- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਤੁਸੀਂ ਰਾਤ ਦੇ ਸਮੇਂ ਬਾਲਟੀ ਨੂੰ ਖਾਲੀ ਛੱਡ ਦਿੰਦੇ ਹੋ ਤਾਂ ਇਸ ਨਾਲ ਘਰ ਵਿੱਚ ਤਣਾਅ ਤੇ ਸਿਹਤ ਸਬੰਧੀ ਸਮੱਸਿਆਵਾਂ ਵੀ ਪੈਦਾ ਹੋ ਸਕਦੀਆਂ ਹਨ। ਜੋਤਿਸ਼ ਦੇ ਨਜ਼ਰੀਏ ਤੋਂ ਵੀ ਜਲ ਦਾ ਸਬੰਧ ਚੰਦਰਮਾ ਨਾਲ ਹੈ ਅਤੇ ਖਾਲੀ ਬਰਤਨ ਮਾਨਸਿਕ ਅਸ਼ਾਂਤੀ ਦਾ ਕਾਰਨ ਬਣ ਸਕਦੇ ਹਨ।

ਧਰਮ ਡੈਸਕ, ਨਵੀਂ ਦਿੱਲੀ : ਅਕਸਰ ਅਸੀਂ ਘਰ ਦੀ ਸਜਾਵਟ ਅਤੇ ਮੁੱਖ ਕਮਰਿਆਂ ਦੇ ਵਾਸਤੂ 'ਤੇ ਤਾਂ ਬਹੁਤ ਧਿਆਨ ਦਿੰਦੇ ਹਾਂ, ਪਰ ਬਾਥਰੂਮ ਵਰਗੀ ਮਹੱਤਵਪੂਰਨ ਜਗ੍ਹਾ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਵਾਸਤੂ ਸ਼ਾਸਤਰ (Vastu Shastra) ਅਨੁਸਾਰ, ਬਾਥਰੂਮ ਦਾ ਸਿੱਧਾ ਸਬੰਧ ਸਾਡੀ ਆਰਥਿਕ ਸਥਿਤੀ ਤੇ ਮਾਨਸਿਕ ਸ਼ਾਂਤੀ ਨਾਲ ਹੁੰਦਾ ਹੈ। ਕਈ ਵਾਰ ਅਸੀਂ ਅਣਜਾਣੇ ਵਿੱਚ ਬਾਥਰੂਮ 'ਚ ਖਾਲੀ ਬਾਲਟੀ ਛੱਡ ਦਿੰਦੇ ਹਾਂ ਜਿਸ ਨੂੰ ਵਾਸਤੂ 'ਚ ਇੱਕ ਵੱਡਾ ਦੋਸ਼ ਮੰਨਿਆ ਗਿਆ ਹੈ। ਇਹ ਛੋਟੀ ਜਿਹੀ ਲਾਪਰਵਾਹੀ ਘਰ ਵਿਚ ਕੰਗਾਲੀ ਤੇ ਨਕਾਰਾਤਮਕਤਾ ਦਾ ਕਾਰਨ ਬਣ ਸਕਦੀ ਹੈ।
ਵਾਸਤੂ ਵਿਗਿਆਨ 'ਚ ਪਾਣੀ ਨੂੰ 'ਸੰਪੰਨਤਾ' ਤੇ 'ਪ੍ਰਵਾਹ' ਦਾ ਪ੍ਰਤੀਕ ਮੰਨਿਆ ਗਿਆ ਹੈ। ਪ੍ਰਾਚੀਨ ਵਾਸਤੂ ਸ਼ਾਸਤਰਾਂ ਅਨੁਸਾਰ, ਬਾਥਰੂਮ 'ਚ ਖਾਲੀ ਬਾਲਟੀ ਰੱਖਣਾ ਖਾਲੀਪਨ ਤੇ ਘਾਟ ਨੂੰ ਦਰਸਾਉਂਦਾ ਹੈ। ਜਦੋਂ ਬਾਲਟੀ ਖਾਲੀ ਹੁੰਦੀ ਹੈ, ਤਾਂ ਇਹ ਘਰ ਵਿੱਚ ਸਕਾਰਾਤਮਕ ਊਰਜਾ ਦੇ ਪ੍ਰਵਾਹ ਨੂੰ ਰੋਕਦੀ ਹੈ ਤੇ ਆਰਥਿਕ ਤੰਗੀ ਦਾ ਸੰਕੇਤ ਦਿੰਦੀ ਹੈ।
ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਤੁਸੀਂ ਰਾਤ ਦੇ ਸਮੇਂ ਬਾਲਟੀ ਨੂੰ ਖਾਲੀ ਛੱਡ ਦਿੰਦੇ ਹੋ ਤਾਂ ਇਸ ਨਾਲ ਘਰ ਵਿੱਚ ਤਣਾਅ ਅਤੇ ਸਿਹਤ ਸਬੰਧੀ ਸਮੱਸਿਆਵਾਂ ਵੀ ਪੈਦਾ ਹੋ ਸਕਦੀਆਂ ਹਨ। ਜੋਤਿਸ਼ ਦੇ ਨਜ਼ਰੀਏ ਤੋਂ ਵੀ ਜਲ ਦਾ ਸਬੰਧ ਚੰਦਰਮਾ ਨਾਲ ਹੈ, ਅਤੇ ਖਾਲੀ ਬਰਤਨ ਮਾਨਸਿਕ ਅਸ਼ਾਂਤੀ ਦਾ ਕਾਰਨ ਬਣ ਸਕਦੇ ਹਨ।
ਬਾਲਟੀ ਦੀ ਵਰਤੋਂ ਵਿੱਚ ਸਿਰਫ਼ ਉਸਦਾ ਭਰਿਆ ਹੋਣਾ ਹੀ ਕਾਫ਼ੀ ਨਹੀਂ ਹੈ, ਸਗੋਂ ਉਸਦਾ ਰੰਗ ਵੀ ਮਾਅਨੇ ਰੱਖਦਾ ਹੈ। ਵਾਸਤੂ 'ਚ ਨੀਲੇ ਰੰਗ ਦੀ ਬਾਲਟੀ ਨੂੰ ਸਭ ਤੋਂ ਸ਼ੁਭ ਮੰਨਿਆ ਗਿਆ ਹੈ। ਨੀਲਾ ਰੰਗ ਜਲ ਤੱਤ ਦੀ ਪ੍ਰਤੀਨਿਧਤਾ ਕਰਦਾ ਹੈ ਤੇ ਇਸਨੂੰ ਬਾਥਰੂਮ ਵਿੱਚ ਰੱਖਣ ਨਾਲ ਰਾਹੂ-ਕੇਤੂ ਵਰਗੇ ਗ੍ਰਹਿਆਂ ਦੇ ਅਸ਼ੁਭ ਪ੍ਰਭਾਵ ਘੱਟ ਹੁੰਦੇ ਹਨ। ਬਾਲਟੀ ਕਦੇ ਵੀ ਟੁੱਟੀ ਹੋਈ ਜਾਂ ਬਹੁਤ ਪੁਰਾਣੀ ਨਹੀਂ ਹੋਣੀ ਚਾਹੀਦੀ। ਗੰਦੀ ਬਾਲਟੀ ਘਰ ਵਿਚ ਦਲਿੱਦਰ ਲਿਆਉਂਦੀ ਹੈ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇਸ ਲੇਖ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦੇ ਹਨ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਉਪਦੇਸ਼/ਵਿਸ਼ਵਾਸਾਂ/ਧਾਰਮਿਕ ਗ੍ਰੰਥਾਂ/ਕਥਾਵਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਲੇਖ ਨੂੰ ਅੰਤਿਮ ਸੱਚ ਜਾਂ ਦਾਅਵੇ ਵਜੋਂ ਨਾ ਸਮਝਣ ਅਤੇ ਆਪਣੀ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਵਿਰੁੱਧ ਹਨ।