Chaitra Amavasya 2026 : ਭੂਤੜੀ ਮੱਸਿਆ 'ਤੇ ਕੀ ਕਰੀਏ ਤੇ ਕੀ ਨਹੀਂ? ਇੱਥੇ ਦੇਖ ਲਓ ਪੂਰੀ ਲਿਸਟ
ਧਾਰਮਿਕ ਮਾਨਤਾਵਾਂ ਅਨੁਸਾਰ, ਇਸ ਦਿਨ ਪਿੱਤਰਾਂ ਦਾ ਤਰਪਣ ਕਰਨ ਨਾਲ ਸੁੱਖ-ਸ਼ਾਂਤੀ ਮਿਲਦੀ ਹੈ। ਨਾਲ ਹੀ ਪਿੱਤਰਾਂ ਦਾ ਆਸ਼ੀਰਵਾਦ ਮਿਲਦਾ ਹੈ। ਉੱਥੇ ਹੀ, ਇਸ ਦਿਨ ਨੂੰ ਲੈ ਕੇ ਕੁਝ ਨਿਯਮ ਬਣਾਏ ਗਏ ਹਨ, ਜਿਨ੍ਹਾਂ ਦੀ ਪਾਲਣਾ ਸਾਰਿਆਂ ਨੂੰ ਕਰਨੀ ਚਾਹੀਦੀ ਹੈ ਤਾਂ ਆਓ ਇਸ ਦਿਨ ਨਾਲ ਜੁੜੀਆਂ ਪ੍ਰਮੁੱਖ ਗੱਲਾਂ ਨੂੰ ਜਾਣਦੇ ਹਾਂ, ਜੋ ਇਸ ਪ੍ਰਕਾਰ ਹਨ -
Publish Date: Fri, 13 Mar 2026 01:35 PM (IST)
Updated Date: Fri, 13 Mar 2026 01:39 PM (IST)
ਧਰਮ ਡੈਸਕ, ਨਵੀਂ ਦਿੱਲੀ : Chaitra Amavasya 2026: ਹਿੰਦੂ ਧਰਮ ਵਿੱਚ ਚੇਤ ਮਹੀਨੇ ਦੀ ਮੱਸਿਆ ਦਾ ਵਿਸ਼ੇਸ਼ ਮਹੱਤਵ ਹੈ। ਇਸ ਸਾਲ ਚੇਤ ਮੱਸਿਆ 18 ਮਾਰਚ ਨੂੰ ਮਨਾਈ ਜਾਵੇਗੀ। ਇਸ ਨੂੰ ਕਈ ਇਲਾਕਿਆਂ 'ਚ 'ਭੂਤੜੀ ਮੱਸਿਆ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਧਾਰਮਿਕ ਮਾਨਤਾਵਾਂ ਅਨੁਸਾਰ, ਇਸ ਦਿਨ ਪਿੱਤਰਾਂ ਦਾ ਤਰਪਣ ਕਰਨ ਨਾਲ ਸੁੱਖ-ਸ਼ਾਂਤੀ ਮਿਲਦੀ ਹੈ। ਨਾਲ ਹੀ ਪਿੱਤਰਾਂ ਦਾ ਆਸ਼ੀਰਵਾਦ ਮਿਲਦਾ ਹੈ। ਉੱਥੇ ਹੀ, ਇਸ ਦਿਨ ਨੂੰ ਲੈ ਕੇ ਕੁਝ ਨਿਯਮ ਬਣਾਏ ਗਏ ਹਨ, ਜਿਨ੍ਹਾਂ ਦੀ ਪਾਲਣਾ ਸਾਰਿਆਂ ਨੂੰ ਕਰਨੀ ਚਾਹੀਦੀ ਹੈ ਤਾਂ ਆਓ ਇਸ ਦਿਨ ਨਾਲ ਜੁੜੀਆਂ ਪ੍ਰਮੁੱਖ ਗੱਲਾਂ ਨੂੰ ਜਾਣਦੇ ਹਾਂ, ਜੋ ਇਸ ਪ੍ਰਕਾਰ ਹਨ -
ਭੂਤੜੀ ਮੱਸਿਆ 'ਤੇ ਕੀ ਕਰੀਏ? (Chaitra Amavasya 2026 Dos)
ਮੱਸਿਆ ਦੇ ਦਿਨ ਸਵੇਰੇ ਕਿਸੇ ਪਵਿੱਤਰ ਨਦੀ 'ਚ ਇਸ਼ਨਾਨ ਕਰਨਾ ਬਹੁਤ ਫਲਦਾਇਕ ਮੰਨਿਆ ਜਾਂਦਾ ਹੈ। ਜੇਕਰ ਬਾਹਰ ਜਾਣਾ ਮੁਸ਼ਕਲ ਹੈ ਤਾਂ ਘਰ ਵਿਚ ਹੀ ਪਾਣੀ 'ਚ ਗੰਗਾਜਲ ਮਿਲਾ ਕੇ ਇਸ਼ਨਾਨ ਕਰੋ।
ਆਪਣੇ ਪੂਰਵਜਾਂ ਦੀ ਆਤਮਾ ਦੀ ਸ਼ਾਂਤੀ ਲਈ ਉਨ੍ਹਾਂ ਦਾ ਤਰਪਣ ਜਾਂ ਸ਼ਰਾਧ ਕਰਮ ਕਰੋ। ਇਸ ਨਾਲ ਪਿੱਤਰ ਦੋਸ਼ ਤੋਂ ਮੁਕਤੀ ਮਿਲਦੀ ਹੈ।
ਇਸ ਦਿਨ ਲੋੜਵੰਦਾਂ ਨੂੰ ਅੰਨ, ਕੱਪੜੇ ਜਾਂ ਤਿਲਾਂ ਦਾ ਦਾਨ ਜ਼ਰੂਰ ਕਰੋ।
ਮੱਸਿਆ 'ਤੇ ਪਿੱਪਲ ਦੇ ਦਰੱਖਤ ਦੀ ਪੂਜਾ ਕਰੋ ਅਤੇ ਉੱਥੇ ਸਰ੍ਹੋਂ ਦੇ ਤੇਲ ਦਾ ਦੀਵਾ ਜਗਾਓ। ਇਸ ਨਾਲ ਸ਼ਨੀ ਦੇਵ ਅਤੇ ਪਿੱਤਰ ਦੋਵੇਂ ਪ੍ਰਸੰਨ ਹੁੰਦੇ ਹਨ।
ਭੂਤੜੀ ਮੱਸਿਆ 'ਤੇ ਕੀ ਨਾ ਕਰੀਏ? (Chaitra Amavasya 2026 Donts)
- ਮਾਨਤਾ ਹੈ ਕਿ ਭੂਤੜੀ ਮੱਸਿਆ ਦੀ ਰਾਤ ਨੂੰ ਨਕਾਰਾਤਮਕਤਾ ਵੱਧ ਜਾਂਦੀ ਹੈ। ਇਸ ਲਈ ਰਾਤ ਦੇ ਸਮੇਂ ਕਿਸੇ ਸੁੰਨਸਾਨ ਰਸਤੇ 'ਤੇ ਇਕੱਲੇ ਜਾਣ ਤੋਂ ਬਚੋ।
- ਇਸ ਦਿਨ ਮਾਸ, ਸ਼ਰਾਬ ਅਤੇ ਲਸਣ-ਪਿਆਜ਼ ਵਰਗੇ ਤਾਮਸਿਕ ਭੋਜਨ ਦਾ ਸੇਵਨ ਬਿਲਕੁਲ ਨਾ ਕਰੋ। ਇਹ ਮਨ ਵਿੱਚ ਨਕਾਰਾਤਮਕਤਾ ਪੈਦਾ ਕਰਦਾ ਹੈ।
- ਸ਼ਾਸਤਰਾਂ ਅਨੁਸਾਰ ਮੱਸਿਆ ਤਿਥੀ 'ਤੇ ਵਾਲ ਕੱਟਣ, ਸ਼ੇਵ ਕਰਨ ਜਾਂ ਨਹੁੰ ਕੱਟਣ ਤੋਂ ਵੀ ਬਚਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਧਨ ਦੀ ਹਾਨੀ ਹੁੰਦੀ ਹੈ।
- ਘਰ ਵਿਚ ਕਲੇਸ਼ ਨਾ ਕਰੋ ਅਤੇ ਕਿਸੇ ਨੂੰ ਅਪਸ਼ਬਦ ਨਾ ਬੋਲੋ। ਇਸ ਦਿਨ ਮਨ ਨੂੰ ਸ਼ਾਂਤ ਅਤੇ ਸਾਤਵਿਕ ਰੱਖਣਾ ਚਾਹੀਦਾ ਹੈ, ਨਹੀਂ ਤਾਂ ਨਕਾਰਾਤਮਕਤਾ ਘਰ ਵਿੱਚ ਪ੍ਰਵੇਸ਼ ਕਰ ਸਕਦੀ ਹੈ।
- ਮੱਸਿਆ ਦੇ ਦਿਨ ਸੂਰਜ ਚੜ੍ਹਨ ਤੋਂ ਬਾਅਦ ਦੇਰ ਤੱਕ ਸੌਣਾ ਸ਼ੁਭ ਨਹੀਂ ਮੰਨਿਆ ਜਾਂਦਾ। ਅਜਿਹੇ ਵਿਚ ਇਸ ਦਿਨ ਬ੍ਰਹਮ ਮਹੂਰਤ 'ਚ ਉੱਠ ਕੇ ਪਰਮਾਤਮਾ ਦਾ ਧਿਆਨ ਕਰਨਾ ਚਾਹੀਦਾ ਹੈ।