Swapna Shastra 'ਚ ਕੁਝ ਅਜਿਹੇ ਸੁਪਨਿਆਂ ਦਾ ਜ਼ਿਕਰ ਕੀਤਾ ਗਿਆ ਹੈ ਜਿਨ੍ਹਾਂ ਨੂੰ ਜੇਕਰ ਤੁਸੀਂ ਕਿਸੇ ਨੂੰ ਦੱਸਦੇ ਹੋ ਤਾਂ ਇਨ੍ਹਾਂ ਸੁਪਨਿਆਂ ਤੋਂ ਮਿਲਣ ਵਾਲਾ ਲਾਭ ਰੁਕ ਸਕਦਾ ਹੈ। ਅਜਿਹੇ 'ਚ ਇਨ੍ਹਾਂ ਨੂੰ ਰਾਜ਼ ਰੱਖਣ 'ਚ ਹੀ ਭਲਾਈ ਹੈ। ਆਓ ਜਾਣਦੇ ਹਾਂ ਇਸ ਤਰ੍ਹਾਂ ਦੇ ਕੁਝ ਖ਼ਾਸ ਸੁਪਨਿਆਂ ਬਾਰੇ।

ਧਰਮ ਡੈਸਕ, ਨਵੀਂ ਦਿੱਲੀ: ਸੁਪਨ ਸ਼ਾਸਤਰ 'ਚ ਦੱਸਿਆ ਗਿਆ ਹੈ ਕਿ ਸੁਪਨੇ ਸਿਰਫ਼ ਵਿਅਕਤੀ ਦੀ ਕਲਪਨਾ ਨਹੀਂ ਹੁੰਦੇ, ਸਗੋਂ ਉਹ ਭਵਿੱਖ ਦੇ ਸੰਕੇਤਾਂ ਨੂੰ ਵੀ ਦਰਸਾਉਂਦੇ ਹਨ। ਅਸੀਂ ਜਦੋਂ ਵੀ ਕੋਈ ਸੁਪਨਾ ਦੇਖਦੇ ਹਾਂ, ਤਾਂ ਉਸ ਦਾ ਜ਼ਿਕਰ ਆਪਣੇ ਪਰਿਵਾਰ ਵਾਲਿਆਂ ਜਾਂ ਦੋਸਤਾਂ ਨਾਲ ਜ਼ਰੂਰ ਕਰਦੇ ਹਾਂ।
ਪਰ ਸੁਪਨ ਸ਼ਾਸਤਰ (Swapna Shastra) 'ਚ ਕੁਝ ਅਜਿਹੇ ਸੁਪਨਿਆਂ ਦਾ ਜ਼ਿਕਰ ਕੀਤਾ ਗਿਆ ਹੈ ਜਿਨ੍ਹਾਂ ਨੂੰ ਜੇਕਰ ਤੁਸੀਂ ਕਿਸੇ ਨੂੰ ਦੱਸਦੇ ਹੋ ਤਾਂ ਇਨ੍ਹਾਂ ਸੁਪਨਿਆਂ ਤੋਂ ਮਿਲਣ ਵਾਲਾ ਲਾਭ ਰੁਕ ਸਕਦਾ ਹੈ। ਅਜਿਹੇ 'ਚ ਇਨ੍ਹਾਂ ਨੂੰ ਰਾਜ਼ ਰੱਖਣ 'ਚ ਹੀ ਭਲਾਈ ਹੈ। ਆਓ ਜਾਣਦੇ ਹਾਂ ਇਸ ਤਰ੍ਹਾਂ ਦੇ ਕੁਝ ਖ਼ਾਸ ਸੁਪਨਿਆਂ ਬਾਰੇ।
ਜੇਕਰ ਤੁਸੀਂ ਸੁਪਨੇ 'ਚ ਦੇਵੀ-ਦੇਵਤਿਆਂ, ਤੀਰਥ ਅਸਥਾਨਾਂ ਜਾਂ ਪੂਜਾ-ਪਾਠ ਹੁੰਦੇ ਦੇਖਦੇ ਹੋ ਤਾਂ ਇਸ ਤਰ੍ਹਾਂ ਦੇ ਸੁਪਨੇ ਬਾਰੇ ਵੀ ਕਿਸੇ ਨੂੰ ਨਹੀਂ ਦੱਸਣਾ ਚਾਹੀਦਾ। ਸੁਪਨ ਸ਼ਾਸਤਰ 'ਚ ਮੰਨਿਆ ਗਿਆ ਹੈ ਕਿ ਇਸ ਤਰ੍ਹਾਂ ਦੇ ਸੁਪਨੇ ਭਵਿੱਖ ਵਿਚ ਕੋਈ ਖੁਸ਼ਖਬਰੀ ਮਿਲਣ ਦਾ ਸੰਕੇਤ ਦਿੰਦੇ ਹਨ। ਨਾਲ ਹੀ ਇਹ ਸੁਪਨਾ ਅਧਿਆਤਮਕ ਉੱਨਤੀ ਦਾ ਵੀ ਸੰਕੇਤ ਦਿੰਦਾ ਹੈ। ਅਜਿਹੇ ਵਿਚ ਜੇਕਰ ਤੁਸੀਂ ਇਹ ਸੁਪਨਾ ਕਿਸੇ ਨੂੰ ਦੱਸਦੇ ਹੋ ਤਾਂ ਇਸ ਨਾਲ ਮਿਲਣ ਵਾਲਾ ਲਾਭ ਰੁਕ ਸਕਦਾ ਹੈ।
ਜੇਕਰ ਅਸੀਂ ਸੁਪਨੇ 'ਚ ਖੁਦ ਦੀ ਜਾਂ ਕਿਸੇ ਹੋਰ ਦੀ ਮੌਤ ਦੇਖਦੇ ਹਾਂ ਤਾਂ ਇਹ ਸੁਪਨਾ ਸਾਨੂੰ ਡਰਾ ਸਕਦਾ ਹੈ। ਪਰ ਸੁਪਨ ਸ਼ਾਸਤਰ 'ਚ ਮੰਨਿਆ ਗਿਆ ਹੈ ਕਿ ਇਸ ਤਰ੍ਹਾਂ ਦਾ ਸੁਪਨਾ ਤੁਹਾਡੀਆਂ ਸਮੱਸਿਆਵਾਂ ਦੇ ਅੰਤ ਅਤੇ ਨਵੀਂ ਸ਼ੁਰੂਆਤ ਦਾ ਸੰਕੇਤ ਦਿੰਦਾ ਹੈ। ਪਰ ਜੇਕਰ ਤੁਸੀਂ ਕਿਸੇ ਨੂੰ ਇਹ ਸੁਪਨਾ ਦੱਸਦੇ ਹੋ ਤਾਂ ਇਸ ਨਾਲ ਸੁਪਨੇ ਦਾ ਅਸਰ ਉਲਟਾ ਵੀ ਹੋ ਸਕਦਾ ਹੈ। ਇਸ ਲਈ ਇਸ ਸੁਪਨੇ ਨੂੰ ਕਿਸੇ ਨੂੰ ਵੀ ਦੱਸਣ ਤੋਂ ਬਚੋ।
ਜੇਕਰ ਕੋਈ ਵਿਅਕਤੀ ਆਪਣੇ ਸੁਪਨੇ 'ਚ ਧਨ, ਸੋਨੇ-ਚਾਂਦੀ ਨਾਲ ਭਰਿਆ ਹੋਇਆ ਕਲਸ਼ ਦੇਖਦਾ ਹੈ ਤਾਂ ਇਹ ਸੁਪਨਾ ਨੇੜਲੇ ਭਵਿੱਖ ਵਿਚ ਅਚਾਨਕ ਧਨ ਲਾਭ ਦਾ ਸੰਕੇਤ ਦਿੰਦਾ ਹੈ। ਉੱਥੇ ਹੀ ਜੇਕਰ ਤੁਸੀਂ ਕਿਸੇ ਨੂੰ ਇਹ ਸੁਪਨਾ ਦੱਸਦੇ ਹੋ ਤਾਂ ਇਸ ਨਾਲ ਮਾਤਾ ਲਕਸ਼ਮੀ ਤੁਹਾਡੇ ਤੋਂ ਨਾਰਾਜ਼ ਹੋ ਸਕਦੀ ਹੈ, ਜਿਸ ਕਾਰਨ ਤੁਹਾਨੂੰ ਇਸ ਸੁਪਨੇ ਦਾ ਲਾਭ ਨਹੀਂ ਮਿਲਦਾ।
ਸੁਪਨ ਸ਼ਾਸਤਰ 'ਚ ਮੰਨਿਆ ਗਿਆ ਹੈ ਕਿ ਜੇਕਰ ਕਿਸੇ ਵਿਅਕਤੀ ਨੂੰ ਸੁਪਨੇ ਵਿੱਚ ਕੁਦਰਤੀ ਸੁੰਦਰਤਾ ਜਿਵੇਂ ਨਦੀ, ਪਹਾੜ, ਜਾਂ ਹਰੇ-ਭਰੇ ਬਾਗ ਦਿਖਾਈ ਦਿੰਦੇ ਹਨ, ਤਾਂ ਇਹ ਵੀ ਜੀਵਨ ਵਿੱਚ ਸਕਾਰਾਤਮਕ ਬਦਲਾਅ ਦਾ ਸੰਕੇਤ ਦਿੰਦਾ ਹੈ। ਇਸ ਤਰ੍ਹਾਂ ਦੇ ਸੁਪਨੇ ਨੂੰ ਵੀ ਕਿਸੇ ਨੂੰ ਦੱਸਣ ਤੋਂ ਬਚੋ।