ਜਿੱਥੇ ਗਤੀਸ਼ੀਲਤਾ ਹੈ, ਉੱਥੇ ਨਿਯੰਤਰਣ ਵੀ ਜ਼ਰੂਰੀ ਹੈ। ਜੇ ਰਫ਼ਤਾਰ ’ਤੇ ਕਾਬੂ ਪਾਉਣ ਦਾ ਵਿਧਾਨ ਨਹੀਂ ਹੈ ਤਾਂ ਦੁਰਘਟਨਾਵਾਂ ਨੂੰ ਰੋਕਿਆ ਨਹੀਂ ਜਾ ਸਕਦਾ। ਭੌਤਿਕ ਪੱਧਰ ’ਤੇ ਕਿਸੇ ਵੀ ਤਰ੍ਹਾਂ ਦੇ ਵਾਹਨ ਹੁੰਦੇ ਹਨ, ਉਨ੍ਹਾਂ ਵਿਚ ਬਰੇਕਾਂ ਵੀ ਹੁੰਦੀਆਂ ਹਨ। ਵਾਹਨ ਚਾਲਕ ਹਾਲਾਤ ਮੁਤਾਬਕ ਬਰੇਕਾਂ ਦਾ ਇਸਤੇਮਾਲ ਕਰਦੇ ਹੋਏ ਮੰਜ਼ਿਲ ਤੱਕ ਪਹੁੰਚਦੇ ਹਨ। ਇਸੇ ਤਰ੍ਹਾਂ ਦਾ ਨਿਯੰਤਰਣ ਮਨ ਦੇ ਪੱਧਰ ’ਤੇ ਵੀ ਜ਼ਰੂਰੀ ਹੈ।

ਜਿੱਥੇ ਗਤੀਸ਼ੀਲਤਾ ਹੈ, ਉੱਥੇ ਨਿਯੰਤਰਣ ਵੀ ਜ਼ਰੂਰੀ ਹੈ। ਜੇ ਰਫ਼ਤਾਰ ’ਤੇ ਕਾਬੂ ਪਾਉਣ ਦਾ ਵਿਧਾਨ ਨਹੀਂ ਹੈ ਤਾਂ ਦੁਰਘਟਨਾਵਾਂ ਨੂੰ ਰੋਕਿਆ ਨਹੀਂ ਜਾ ਸਕਦਾ। ਭੌਤਿਕ ਪੱਧਰ ’ਤੇ ਕਿਸੇ ਵੀ ਤਰ੍ਹਾਂ ਦੇ ਵਾਹਨ ਹੁੰਦੇ ਹਨ, ਉਨ੍ਹਾਂ ਵਿਚ ਬਰੇਕਾਂ ਵੀ ਹੁੰਦੀਆਂ ਹਨ। ਵਾਹਨ ਚਾਲਕ ਹਾਲਾਤ ਮੁਤਾਬਕ ਬਰੇਕਾਂ ਦਾ ਇਸਤੇਮਾਲ ਕਰਦੇ ਹੋਏ ਮੰਜ਼ਿਲ ਤੱਕ ਪਹੁੰਚਦੇ ਹਨ। ਇਸੇ ਤਰ੍ਹਾਂ ਦਾ ਨਿਯੰਤਰਣ ਮਨ ਦੇ ਪੱਧਰ ’ਤੇ ਵੀ ਜ਼ਰੂਰੀ ਹੈ। ਸਭ ਤੋਂ ਤੇਜ਼ ਮਨ ਹੀ ਚੱਲਦਾ ਹੈ। ਗੋਸਵਾਮੀ ਤੁਲਸੀਦਾਸ ਨੇ ਮਨ ਦੀ ਤੁਲਨਾ ਪਿੱਪਲ ਦੇ ਪੱਤਿਆਂ ਨਾਲ ਕਰਦੇ ਹੋਏ ‘ਪੀਪਰ ਪਾਤ ਸਰਿਸ ਮਨ ਡੋਲਾ’ ਚੌਪਾਈ ਵਿਚ ਇਹ ਸਪਸ਼ਟ ਕੀਤਾ ਹੈ ਕਿ ਜਿਸ ਤਰ੍ਹਾਂ ਹਲਕੀ ਜਿਹੀ ਹਵਾ ਚੱਲਣ ਨਾਲ ਹੀ ਪਿੱਪਲ ਦੇ ਪੱਤੇ ਹਿੱਲਣ ਲੱਗਦੇ ਹਨ, ਉਸੇ ਤਰ੍ਹਾਂ ਕਿਸੇ ਵੀ ਤਰ੍ਹਾਂ ਦੇ ਹਾਲਾਤ ਆਉਂਦੇ ਹਨ ਤਾਂ ਸਭ ਤੋਂ ਪਹਿਲਾਂ ਮਨ ’ਤੇ ਉਨ੍ਹਾਂ ਦਾ ਪ੍ਰਭਾਵ ਪੈਂਦਾ ਹੈ। ਪ੍ਰਸੰਨਤਾ ਦੇ ਪਲਾਂ ਵਿਚ ਮਨ ਉਛਲਣ ਲੱਗਦਾ ਹੈ। ਇਹ ਉਛਾਲ ਵੀ ਕਦੇ-ਕਦਾਈਂ ਘਾਤਕ ਹੋ ਜਾਂਦਾ ਹੈ। ਜਦਕਿ ਦੁੱਖ ਦੇ ਪਲਾਂ ਵਿਚ ਹਤਾਸ਼ਾ-ਨਿਰਾਸ਼ਾ ਆਦਿ ਨਾਲ ਮਨ ਦੀਆਂ ਸਾਰੀਆਂ ਸ਼ਕਤੀਆਂ ਖ਼ਤਮ ਹੋ ਜਾਂਦੀਆਂ ਹਨ। ਸਭ ਕੁਝ ਅਨੁਕੂਲ ਹੋਣ ’ਤੇ ਮਨ ਦੇ ਮਨਮਾਨੀ ਕਰਨ ਦਾ ਖ਼ਤਰਾ ਪੈਦਾ ਹੋ ਜਾਂਦਾ ਹੈ, ਓਥੇ ਹੀ ਉਲਟ ਹਾਲਾਤ ਵਿਚ ਨਾਂਹ-ਪੱਖੀ ਕਾਰਜ ਕਰਨ ਲੱਗਦਾ ਹੈ। ਦੋਵੇਂ ਸਥਿਤੀਆਂ ਸੰਕਟ ਖੜ੍ਹਾ ਕਰ ਦਿੰਦੀਆਂ ਹਨ। ਕਿਸੇ ਵੀ ਯੁੱਗ ਦੀ ਮਿਸਾਲ ਲੈ ਲਓ, ਜਿਸ ਨੇ ਵੀ ਖ਼ੁਦ ’ਤੇ ਕਾਬੂ ਨਹੀਂ ਰੱਖਿਆ, ਉਸ ਨੂੰ ਸੰਕਟ ਦਾ ਸਾਹਮਣਾ ਕਰਨਾ ਪਿਆ। ਸਤਿਯੁੱਗ ਵਿਚ ਹਿਰਣਾਕਸ਼ਯਪ ਰਿਹਾ ਹੋਵੇ, ਤ੍ਰੇਤਾ ਵਿਚ ਰਾਵਣ ਜਾਂ ਦੁਆਪਰ ਵਿਚ ਦੁਰਯੋਧਨ। ਸਭ ਨੇ ਆਪਣੇ-ਆਪ ’ਤੇ ਨਿਯੰਤਰਣ ਖੋ ਦਿੱਤਾ ਸੀ। ਇਸ ਲਈ ਇਹ ਸਭ ਪ੍ਰਤਾਪੀ ਤੇ ਬਲਵਾਨ ਹੁੰਦੇ ਹੋਏ ਵੀ ਮਾਰੇ ਗਏ ਅਤੇ ਉਨ੍ਹਾਂ ਦੀ ਮਿਸਾਲ ਨਿੰਦਣਯੋਗ ਕੰਮਾਂ ਲਈ ਦਿੱਤੀ ਜਾਂਦੀ ਹੈ। ਬਿਨਾਂ ਵਿਚਾਰ ਕੀਤੇ ਕੰਮ ਕਰਨਾ ਸਹੀ ਨਹੀਂ। ਸਾਨੂੰ ਸਭ ਤੋਂ ਪਹਿਲਾਂ ਤਾਂ ਇਹੀ ਕਰਨਾ ਚਾਹੀਦਾ ਹੈ ਕਿ ਜਿਸ ਕੰਮ ਨਾਲ ਖ਼ੁਦ ਨੂੰ ਕਸ਼ਟ ਮਿਲੇ, ਉਹ ਕੰਮ ਦੂਸਰਿਆਂ ਦੇ ਨਾਲ ਨਾ ਕਰੀਏ। ਸਾਡੀ ਕਥਨੀ-ਕਰਨੀ ਵਿਚ ਕਦੇ ਫ਼ਰਕ ਵੀ ਨਾ ਹੋਵੇ। ਗ਼ੈਰ-ਜ਼ਰੂਰੀ ਸੁੱਖ ਦੀ ਚਾਹਤ ਨਾ ਰੱਖੀਏ ਅਤੇ ਤਾਕਤ ਦੀ ਵਰਤੋਂ ਲੋਕਾਂ ਦੇ ਹਿੱਤ ਲਈ ਕਰੀਏ, ਨਾ ਕਿ ਪੀੜਾ ਪਹੁੰਚਾਉਣ ਵਾਸਤੇ। ਛੋਟੀਆਂ-ਮੋਟੀਆਂ ਸਾਵਧਾਨੀਆਂ ’ਤੇ ਅਮਲ ਕਰ ਕੇ ਵਿਅਕਤੀ ਬੇਫ਼ਿਕਰੀ ਵਾਲੀ ਜ਼ਿੰਦਗੀ ਗੁਜ਼ਾਰ ਸਕਦਾ ਹੈ।
-ਸਲਿਲ ਪਾਂਡੇ।