ਫਟਕੜੀ ਦਾ ਸਬੰਧ ਰਾਹੂ ਅਤੇ ਸ਼ਨੀ ਵਰਗੇ ਭਾਰੀ ਗ੍ਰਹਿਆਂ ਨਾਲ ਵੀ ਮੰਨਿਆ ਜਾਂਦਾ ਹੈ। ਜੇਕਰ ਤੁਹਾਡੇ ਕੰਮ ਬਣਦੇ-ਬਣਦੇ ਰੁਕ ਜਾਂਦੇ ਹਨ ਜਾਂ ਤੁਹਾਡੇ 'ਤੇ ਕਰਜ਼ਾ ਵਧਦਾ ਜਾ ਰਿਹਾ ਹੈ ਤਾਂ ਜੋਤਿਸ਼ ਸ਼ਾਸਤਰ ਅਨੁਸਾਰ, ਹਫ਼ਤੇ 'ਚ ਇੱਕ ਵਾਰ ਨਹਾਉਣ ਵਾਲੇ ਪਾਣੀ ਵਿੱਚ ਥੋੜ੍ਹੀ ਜਿਹੀ ਫਿਟਕਰੀ ਮਿਲਾ ਕੇ ਜ਼ਰੂਰ ਨਹਾਓ।

ਧਰਮ ਡੈਸਕ, ਨਵੀਂ ਦਿੱਲੀ : ਵਾਸਤੂ ਅਤੇ ਜਯੋਤਿਸ਼ ਸ਼ਾਸਤਰ ਵਿੱਚ ਕੁਝ ਅਜਿਹੀਆਂ ਚੀਜ਼ਾਂ ਦੱਸੀਆਂ ਗਈਆਂ ਹਨ ਜੋ ਦੇਖਣ ਵਿੱਚ ਸਧਾਰਨ ਲੱਗਦੀਆਂ ਹਨ, ਪਰ ਉਨ੍ਹਾਂ ਦਾ ਪ੍ਰਭਾਵ ਬਹੁਤ ਡੂੰਘਾ ਹੁੰਦਾ ਹੈ। ਫਿਟਕਰੀ ਵੀ ਇੱਕ ਅਜਿਹੀ ਹੀ ਚੀਜ਼ ਹੈ। ਆਮ ਤੌਰ 'ਤੇ ਅਸੀਂ ਇਸ ਦੀ ਵਰਤੋਂ ਪਾਣੀ ਸਾਫ਼ ਕਰਨ ਜਾਂ ਸ਼ੇਵਿੰਗ ਲਈ ਕਰਦੇ ਹਾਂ। ਪਰ, ਕੀ ਤੁਸੀਂ ਜਾਣਦੇ ਹੋ ਕਿ ਫਿਟਕਰੀ ਤੁਹਾਡੀ ਬੰਦ ਕਿਸਮਤ ਦੇ ਤਾਲੇ ਵੀ ਖੋਲ੍ਹ ਸਕਦੀ ਹੈ?
ਜੇਕਰ ਤੁਸੀਂ ਸਖ਼ਤ ਮਿਹਨਤ ਕਰਦੇ ਹੋ ਪਰ ਤੁਹਾਡੇ ਕੋਲ ਪੈਸਾ ਟਿਕਦਾ ਨਹੀਂ ਹੈ, ਤਾਂ ਇਹ ਉਪਾਅ ਤੁਹਾਡੇ ਲਈ ਹੈ। ਜਯੋਤਿਸ਼ ਸ਼ਾਸਤਰ ਅਨੁਸਾਰ, ਸ਼ੁੱਕਰਵਾਰ ਜਾਂ ਵੀਰਵਾਰ ਦੇ ਦਿਨ ਇਸ਼ਨਾਨ ਕਰਨ ਤੋਂ ਬਾਅਦ ਫਿਟਕਰੀ ਦਾ ਇੱਕ ਛੋਟਾ ਟੁਕੜਾ ਲੈ ਕੇ ਉਸ ਨੂੰ ਲਾਲ ਕੱਪੜੇ ਵਿੱਚ ਬੰਨ੍ਹ ਲਓ। ਇਸ ਪੋਟਲੀ ਨੂੰ ਆਪਣੀ ਤਿਜੋਰੀ ਜਾਂ ਉਸ ਥਾਂ 'ਤੇ ਰੱਖੋ ਜਿੱਥੇ ਤੁਸੀਂ ਪੈਸੇ ਰੱਖਦੇ ਹੋ। ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਧਨ ਵਿੱਚ ਵਾਧਾ ਹੁੰਦਾ ਹੈ ਅਤੇ ਫਾਲਤੂ ਖਰਚਿਆਂ 'ਤੇ ਵੀ ਲਗਾਮ ਲੱਗਦੀ ਹੈ।
ਫਟਕੜੀ ਦਾ ਸਬੰਧ ਰਾਹੂ ਅਤੇ ਸ਼ਨੀ (Rahu And Shani) ਵਰਗੇ ਭਾਰੀ ਗ੍ਰਹਿਆਂ ਨਾਲ ਵੀ ਮੰਨਿਆ ਜਾਂਦਾ ਹੈ। ਜੇਕਰ ਤੁਹਾਡੇ ਕੰਮ ਬਣਦੇ-ਬਣਦੇ ਰੁਕ ਜਾਂਦੇ ਹਨ ਜਾਂ ਤੁਹਾਡੇ 'ਤੇ ਕਰਜ਼ਾ ਵਧਦਾ ਜਾ ਰਿਹਾ ਹੈ ਤਾਂ ਜੋਤਿਸ਼ ਸ਼ਾਸਤਰ ਅਨੁਸਾਰ, ਹਫ਼ਤੇ 'ਚ ਇੱਕ ਵਾਰ ਨਹਾਉਣ ਵਾਲੇ ਪਾਣੀ ਵਿੱਚ ਥੋੜ੍ਹੀ ਜਿਹੀ ਫਿਟਕਰੀ ਮਿਲਾ ਕੇ ਜ਼ਰੂਰ ਨਹਾਓ। ਅਜਿਹਾ ਕਰਨ ਨਾਲ ਗ੍ਰਹਿ ਦੋਸ਼ਾਂ ਦਾ ਪ੍ਰਭਾਵ ਘੱਟ ਹੁੰਦਾ ਹੈ ਅਤੇ ਕਾਰਜ ਖੇਤਰ 'ਚ ਸਥਿਰਤਾ ਆਉਂਦੀ ਹੈ।
ਕਰੀਅਰ 'ਚ ਸਫਲਤਾ ਲਈ ਵੀ ਫਟਕੜੀ ਕਾਫੀ ਅਸਰਦਾਰ ਮੰਨੀ ਗਈ ਹੈ। ਅਜਿਹੀ ਮਾਨਤਾ ਹੈ ਕਿ ਜਦੋਂ ਵੀ ਤੁਸੀਂ ਕਿਸੇ ਮਹੱਤਵਪੂਰਨ ਇੰਟਰਵਿਊ ਜਾਂ ਕਿਸੇ ਵੱਡੀ ਡੀਲ ਲਈ ਬਾਹਰ ਜਾਓ, ਤਾਂ ਆਪਣੀ ਜੇਬ ਵਿੱਚ ਫਿਟਕਰੀ ਦਾ ਇੱਕ ਛੋਟਾ ਟੁਕੜਾ ਜ਼ਰੂਰ ਰੱਖੋ। ਇਹ ਨਾ ਸਿਰਫ਼ ਤੁਹਾਡਾ ਆਤਮਵਿਸ਼ਵਾਸ ਵਧਾਉਂਦਾ ਹੈ, ਬਲਕਿ ਤੁਹਾਡੇ ਆਲੇ-ਦੁਆਲੇ ਦੀ ਨਕਾਰਾਤਮਕ ਊਰਜਾ ਨੂੰ ਵੀ ਦੂਰ ਰੱਖਦਾ ਹੈ।
ਡਿਸਕਲੇਮਰ : ਇਸ ਲੇਖ 'ਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਕਥਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਤੇ ਜਾਗਰਣ ਨਿਊ ਮੀਡੀਆ ਇਸ ਲੇਖ 'ਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦੇ ਹਨ। ਇਸ ਲੇਖ 'ਚ ਦਿੱਤੀ ਗਈ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਅਤੇ ਲੋਕ-ਕਥਾਵਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਸ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ (ਸੂਝ-ਬੂਝ) ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਵਿਰੁੱਧ ਹਨ।