Chanakya Niti : ਇਨ੍ਹਾਂ ਥਾਵਾਂ 'ਤੇ ਭੁੱਲ ਕੇ ਵੀ ਨਾ ਬਣਾਓ ਆਪਣਾ ਰੈਣ-ਬਸੇਰਾ, ਨਹੀਂ ਤਾਂ ਉਮਰ ਭਰ ਰਹੋਗੇ ਪਰੇਸ਼ਾਨ
ਅੱਜ ਅਸੀਂ ਤੁਹਾਡੇ ਲਈ ਲਿਆਏ ਹਾਂ ਚਾਣਕਿਆ ਨੀਤੀ ਦੇ ਕੁਝ ਅਜਿਹੇ ਸ਼ਲੋਕ (Chanakya Niti Slokas), ਜੋ ਤੁਹਾਨੂੰ ਦੱਸਦੇ ਹਨ ਕਿ ਕਿਨ੍ਹਾਂ ਥਾਵਾਂ 'ਤੇ ਨਿਵਾਸ ਨਹੀਂ ਕਰਨਾ ਚਾਹੀਦਾ, ਨਹੀਂ ਤਾਂ ਤੁਹਾਡੇ ਜੀਵਨ ਦੀਆਂ ਸਮੱਸਿਆਵਾਂ ਕਦੇ ਖ਼ਤਮ ਨਹੀਂ ਹੋਣਗੀਆਂ।
Publish Date: Wed, 11 Mar 2026 04:15 PM (IST)
Updated Date: Wed, 11 Mar 2026 04:22 PM (IST)
ਧਰਮ ਡੈਸਕ, ਨਵੀਂ ਦਿੱਲੀ : ਆਚਾਰੀਆ ਚਾਣਕਿਆ ਦੀ ਨੀਤੀ ਜੀਵਨ ਨੂੰ ਸਫਲ ਤੇ ਸਰਲ ਬਣਾਉਣ 'ਚ ਤੁਹਾਡੀ ਮਦਦ ਕਰ ਸਕਦੀ ਹੈ। ਬੱਸ ਲੋੜ ਹੈ ਇਨ੍ਹਾਂ ਗੱਲਾਂ ਨੂੰ ਆਪਣੇ ਜੀਵਨ 'ਚ ਉਤਾਰਨ ਦੀ। ਅੱਜ ਅਸੀਂ ਤੁਹਾਡੇ ਲਈ ਲਿਆਏ ਹਾਂ ਚਾਣਕਿਆ ਨੀਤੀ ਦੇ ਕੁਝ ਅਜਿਹੇ ਸ਼ਲੋਕ (Chanakya Niti Slokas), ਜੋ ਤੁਹਾਨੂੰ ਦੱਸਦੇ ਹਨ ਕਿ ਕਿਨ੍ਹਾਂ ਥਾਵਾਂ 'ਤੇ ਨਿਵਾਸ ਨਹੀਂ ਕਰਨਾ ਚਾਹੀਦਾ, ਨਹੀਂ ਤਾਂ ਤੁਹਾਡੇ ਜੀਵਨ ਦੀਆਂ ਸਮੱਸਿਆਵਾਂ ਕਦੇ ਖ਼ਤਮ ਨਹੀਂ ਹੋਣਗੀਆਂ।
श्लोक 1 - लोकयात्रा भयं लज्जा दाक्षिण्यं त्यागशीलता।
पञ्च यत्र न विद्यन्ते न कुर्यात्तत्र संगतिम् ॥
ਇਸ ਸ਼ਲੋਕ 'ਚ ਆਚਾਰੀਆ ਚਾਣਕਿਆ (Acharya Chanakya) ਕਹਿੰਦੇ ਹਨ ਕਿ ਜਿਸ ਸਥਾਨ 'ਤੇ ਰੋਜ਼ੀ-ਰੋਟੀ ਯਾਨੀ ਰੁਜ਼ਗਾਰ ਨਾ ਮਿਲੇ, ਲੋਕਾਂ 'ਚ ਡਰ (ਕਾਨੂੰਨ ਜਾਂ ਰੱਬ ਦਾ ਡਰ), ਸ਼ਰਮ (ਲੋਕ-ਲਾਜ), ਉਦਾਰਤਾ ਅਤੇ ਦਾਨ ਦੇਣ ਦੀ ਪ੍ਰਵਿਰਤੀ ਨਾ ਹੋਵੇ, ਅਜਿਹੀਆਂ ਪੰਜ ਥਾਵਾਂ ਨੂੰ ਆਪਣੇ ਨਿਵਾਸ ਲਈ ਕਦੇ ਨਹੀਂ ਚੁਣਨਾ ਚਾਹੀਦਾ। ਕਿਉਂਕਿ ਇਸ ਤਰ੍ਹਾਂ ਦੇ ਸਥਾਨ 'ਤੇ ਤੁਹਾਡਾ ਜੀਵਨ ਸੰਕਟ ਵਿੱਚ ਪੈ ਸਕਦਾ ਹੈ।
श्लोक 2 - धनिकः श्रोत्रियो राजा नदी वैद्यस्तु पञ्चमः।
पञ्च यत्र न विद्यन्ते न तत्र दिवसे वसेत ॥
ਇਸ ਸ਼ਲੋਕ ਦਾ ਭਾਵ ਅਰਥ ਇਹ ਹੈ ਕਿ ਜਿੱਥੇ ਕੋਈ ਸੇਠ ਭਾਵ ਅਮੀਰ ਲੋਕ, ਵੇਦ ਪਾਠੀ ਵਿਦਵਾਨ, ਰਾਜਾ (ਸਮਾਜ ਨੂੰ ਵਿਵਸਥਿਤ ਰੱਖਣ ਲਈ ਇਕ ਸਮਰੱਥ ਸ਼ਾਸਕ) ਅਤੇ ਇਲਾਜ ਲਈ ਵੈਦ (ਡਾਕਟਰ) ਨਾ ਹੋਵੇ, ਅਤੇ ਜਿੱਥੇ ਕੋਈ ਨਦੀ ਨਾ ਹੋਵੇ, ਇਨ੍ਹਾਂ ਪੰਜ ਸਥਾਨਾਂ 'ਤੇ ਇਕ ਦਿਨ ਵੀ ਨਹੀਂ ਰਹਿਣਾ ਚਾਹੀਦਾ।
श्लोक 3 - कः कालः कानि मित्राणि को देशः कौ व्ययागमौ ।
कश्चाहं का च मे शक्तिरिति चिन्त्यं मुहुर्मुहुः ॥
ਚਾਣਕਿਆ ਨੀਤੀ ਦੇ ਇਸ ਸ਼ਲੋਕ ਦਾ ਅਰਥ ਹੈ ਕਿ ਮਨੁੱਖ ਨੂੰ ਹਮੇਸ਼ਾ ਇਹ ਸੋਚ ਕੇ ਆਪਣੇ ਲਈ ਨਿਵਾਸ ਸਥਾਨ ਲੱਭਣਾ ਚਾਹੀਦਾ ਹੈ ਕਿ ਸਮਾਂ ਕਿਹੋ ਜਿਹਾ ਹੈ, ਮੇਰੇ ਮਿੱਤਰ ਕੌਣ ਹਨ, ਕਿਹੜਾ ਦੇਸ਼ ਜਾਂ ਸਥਾਨ ਮੇਰੇ ਲਈ ਸਹੀ ਹੈ, ਮੇਰੀ ਆਮਦਨ-ਖਰਚ ਦਾ ਸੰਤੁਲਨ ਕੀ ਹੈ ਅਤੇ ਮੇਰੀ ਅਸਲੀ ਸ਼ਕਤੀ ਕੀ ਹੈ। ਜੇਕਰ ਤੁਸੀਂ ਇਨ੍ਹਾਂ ਸਾਰੀਆਂ ਗੱਲਾਂ ਦਾ ਮੁਲਾਂਕਣ ਕਰ ਕੇ ਆਪਣੇ ਲਈ ਨਿਵਾਸ ਸਥਾਨ ਦੀ ਚੋਣ ਕਰਦੇ ਹੋ ਤਾਂ ਇਹ ਤੁਹਾਡੇ ਲਈ ਫਾਇਦੇਮੰਦ ਸਾਬਤ ਹੋ ਸਕਦਾ ਹੈ।