ਮਾਨਤਾ ਹੈ ਕਿ ਨਰਾਤਿਆਂ ਦੌਰਾਨ ਸਹੀ ਸਮੇਂ ਤੇ ਸਹੀ ਚੀਜ਼ ਦਾ ਕੀਤਾ ਗਿਆ ਗੁਪਤ ਦਾਨ ਕਈ ਗੁਣਾ ਵਧ ਕੇ ਵਾਪਸ ਮਿਲਦਾ ਹੈ। ਆਓ ਜਾਣਦੇ ਹਾਂ ਉਹ ਕਿਹੜੀਆਂ ਖਾਸ ਚੀਜ਼ਾਂ ਹਨ, ਜਿਨ੍ਹਾਂ ਨੂੰ ਦਾਨ ਕਰਨ ਨਾਲ ਘਰ ਵਿਚ ਅਪਾਰ ਧਨ ਅਤੇ ਸੁੱਖ-ਸਮ੍ਰਿੱਧੀ ਦਾ ਵਾਸ ਹੁੰਦਾ ਹੈ।

ਧਰਮ ਡੈਸਕ, ਨਵੀਂ ਦਿੱਲੀ : ਹਿੰਦੂ ਧਰਮ 'ਚ ਚੇਤ ਦੇ ਨਰਾਤਿਆਂ (Chaitra Navratri 2026) ਦਾ ਪਵਿੱਤਰ ਤਿਉਹਾਰ ਮਾਂ ਦੁਰਗਾ ਦੀ ਕਿਰਪਾ ਪਾਉਣ ਦਾ ਸਭ ਤੋਂ ਵੱਡਾ ਮੌਕਾ ਮੰਨਿਆ ਜਾਂਦਾ ਹੈ। ਨੌਂ ਦਿਨਾਂ ਤਕ ਚੱਲਣ ਵਾਲੇ ਇਸ ਮਹਾਪਰਵ 'ਚ ਵਰਤ, ਕਲਸ਼ ਸਥਾਪਨਾ ਤੇ ਮੰਤਰ ਜਾਪ ਦਾ ਤਾਂ ਬਹੁਤ ਮਹੱਤਵ ਹੈ ਹੀ, ਪਰ ਕੀ ਤੁਸੀਂ ਜਾਣਦੇ ਹੋ ਕਿ ਸ਼ਾਸਤਰਾਂ 'ਚ ਦਾਨ (Daan List) ਨੂੰ ਗਰੀਬੀ ਦੂਰ ਕਰਨ ਦਾ ਸਭ ਤੋਂ ਵੱਡਾ ਮਹਾ-ਉਪਾਅ ਦੱਸਿਆ ਗਿਆ ਹੈ?
ਮਾਨਤਾ ਹੈ ਕਿ ਨਰਾਤਿਆਂ ਦੌਰਾਨ ਸਹੀ ਸਮੇਂ ਤੇ ਸਹੀ ਚੀਜ਼ ਦਾ ਕੀਤਾ ਗਿਆ ਗੁਪਤ ਦਾਨ ਕਈ ਗੁਣਾ ਵਧ ਕੇ ਵਾਪਸ ਮਿਲਦਾ ਹੈ। ਆਓ ਜਾਣਦੇ ਹਾਂ ਉਹ ਕਿਹੜੀਆਂ ਖਾਸ ਚੀਜ਼ਾਂ ਹਨ, ਜਿਨ੍ਹਾਂ ਨੂੰ ਦਾਨ ਕਰਨ ਨਾਲ ਘਰ ਵਿਚ ਅਪਾਰ ਧਨ ਅਤੇ ਸੁੱਖ-ਸਮ੍ਰਿੱਧੀ ਦਾ ਵਾਸ ਹੁੰਦਾ ਹੈ।
ਮਾਂ ਅੰਬੇ ਨੂੰ ਲਾਲ ਰੰਗ ਬਹੁਤ ਪਿਆਰਾ ਹੈ। ਅਜਿਹੇ 'ਚ ਨਰਾਤਿਆਂ ਦੌਰਾਨ ਕਿਸੇ ਸੁਹਾਗਣ ਔਰਤ ਨੂੰ ਲਾਲ ਚੁੰਨੀ, ਲਾਲ ਸਾੜ੍ਹੀ ਜਾਂ ਸੁਹਾਗ ਦੀ ਸਮੱਗਰੀ ਦਾਨ ਕਰਨਾ ਸਭ ਤੋਂ ਸ਼ੁਭ ਮੰਨਿਆ ਜਾਂਦਾ ਹੈ। ਅਜਿਹਾ ਕਰਨ ਨਾਲ ਵਿਆਹੁਤਾ ਜੀਵਨ ਵਿਚ ਸੁੱਖ-ਸ਼ਾਂਤੀ ਆਉਂਦੀ ਹੈ। ਨਾਲ ਹੀ ਦੇਵੀ ਦੀ ਕਿਰਪਾ ਨਾਲ ਅਖੰਡ ਸੌਭਾਗ ਦਾ ਵਰਦਾਨ ਮਿਲਦਾ ਹੈ।
ਨਰਾਤਿਆਂ 'ਚ ਕੰਨਿਆ ਪੂਜਨ ਦਾ ਵਿਸ਼ੇਸ਼ ਮਹੱਤਵ ਹੈ। ਛੋਟੀਆਂ ਕੰਨਿਆਵਾਂ ਨੂੰ ਸਾਕਸ਼ਾਤ ਨਵਦੁਰਗਾ ਦਾ ਰੂਪ ਮੰਨਿਆ ਜਾਂਦਾ ਹੈ। ਅਜਿਹੇ ਵਿਚ ਜੇਕਰ ਤੁਸੀਂ ਕੰਨਿਆਵਾਂ ਨੂੰ ਭੋਜਨ ਦੇ ਨਾਲ-ਨਾਲ ਕਾਪੀ, ਪੈੱਨ, ਕਿਤਾਬਾਂ ਜਾਂ ਸਿੱਖਿਆ ਨਾਲ ਜੁੜੀ ਹੋਰ ਸਮੱਗਰੀ ਦਾਨ ਕਰਦੇ ਹੋ ਤਾਂ ਇਸ ਨਾਲ ਸਮਾਜ ਵਿੱਚ ਤੁਹਾਡਾ ਰੁਤਬਾ ਤੇਜ਼ੀ ਨਾਲ ਵਧਦਾ ਹੈ ਅਤੇ ਨੌਕਰੀ-ਵਪਾਰ 'ਚ ਤਰੱਕੀ ਦੇ ਰਾਹ ਖੁੱਲ੍ਹਦੇ ਹਨ।
ਆਰਥਿਕ ਸੰਕਟਾਂ ਨੂੰ ਦੂਰ ਕਰਨ ਲਈ ਨਰਾਤਿਆਂ ਦੌਰਾਨ ਫਲਾਂ ਦਾ ਦਾਨ ਰਾਮਬਾਣ ਉਪਾਅ ਹੈ। ਵਿਸ਼ੇਸ਼ ਤੌਰ 'ਤੇ ਕੇਲੇ ਦਾ ਦਾਨ ਕਰਨ ਨਾਲ ਘਰ ਵਿੱਚ ਬਰਕਤ ਆਉਂਦੀ ਹੈ ਅਤੇ ਫਸਿਆ ਹੋਇਆ ਧਨ ਵਾਪਸ ਮਿਲਣ ਦੇ ਪ੍ਰਬਲ ਯੋਗ ਬਣਦੇ ਹਨ।
ਸ਼ਾਸਤਰਾਂ ਵਿੱਚ ਅੰਨ ਦਾਨ ਨੂੰ ਮਹਾਦਾਨ ਕਿਹਾ ਗਿਆ ਹੈ। ਨਰਾਤਿਆਂ ਦੇ ਕਿਸੇ ਵੀ ਦਿਨ ਚੌਲ, ਆਟਾ, ਖੰਡ ਜਾਂ ਕਿਸੇ ਚਿੱਟੀ ਮਠਿਆਈ ਦਾ ਦਾਨ ਕਰਨ ਨਾਲ ਘਰ ਦੀ ਦਲਿੱਦਰ ਹਮੇਸ਼ਾ ਲਈ ਦੂਰ ਹੋ ਜਾਂਦੀ ਹੈ। ਇਸ ਨਾਲ ਮਾਂ ਅੰਨਪੂਰਨਾ ਅਤੇ ਮਾਂ ਲਕਸ਼ਮੀ ਦੋਵੇਂ ਪ੍ਰਸੰਨ ਹੁੰਦੀਆਂ ਹਨ।