- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵੈਦਿਕ ਪੰਚਾਂਗ ਅਨੁਸਾਰ 02 ਅਪ੍ਰੈਲ ਨੂੰ ਚੇਤ ਪੂਰਨਮਾਸ਼ੀ ਮਨਾਈ ਜਾਵੇਗੀ। ਇਸ ਦਿਨ ਚੰਦਰਮਾ ਸ਼ਾਮ 07 ਵਜ ਕੇ 02 ਮਿੰਟ 'ਤੇ ਚੜ੍ਹੇਗਾ। ਪੂਰਨਮਾਸ਼ੀ ਦੀ ਸ਼ੁਰੂਆਤ 01 ਅਪ੍ਰੈਲ ਨੂੰ ਸਵੇਰੇ 07 ਵਜ ਕੇ 06 ਮਿੰਟ 'ਤੇ ਅਤੇ ਸਮਾਪਤੀ 02 ਅਪ੍ਰੈਲ ਨੂੰ ਸਵੇਰੇ 07 ਵਜ ਕੇ 41 ਮਿੰਟ 'ਤੇ ਹੋਵੇਗੀ।

ਧਰਮ ਡੈਸਕ, ਨਵੀਂ ਦਿੱਲੀ : ਹੁਣ ਕੁਝ ਹੀ ਦਿਨਾਂ 'ਚ ਅਪ੍ਰੈਲ ਦਾ ਮਹੀਨਾ ਸ਼ੁਰੂ ਹੋਣ ਜਾ ਰਿਹਾ ਹੈ। ਇਹ ਮਹੀਨਾ ਧਾਰਮਿਕ ਦ੍ਰਿਸ਼ਟੀ ਤੋਂ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਇਸ ਮਹੀਨੇ ਕਈ ਵਰਤ ਅਤੇ ਤਿਉਹਾਰ ਮਨਾਏ ਜਾਂਦੇ ਹਨ, ਜਿਵੇਂ ਕਿ ਚੇਤ ਪੂਰਨਮਾਸ਼ੀ, ਹਨੂਮਾਨ ਜੈਅੰਤੀ, ਵਰੂਥਿਨੀ ਇਕਾਦਸ਼ੀ ਤੇ ਅਕਸ਼ੈ ਤ੍ਰਿਤੀਆ ਆਦਿ। ਆਓ ਇਸ ਲੇਖ 'ਚ ਤੁਹਾਨੂੰ ਦੱਸਦੇ ਹਾਂ ਕਿ ਅਪ੍ਰੈਲ 'ਚ ਕਦੋਂ ਕਿਹੜਾ ਵਰਤ ਤੇ ਤਿਉਹਾਰ ਮਨਾਇਆ ਜਾਵੇਗਾ।
ਵੈਦਿਕ ਪੰਚਾਂਗ ਅਨੁਸਾਰ, 02 ਅਪ੍ਰੈਲ ਨੂੰ ਚੇਤ ਪੂਰਨਮਾਸ਼ੀ ਮਨਾਈ ਜਾਵੇਗੀ। ਇਸ ਦਿਨ ਚੰਦਰਮਾ ਸ਼ਾਮ 07 ਵਜ ਕੇ 02 ਮਿੰਟ 'ਤੇ ਚੜ੍ਹੇਗਾ। ਪੂਰਨਮਾਸ਼ੀ ਦੀ ਸ਼ੁਰੂਆਤ 01 ਅਪ੍ਰੈਲ ਨੂੰ ਸਵੇਰੇ 07 ਵਜ ਕੇ 06 ਮਿੰਟ 'ਤੇ ਅਤੇ ਸਮਾਪਤੀ 02 ਅਪ੍ਰੈਲ ਨੂੰ ਸਵੇਰੇ 07 ਵਜ ਕੇ 41 ਮਿੰਟ 'ਤੇ ਹੋਵੇਗੀ।
ਤਾਰੀਖ
|
ਤਿਉਹਾਰ ਤੇ ਵਰਤ
|
1 ਅਪ੍ਰੈਲ
|
ਹਨੂਮਾਨ ਜੈਅੰਤੀ, ਚੇਤ ਪੂਰਨਮਾਸ਼ੀ
|
3 ਅਪ੍ਰੈਲ
|
ਵੈਸਾਖ ਮਹੀਨਾ ਆਰੰਭ
|
5 ਅਪ੍ਰੈਲ
|
ਵਿਕਟ ਸੰਕਸ਼ਟੀ ਚੌਥ
|
9 ਅਪ੍ਰੈਲ
|
ਮਾਸਿਕ ਕ੍ਰਿਸ਼ਨ ਜਨਮ ਅਸ਼ਟਮੀ
|
10 ਅਪ੍ਰੈਲ
|
ਕਾਲਾਸ਼ਟਮੀ
|
13 ਅਪ੍ਰੈਲ
|
ਵਰੂਥਿਨੀ ਇਕਾਦਸ਼ੀ
|
14 ਅਪ੍ਰੈਲ
|
ਕ੍ਰਿਸ਼ਨ ਵਾਮਨ ਦੁਆਦਸ਼ੀ, ਮੇਖ ਸੰਕ੍ਰਾਂਤੀ (ਵਿਸਾਖੀ)
|
15 ਅਪ੍ਰੈਲ
|
ਬੁੱਧ ਪ੍ਰਦੋਸ਼ ਵਰਤ, ਮਾਸਿਕ ਸ਼ਿਵਰਾਤਰੀ
|
17 ਅਪ੍ਰੈਲ
|
ਵੈਸਾਖ ਮੱਸਿਆ
|
18 ਅਪ੍ਰੈਲ
|
ਪਰਾਸ਼ਰ ਰਿਸ਼ੀ ਜੈਅੰਤੀ
|
19 ਅਪ੍ਰੈਲ
|
ਪਰਸ਼ੂਰਾਮ ਜੈਅੰਤੀ, ਅਕਸ਼ੈ ਤ੍ਰਿਤੀਆ, ਮਾਸਿਕ ਕਾਰਤੀਗਈ
|
20 ਅਪ੍ਰੈਲ
|
ਰੋਹਿਣੀ ਵਰਤ, ਸੰਕਰਸ਼ਣ ਚਤੁਰਥੀ
|
21 ਅਪ੍ਰੈਲ
|
ਸ਼ੰਕਰਾਚਾਰੀਆ ਜੈਅੰਤੀ, ਸੂਰਦਾਸ ਜੈਅੰਤੀ
|
22 ਅਪ੍ਰੈਲ
|
ਸਕੰਦ ਸ਼ਸ਼ਠੀ
|
23 ਅਪ੍ਰੈਲ
|
ਗੰਗਾ ਸਪਤਮੀ
|
24 ਅਪ੍ਰੈਲ
|
ਬਗਲਾਮੁਖੀ ਜਯੰਤੀ, ਮਾਸਿਕ ਦੁਰਗਾ ਅਸ਼ਟਮੀ
|
25 ਅਪ੍ਰੈਲ
|
ਸੀਤਾ ਨਵਮੀ
|
27 ਅਪ੍ਰੈਲ
|
ਮੋਹਿਨੀ ਇਕਾਦਸ਼ੀ
|
28 ਅਪ੍ਰੈਲ
|
ਪਰਸ਼ੂਰਾਮ ਦੁਆਦਸ਼ੀ, ਭੌਮ ਪ੍ਰਦੋਸ਼ ਵਰਤ
|
30 ਅਪ੍ਰੈਲ
|
ਨ੍ਰਿਸੰਘ ਜਯੰਤੀ, ਛਿੰਨਮਸਤਾ ਜਯੰਤੀ
|
ਵੈਦਿਕ ਪੰਚਾਂਗ ਅਨੁਸਾਰ, ਅਕਸ਼ੈ ਤ੍ਰਿਤੀਆ ਦਾ ਤਿਉਹਾਰ 19 ਅਪ੍ਰੈਲ ਨੂੰ ਮਨਾਇਆ ਜਾਵੇਗਾ। ਤ੍ਰਿਤੀਆ ਤਿਥੀ ਦੀ ਸ਼ੁਰੂਆਤ 19 ਅਪ੍ਰੈਲ ਨੂੰ ਸਵੇਰੇ 10 ਵਜ ਕੇ 49 ਮਿੰਟ 'ਤੇ ਅਤੇ ਸਮਾਪਤੀ 20 ਅਪ੍ਰੈਲ ਨੂੰ ਸਵੇਰੇ 07 ਵਜ ਕੇ 27 ਮਿੰਟ 'ਤੇ ਹੋਵੇਗੀ। ਪੂਜਾ ਦਾ ਸਮਾਂ ਸਵੇਰੇ 10 ਵਜ ਕੇ 49 ਮਿੰਟ ਤੋਂ ਦੁਪਹਿਰ 12 ਵਜ ਕੇ 20 ਮਿੰਟ ਤਕ ਰਹੇਗਾ। ਸੋਨਾ ਖਰੀਦਣ ਦਾ ਸ਼ੁਭ ਮਹੂਰਤ ਸਵੇਰੇ 10 ਵਜ ਕੇ 49 ਮਿੰਟ ਤੋਂ ਸ਼ਾਮ 05 ਵਜ ਕੇ 51 ਮਿੰਟ ਤਕ ਰਹੇਗਾ।
ਨੌਮੀ ਤਿਥੀ ਦੀ ਸ਼ੁਰੂਆਤ 24 ਅਪ੍ਰੈਲ ਨੂੰ ਸ਼ਾਮ 07 ਵਜ ਕੇ 21 ਮਿੰਟ 'ਤੇ ਅਤੇ ਸਮਾਪਤੀ 25 ਅਪ੍ਰੈਲ ਨੂੰ ਸ਼ਾਮ 06 ਵਜ ਕੇ 27 ਮਿੰਟ 'ਤੇ ਹੋਵੇਗੀ। ਸੀਤਾ ਨੌਮੀ ਮਹੂਰਤ: ਸਵੇਰੇ 11 ਵਜ ਕੇ 01 ਮਿੰਟ ਤੋਂ ਦੁਪਹਿਰ 01 ਵਜ ਕੇ 38 ਮਿੰਟ ਤਕ ਹੋਵੇਗੀ।
ਡਿਸਕਲੇਮਰ : ਇਸ ਲੇਖ 'ਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਕਥਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਤੇ ਜਾਗਰਣ ਨਿਊ ਮੀਡੀਆ ਇਸ ਲੇਖ 'ਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ ਹੈ। ਇਸ ਲੇਖ 'ਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ/ਦੰਤ ਕਥਾਵਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਸ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੀ ਸੂਝ-ਬੂਝ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਤੇ ਜਾਗਰਣ ਨਿਊ ਮੀਡੀਆ ਅੰਧ-ਵਿਸ਼ਵਾਸ ਦੇ ਵਿਰੁੱਧ ਹੈ।