ਭੁੱਲ ਕੇ ਵੀ ਨਾ ਪਾਓ ਟੁੱਟਾ ਹੋਇਆ ਰਤਨ, ਰਤਨ ਸ਼ਾਸਤਰ ਅਨੁਸਾਰ ਜ਼ਿੰਦਗੀ 'ਚ ਹੋ ਸਕਦੇ ਹਨ 5 ਵੱਡੇ ਨੁਕਸਾਨ
ਜੇਕਰ ਤੁਹਾਡਾ ਰਤਨ ਟੁੱਟ ਗਿਆ ਹੈ ਤਾਂ ਉਸਨੂੰ ਉਤਾਰ ਦਿਓ। ਇਸ ਤੋਂ ਬਾਅਦ ਉਸਨੂੰ ਕਿਸੇ ਪਵਿੱਤਰ ਨਦੀ 'ਚ ਵਹਾ ਦਿਓ। ਜੇਕਰ ਪਵਿੱਤਰ ਨਦੀ 'ਚ ਵਹਾਉਣਾ ਸੰਭਵ ਨਹੀਂ ਹੈ ਤਾਂ ਰਤਨ ਨੂੰ ਪਿੱਪਲ ਦੇ ਰੁੱਖ ਹੇਠਾਂ ਮਿੱਟੀ 'ਚ ਦੱਬ ਦਿਓ। ਇਸ ਤੋਂ ਬਾਅਦ ਕਿਸੇ ਜੋਤਸ਼ੀ ਦੀ ਸਲਾਹ ਨਾਲ ਨਵਾਂ ਰਤਨ ਧਾਰਨ ਕਰੋ।
Publish Date: Wed, 10 Jun 2026 12:53 PM (IST)
Updated Date: Wed, 10 Jun 2026 01:00 PM (IST)
ਧਰਮ ਡੈਸਕ, ਨਵੀਂ ਦਿੱਲੀ : ਵੈਦਿਕ ਜੋਤਿਸ਼ 'ਚ ਰਤਨ ਸ਼ਾਸਤਰ ਦਾ ਬਹੁਤ ਜ਼ਿਆਦਾ ਮਹੱਤਵ ਹੈ। ਰਤਨ ਸ਼ਾਸਤਰ ਨਵਗ੍ਰਹਿਆਂ ਨਾਲ ਸੰਬੰਧਿਤ ਹੈ। ਹਰੇਕ ਗ੍ਰਹਿ ਦਾ ਮੁੱਖ ਰਤਨ ਹੁੰਦਾ ਹੈ। ਰਤਨ ਸ਼ਾਸਤਰ ਅਨੁਸਾਰ, ਜਦੋਂ ਵਿਅਕਤੀ ਦੀ ਕੁੰਡਲੀ 'ਚ ਕੋਈ ਗ੍ਰਹਿ ਕਮਜ਼ੋਰ ਸਥਿਤੀ 'ਚ ਹੁੰਦਾ ਹੈ ਤਾਂ ਅਜਿਹੇ ਵਿਚ ਵਿਅਕਤੀ ਨੂੰ ਜੀਵਨ 'ਚ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਲਈ ਕੁੰਡਲੀ 'ਚ ਗ੍ਰਹਿ ਨੂੰ ਮਜ਼ਬੂਤ ਕਰਨ ਲਈ ਰਤਨ ਪਹਿਨਣ ਦੀ ਸਲਾਹ ਦਿੱਤੀ ਜਾਂਦੀ ਹੈ।
ਰਤਨ ਸ਼ਾਸਤਰ ਅਨੁਸਾਰ, ਟੁੱਟਾ ਹੋਇਆ ਰਤਨ ਭੁੱਲ ਕੇ ਵੀ ਨਹੀਂ ਪਹਿਨਣਾ ਚਾਹੀਦਾ। ਇਸ ਤਰ੍ਹਾਂ ਦੇ ਰਤਨ ਨੂੰ ਬਦਲ ਲੈਣਾ ਚਾਹੀਦਾ ਹੈ। ਆਓ ਇਸ ਲੇਖ 'ਚ ਤੁਹਾਨੂੰ ਦੱਸਦੇ ਹਾਂ ਕਿ ਟੁੱਟਾ ਹੋਇਆ ਰਤਨ ਪਹਿਨਣ ਨਾਲ ਵਿਅਕਤੀ ਨੂੰ ਕਿਹੜੇ-ਕਿਹੜੇ ਭਿਆਨਕ ਨੁਕਸਾਨਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਟੁੱਟੇ ਰਤਨ ਪਹਿਨਣ ਦੇ ਨੁਕਸਾਨ
- ਜੇਕਰ ਤੁਸੀਂ ਕੋਈ ਰਤਨ ਗ੍ਰਹਿ ਦੀ ਕਿਰਪਾ ਪ੍ਰਾਪਤ ਕਰਨ ਲਈ ਧਾਰਨ ਕੀਤਾ ਹੈ ਤੇ ਉਹ ਰਤਨ ਖੰਡਿਤ (ਟੁੱਟ) ਹੋ ਗਿਆ ਹੈ ਤਾਂ ਅਜਿਹੇ 'ਚ ਜਿਸ ਗ੍ਰਹਿ ਦਾ ਉਹ ਰਤਨ ਹੈ, ਉਹ ਅਸ਼ੁਭ ਨਤੀਜੇ ਦੇਣ ਲੱਗਦਾ ਹੈ। ਲਾਭ ਦੀ ਬਜਾਏ ਗ੍ਰਹਿ ਦੇ ਪ੍ਰਕੋਪ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
- ਇਸ ਤੋਂ ਇਲਾਵਾ ਟੁੱਟਾ ਹੋਇਆ ਰਤਨ ਪਹਿਨਣ ਨਾਲ ਜੀਵਨ ਵਿਚ ਦਲਿੱਦਰ ਆਉਂਦਾ ਹੈ। ਆਰਥਿਕ ਨੁਕਸਾਨ ਤੇ ਕਾਰੋਬਾਰ 'ਚ ਸਫਲਤਾ ਨਹੀਂ ਮਿਲਦੀ। ਨਾਲ ਹੀ ਕਰਜ਼ਾ ਵਧਣ ਵਰਗੀਆਂ ਸਥਿਤੀਆਂ ਪੈਦਾ ਹੋ ਸਕਦੀਆਂ ਹਨ।
- ਖੰਡਿਤ ਰਤਨ ਧਾਰਨ ਕਰਨ ਨਾਲ ਵਿਅਕਤੀ ਦਾ ਜੀਵਨ ਨਕਾਰਾਤਮਕ ਰੂਪ 'ਚ ਪ੍ਰਭਾਵਿਤ ਹੁੰਦਾ ਹੈ। ਇਸ ਨਾਲ ਵਿਅਕਤੀ ਨੂੰ ਸਰੀਰਕ ਕਸ਼ਟ, ਗੰਭੀਰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
- ਰਤਨ ਸ਼ਾਸਤਰ ਅਨੁਸਾਰ, ਟੁੱਟਾ ਹੋਇਆ ਰਤਨ ਪਹਿਨਣ ਨਾਲ ਜੀਵਨ ਵਿਚ ਮਾਨਸਿਕ ਤਣਾਅ ਆ ਸਕਦਾ ਹੈ ਅਤੇ ਫੈਸਲੇ ਲੈਣ ਦੀ ਸਮਰੱਥਾ ਵੀ ਕਮਜ਼ੋਰ ਹੋ ਸਕਦੀ ਹੈ। ਨਾਲ ਹੀ ਘਰ ਵਿਚ ਪਾਰਿਵਾਰਕ ਕਲੇਸ਼ ਦੀ ਸਮੱਸਿਆ ਆ ਸਕਦੀ ਹੈ।
- ਇਸ ਤੋਂ ਇਲਾਵਾ ਟੁੱਟਾ ਹੋਇਆ ਰਤਨ ਪਹਿਨਣ ਨਾਲ ਕੰਮਾਂ ਵਿੱਚ ਰੁਕਾਵਟ ਆ ਸਕਦੀ ਹੈ ਅਤੇ ਕੰਮ ਵਿੱਚ ਸਫਲਤਾ ਪ੍ਰਾਪਤ ਨਹੀਂ ਹੁੰਦੀ।
ਰਤਨ ਟੁੱਟਣ 'ਤੇ ਕੀ ਕਰੀਏ?
ਜੇਕਰ ਤੁਹਾਡਾ ਰਤਨ ਟੁੱਟ ਗਿਆ ਹੈ ਤਾਂ ਉਸਨੂੰ ਉਤਾਰ ਦਿਓ। ਇਸ ਤੋਂ ਬਾਅਦ ਉਸਨੂੰ ਕਿਸੇ ਪਵਿੱਤਰ ਨਦੀ 'ਚ ਵਹਾ ਦਿਓ। ਜੇਕਰ ਪਵਿੱਤਰ ਨਦੀ 'ਚ ਵਹਾਉਣਾ ਸੰਭਵ ਨਹੀਂ ਹੈ ਤਾਂ ਰਤਨ ਨੂੰ ਪਿੱਪਲ ਦੇ ਰੁੱਖ ਹੇਠਾਂ ਮਿੱਟੀ 'ਚ ਦੱਬ ਦਿਓ। ਇਸ ਤੋਂ ਬਾਅਦ ਕਿਸੇ ਜੋਤਸ਼ੀ ਦੀ ਸਲਾਹ ਨਾਲ ਨਵਾਂ ਰਤਨ ਧਾਰਨ ਕਰੋ।
ਧਿਆਨ ਰੱਖੋ ਇਹ ਖਾਸ ਗੱਲਾਂ
- ਰਤਨ ਨੂੰ ਧਾਰਨ ਕਰਨ ਤੋਂ ਪਹਿਲਾਂ ਉਸਨੂੰ ਪੰਚਾਮ੍ਰਿਤ ਨਾਲ ਸ਼ੁੱਧ ਕਰੋ।
- ਇਸ ਤੋਂ ਬਾਅਦ ਰਤਨ ਨੂੰ ਈਸ਼ਟ ਦੇਵ ਦੇ ਚਰਨਾਂ 'ਚ ਰੱਖੋ।
- ਸ਼ੁੱਭ ਦਿਨ ਰਤਨ ਨੂੰ ਧਾਰਨ ਕਰਨਾ ਚਾਹੀਦਾ ਹੈ। ਇਸ ਨਾਲ ਜਾਤਕ ਨੂੰ ਸ਼ੁਭ ਫਲ ਦੀ ਪ੍ਰਾਪਤੀ ਹੁੰਦੀ ਹੈ।
- ਰਤਨ ਧਾਰਨ ਕਰਦੇ ਸਮੇਂ ਗ੍ਰਹਿ ਨਾਲ ਸੰਬੰਧਿਤ ਮੰਤਰ ਦਾ ਜਾਪ ਸੱਚੇ ਮਨ ਨਾਲ ਕਰੋ। ਅਜਿਹਾ ਕਰਨ ਨਾਲ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ।