- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Garuda Purana ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਜ਼ਿੰਦਗੀ 'ਚ ਸੱਚੇ ਦੋਸਤ ਦੀ ਪਛਾਣ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ। ਅਜਿਹੇ 'ਚ ਆਓ ਇਸ ਲੇਖ ਵਿੱਚ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਿਹੜੇ ਲੋਕਾਂ ਨਾਲ ਦੋਸਤੀ ਕਰਨੀ ਚਾਹੀਦੀ ਹੈ।

ਧਰਮ ਡੈਸਕ, ਨਵੀਂ ਦਿੱਲੀ : ਅਕਸਰ ਲੋਕਾਂ ਦੇ ਮਨ ਵਿਚ ਗਰੁੜ ਪੁਰਾਣ (Garuda Purana) ਦਾ ਨਾਂ ਸੁਣਦਿਆਂ ਹੀ ਸਵਰਗ-ਨਰਕ ਦਾ ਖ਼ਿਆਲ ਆਉਂਦਾ ਹੈ, ਪਰ ਗਰੁੜ ਪੁਰਾਣ 'ਚ ਜੀਵਨ ਨੂੰ ਸਫ਼ਲ ਬਣਾਉਣ ਦਾ ਗਿਆਨ ਛਿਪਿਆ ਹੋਇਆ ਹੈ। ਗਰੁੜ ਪੁਰਾਣ 'ਚ ਦੱਸਿਆ ਗਿਆ ਹੈ ਕਿ ਇਕ ਸੱਚਾ ਮਿੱਤਰ ਉਹੀ ਹੈ ਜੋ ਸੰਕਟ ਵੇਲੇ ਤੁਹਾਡਾ ਸਾਥ ਦੇਵੇ ਪਰ ਸਵਾਰਥੀ ਮਿੱਤਰ ਕਿਸੇ ਵੀ ਮੁਸੀਬਤ 'ਚ ਮਦਦ ਨਹੀਂ ਕਰਦੇ।
ਗਰੁੜ ਪੁਰਾਣ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਜ਼ਿੰਦਗੀ 'ਚ ਸੱਚੇ ਦੋਸਤ ਦੀ ਪਛਾਣ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ। ਅਜਿਹੇ 'ਚ ਆਓ ਇਸ ਲੇਖ ਵਿੱਚ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਿਹੜੇ ਲੋਕਾਂ ਨਾਲ ਦੋਸਤੀ ਕਰਨੀ ਚਾਹੀਦੀ ਹੈ।
ਗਰੁੜ ਪੁਰਾਣ ਅਨੁਸਾਰ, ਜਿਹੜਾ ਦੋਸਤ ਤੁਹਾਡੇ ਸੁੱਖ ਤੋਂ ਇਲਾਵਾ ਦੁੱਖ ਵਿਚ ਵੀ ਤੁਹਾਡਾ ਸਾਥ ਦੇਵੇ ਅਤੇ ਕਦੇ ਵੀ ਤੁਹਾਡਾ ਸਾਥ ਨਾ ਛੱਡੇ, ਅਜਿਹੇ ਦੋਸਤ ਨੂੰ ਸੱਚਾ ਮਿੱਤਰ ਮੰਨਿਆ ਜਾਂਦਾ ਹੈ। ਅਕਸਰ ਸਵਾਰਥੀ ਲੋਕ ਚੰਗੇ ਸਮੇਂ ਹੀ ਸਾਥ ਦਿੰਦੇ ਹਨ, ਪਰ ਮਾੜੇ ਸਮੇਂ ਦੌਰਾਨ ਸਾਥ ਛੱਡ ਦਿੰਦੇ ਹਨ। ਇਸ ਲਈ ਸਵਾਰਥੀ ਲੋਕਾਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ।
ਜਿਹੜਾ ਦੋਸਤ ਤੁਹਾਨੂੰ ਗਲਤ ਰਾਹ (ਮਾਰਗ) 'ਤੇ ਚੱਲਣ ਤੋਂ ਬਚਾਉਂਦਾ ਹੋਵੇ, ਅਜਿਹੇ ਹੀ ਲੋਕ ਸੱਚੇ ਮਿੱਤਰ ਹੁੰਦੇ ਹਨ। ਜਿਹੜੇ ਲੋਕ ਬੁਰੇ ਕੰਮ ਨੂੰ ਕਰਨ ਵਿੱਚ ਤੁਹਾਡਾ ਸਾਥ ਦੇਣ, ਤਾਂ ਅਜਿਹੇ ਲੋਕਾਂ ਤੋਂ ਦੂਰੀ ਬਣਾ ਕੇ ਰਹਿਣਾ ਚਾਹੀਦਾ ਹੈ।
ਜੇਕਰ ਤੁਹਾਡੇ ਕੋਲੋਂ ਕੋਈ ਗਲਤੀ ਹੋ ਜਾਵੇ ਤਾਂ ਤੁਹਾਡਾ ਦੋਸਤ ਤੁਹਾਨੂੰ ਸਮਾਜ ਵਿੱਚ ਨੀਵਾਂ ਨਹੀਂ ਦਿਖਾਉਂਦਾ ਅਤੇ ਤੁਹਾਨੂੰ ਪਿਆਰ ਨਾਲ ਸਮਝਾਉਂਦਾ ਹੈ। ਨਾਲ ਹੀ ਸਮਾਜ ਵਿੱਚ ਹਮੇਸ਼ਾ ਤੁਹਾਡੀ ਇੱਜ਼ਤ ਬਚਾ ਕੇ ਰੱਖਦਾ ਹੈ। ਅਜਿਹੇ ਹੀ ਲੋਕ ਸੱਚੇ ਮਿੱਤਰ ਮੰਨੇ ਜਾਂਦੇ ਹਨ। ਜਿਹੜੇ ਲੋਕ ਤੁਹਾਨੂੰ ਸਮਾਜ ਵਿੱਚ ਗੱਲ-ਗੱਲ 'ਤੇ ਨੀਵਾਂ ਦਿਖਾਉਂਦੇ ਹਨ ਤਾਂ ਅਜਿਹੇ ਲੋਕਾਂ ਨਾਲ ਦੋਸਤੀ ਨਹੀਂ ਰੱਖਣੀ ਚਾਹੀਦੀ। ਇਸ ਨਾਲ ਤੁਹਾਨੂੰ ਜੀਵਨ ਵਿੱਚ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਜਿਹੜੇ ਲੋਕ ਧੋਖੇਬਾਜ਼ ਅਤੇ ਚਲਾਕ ਹੁੰਦੇ ਹਨ, ਉਨ੍ਹਾਂ ਨਾਲ ਦੋਸਤੀ ਨਹੀਂ ਕਰਨੀ ਚਾਹੀਦੀ। ਇਸ ਨਾਲ ਉਹ ਲੋਕ ਤੁਹਾਡੇ ਜੀਵਨ ਵਿੱਚ ਤੁਹਾਨੂੰ ਭਾਰੀ ਨੁਕਸਾਨ ਪਹੁੰਚਾ ਸਕਦੇ ਹਨ। ਹਮੇਸ਼ਾ ਦੋਸਤੀ ਅਜਿਹੇ ਲੋਕਾਂ ਨਾਲ ਕਰਨੀ ਚਾਹੀਦੀ ਹੈ ਜਿਨ੍ਹਾਂ ਦਾ ਚਰਿੱਤਰ ਸਾਫ਼ ਹੋਵੇ ਅਤੇ ਜੋ ਮਨ ਤੋਂ ਸੱਚਾ ਹੋਵੇ।
ਗਰੁੜ ਪੁਰਾਣ ਅਨੁਸਾਰ, ਸੱਚਾ ਦੋਸਤ ਉਹ ਹੈ ਜੋ ਤੁਹਾਨੂੰ ਹਮੇਸ਼ਾ ਅੱਗੇ ਵਧਣ ਅਤੇ ਚੰਗੇ ਕੰਮ ਕਰਨ ਲਈ ਪ੍ਰੇਰਿਤ ਕਰਦਾ ਹੋਵੇ। ਇਸ ਲਈ ਅਜਿਹੇ ਲੋਕਾਂ ਨਾਲ ਦੋਸਤੀ ਕਰਨੀ ਚਾਹੀਦੀ ਹੈ।
ਜੋ ਤੁਹਾਡੇ ਅਮੀਰ ਤੇ ਸਫ਼ਲ ਹੋਣ 'ਤੇ ਤੁਹਾਡੇ ਨਾਲ ਈਰਖਾ ਨਾ ਕਰੇ ਅਤੇ ਤੁਹਾਡਾ ਮਾੜਾ ਸਮਾਂ ਆਉਣ ਜਾਂ ਧਨ ਚਲੇ ਜਾਣ 'ਤੇ ਤੁਹਾਨੂੰ ਛੱਡ ਕੇ ਨਾ ਭੱਜੇ, ਉਹੀ ਸੱਚਾ ਮਿੱਤਰ ਹੈ।