਭਾਵ ਸਿੰਘ ਰਾਸ਼ੀ ਦੇ ਜਾਤਕਾਂ 'ਤੇ ਪਵੇਗਾ। ਲੋਕਾਂ ਨੂੰ ਆਰਥਿਕ ਤੰਗੀ ਤੋਂ ਛੁਟਕਾਰਾ ਮਿਲ ਸਕਦਾ ਹੈ। ਕਾਰੋਬਾਰ 'ਚ ਲਾਭ ਦੇਖਣ ਨੂੰ ਮਿਲ ਸਕਦਾ ਹੈ। ਨਵੇਂ ਲੋਕਾਂ ਨਾਲ ਜੁੜਨ ਦੇ ਮੌਕੇ ਮਿਲਣਗੇ। ਵਿਆਹੁਤਾ ਜੀਵਨ 'ਚ ਖੁਸ਼ੀਆਂ ਦੀ ਆਮਦ ਹੋ ਸਕਦੀ ਹੈ ਅਤੇ ਰਿਸ਼ਤਿਆਂ ਵਿੱਚ ਮਿਠਾਸ ਆਵੇਗੀ।
ਸ਼ਨੀਦੇਵ ਖੁਦ ਮਕਰ ਰਾਸ਼ੀ ਦੇ ਸਵਾਮੀ ਹਨ। ਇਸੇ ਕਾਰਨ ਸ਼ਨੀ ਦਾ ਉਦਿਤ ਹੋਣਾ ਮਕਰ ਰਾਸ਼ੀ ਲਈ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਸਿਹਤ ਵਿੱਚ ਸੁਧਾਰ ਦੇਖਣ ਨੂੰ ਮਿਲ ਸਕਦਾ ਹੈ। ਮਾਣ-ਸਨਮਾਨ 'ਚ ਵਾਧਾ ਹੋਵੇਗਾ। ਜਾਤਕਾਂ ਨੂੰ ਮਨਚਾਹੀ ਨੌਕਰੀ ਮਿਲ ਸਕਦੀ ਹੈ ਅਤੇ ਕਾਰੋਬਾਰ ਨੂੰ ਲੈ ਕੇ ਕੋਈ ਯਾਤਰਾ ਕਰ ਸਕਦੇ ਹਨ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।