- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਨਤਾਵਾਂ ਅਨੁਸਾਰ, ਇਸ ਦੌਰਾਨ ਵੱਧ ਤੋਂ ਵੱਧ ਧਾਰਮਿਕ ਕੰਮ ਕਰਨੇ ਚਾਹੀਦੇ ਹਨ। ਨਾਲ ਹੀ ਕੁਝ ਅਜਿਹੇ ਕੰਮ ਹਨ, ਜਿਨ੍ਹਾਂ ਨੂੰ ਕਰਨ ਤੋਂ ਬਚਣਾ ਚਾਹੀਦਾ ਹੈ। ਆਓ ਜਾਣਦੇ ਹਾਂ ਉਹ ਗਲਤੀਆਂ ਜੋ ਤੁਹਾਨੂੰ ਚੇਤ ਦੇ ਮਹੀਨੇ ਵਿੱਚ ਭੁੱਲ ਕੇ ਵੀ ਨਹੀਂ ਕਰਨੀਆਂ ਚਾਹੀਦੀਆਂ।

ਧਰਮ ਡੈਸਕ, ਨਵੀਂ ਦਿੱਲੀ : Chaitra Month 2026: ਚੇਤ ਦਾ ਮਹੀਨਾ ਬਹੁਤ ਹੀ ਪਵਿੱਤਰ ਅਤੇ ਖਾਸ ਮੰਨਿਆ ਜਾਂਦਾ ਹੈ। ਇਸੇ ਮਹੀਨੇ ਤੋਂ ਹਿੰਦੂ ਨਵੇਂ ਸਾਲ (Hindu New Year) ਦੀ ਸ਼ੁਰੂਆਤ ਹੁੰਦੀ ਹੈ ਅਤੇ ਚੇਤ ਨਰਾਤੇ ਵੀ ਇਸੇ ਦੌਰਾਨ ਆਉਂਦੇ ਹਨ। ਇਸ ਸਾਲ ਚੇਤ ਦਾ ਮਹੀਨਾ ਧਾਰਮਿਕ ਅਤੇ ਅਧਿਆਤਮਿਕ ਦੋਵਾਂ ਹੀ ਨਜ਼ਰੀਏ ਤੋਂ ਬਹੁਤ ਮਹੱਤਵਪੂਰਨ ਹੈ। ਧਾਰਮਿਕ ਮਾਨਤਾਵਾਂ ਅਨੁਸਾਰ, ਇਸ ਦੌਰਾਨ ਵੱਧ ਤੋਂ ਵੱਧ ਧਾਰਮਿਕ ਕੰਮ ਕਰਨੇ ਚਾਹੀਦੇ ਹਨ। ਨਾਲ ਹੀ ਕੁਝ ਅਜਿਹੇ ਕੰਮ ਹਨ, ਜਿਨ੍ਹਾਂ ਨੂੰ ਕਰਨ ਤੋਂ ਬਚਣਾ ਚਾਹੀਦਾ ਹੈ। ਆਓ ਜਾਣਦੇ ਹਾਂ ਉਹ ਗਲਤੀਆਂ ਜੋ ਤੁਹਾਨੂੰ ਚੇਤ ਦੇ ਮਹੀਨੇ ਵਿੱਚ ਭੁੱਲ ਕੇ ਵੀ ਨਹੀਂ ਕਰਨੀਆਂ ਚਾਹੀਦੀਆਂ।
ਤਾਮਸਿਕ ਭੋਜਨ ਦਾ ਸੇਵਨ - ਚੇਤ ਦੇ ਪਵਿੱਤਰ ਮਹੀਨੇ ਮਾਸ, ਸ਼ਰਾਬ, ਲਸਣ ਅਤੇ ਪਿਆਜ਼ ਵਰਗੇ ਤਾਮਸਿਕ ਭੋਜਨ ਤੋਂ ਪੂਰੀ ਤਰ੍ਹਾਂ ਦੂਰ ਰਹਿਣਾ ਚਾਹੀਦਾ ਹੈ। ਇਸ ਸਮੇਂ ਸਾਤਵਿਕ ਭੋਜਨ ਕਰਨਾ ਨਾ ਸਿਰਫ਼ ਤੁਹਾਡੇ ਮਨ ਨੂੰ ਸ਼ਾਂਤ ਰੱਖਦਾ ਹੈ, ਬਲਕਿ ਤੁਹਾਡੀ ਸਿਹਤ ਨੂੰ ਵੀ ਚੰਗਾ ਰੱਖਦਾ ਹੈ।
ਵਾਲ ਤੇ ਨਹੁੰ ਕੱਟਣਾ - ਧਾਰਮਿਕ ਮਾਨਤਾਵਾਂ ਅਨੁਸਾਰ, ਚੇਤ ਦੇ ਮਹੀਨੇ ਮੰਗਲਵਾਰ, ਵੀਰਵਾਰ ਤੇ ਨਰਾਤਿਆਂ ਦੌਰਾਨ ਵਾਲ, ਦਾੜ੍ਹੀ ਜਾਂ ਨਹੁੰ ਕੱਟਣਾ ਅਸ਼ੁੱਭ ਮੰਨਿਆ ਜਾਂਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਨਿਯਮ ਨੂੰ ਤੋੜਨ ਨਾਲ ਘਰ ਵਿੱਚ ਨਕਾਰਾਤਮਕ ਊਰਜਾ ਆਉਂਦੀ ਹੈ ਅਤੇ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਦਿਨ ਵੇਲੇ ਸੌਣਾ - ਚੇਤ ਦੇ ਮਹੀਨੇ ਦਿਨ ਦੇ ਸਮੇਂ ਸੌਣ ਤੋਂ ਬਚਣਾ ਚਾਹੀਦਾ ਹੈ। ਇਸ ਦੌਰਾਨ ਸਵੇਰੇ ਜਲਦੀ ਉੱਠਣਾ ਅਤੇ ਪੂਜਾ-ਪਾਠ ਕਰਨਾ ਚਾਹੀਦਾ ਹੈ।
ਗੁੱਸਾ ਅਤੇ ਅਪਸ਼ਬਦ - ਪੂਜਾ-ਪਾਠ ਅਤੇ ਭਗਤੀ ਦੇ ਇਸ ਮਹੀਨੇ ਸਿਰਫ਼ ਸਰੀਰ ਦੀ ਨਹੀਂ, ਬਲਕਿ ਮਨ ਦੀ ਸ਼ੁੱਧੀ ਵੀ ਬਹੁਤ ਜ਼ਰੂਰੀ ਹੈ। ਕਿਸੇ 'ਤੇ ਬਿਨਾਂ ਵਜ੍ਹਾ ਗੁੱਸਾ ਕਰਨਾ, ਝਗੜਾ ਕਰਨਾ ਜਾਂ ਕਿਸੇ ਦਾ ਦਿਲ ਦੁਖਾਉਣ ਵਾਲੇ ਸ਼ਬਦ ਬੋਲਣਾ ਤੁਹਾਡੇ ਸਾਰੇ ਸ਼ੁਭ ਫਲਾਂ ਨੂੰ ਖ਼ਤਮ ਕਰ ਸਕਦਾ ਹੈ। ਇਸ ਲਈ ਇਸ ਦੌਰਾਨ ਗਲਤੀ ਨਾਲ ਵੀ ਕਿਸੇ ਨਾਲ ਗਲਤ ਵਿਵਹਾਰ ਨਾ ਕਰੋ।
ਪੂਜਾ ਸਥਾਨ ਦੀ ਸਾਫ਼-ਸਫ਼ਾਈ - ਚੇਤ ਦੇ ਮਹੀਨੇ ਦੇਵੀ-ਦੇਵਤਿਆਂ ਦੀ ਵਿਸ਼ੇਸ਼ ਪੂਜਾ ਕੀਤੀ ਜਾਂਦੀ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਜਿਸ ਘਰ ਵਿਚ ਸਾਫ਼-ਸਫ਼ਾਈ ਨਹੀਂ ਹੁੰਦੀ ਅਤੇ ਜੂਠੇ ਬਰਤਨ ਖਿੱਲਰੇ ਰਹਿੰਦੇ ਹਨ, ਉੱਥੇ ਮਾਤਾ ਲਕਸ਼ਮੀ ਅਤੇ ਮਾਂ ਦੁਰਗਾ ਕਦੇ ਵਾਸ ਨਹੀਂ ਕਰਦੀਆਂ। ਇਸ ਲਈ ਆਪਣੇ ਘਰ ਅਤੇ ਖਾਸ ਕਰਕੇ ਪੂਜਾ ਘਰ ਨੂੰ ਇੱਕਦਮ ਪਵਿੱਤਰ ਅਤੇ ਸਾਫ਼-ਸੁਥਰਾ ਰੱਖੋ।
ਡਿਸਕਲੇਮਰ : ਇਸ ਲੇਖ 'ਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਕਥਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਤੇ ਜਾਗਰਣ ਨਿਊ ਮੀਡੀਆ ਇਸ ਲੇਖ 'ਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦੇ ਹਨ। ਇਸ ਲੇਖ 'ਚ ਦਿੱਤੀ ਗਈ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਅਤੇ ਲੋਕ-ਕਥਾਵਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਸ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ (ਸੂਝ-ਬੂਝ) ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਵਿਰੁੱਧ ਹਨ।