Feng Shui 'ਚ ਘਰ ਦੇ South-East ਹਿੱਸੇ ਨੂੰ ‘ਮਨੀ ਕਾਰਨਰ’ ਜਾਂ ‘ਵੈਲਥ ਏਰੀਆ’ ਕਿਹਾ ਜਾਂਦਾ ਹੈ। ਫੇਂਗਸ਼ੂਈ ਵਿੱਚ ਇਸ ਦਿਸ਼ਾ ਨੂੰ ਧਨ ਅਤੇ ਖ਼ੁਸ਼ਹਾਲੀ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਅਜਿਹੀ ਸਥਿਤੀ ਵਿੱਚ, ਜੇਕਰ ਇਸ ਦਿਸ਼ਾ ਦੀ ਊਰਜਾ ਵਿੱਚ ਕੋਈ ਰੁਕਾਵਟ ਆਉਂਦੀ ਹੈ, ਤਾਂ ਤੁਹਾਨੂੰ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਧਰਮ ਡੈਸਕ, ਨਵੀਂ ਦਿੱਲੀ: ਫੇਂਗਸ਼ੂਈ, ਜੋ ਕਿ ਚੀਨੀ ਵਾਸਤੂ ਸ਼ਾਸਤਰ ਹੈ, 'ਚ ਊਰਜਾ ਨੂੰ ਵਿਸ਼ੇਸ਼ ਮਹੱਤਵ ਦਿੱਤਾ ਜਾਂਦਾ ਹੈ, ਜਿਸ ਨੂੰ 'ਚੀ' (Chi) ਕਹਿੰਦੇ ਹਨ। ਫੇਂਗਸ਼ੂਈ 'ਚ ਊਰਜਾ ਨੂੰ ਸੰਤੁਲਿਤ ਰੱਖਣ ਲਈ ਕਈ ਟਿਪਸ ਵੀ ਦੱਸੇ ਗਏ ਹਨ। ਜੇਕਰ ਤੁਸੀਂ ਘਰ ਦੇ ਇਸ ਕੋਨੇ 'ਚ ਫੇਂਗਸ਼ੂਈ ਨਿਯਮਾਂ ਦਾ ਧਿਆਨ ਰੱਖਦੇ ਹੋ ਤਾਂ ਇਸ ਨਾਲ ਘਰ ਵਿੱਚ ਪਾਜ਼ਿਟਿਵ ਐਨਰਜੀ ਦਾ ਪ੍ਰਵਾਹ ਬਣਿਆ ਰਹਿੰਦਾ ਹੈ। ਆਓ ਇਸ ਬਾਰੇ ਜਾਣਦੇ ਹਾਂ।
ਫੇਂਗਸ਼ੂਈ 'ਚ ਘਰ ਦੇ ਦੱਖਣ-ਪੂਰਬ (South-East) ਹਿੱਸੇ ਨੂੰ ‘ਮਨੀ ਕਾਰਨਰ’ ਜਾਂ ‘ਵੈਲਥ ਏਰੀਆ’ ਕਿਹਾ ਜਾਂਦਾ ਹੈ। ਫੇਂਗਸ਼ੂਈ 'ਚ ਇਸ ਦਿਸ਼ਾ ਨੂੰ ਧਨ ਅਤੇ ਖ਼ੁਸ਼ਹਾਲੀ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਅਜਿਹੀ ਸਥਿਤੀ 'ਚ ਜੇਕਰ ਇਸ ਦਿਸ਼ਾ ਦੀ ਊਰਜਾ 'ਚ ਕੋਈ ਰੁਕਾਵਟ ਆਉਂਦੀ ਹੈ ਤਾਂ ਤੁਹਾਨੂੰ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਤੁਸੀਂ ਘਰ ਦੀ ਦੱਖਣ-ਪੂਰਬ ਦਿਸ਼ਾ 'ਚ ਜ਼ੈੱਡ ਪਲਾਂਟ (Jade Plant), ਮਨੀ ਪਲਾਂਟ ਜਾਂ ਲੱਕੀ ਬੈਂਬੂ ਵਰਗੇ ਪੌਦੇ ਲਗਾ ਸਕਦੇ ਹੋ। ਬਸ ਇਸ ਗੱਲ ਦਾ ਧਿਆਨ ਰੱਖੋ ਕਿ ਪੌਦੇ ਹਰੇ-ਭਰੇ ਹੋਣੇ ਚਾਹੀਦੇ ਹਨ, ਕਿਉਂਕਿ ਇਸ ਦਿਸ਼ਾ ਵਿੱਚ ਸੁੱਕੇ ਪੌਦੇ ਰੱਖਣ ਨਾਲ ਆਰਥਿਕ ਨੁਕਸਾਨ ਹੋ ਸਕਦਾ ਹੈ।
ਦੱਖਣ-ਪੂਰਬ 'ਚ ਸਕਾਰਾਤਮਕ ਊਰਜਾ ਵਧਾਉਣ ਲਈ ਤੁਸੀਂ ਇੱਕ ਛੋਟਾ ਵਾਟਰ ਫਾਊਂਟੇਨ (ਪਾਣੀ ਦਾ ਫੁਹਾਰਾ) ਲਗਾ ਸਕਦੇ ਹੋ। ਫੇਂਗਸ਼ੂਈ 'ਚ ਪਾਣੀ ਨੂੰ ਧਨ ਦੇ ਪ੍ਰਵਾਹ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਬਸ ਇਹ ਯਕੀਨੀ ਬਣਾਓ ਕਿ ਫੁਹਾਰੇ ਦੀ ਧਾਰ ਘਰ ਦੇ ਅੰਦਰ ਵੱਲ ਹੋਵੇ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।