- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੀਐੱਚਯੂ ਦੇ ਜੋਤਿਸ਼ ਵਿਭਾਗ ਦੇ ਸਾਬਕਾ ਚੇਅਰਮੈਨ ਤੇ ਸ਼੍ਰੀਕਾਸ਼ੀ ਵਿਦਵਾਨ ਪ੍ਰੀਸ਼ਦ ਦੇ ਸੰਗਠਨ ਮੰਤਰੀ ਪ੍ਰੋ. ਵਿਨੇ ਕੁਮਾਰ ਪਾਂਡੇ ਨੇ ਦੱਸਿਆ ਕਿ ਖਰਮਾਸ ਸਮਾਪਤੀ ਦੇ ਨਾਲ ਹੀ ਸ਼ੁਕਰ ਉਦੈ ਹੋ ਜਾਂਦਾ ਸੀ ਪਰ ਇਸ ਵਾਰ ਇਹ ਚਾਰ ਫਰਵਰੀ ਨੂੰ ਹੋਵੇਗਾ। ਚਾਰ ਫਰਵਰੀ ਤੋਂ 14 ਮਾਰਚ ਤੱਕ ਵਿਆਹ ਲਗਨਾਂ ਦੀ ਧੁੰਮ ਰਹੇਗੀ।

ਸ਼ੈਲੇਸ਼ ਅਸਥਾਨਾ, ਜਾਗਰਣ, ਵਾਰਾਣਸੀ : ਪਿਛਲੇ ਸਾਲਾਂ ’ਚ ਹਰ ਵਾਰ ਮਕਰ ਸੰਕ੍ਰਾਂਤੀ ਦੇ ਦਿਨ ਸੂਰਜ ਦੇ ਧਨੂ ਨਾਲ ਮਕਰ ਰਾਸ਼ੀ ’ਚ ਜਾਣ ਨਾਲ ਉਤਰਾਇਣ ਹੁੰਦਿਆਂ ਹੀ ਖਰਮਾਸ ਖ਼ਤਮ ਹੋ ਜਾਂਦਾ ਸੀ ਤੇ ਅਗਲੇ ਦਿਨ ਤੋਂ ਸ਼ੁੱਭ, ਮੰਗਲਕਾਰੀ ਤੇ ਵਿਆਹ ਲਗਨ ਸ਼ੁਰੂ ਹੋ ਜਾਂਦੇ ਸਨ। ਇਸ ਵਾਰ ਗ੍ਰਹਿ, ਨਕਸ਼ੱਤਰਾਂ, ਵਾਰ, ਕਰਨ ਦਾ ਅਜਿਹਾ ਚੱਕਰ ਪਿਆ ਕਿ ਖਰਮਾਸ ਖ਼ਤਮ ਹੋਣ ਦੇ 21 ਦਿਨਾਂ ਬਾਅਦ ਚਾਰ ਫਰਵਰੀ ਤੋਂ ਬੈਂਡ-ਵਾਜਿਆਂ, ਬਰਾਤ ਤੇ ਵਿਆਹ ਦੇ ਲੱਡੂਆਂ ਦਾ ਕ੍ਰਮ ਸ਼ੁਰੂ ਹੋ ਸਕੇਗਾ। ਇਸ ਸਬੰਧ ’ਚ ਕਾਸ਼ੀ ਦੇ ਜੋਤਿਸ਼ੀ ਸ਼ੁੱਕਰ ਗ੍ਰਹਿ ਦੇ ਅਸਤ ਹੋਣ ਦਾ ਕਾਰਨ ਦੱਸ ਰਹੇ ਹਨ।
ਬੀਐੱਚਯੂ ਦੇ ਜੋਤਿਸ਼ ਵਿਭਾਗ ਦੇ ਸਾਬਕਾ ਚੇਅਰਮੈਨ ਤੇ ਸ਼੍ਰੀਕਾਸ਼ੀ ਵਿਦਵਾਨ ਪ੍ਰੀਸ਼ਦ ਦੇ ਸੰਗਠਨ ਮੰਤਰੀ ਪ੍ਰੋ. ਵਿਨੇ ਕੁਮਾਰ ਪਾਂਡੇ ਨੇ ਦੱਸਿਆ ਕਿ ਖਰਮਾਸ ਸਮਾਪਤੀ ਦੇ ਨਾਲ ਹੀ ਸ਼ੁਕਰ ਉਦੈ ਹੋ ਜਾਂਦਾ ਸੀ ਪਰ ਇਸ ਵਾਰ ਇਹ ਚਾਰ ਫਰਵਰੀ ਨੂੰ ਹੋਵੇਗਾ। ਚਾਰ ਫਰਵਰੀ ਤੋਂ 14 ਮਾਰਚ ਤੱਕ ਵਿਆਹ ਲਗਨਾਂ ਦੀ ਧੁੰਮ ਰਹੇਗੀ। ਸ਼ੁੱਕਰ ਜਦੋਂ ਅਸਤ ਹੁੰਦਾ ਹੈ ਤਾਂ ਵਿਆਹ ਹੀ ਨਹੀਂ, ਸਨਾਤਮ ਧਰਮ ’ਚ ਸ਼ੁੱਭ ਤੇ ਮੰਗਲਕਾਰੀ ਮੰਨੇ ਜਾਣ ਵਾਲੇ ਕੋਈ ਵੀ ਕੰਮ ਜਿਵੇਂ ਕਿ ਗ੍ਰਹਿ ਪ੍ਰਵੇਸ਼•, ਮੁੰਡਨ, ਜਨੇਊ, ਦਵਿਰਾਗਮਨ (ਗੌਨਾ), ਪ੍ਰਥਮ ਦੇਵਯਾਤਰਾ ਆਰੰਭ, ਵਰਤ ਆਰੰਭ, ਚਤੁਰਮੰਸਿਆ ਦੀ ਸਮਾਪਤੀ ਆਦਿ ਨਹੀਂ ਕੀਤੇ ਜਾਂਦੇ•।
ਪ੍ਰੋਫੈਸਰ ਪਾਂਡੇ ਨੇ ਦੱਸਿਆ ਕਿ ਇਸ ਵਾਰ ਸੂਰਜ ਧਨੂ ਤੋਂ ਮਕਰ ਰਾਸ਼ੀ ਤੇ 14 ਜਨਵਰੀ ਦੀ ਰਾਤ 9.39 ਵਜੇ ਉਤਰਾਇਣ ਹੋ ਜਾਣਗੇ ਪਰ ਸ਼ੁੱਕਰ ਉਦੈ ਇਕ ਫਰਵਰੀ ਤੋਂ ਹੋਵੇਗਾ। ਸ਼ੁੱਕਰ ਤਿੰਨ ਦਿਨਾਂ ਤੱਕ ਬਾਲ ਅਵਸਥਾ ’ਚ ਰਹਿੰਦੇ ਹਨ, ਇਸ ਲਈ ਚਾਰ ਫਰਵਰੀ ਤੋਂ ਵਿਆਹ ਦੇ ਲਗਨ ਮਹੂਰਤ ਮਿਲਣੇ ਸ਼ੁਰੂ ਹੋਣਗੇ। ਬੀਐੱਚਯੂ ਦੇ ਜੋਤਿਸ਼ ਵਿਭਾਗ ਦੇ ਪ੍ਰੋਫੈਸਰ ਸੁਭਾਸ਼ ਪਾਂਡੇ ਦੱਸਦੇ ਹਨ ਕਿ ਇਸ ਪੰਚਾਂਗ ਸੈਸ਼ਨ ਦਾ ਆਖਰੀ ਵਿਆਹ ਲਗਨ 14 ਮਾਰਚ ਨੂੰ ਹੈ। 14 ਮਾਰਚ ਦੀ ਅੱਧੀ ਰਾਤ ਤੋਂ ਬਾਅਦ 15 ਮਾਰਚਨ ਦੇ ਸੂਰਜ ਉਦੈ ਦੀ ਪਹਿਲੀ ਸਵੇਰ 3.36 ਵਜੇ ਮੁੜ ਖਰਮਾਸ ਲੱਗ ਜਾਵੇਗਾ। ਇਸ ਲਈ 14 ਮਾਰਚ ਨੂੰ ਵਿਆਹ ਦੇ ਮੰਗਲ ਕੰਮਾਂ ’ਚ ਇਸਦਾ ਧਿਆਨ ਰੱਖਣਾ ਹੋਵੇਗਾ ਤੇ ਸਵੇਰੇ 3.36 ਵਜੇ ਤੋਂ ਪਹਿਲਾਂ ਵਿਆਹ ਕਾਰਜ ਪੂਰਨ ਕਰ ਕੇ ਵਿਦਾਈ ਆਦਿ ਕਾਰਜ ਸੰਪੰਨ ਕਰਵਾਉਣੇ ਹੋਣਗੇ।
--
ਇਸ ਸੈਸ਼ਨ ’ਚ ਪੈਣ ਵਾਲੇ ਵਿਆਹ ਮਹੂਰਤ
ਫਰਵਰੀ ਮਹੀਨਾ : 4, 5, 6, 10, 11, 12, 13, 14, 19, 20, 21, 24, 25, 26
ਮਾਰਚ ’ਚ ਲਾਗ : 9, 10, 11, 12, 13, 14 (15 ਮਾਰਚ ਤੋਂ ਮੁੜ ਖਰਮਾਸ ਸ਼ੁਰੂ)