- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Shukra ਦੀ ਦਸ਼ਾ ਸੁਧਾਰਨ ਲਈ ਰੋਜ਼ਾਨਾ 'ॐ ਸ਼ੁੰ ਸ਼ੁਕਰਾਏ ਨਮਹ' (ॐ शुं शुक्राय नमः) ਮੰਤਰ ਦਾ 108 ਵਾਰ ਜਾਪ ਕਰੋ। ਇਸ ਮੰਤਰ ਦੇ ਪ੍ਰਭਾਵ ਨਾਲ ਜੀਵਨ ਦੀਆਂ ਆਰਥਿਕ ਰੁਕਾਵਟਾਂ ਦੂਰ ਹੋਣ ਲੱਗਦੀਆਂ ਹਨ ਅਤੇ ਮਨ ਨੂੰ ਸ਼ਾਂਤੀ ਮਿਲਦੀ ਹੈ।

ਧਰਮ ਡੈਸਕ, ਨਵੀਂ ਦਿੱਲੀ : ਜੋਤਿਸ਼ ਸ਼ਾਸਤਰ 'ਚ ਸ਼ੁੱਕਰ ਗ੍ਰਹਿ ਨੂੰ ਸੁੱਖ, ਐਸ਼ੋ-ਆਰਾਮ, ਪਿਆਰ ਤੇ ਵਿਲਾਸਤਾ (ਲਗਜ਼ਰੀ) ਦਾ ਕਾਰਕ ਮੰਨਿਆ ਜਾਂਦਾ ਹੈ। ਜੇਕਰ ਕਿਸੇ ਵਿਅਕਤੀ ਦੀ ਕੁੰਡਲੀ 'ਚ ਸ਼ੁੱਕਰ ਮਜ਼ਬੂਤ ਹੋਵੇ ਤਾਂ ਉਸ ਨੂੰ ਜੀਵਨ ਵਿਚ ਕਦੇ ਵੀ ਧਨ-ਦੌਲਤ ਦੀ ਕਮੀ ਨਹੀਂ ਹੁੰਦੀ। ਖਾਸ ਕਰਕੇ ਉਸ ਦਾ ਵਿਆਹੁਤਾ ਜੀਵਨ ਬਹੁਤ ਖੁਸ਼ਹਾਲ ਰਹਿੰਦਾ ਹੈ। ਇਸ ਦੇ ਉਲਟ, ਕਮਜ਼ੋਰ ਸ਼ੁੱਕਰ ਆਰਥਿਕ ਤੰਗੀ, ਮਾਨਸਿਕ ਤਣਾਅ ਤੇ ਸਬੰਧਾਂ 'ਚ ਕੁੜੱਤਣ ਪੈਦਾ ਕਰਦਾ ਹੈ।
ਜੇਕਰ ਤੁਸੀਂ ਵੀ ਜੀਵਨ ਵਿਚ ਸੁੱਖ-ਸ਼ਾਂਤੀ ਤੇ ਆਰਥਿਕ ਤਰੱਕੀ ਚਾਹੁੰਦੇ ਹੋ ਤਾਂ ਸ਼ੁੱਕਰ ਗ੍ਰਹਿ ਨੂੰ ਸ਼ੁਭ ਬਣਾਉਣ ਲਈ ਹੇਠਾਂ ਦਿੱਤੇ ਆਸਾਨ ਉਪਾਅ ਅਪਣਾ ਸਕਦੇ ਹੋ :
ਸ਼ੁੱਕਰ ਦੇਵ ਨੂੰ ਸਫ਼ਾਈ ਬਹੁਤ ਪਸੰਦ ਹੈ। ਇਸ ਲਈ ਹਮੇਸ਼ਾ ਸਾਫ਼-ਸੁਥਰੇ ਤੇ ਧੋਤੇ ਹੋਏ ਕੱਪੜੇ ਪਹਿਨੋ। ਰੋਜ਼ਾਨਾ ਇਸ਼ਨਾਨ ਤੋਂ ਬਾਅਦ ਇੱਤਰ (Perfume) ਦੀ ਵਰਤੋਂ ਜ਼ਰੂਰ ਕਰੋ। ਫਟੇ ਹੋਏ ਜਾਂ ਗੰਦੇ ਕੱਪੜੇ ਪਹਿਨਣ ਨਾਲ ਸ਼ੁੱਕਰ ਦਾ ਨਕਾਰਾਤਮਕ ਪ੍ਰਭਾਵ ਵਧਦਾ ਹੈ।
ਸ਼ੁੱਕਰਵਾਰ ਦਾ ਦਿਨ ਸ਼ੁੱਕਰ ਦੇਵ ਨੂੰ ਸਮਰਪਿਤ ਹੈ। ਇਸ ਦਿਨ ਮਾਂ ਲਕਸ਼ਮੀ ਦਾ ਵਰਤ ਰੱਖਣਾ ਬਹੁਤ ਫਾਇਦੇਮੰਦ ਹੁੰਦਾ ਹੈ। ਨਾਲ ਹੀ, ਸ਼ੁੱਕਰਵਾਰ ਦੇ ਦਿਨ ਚਿੱਟੀਆਂ ਚੀਜ਼ਾਂ ਦਾ ਦਾਨ ਕਰੋ ਜਿਵੇਂ ਕਿ— ਚੌਲ, ਦੁੱਧ, ਦਹੀਂ, ਮਿਸ਼ਰੀ ਜਾਂ ਚਿੱਟੇ ਕੱਪੜੇ। ਇਸ ਨਾਲ ਸ਼ੁੱਕਰ ਦੇਵ ਪ੍ਰਸੰਨ ਹੁੰਦੇ ਹਨ ਤੇ ਸੁੱਖ-ਸੌਭਾਗ ਦਾ ਆਸ਼ੀਰਵਾਦ ਦਿੰਦੇ ਹਨ।
ਸ਼ੁੱਕਰ ਦੀ ਦਸ਼ਾ ਸੁਧਾਰਨ ਲਈ ਰੋਜ਼ਾਨਾ 'ॐ ਸ਼ੁੰ ਸ਼ੁਕਰਾਏ ਨਮਹ' (ॐ शुं शुक्राय नमः) ਮੰਤਰ ਦਾ 108 ਵਾਰ ਜਾਪ ਕਰੋ। ਇਸ ਮੰਤਰ ਦੇ ਪ੍ਰਭਾਵ ਨਾਲ ਜੀਵਨ ਦੀਆਂ ਆਰਥਿਕ ਰੁਕਾਵਟਾਂ ਦੂਰ ਹੋਣ ਲੱਗਦੀਆਂ ਹਨ ਅਤੇ ਮਨ ਨੂੰ ਸ਼ਾਂਤੀ ਮਿਲਦੀ ਹੈ।
ਆਪਣੇ ਭੋਜਨ ਵਿਚ ਚਿੱਟੀਆਂ ਚੀਜ਼ਾਂ ਦੀ ਵਰਤੋਂ ਵਧਾਓ। ਸ਼ੁੱਕਰਵਾਰ ਦੇ ਦਿਨ ਮਖਾਣਿਆਂ ਦੀ ਖੀਰ ਜਾਂ ਦੁੱਧ ਤੋਂ ਬਣੀ ਮਠਿਆਈ ਖਾਣਾ ਤੇ ਦੂਜਿਆਂ ਨੂੰ ਖੁਆਉਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ।
ਸ਼ੁੱਕਰ ਗ੍ਰਹਿ ਇਸਤਰੀ ਸ਼ਕਤੀ ਦਾ ਪ੍ਰਤੀਕ ਹੈ। ਜੋ ਲੋਕ ਔਰਤਾਂ ਦਾ ਸਤਿਕਾਰ ਕਰਦੇ ਹਨ ਤੇ ਉਨ੍ਹਾਂ ਨੂੰ ਖੁਸ਼ ਰੱਖਦੇ ਹਨ, ਉਨ੍ਹਾਂ ਦਾ ਸ਼ੁੱਕਰ ਆਪਣੇ ਆਪ ਹੀ ਮਜ਼ਬੂਤ ਹੋਣ ਲੱਗਦਾ ਹੈ। ਘਰ ਦੀ ਲਕਸ਼ਮੀ (ਪਤਨੀ, ਮਾਂ ਜਾਂ ਭੈਣ) ਦਾ ਅਪਮਾਨ ਕਰਨ ਨਾਲ ਬਣਿਆ-ਬਣਾਇਆ ਕੰਮ ਵਿਗੜ ਸਕਦਾ ਹੈ।
ਸ਼ੁੱਕਰ ਦੀ ਊਰਜਾ ਨੂੰ ਵਧਾਉਣ ਲਈ ਹੀਰਾ (Diamond) ਜਾਂ ਓਪਲ (Opal) ਰਤਨ ਧਾਰਨ ਕੀਤਾ ਜਾ ਸਕਦਾ ਹੈ। ਹਾਲਾਂਕਿ, ਕੋਈ ਵੀ ਰਤਨ ਪਹਿਨਣ ਤੋਂ ਪਹਿਲਾਂ ਕਿਸੇ ਯੋਗ ਜੋਤਸ਼ੀ ਤੋਂ ਆਪਣੀ ਕੁੰਡਲੀ ਜ਼ਰੂਰ ਦਿਖਾ ਲਓ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇਸ ਲੇਖ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦੇ ਹਨ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਉਪਦੇਸ਼/ਵਿਸ਼ਵਾਸਾਂ/ਧਾਰਮਿਕ ਗ੍ਰੰਥਾਂ/ਕਥਾਵਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਲੇਖ ਨੂੰ ਅੰਤਿਮ ਸੱਚ ਜਾਂ ਦਾਅਵੇ ਵਜੋਂ ਨਾ ਸਮਝਣ ਅਤੇ ਆਪਣੀ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਵਿਰੁੱਧ ਹਨ।