- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Garud Puran 'ਚ ਵਰਣਿਤ ਕਥਾ ਦੇ ਅਨੁਸਾਰ, ਇਕ ਵਾਰ ਭਗਵਾਨ ਸ਼੍ਰੀਕ੍ਰਿਸ਼ਨ ਤੇ ਅਰਜੁਨ ਦੇ ਵਿਚਕਾਰ ਸੰਵਾਦ ਚੱਲ ਰਿਹਾ ਸੀ। ਉਦੋਂ ਅਰਜੁਨ ਦੇ ਮਨ ਵਿਚ ਇਕ ਸਵਾਲ ਆਇਆ ਤੇ ਉਨ੍ਹਾਂ ਸ੍ਰੀ ਕ੍ਰਿਸ਼ਨ ਨੂੰ ਕਿਹਾ ਕਿ "ਹੇ ਮਾਧਵ, ਕਿਸੇ ਮਾਤਾ-ਪਿਤਾ ਦੇ ਕਿਹੜੇ ਕਰਮਾਂ ਕਰਕੇ ਉਨ੍ਹਾਂ ਨੂੰ ਕੰਨਿਆ ਰਤਨ ਦੀ ਪ੍ਰਾਪਤੀ ਹੁੰਦੀ ਹੈ?"

ਧਰਮ ਡੈਸਕ, ਨਵੀਂ ਦਿੱਲੀ : ਤੁਸੀਂ ਇਹ ਗੱਲ ਤਾਂ ਸੁਣੀ ਹੀ ਹੋਵੇਗੀ ਕਿ "ਕਿਸਮਤ ਨਾਲ ਪੁੱਤਰ ਤੇ ਚੰਗੀ ਕਿਸਮਤ (ਸੌਭਾਗ) ਨਾਲ ਧੀਆਂ ਹੁੰਦੀਆਂ ਹਨ।" ਗਰੁੜ ਪੁਰਾਣ ਅਨੁਸਾਰ, ਕਿਸੇ ਵੀ ਘਰ ਵਿਚ ਸੰਤਾਨ ਦਾ ਜਨਮ ਲੈਣਾ ਕੇਵਲ ਇਕ ਸਰੀਰਕ ਘਟਨਾ ਨਹੀਂ ਮੰਨੀ ਗਈ, ਬਲਕਿ ਇਸ ਦਾ ਸਬੰਧ ਰੂਹਾਂ ਦੇ ਕਰਮਾਂ ਨਾਲ ਹੁੰਦਾ ਹੈ। ਗਰੁੜ ਪੁਰਾਣ (Garud Puran) 'ਚ ਇਹ ਵੀ ਦੱਸਿਆ ਗਿਆ ਹੈ ਕਿ ਪਰਮਾਤਮਾ ਕਿਹੜੇ ਘਰਾਂ ਨੂੰ ਧੀਆਂ ਦੇ ਜਨਮ ਲਈ ਚੁਣਦਾ ਹੈ।
ਗਰੁੜ ਪੁਰਾਣ 'ਚ ਵਰਣਿਤ ਕਥਾ ਦੇ ਅਨੁਸਾਰ, ਇਕ ਵਾਰ ਭਗਵਾਨ ਸ਼੍ਰੀਕ੍ਰਿਸ਼ਨ ਤੇ ਅਰਜੁਨ ਦੇ ਵਿਚਕਾਰ ਸੰਵਾਦ ਚੱਲ ਰਿਹਾ ਸੀ। ਉਦੋਂ ਅਰਜੁਨ ਦੇ ਮਨ ਵਿਚ ਇਕ ਸਵਾਲ ਆਇਆ ਤੇ ਉਨ੍ਹਾਂ ਸ੍ਰੀ ਕ੍ਰਿਸ਼ਨ ਨੂੰ ਕਿਹਾ ਕਿ "ਹੇ ਮਾਧਵ, ਕਿਸੇ ਮਾਤਾ-ਪਿਤਾ ਦੇ ਕਿਹੜੇ ਕਰਮਾਂ ਕਰਕੇ ਉਨ੍ਹਾਂ ਨੂੰ ਕੰਨਿਆ ਰਤਨ ਦੀ ਪ੍ਰਾਪਤੀ ਹੁੰਦੀ ਹੈ?"
ਇਸ ਦਾ ਉੱਤਰ ਦਿੰਦੇ ਹੋਏ ਭਗਵਾਨ ਸ਼੍ਰੀਕ੍ਰਿਸ਼ਨ ਕਹਿੰਦੇ ਹਨ ਕਿ ਜੇਕਰ ਕਿਸੇ ਦੇ ਘਰ ਪੁੱਤਰ ਦਾ ਜਨਮ ਹੁੰਦਾ ਹੈ ਤਾਂ ਉਹ ਉਸ ਦੀ ਕਿਸਮਤ (ਭਾਗ) ਹੈ ਪਰ ਜੇਕਰ ਧੀ ਦਾ ਜਨਮ ਹੁੰਦਾ ਹੈ ਤਾਂ ਉਹ ਉਸ ਦਾ ਸੌਭਾਗ ਹੈ ਜਿਸ ਘਰ ਵਿਚ ਸਾਤਵਿਕਤਾ ਤੇ ਪ੍ਰੇਮ ਦਾ ਵਾਸ ਹੋਵੇ, ਉਸੇ ਘਰ ਵਿਚ ਧੀ ਦਾ ਜਨਮ ਹੁੰਦਾ ਹੈ।
ਗਰੁੜ ਪੁਰਾਣ ਅਨੁਸਾਰ, ਇਹ ਕਿਹਾ ਗਿਆ ਹੈ ਕਿ ਜਿਨ੍ਹਾਂ ਮਾਤਾ-ਪਿਤਾ ਦੇ ਪੂਰਵ ਜਨਮ ਦੇ ਕਰਮ ਚੰਗੇ ਹੁੰਦੇ ਹਨ, ਕੇਵਲ ਉਨ੍ਹਾਂ ਦੇ ਘਰ ਹੀ ਧੀਆਂ ਦਾ ਜਨਮ ਹੁੰਦਾ ਹੈ। ਘਰ ਵਿਚ ਧੀ ਦਾ ਜਨਮ ਲੈਣਾ ਮਾਂ ਲਕਸ਼ਮੀ ਦੇ ਆਗਮਨ ਦਾ ਪ੍ਰਤੀਕ ਹੈ। ਅਜਿਹੇ ਵਿਚ ਧੀ ਦੇ ਜਨਮ ਨਾਲ ਜੀਵਨ ਦਾ ਹਨੇਰਾ ਦੂਰ ਹੁੰਦਾ ਹੈ। ਧੀ ਖ਼ੁਦ ਸਾਕਸ਼ਾਤ ਮਾਤਾ ਲਕਸ਼ਮੀ ਦਾ ਰੂਪ ਹੁੰਦੀ ਹੈ ਅਤੇ ਆਪਣੇ ਨਾਲ ਘਰ ਵਿਚ ਖ਼ੁਸ਼ਹਾਲੀ ਤੇ ਬਰਕਤ ਲਿਆਉਂਦੀ ਹੈ।
ਗਰੁੜ ਪੁਰਾਣ 'ਚ ਇਹ ਵੀ ਦੱਸਿਆ ਗਿਆ ਹੈ ਕਿ ਧੀਆਂ ਕੇਵਲ ਉਸੇ ਘਰ ਜਨਮ ਲੈਂਦੀਆਂ ਹਨ, ਜਿੱਥੇ ਮਾਤਾ-ਪਿਤਾ ਉਨ੍ਹਾਂ ਦਾ ਪਾਲਣ-ਪੋਸ਼ਣ ਚੰਗੀ ਤਰ੍ਹਾਂ ਕਰ ਸਕਣ। ਇਸ ਦਾ ਇਹ ਮਤਲਬ ਨਹੀਂ ਕਿ ਕਿਸੇ ਗਰੀਬ ਪਰਿਵਾਰ ਵਿਚ ਧੀ ਦਾ ਜਨਮ ਨਹੀਂ ਹੁੰਦਾ। ਇਸ ਦਾ ਭਾਵ ਇਹ ਹੈ ਕਿ ਜੋ ਮਾਤਾ-ਪਿਤਾ ਆਪਣੀ ਧੀ ਨੂੰ ਲਾਡ-ਪਿਆਰ ਨਾਲ ਪਾਲ ਸਕਣ, ਕੇਵਲ ਉਨ੍ਹਾਂ ਨੂੰ ਹੀ ਈਸ਼ਵਰ ਧੀ ਰੂਪੀ ਧਨ ਦਿੰਦੇ ਹਨ। ਇਸ ਦੇ ਲਈ ਬਹੁਤ ਜ਼ਿਆਦਾ ਪੈਸੇ ਦੀ ਲੋੜ ਨਹੀਂ, ਸਗੋਂ ਵੱਡੇ ਦਿਲ ਦੀ ਲੋੜ ਹੁੰਦੀ ਹੈ।