Jyotish Shastra ਅਨੁਸਾਰ, ਸਾਰੀਆਂ ਧਾਤਾਂ ਦਾ ਸਾਡੇ ਸਰੀਰ ਤੇ ਊਰਜਾ ਚੱਕਰਾਂ 'ਤੇ ਡੂੰਘਾ ਅਸਰ ਪੈਂਦਾ ਹੈ। ਜਿੱਥੇ ਸੋਨਾ ਪਹਿਨਣਾ ਕਿਸੇ ਦੀ ਸੁੱਤੀ ਹੋਈ ਕਿਸਮਤ ਜਗਾ ਸਕਦਾ ਹੈ, ਉੱਥੇ ਹੀ ਕੁਝ ਰਾਸ਼ੀਆਂ ਲਈ ਇਹ ਆਰਥਿਕ ਅਤੇ ਮਾਨਸਿਕ ਪਰੇਸ਼ਾਨੀ ਦਾ ਕਾਰਨ ਵੀ ਬਣ ਸਕਦਾ ਹੈ। ਆਓ ਜਾਣਦੇ ਹਾਂ ਕਿ ਕਿਹੜੀਆਂ ਰਾਸ਼ੀਆਂ ਵਾਲਿਆਂ ਨੂੰ ਸੋਨਾ ਪਹਿਨਣ ਤੋਂ ਬਚਣਾ ਚਾਹੀਦਾ ਹੈ?

ਧਰਮ ਡੈਸਕ, ਨਵੀਂ ਦਿੱਲੀ : ਹਿੰਦੂ ਧਰਮ ਅਤੇ ਭਾਰਤੀ ਸੰਸਕ੍ਰਿਤੀ 'ਚ ਸੋਨੇ (Gold) ਦਾ ਸਥਾਨ ਸਿਰਫ਼ ਇਕ ਗਹਿਣੇ ਤਕ ਸੀਮਤ ਨਹੀਂ ਹੈ। ਇਸ ਨੂੰ ਸਾਕਸ਼ਾਤ ਮਾਂ ਲਕਸ਼ਮੀ ਦਾ ਪ੍ਰਤੀਕ ਤੇ ਦੇਵਤਿਆਂ ਦੇ ਗੁਰੂ ਬ੍ਰਹਿਸਪਤੀ (Jupiter) ਦੀ ਧਾਤ ਮੰਨਿਆ ਜਾਂਦਾ ਹੈ। ਜੋਤਿਸ਼ ਸ਼ਾਸਤਰ ਅਨੁਸਾਰ, ਸਾਰੀਆਂ ਧਾਤਾਂ ਦਾ ਸਾਡੇ ਸਰੀਰ ਤੇ ਊਰਜਾ ਚੱਕਰਾਂ 'ਤੇ ਡੂੰਘਾ ਅਸਰ ਪੈਂਦਾ ਹੈ। ਜਿੱਥੇ ਸੋਨਾ ਪਹਿਨਣਾ ਕਿਸੇ ਦੀ ਸੁੱਤੀ ਹੋਈ ਕਿਸਮਤ ਜਗਾ ਸਕਦਾ ਹੈ, ਉੱਥੇ ਹੀ ਕੁਝ ਰਾਸ਼ੀਆਂ ਲਈ ਇਹ ਆਰਥਿਕ ਅਤੇ ਮਾਨਸਿਕ ਪਰੇਸ਼ਾਨੀ ਦਾ ਕਾਰਨ ਵੀ ਬਣ ਸਕਦਾ ਹੈ। ਆਓ ਜਾਣਦੇ ਹਾਂ ਕਿ ਕਿਹੜੀਆਂ ਰਾਸ਼ੀਆਂ ਵਾਲਿਆਂ ਨੂੰ ਸੋਨਾ ਪਹਿਨਣ ਤੋਂ ਬਚਣਾ ਚਾਹੀਦਾ ਹੈ?
ਜੋਤਿਸ਼ ਵਿੱਚ ਸੋਨਾ ਗੁਰੂ ਗ੍ਰਹਿ ਦੀ ਧਾਤ ਮੰਨਿਆ ਗਿਆ ਹੈ। ਗੁਰੂ ਸੁੱਖ, ਖੁਸ਼ਹਾਲੀ, ਗਿਆਨ ਅਤੇ ਸੰਤਾਨ ਦੇ ਕਾਰਕ ਹਨ। ਜੇਕਰ ਤੁਹਾਡੀ ਕੁੰਡਲੀ 'ਚ ਗੁਰੂ ਸ਼ੁਭ ਸਥਿਤੀ 'ਚ ਹੈ ਤਾਂ ਸੋਨਾ ਤੁਹਾਨੂੰ ਬਹੁਤ ਲਾਭ ਦੇਵੇਗਾ ਪਰ ਜੇਕਰ ਗੁਰੂ ਦੀ ਦੁਸ਼ਮਣ ਗ੍ਰਹਿਆਂ ਨਾਲ ਯੁਤੀ ਹੈ ਜਾਂ ਤੁਹਾਡੀ ਰਾਸ਼ੀ ਦੇ ਸਵਾਮੀ ਦਾ ਗੁਰੂ ਨਾਲ ਵੈਰ ਹੈ, ਤਾਂ ਤੁਹਾਡੇ ਲਈ ਸੋਨਾ ਪਹਿਨਣਾ ਭਾਰੀ ਪੈ ਸਕਦਾ ਹੈ।
ਬ੍ਰਿਖ ਰਾਸ਼ੀ (Taurus): ਇਸ ਰਾਸ਼ੀ ਦਾ ਸਵਾਮੀ ਸ਼ੁੱਕਰ ਹੈ। ਜੋਤਿਸ਼ 'ਚ ਗੁਰੂ ਅਤੇ ਸ਼ੁੱਕਰ ਦੇ ਵਿਚਕਾਰ ਦੁਸ਼ਮਣੀ ਦਾ ਭਾਵ ਮੰਨਿਆ ਗਿਆ ਹੈ। ਇਸ ਲਈ ਬ੍ਰਿਖ ਰਾਸ਼ੀ ਵਾਲਿਆਂ ਲਈ ਸੋਨਾ ਪਹਿਨਣਾ ਉਨ੍ਹਾਂ ਦੀਆਂ ਸੁੱਖ-ਸਹੂਲਤਾਂ 'ਚ ਰੁਕਾਵਟ ਪਾ ਸਕਦਾ ਹੈ ਤੇ ਫ਼ਜ਼ੂਲ ਖ਼ਰਚਾ ਵਧਾ ਸਕਦਾ ਹੈ।
ਮਿਥੁਨ ਰਾਸ਼ੀ (Gemini): ਮਿਥੁਨ ਰਾਸ਼ੀ ਦਾ ਸੁਆਮੀ ਬੁੱਧ ਹੈ। ਬੁੱਧ ਅਤੇ ਗੁਰੂ ਵਿਚਕਾਰ ਤਾਲਮੇਲ ਚੰਗਾ ਨਹੀਂ ਮੰਨਿਆ ਜਾਂਦਾ। ਇਸ ਰਾਸ਼ੀ ਦੇ ਜਾਤਕਾਂ ਨੂੰ ਸੋਨਾ ਪਹਿਨਣ ਨਾਲ ਫ਼ੈਸਲੇ ਲੈਣ 'ਚ ਉਲਝਣ ਅਤੇ ਕਾਰੋਬਾਰ 'ਚ ਉਤਾਰ-ਚੜ੍ਹਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਕੰਨਿਆ ਰਾਸ਼ੀ (Virgo): ਮਿਥੁਨ ਦੀ ਤਰ੍ਹਾਂ ਕੰਨਿਆ ਰਾਸ਼ੀ ਦਾ ਸਵਾਮੀ ਵੀ ਬੁੱਧ ਹੈ। ਕੰਨਿਆ ਰਾਸ਼ੀ ਵਾਲਿਆਂ ਲਈ ਸੋਨਾ ਧਾਰਨ ਕਰਨਾ ਉਨ੍ਹਾਂ ਦੇ ਵਿਆਹੁਤਾ ਜੀਵਨ ਤੇ ਸਿਹਤ 'ਤੇ ਬੁਰਾ ਪ੍ਰਭਾਵ ਪਾ ਸਕਦਾ ਹੈ। ਇਨ੍ਹਾਂ ਲਈ ਸੋਨੇ ਦੀ ਜਗ੍ਹਾ ਚਾਂਦੀ ਪਹਿਨਣਾ ਜ਼ਿਆਦਾ ਫਲਦਾਇਕ ਰਹਿੰਦਾ ਹੈ।
ਕੁੰਭ ਰਾਸ਼ੀ (Aquarius): ਇਸ ਰਾਸ਼ੀ ਦਾ ਸਵਾਮੀ ਸ਼ਨੀ ਹੈ। ਇਸ ਲਈ ਕੁੰਭ ਰਾਸ਼ੀ ਲਈ ਸੋਨਾ ਪਹਿਨਣਾ ਕਈ ਵਾਰ ਉਨ੍ਹਾਂ ਦੇ ਕੰਮ ਦੀ ਗਤੀ ਨੂੰ ਹੌਲੀ ਕਰ ਦਿੰਦਾ ਹੈ ਅਤੇ ਮਾਨਸਿਕ ਤਣਾਅ ਵਧਾ ਸਕਦਾ ਹੈ।
ਸੋਨਾ ਮਾਂ ਲਕਸ਼ਮੀ ਦਾ ਪ੍ਰਤੀਕ ਹੈ, ਇਸ ਲਈ ਇਸ ਨੂੰ ਪੈਰਾਂ 'ਚ ਝਾਂਜਰਾਂ ਜਾਂ ਬਿਛੂਏ ਦੇ ਰੂਪ ਵਿੱਚ ਪਹਿਨਣਾ ਅਸ਼ੁਭ ਮੰਨਿਆ ਜਾਂਦਾ ਹੈ। ਇਸ ਨਾਲ ਧਨ ਦੀ ਹਾਨੀ ਹੁੰਦੀ ਹੈ ਅਤੇ ਘਰ ਵਿੱਚ ਗਰੀਬੀ ਆਉਂਦੀ ਹੈ। ਲੱਕ ਵਿੱਚ ਸੋਨੇ ਦੀ ਤੜਾਗੀ (ਕਰਧਨੀ) ਪਹਿਨਣ ਤੋਂ ਵੀ ਬਚਣਾ ਚਾਹੀਦਾ ਹੈ। ਅਪਵਿੱਤਰ ਹੱਥਾਂ ਨਾਲ ਸੋਨੇ ਨੂੰ ਨਹੀਂ ਛੂਹਣਾ ਚਾਹੀਦਾ। ਨਾਲ ਹੀ ਤਾਮਸਿਕ ਚੀਜ਼ਾਂ (ਮਾਸ-ਸ਼ਰਾਬ ਆਦਿ) ਦਾ ਸੇਵਨ ਕਰਦੇ ਸਮੇਂ ਇਸ ਨੂੰ ਸਰੀਰ ਤੋਂ ਦੂਰ ਰੱਖਣਾ ਚਾਹੀਦਾ ਹੈ, ਨਹੀਂ ਤਾਂ ਕੁੰਡਲੀ 'ਚ ਗੁਰੂ ਦੋਸ਼ ਬਣ ਜਾਂਦਾ ਹੈ।