ਸਹੀ ਲੋਕਾਂ ਦੀ ਚੋਣ ਕਰਨੋਂ ਵੀ ਖੁੰਝ ਜਾਂਦੇ ਹਨ। ਗ਼ਲਤ ਵਿਅਕਤੀ ਦੀ ਸੰਗਤ ਦੀ ਚੋਣ ਉਨ੍ਹਾਂ ਨੂੰ ਤਾਉਮਰ ਗ਼ਲਤ ਰਸਤੇ ’ਤੇ ਚੱਲਣ ਲਈ ਮਜਬੂਰ ਕਰ ਦਿੰਦੀ ਹੈ। ਜਦ ਅਸੀਂ ਆਪਣੇ ਜੀਵਨ ਵਿਚ ਮਿੱਤਰ ਦੀ ਚੋਣ ਕਰਦੇ ਹਾਂ ਤਾਂ ਇਹ ਬਹੁਤ ਮਹੱਤਵਪੂਰਨ ਵੇਲਾ ਹੁੰਦਾ ਹੈ। ਜੇ ਅਸੀਂ ਗ਼ਲਤੀ ਨਾਲ ਵੀ ਗ਼ਲਤ ਵਿਅਕਤੀ ਦਾ ਸਾਥ ਸਵੀਕਾਰ ਕਰ ਲਿਆ ਤਾਂ ਅਸੀਂ ਖ਼ੁਦ ਜ਼ਿੰਦਗੀ ਵਿਚ ਊਣਤਾਈਆਂ ਨੂੰ ਸੱਦਾ ਦੇਣ ਲੱਗਦੇ ਹਾਂ।

ਮਨੁੱਖ ਆਪਣੇ ਜੀਵਨ ਨੂੰ ਸਾਰਥਕ ਬਣਾਉਣ ਲਈ ਹੀਲੇ-ਵਸੀਲੇ ਕਰਦਾ ਰਹਿੰਦਾ ਹੈ ਪਰ ਇਨ੍ਹਾਂ ਤਰੱਦਦਾਂ ਵਿਚ ਸਭ ਲੋਕ ਕਾਮਯਾਬ ਨਹੀਂ ਹੋ ਪਾਉਂਦੇ। ਜ਼ਿਆਦਾਤਰ ਨੂੰ ਨਾਕਾਮੀ ਦਾ ਸਵਾਦ ਚੱਖਣਾ ਪੈਂਦਾ ਹੈ। ਅਸਲ ਵਿਚ ਲੋਕ ਆਪਣੀ ਜੀਵਨ ਯਾਤਰਾ ਵਿਚ ਸਹੀ ਸਮੇਂ ’ਤੇ ਸਹੀ ਫ਼ੈਸਲਾ ਲੈਣ ਵਿਚ ਅਸਮਰੱਥ ਹੁੰਦੇ ਹਨ।
ਸਹੀ ਲੋਕਾਂ ਦੀ ਚੋਣ ਕਰਨੋਂ ਵੀ ਖੁੰਝ ਜਾਂਦੇ ਹਨ। ਗ਼ਲਤ ਵਿਅਕਤੀ ਦੀ ਸੰਗਤ ਦੀ ਚੋਣ ਉਨ੍ਹਾਂ ਨੂੰ ਤਾਉਮਰ ਗ਼ਲਤ ਰਸਤੇ ’ਤੇ ਚੱਲਣ ਲਈ ਮਜਬੂਰ ਕਰ ਦਿੰਦੀ ਹੈ। ਜਦ ਅਸੀਂ ਆਪਣੇ ਜੀਵਨ ਵਿਚ ਮਿੱਤਰ ਦੀ ਚੋਣ ਕਰਦੇ ਹਾਂ ਤਾਂ ਇਹ ਬਹੁਤ ਮਹੱਤਵਪੂਰਨ ਵੇਲਾ ਹੁੰਦਾ ਹੈ। ਜੇ ਅਸੀਂ ਗ਼ਲਤੀ ਨਾਲ ਵੀ ਗ਼ਲਤ ਵਿਅਕਤੀ ਦਾ ਸਾਥ ਸਵੀਕਾਰ ਕਰ ਲਿਆ ਤਾਂ ਅਸੀਂ ਖ਼ੁਦ ਜ਼ਿੰਦਗੀ ਵਿਚ ਊਣਤਾਈਆਂ ਨੂੰ ਸੱਦਾ ਦੇਣ ਲੱਗਦੇ ਹਾਂ।
ਨਸ਼ਾ, ਬੁਰੀਆਂ ਆਦਤਾਂ, ਝੂਠ, ਚੋਰੀ ਆਦਿ ਬਿਰਤੀਆਂ ਇੱਥੋਂ ਹੀ ਜਨਮ ਲੈਂਦੀਆਂ ਹਨ। ਅਸਲ ਵਿਚ ਕੁਸੰਗ ਇਕ ਜਵਾਰਭਾਟੇ ਦੀ ਤਰ੍ਹਾਂ ਹੁੰਦਾ ਹੈ ਅਤੇ ਜੇ ਇਹ ਇਕ ਵਾਰ ਚੜ੍ਹ ਜਾਵੇ ਤਾਂ ਫਿਰ ਜੀਵਨ ਭਰ ਉਤਰਨ ਦਾ ਨਾਮ ਨਹੀਂ ਲੈਂਦਾ। ਮਾੜੀ ਸੰਗਤ ਰੂਪੀ ਦਲਦਲ ਸਾਨੂੰ ਆਪਣੇ ’ਚ ਸਮਾਉਣ ਲਈ ਬੇਤਾਬ ਰਹਿੰਦੀ ਹੈ। ਅਸੀਂ ਉਸ ਵਿਚ ਫਸਦੇ ਤੇ ਧਸਦੇ ਚਲੇ ਜਾਂਦੇ ਹਾਂ। ਇਸੇ ਲਈ ਸਾਨੂੰ ਮਾੜੀ ਸੰਗਤ ਦੇ ਬੱਦਲਾਂ ਦੇ ਮੰਡਰਾਉਣ ਤੋਂ ਪਹਿਲਾਂ ਹੀ ਖ਼ੁਦ ਦਾ ਰਾਹ ਬਦਲ ਲੈਣਾ ਚਾਹੀਦਾ ਹੈ। ਜੇ ਲੱਗੇ ਕਿ ਅਸੀਂ ਗ਼ਲਤ ਲੋਕਾਂ ਨੂੰ ਦੋਸਤੀ ਲਈ ਚੁਣ ਲਿਆ ਹੈ ਤਾਂ ਤੁਰੰਤ ਉਨ੍ਹਾਂ ਨਾਲੋਂ ਨਾਤਾ ਤੋੜ ਲੈਣਾ ਚਾਹੀਦਾ ਹੈ। ਤੁਹਾਡੀ ਇਹ ਸੋਝੀ ਹੀ ਤੁਹਾਨੂੰ ਤੁਹਾਡੀ ਜ਼ਿੰਦਗੀ ਵਿਚ ਵਾਪਰਨ ਵਾਲੇ ਅਨਰਥਾਂ ਤੋਂ ਬਚਾ ਸਕਦੀ ਹੈ। ਦੂਜੇ ਪਾਸੇ, ਸਤਿਸੰਗ ਸਹਾਰੇ ਜ਼ਿੰਦਗੀ ਵਿਚ ਨੁਕਸਾਂ, ਊਣਤਾਈਆਂ ਨੂੰ ਤਿਲਾਂਜਲੀ ਦਿੱਤੀ ਜਾ ਸਕਦੀ ਹੈ।
ਉਨ੍ਹਾਂ ਨੂੰ ਬਹੁਤ ਹੱਦ ਤੱਕ ਖ਼ਤਮ ਕੀਤਾ ਜਾ ਸਕਦਾ ਹੈ। ਸਤਿਸੰਗ ਹੀ ਮਾੜੀ ਸੰਗਤ ਦੇ ਜਵਾਰਭਾਟੇ ਨੂੰ ਖ਼ਤਮ ਕਰਨ ਵਿਚ ਅਸਰਦਾਰ ਸਮਰੱਥਾ ਰੱਖਦਾ ਹੈ। ਮਾੜੀ ਸੰਗਤ ਵਿਚ ਪੈ ਕੇ ਜ਼ਿੰਦਗੀ ਦੀ ਸਮਰੱਥਾ ਨੂੰ ਖ਼ਤਮ ਕਰਨ ਨਾਲੋਂ ਚੰਗਾ ਹੈ ਕਿ ਸਤਿਸੰਗ ਦਾ ਅੰਮ੍ਰਿਤ ਪੀ ਕੇ ਜ਼ਿੰਦਗੀ ਨੂੰ ਚਾਨਣ-ਮੁਨਾਰਾ ਬਣਾਇਆ ਜਾਵੇ। ਮਾੜੀ ਸੰਗਤ ਦਾ ਰਸਤਾ ਵੀ ਭਿਆਨਕ ਹੁੰਦਾ ਹੈ ਜਿਸ ’ਤੇ ਥਾਂ-ਥਾਂ ਔਕੜਾਂ ਮੂੰਹ ਅੱਡ ਕੇ ਖੜ੍ਹੀਆਂ ਮਿਲਦੀਆਂ ਹਨ। ਓਥੇ ਹੀ ਸਤਿਸੰਗ ਸਾਡਾ ਜੀਵਨ ਖ਼ੁਸ਼ੀਆਂ-ਖੇੜਿਆਂ ਨਾਲ ਭਰ ਦਿੰਦਾ ਹੈ ਅਤੇ ਸੁੱਖਾਂ ਨੂੰ ਸੱਦਾ ਦਿੰਦਾ ਹੈ। ਜੀਵਨ ਨੂੰ ਸੁੰਦਰ ਅਤੇ ਸਾਰਥਕ ਬਣਾਉਂਦਾ ਹੈ।
-ਲਲਿਤ ਸ਼ੌਰੀਆ।