ਚਾਣਕਯ ਨੀਤੀ
'ਚਾਣਕਯ ਨੀਤੀ' ਵਡਮੁੱਲੀਆਂ ਸਿੱਖਿਆਵਾਂ ਵਾਲੀ ਪੁਸਤਕ ਹੈ। ਇਸ ਵਿਚ 17 ਅਧਿਆਏ ਤੇ ਕੁੱਲ 333 ਸਲੋਕ ਹਨ।
Publish Date: Tue, 30 Apr 2019 10:20 AM (IST)
Updated Date: Thu, 02 May 2019 10:00 AM (IST)
ਅਚਾਰਿਆ ਚਾਣਕਯ ਭਾਰਤ ਦੇ ਅਮੀਰ ਇਤਿਹਾਸਕ ਵਿਰਸੇ ਦੀ ਇਕ ਮਹਾਨ ਸ਼ਖ਼ਸੀਅਤ, ਵਿਦਵਾਨ ਸਿਆਸਤਦਾਨ, ਕੂਟ ਨੀਤੀਵਾਨ, ਨਿਪੁੰਨ ਪ੍ਰਬੰਧਕ ਤੇ ਸਾਦਾ ਜੀਵਨ ਜਿਊਂਣ ਵਾਲੇ ਪੰਡਿਤ ਸਨ। ਉਨ੍ਹਾਂ ਦੀ ਜੀਵਨ ਕਾਲ 350-283 ਪੂਰਵ ਈਸਵੀ ਸੀ। ਉਨ੍ਹਾਂ ਦੁਆਰਾ ਰਚਿਤ 'ਚਾਣਕਯ ਨੀਤੀ' ਵਡਮੁੱਲੀਆਂ ਸਿੱਖਿਆਵਾਂ ਵਾਲੀ ਪੁਸਤਕ ਹੈ। ਇਸ ਵਿਚ 17 ਅਧਿਆਏ ਤੇ ਕੁੱਲ 333 ਸਲੋਕ ਹਨ। ਇਨ੍ਹਾਂ ਸਲੋਕਾਂ ਵਿਚ ਉਨ੍ਹਾਂ ਨੇ ਜ਼ਿੰਦਗੀ, ਘਰ, ਪਰਿਵਾਰ, ਸਮਾਜ ਤੇ ਉੱਚੀਆਂ-ਸੁੱਚੀਆਂ ਨੈਤਿਕ ਕਦਰਾਂ ਕੀਮਤਾਂ ਨੂੰ ਅਟੱਲ ਸੱਚਾਈਆਂ ਦੇ ਰੂਪ 'ਚ ਪੇਸ਼ ਕੀਤਾ ਹੈ।
ਦੁਰਜਨਸ੍ਰਯ ਚ ਸਪਰ੍ਰਸ੍ਰਯ ਵਰਮ੍ਰ ਸਰ੍ਰਪੋ ਨ ਦੁਰ੍ਰਜਨਹ.
ਸਰ੍ਰਪੋ ਦੰਸਤਿ ਕਾਲੇਨ ਦੁਰਜਸ੍ਰਤੁ ਪਦੇ ਪਦੇ£
ਅਰਥ
ਦੁਰਜਨ ਅਤੇ ਸੱਪ ਨਾਲੋਂ, ਸੱਪ ਚੰਗਾ ਹੈ, ਦੁਰਜਨ ਨਹੀਂ, ਕਿਉਂਕਿ ਸੱਪ ਤਾਂ ਸਮਾਂ ਆਉਣ 'ਤੇ ਹੀ ਕੱਟਦਾ ਹੈ, ਅਥਵਾ ਡੰਗ ਮਾਰਦਾ ਹੈ ਪਰੰਤੂ ਦੁਰਜਨ ਹਰ ਸਮੇਂ ਪੈਰ-ਪੈਰ 'ਤੇ ਨੁਕਸਾਨ ਕਰਨ ਦੀ ਝਾਕ 'ਚ ਰਹਿਦਾ ਹੈ।
ਵਿਆਖਿਆ
ਜਿਸ ਵਿਅਕਤੀ ਅੰਦਰ ਵਿਕਾਰਾਂ ਦੀ ਅੱਗ ਤੇ ਬਦਲੇ ਦੀ ਜਵਾਲਾ ਹੈ। ਪਿਆਰ ਉਪਕਾਰ ਕਰੁਣਾ, ਸੇਵਾ ਤੇ ਹਮਦਰਦੀ ਦੀ ਘਾਟ ਹੈ, ਉਹ ਵਿਅਕਤੀ ਦੁਸ਼ਟ ਦੁਰਜਨ ਹੈ। ਅਜਿਹਾ ਵਿਅਕਤੀ ਹਰ ਸਮੇਂ ਬੁਰਾਈ ਕਰਨ ਦੀ ਗੱਲ ਸੋਚਦਾ ਹੈ। ਉਹ ਸੱਪ ਨਾਲੋਂ ਵੀ ਭੈੜਾ ਹੈ ਕਿਉਂਕਿ ਸੱਪ ਤਾਂ ਸਮਾਂ ਆਉਣ 'ਤੇ ਹੀ ਡੰਗ ਮਾਰਦਾ ਹੈ, ਪਰੰਤੂ ਦੁਰਜਨ ਤਾਂ ਹਰ ਸਮੇਂ ਦੂਜਿਆਂ ਦਾ ਬੁਰਾ ਸੋਚ ਕੇ, ਉਨ੍ਹਾਂ ਦਾ ਨੁਕਸਾਨ ਕਰਦਾ ਹੈ।
84378-73565