ਟੀਚੇ ’ਤੇ ਧਿਆਨ ਦਿਉ
ਇਸ ਮਨੁੱਖੀ ਜਨਮ ਦਾ ਟੀਚਾ ਸਾਡੀ ਆਤਮਾ ਦੀ ਪਰਮਾਤਮਾ ਨਾਲ ਲੰਬੀ ਜੁਦਾਈ, ਉਸ ਨਾਲ ਪੁਨਰ-ਮਿਲਨ ਦੀ ਤੜਫ ਨੂੰ ਪੂਰਾ ਕਰਨਾ ਹੈ। ਅਧਿਆਤਮ ਇਕ ਪ੍ਰੇਮ ਦਾ ਮਾਰਗ ਹੈ ਅਤੇ ਸਾਨੂੰ ਸਾਡੇ ਹਕੀਕੀ ਸਰੂਪ ਨਾਲ ਜੋੜਦਾ ਹੈ। ਜਦ ਅਸੀਂ ਰੂਹਾਨੀ ਮਾਰਗ ’ਤੇ ਚੱਲਦੇ ਹਾਂ ਤਾਂ ਆਪਣੀ ਅਸਲ ਪਛਾਣ ਨੂੰ ਸਮਝਣਾ ਜ਼ਰੂਰੀ ਹੈ।
Publish Date: Sat, 25 Apr 2026 11:59 PM (IST)
Updated Date: Sun, 26 Apr 2026 07:38 AM (IST)
ਕੁਝ ਲੋਕ ਅਜਿਹੇ ਹੁੰਦੇ ਹਨ ਜੋ ਪਰਮਾਤਮਾ ਦੇ ਨਾਲ ਆਪਣੇ ਨਾਤੇ ਅਤੇ ਉਦੇਸ਼ ਦਾ ਰਸਤਾ ਲੱਭ ਰਹੇ ਹਨ। ਜੋ ਲੋਕ ਪਰਮਾਤਮਾ ਦੀ ਖੋਜ ਕਰ ਰਹੇ ਹਨ, ਉਨ੍ਹਾਂ ’ਚੋਂ ਕੁਝ ਅਜਿਹੇ ਵੀ ਹਨ ਜੋ ਬਹੁਤ ਉਤਸ਼ਾਹ ਨਾਲ ਭਾਲ ਕਰ ਰਹੇ ਹਨ। ਕੁਝ ਅਜਿਹੇ ਹਨ ਜੋ ਬੜੇ ਜਨੂੰਨ ਅਤੇ ਬਹੁਤ ਉਤਸ਼ਾਹ ਨਾਲ ਸ਼ੁਰੂਆਤ ਕਰਦੇ ਹਨ, ਮਗਰੋਂ ਉਨ੍ਹਾਂ ਦੀ ਦਿਲਚਸਪੀ ਘੱਟ ਹੋ ਜਾਂਦੀ ਹੈ ਤੇ ਉਹ ਆਪਣੇ ਟੀਚੇ ਨੂੰ ਹਾਸਲ ਕਰਨ ਵਿਚ ਅਸਫਲ ਹੁੰਦੇ ਹਨ। ਜੇ ਅਸੀਂ ਇਸ ਜੀਵਨ ਵਿਚ ਆਪਣੇ ਰੂਹਾਨੀ ਸਫ਼ਰ ਨੂੰ ਪੂਰਾ ਕਰਨਾ ਹੈ ਤਾਂ ਸਾਨੂੰ ਆਪਣੇ ਇਸ ਟੀਚੇ ਤੋਂ ਦੂਰ ਨਹੀਂ ਹੋਣਾ ਚਾਹੀਦਾ।
ਇਸ ਮਨੁੱਖੀ ਜਨਮ ਦਾ ਟੀਚਾ ਸਾਡੀ ਆਤਮਾ ਦੀ ਪਰਮਾਤਮਾ ਨਾਲ ਲੰਬੀ ਜੁਦਾਈ, ਉਸ ਨਾਲ ਪੁਨਰ-ਮਿਲਨ ਦੀ ਤੜਫ ਨੂੰ ਪੂਰਾ ਕਰਨਾ ਹੈ। ਅਧਿਆਤਮ ਇਕ ਪ੍ਰੇਮ ਦਾ ਮਾਰਗ ਹੈ ਅਤੇ ਸਾਨੂੰ ਸਾਡੇ ਹਕੀਕੀ ਸਰੂਪ ਨਾਲ ਜੋੜਦਾ ਹੈ। ਜਦ ਅਸੀਂ ਰੂਹਾਨੀ ਮਾਰਗ ’ਤੇ ਚੱਲਦੇ ਹਾਂ ਤਾਂ ਆਪਣੀ ਅਸਲ ਪਛਾਣ ਨੂੰ ਸਮਝਣਾ ਜ਼ਰੂਰੀ ਹੈ। ਜਾਂ ਅਸੀਂ ਰੂਹਾਨੀ ਅਨੁਭਵ ਦੀ ਖੋਜ ਵਿਚ ਇਕ ਭੌਤਿਕ ਸਰੀਰ ਹਾਂ ਜਾਂ ਰੂਹਾਨੀ ਪ੍ਰਾਣੀ ਹਾਂ ਜਿਸ ਵਿਚ ਭੌਤਿਕ ਪੱਧਰ ’ਤੇ ਅਨੁਭਵ ਕਰ ਰਹੇ ਹਾਂ? ਇਸੇ ਵਿਚ ਪਰਮਾਤਮਾ ਨੂੰ ਹਾਸਲ ਕਰਨ ਦਾ ਰਹੱਸ ਲੁਕਿਆ ਹੋਇਆ ਹੈ। ਅਸੀਂ ਰੂਹਾਂ ਹਾਂ।
ਜਿਵੇਂ ਸਾਨੂੰ ਇਹ ਮਨੁੱਖੀ ਜਨਮ ਮਿਲਿਆ ਹੈ, ਇਸੇ ਰੂਪ ਵਿਚ ਹੀ ਅਸਲ ਵਿਚ ਖ਼ੁਦ ਨੂੰ ਜਾਣਨ ਦੀਆਂ ਸਾਰੀਆਂ ਸੁਵਿਧਾਵਾਂ ਹਨ, ਇਹ ਆਤਮਾ ਨੂੰ ਪਰਮਾਤਮਾ ਦੇ ਪ੍ਰੇਮ ਦਾ ਅਨੁਭਵ ਕਰਨ ਅਤੇ ਉਸ ਕੋਲ ਵਾਪਸ ਜਾ ਕੇ ਆਪਣੀ ਲੰਬੀ ਯਾਤਰਾ ਨੂੰ ਪੂਰਾ ਕਰਨ ਦਾ ਮੌਕਾ ਹੈ। ਹਾਲੇ ਅਸੀਂ ਸਭ ਇੰਦਰੀਆਂ ਦੇ ਪੱਧਰ ’ਤੇ ਵਿਚਰ ਰਹੇ ਹਾਂ। ਪ੍ਰਭੂ ਜੋ ਚੇਤਨਤਾ ਦੇ ਮਹਾਸਾਗਰ ਹਨ, ਉਨ੍ਹਾਂ ਦੇ ਪ੍ਰੇਮ ਦਾ ਅਹਿਸਾਸ ਕਰਨ ਲਈ ਸਾਨੂੰ ਰੂਹਾਨੀ ਤੌਰ ’ਤੇ ਸਿਰਫ਼ ਚੇਤਨ ਅਵਸਥਾ ਵਿਚ ਰਹਿਣ ਅਤੇ ਆਪਣੇ ਸੱਚੇ ਸਰੂਪ ਪ੍ਰਤੀ ਜਾਗਰੂਕ ਹੋਣ ਦੀ ਜ਼ਰੂਰਤ ਹੈ। ਆਤਮਾ ਤੇ ਪਰਮਾਤਮਾ ਨੂੰ ਲੱਭਣ ਲਈ ਸਾਨੂੰ ਸਾਡੀ ਖੋਜ ’ਤੇ ਹੀ ਧਿਆਨ ਦੇਣਾ ਚਾਹੀਦਾ ਹੈ, ਹੋਰ ਕਿਸੇ ਗੱਲ ’ਤੇ ਧਿਆਨ ਨਹੀਂ ਦੇਣਾ ਚਾਹੀਦਾ।
ਜਦ ਅਸੀਂ ਰੱਬ ਨਾਲ ਰੂਬਰੂ ਹੋਣ ਲੱਗਦੇ ਹਾਂ ਤਦ ਸਾਨੂੰ ਕਿਸੇ ਹੋਰ ਚੀਜ਼ ਦੀ ਜ਼ਰੂਰਤ ਨਹੀਂ ਹੋਣੀ ਚਾਹੀਦੀ। ਧਿਆਨ-ਅਭਿਆਸ ਹੀ ਪਰਮਾਤਮਾ ਨਾਲ ਜੁੜਨ ਦਾ ਸਾਧਨ ਹੈ। ਪਰਮੇਸ਼ਵਰ ਨਾਲ ਪੁਨਰ-ਮਿਲਨ ਦੀ ਸਾਡੀ ਯਾਤਰਾ ਦੀ ਸਫਲਤਾ ਨੂੰ ਯਕੀਨੀ ਬਣਾਉਣ ਲਈ ਸਾਨੂੰ ਟੀਚੇ ’ਤੇ ਧਿਆਨ ਕੇਂਦਰਿਤ ਕਰਨਾ ਪੈਣਾ ਹੈ। ਜਿਵੇਂ ਹੀ ਆਤਮਾ, ਪਰਮਾਤਮਾ ਦੇ ਪਿਆਰ ਨਾਲ ਜੁੜਨ ਦਾ ਆਨੰਦ ਲੈਣ ਲੱਗੇਗੀ, ਸਫਲਤਾ ਜ਼ਰੂਰ ਮਿਲੇਗੀ।
-ਸੰਤ ਰਾਜਿੰਦਰ ਸਿੰਘ