Vastu Shastra 'ਚ ਮੰਦਰ (Vastu Tips for Temple) ਨਾਲ ਜੁੜੇ ਨਿਯਮਾਂ ਬਾਰੇ ਦੱਸਿਆ ਗਿਆ ਹੈ, ਜਿਨ੍ਹਾਂ ਦੀ ਪਾਲਣਾ ਕਰਨ ਨਾਲ ਪੂਜਾ ਸਫ਼ਲ ਹੁੰਦੀ ਹੈ ਅਤੇ ਦੇਵੀ-ਦੇਵਤਿਆਂ ਦੀ ਕਿਰਪਾ ਬਣੀ ਰਹਿੰਦੀ ਹੈ। ਚਲੋ ਇਸ ਆਰਟੀਕਲ ਵਿੱਚ ਤੁਹਾਨੂੰ ਦੱਸਦੇ ਹਾਂ ਕਿ ਘਰ ਦਾ ਮੰਦਰ ਕਿਸ ਦਿਸ਼ਾ ਵਿੱਚ ਹੋਣਾ ਚਾਹੀਦਾ ਹੈ ਅਤੇ ਇਸ ਨਾਲ ਜੁੜੇ ਵਾਸਤੂ ਨਿਯਮਾਂ ਬਾਰੇ।

ਧਰਮ ਡੈਸਕ, ਨਵੀਂ ਦਿੱਲੀ : ਘਰ ਦੇ ਮੰਦਰ ਨੂੰ ਬੇਹੱਦ ਮਹੱਤਵਪੂਰਨ ਸਥਾਨ ਮੰਨਿਆ ਜਾਂਦਾ ਹੈ। ਮੰਦਰ 'ਚ ਰੋਜ਼ਾਨਾ ਸਵੇਰੇ- ਸ਼ਾਮ ਪੂਜਾ-ਅਰਚਨਾ, ਧੂਪ-ਦੀਪ ਤੇ ਘੰਟੀ ਵਜਾਉਣ ਨਾਲ ਨਕਾਰਾਤਮਕ ਊਰਜਾ ਦਾ ਨਾਸ਼ ਹੁੰਦਾ ਹੈ ਤੇ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ। ਨਾਲ ਹੀ ਘਰ ਵਿਚ ਸੁੱਖ-ਸ਼ਾਂਤੀ ਦਾ ਆਗਮਨ ਹੁੰਦਾ ਹੈ, ਪਰ ਤੁਹਾਨੂੰ ਪੂਜਾ ਦਾ ਪੂਰਾ ਫਲ ਉਦੋਂ ਹੀ ਪ੍ਰਾਪਤ ਹੋਵੇਗਾ ਜਦੋਂ ਘਰ ਦਾ ਮੰਦਰ ਸਹੀ ਦਿਸ਼ਾ 'ਚ ਹੋਵੇਗਾ।
ਵਾਸਤੂ ਸ਼ਾਸਤਰ 'ਚ ਮੰਦਰ (Vastu Tips for Temple) ਨਾਲ ਜੁੜੇ ਨਿਯਮਾਂ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਦੀ ਪਾਲਣਾ ਕਰਨ ਨਾਲ ਪੂਜਾ ਸਫ਼ਲ ਹੁੰਦੀ ਹੈ ਤੇ ਦੇਵੀ-ਦੇਵਤਿਆਂ ਦੀ ਕਿਰਪਾ ਬਣੀ ਰਹਿੰਦੀ ਹੈ। ਆਓ ਇਸ ਆਰਟੀਕਲ 'ਚ ਤੁਹਾਨੂੰ ਦੱਸਦੇ ਹਾਂ ਕਿ ਘਰ ਦਾ ਮੰਦਰ ਕਿਹੜੀ ਦਿਸ਼ਾ ਵਿਚ ਹੋਣਾ ਚਾਹੀਦਾ ਹੈ ਤੇ ਇਸ ਨਾਲ ਜੁੜੇ ਵਾਸਤੂ ਨਿਯਮਾਂ ਬਾਰੇ।
ਵਾਸਤੂ ਸ਼ਾਸਤਰ ਅਨੁਸਾਰ, ਉੱਤਰ-ਪੂਰਬ ਦਿਸ਼ਾ (ਈਸ਼ਾਨ ਕੋਣ) ਨੂੰ ਮੰਦਰ ਲਈ ਸਭ ਤੋਂ ਸ਼ੁਭ ਮੰਨਿਆ ਜਾਂਦਾ ਹੈ। ਇਸ ਦਿਸ਼ਾ 'ਚ ਦੇਵੀ-ਦੇਵਤਿਆਂ ਦਾ ਸਥਾਨ ਮੰਨਿਆ ਜਾਂਦਾ ਹੈ। ਇਸ ਦਿਸ਼ਾ ਵਿਚ ਮੰਦਰ ਹੋਣ ਨਾਲ ਘਰ ਵਿਚ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ ਤੇ ਪੂਜਾ ਸਫ਼ਲ ਹੁੰਦੀ ਹੈ। ਗਲਤ ਦਿਸ਼ਾ ਵਿਚ ਮੰਦਰ ਹੋਣ ਨਾਲ ਘਰ ਵਿਚ ਕਲੇਸ਼ ਦੀ ਸਮੱਸਿਆ ਪੈਦਾ ਹੋ ਸਕਦੀ ਹੈ।
ਪੂਜਾ ਦੌਰਾਨ ਤੁਹਾਡਾ ਮੂੰਹ ਪੂਰਬ ਜਾਂ ਉੱਤਰ ਦਿਸ਼ਾ ਵੱਲ ਹੋਣਾ ਚਾਹੀਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਵਾਸਤੂ ਦੇ ਇਸ ਨਿਯਮ ਦੀ ਪਾਲਣਾ ਕਰਨ ਨਾਲ ਜੀਵਨ ਵਿੱਚ ਸੁਖ-ਸ਼ਾਂਤੀ ਦੀ ਪ੍ਰਾਪਤੀ ਹੁੰਦੀ ਹੈ ਅਤੇ ਧਨ ਵਿੱਚ ਵਾਧਾ ਹੁੰਦਾ ਹੈ।
ਮੰਦਰ ਪੌੜੀਆਂ ਦੇ ਹੇਠਾਂ ਨਹੀਂ ਹੋਣਾ ਚਾਹੀਦਾ। ਅਜਿਹਾ ਮੰਨਿਆ ਜਾਂਦਾ ਹੈ ਕਿ ਮੰਦਰ ਪੌੜੀਆਂ ਦੇ ਹੇਠਾਂ ਹੋਣ ਨਾਲ ਪਰਿਵਾਰਕ ਮੈਂਬਰਾਂ ਨੂੰ ਵਾਸਤੂ ਦੋਸ਼ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਅਸ਼ੁਭ ਫਲ ਦੀ ਪ੍ਰਾਪਤੀ ਹੁੰਦੀ ਹੈ। ਇਸ ਤੋਂ ਇਲਾਵਾ ਮੰਦਰ ਬਾਥਰੂਮ ਜਾਂ ਟਾਇਲਟ ਦੇ ਕੋਲ ਨਹੀਂ ਹੋਣਾ ਚਾਹੀਦਾ। ਇਸ ਨਾਲ ਘਰ ਵਿੱਚ ਨਕਾਰਾਤਮਕ ਊਰਜਾ ਪੈਦਾ ਹੋ ਸਕਦੀ ਹੈ।
ਵਾਸਤੂ ਅਨੁਸਾਰ, ਦੱਖਣ ਦਿਸ਼ਾ ਪਿਤਰਾਂ ਦੀ ਮੰਨੀ ਜਾਂਦੀ ਹੈ। ਇਸ ਲਈ ਇਸ ਦਿਸ਼ਾ ਵਿੱਚ ਮੰਦਰ ਬਣਾਉਣ ਦੀ ਗਲਤੀ ਨਾ ਕਰੋ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।