- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Vastu Shastra ਅਨੁਸਾਰ, ਬੈੱਡਰੂਮ 'ਚ ਵਾਸਤੂ ਦੋਸ਼ ਹੋਣ ਕਾਰਨ ਪਤੀ-ਪਤਨੀ ਦੇ ਰਿਸ਼ਤੇ 'ਚ ਕੁੜੱਤਣ ਆਉਣ ਲੱਗਦੀ ਹੈ ਤੇ ਵਿਆਹੁਤਾ ਜੀਵਨ 'ਚ ਦੂਰੀਆਂ ਵਧਣ ਲੱਗਦੀਆਂ ਹਨ। ਜੇਕਰ ਤੁਸੀਂ ਵੀ ਇਸ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ ਤਾਂ ਇਸ ਲੇਖ 'ਚ ਦੱਸੇ ਗਏ ਬੈੱਡਰੂਮ ਦੇ ਵਾਸਤੂ ਨਾਲ ਜੁੜੇ ਬਦਲਾਅ ਜ਼ਰੂਰ ਕਰੋ।

ਧਰਮ ਡੈਸਕ, ਨਵੀਂ ਦਿੱਲੀ : ਪਤੀ-ਪਤਨੀ ਦਾ ਰਿਸ਼ਤਾ ਬੇਹੱਦ ਮਹੱਤਵਪੂਰਨ ਮੰਨਿਆ ਜਾਂਦਾ ਹੈ। ਰਿਸ਼ਤੇ 'ਚ ਪਿਆਰ ਅਤੇ ਤਾਲਮੇਲ ਬਣਾਈ ਰੱਖਣ ਲਈ ਘਰ ਵਿਚ ਸਕਾਰਾਤਮਕ ਊਰਜਾ ਦਾ ਹੋਣਾ ਬਹੁਤ ਜ਼ਰੂਰੀ ਹੈ। ਅਕਸਰ ਦੇਖਣ ਨੂੰ ਮਿਲਦਾ ਹੈ ਕਿ ਕਈ ਕੋਸ਼ਿਸ਼ਾਂ ਦੇ ਬਾਵਜੂਦ ਬਿਨਾਂ ਕਿਸੇ ਵਜ੍ਹਾ ਦੇ ਪਤੀ-ਪਤਨੀ ਵਿਚਾਲੇ ਅਣਬਣ ਹੋਣ ਲੱਗਦੀ ਹੈ।
ਇਸ ਦੇ ਪਿੱਛੇ ਵਜ੍ਹਾ ਬੈੱਡਰੂਮ ਦਾ ਵਾਸਤੂ ਦੋਸ਼ ਹੋ ਸਕਦਾ ਹੈ। ਵਾਸਤੂ ਸ਼ਾਸਤਰ ਅਨੁਸਾਰ, ਬੈੱਡਰੂਮ 'ਚ ਵਾਸਤੂ ਦੋਸ਼ ਹੋਣ ਕਾਰਨ ਪਤੀ-ਪਤਨੀ ਦੇ ਰਿਸ਼ਤੇ 'ਚ ਕੁੜੱਤਣ ਆਉਣ ਲੱਗਦੀ ਹੈ ਤੇ ਵਿਆਹੁਤਾ ਜੀਵਨ 'ਚ ਦੂਰੀਆਂ ਵਧਣ ਲੱਗਦੀਆਂ ਹਨ। ਜੇਕਰ ਤੁਸੀਂ ਵੀ ਇਸ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ ਤਾਂ ਇਸ ਲੇਖ 'ਚ ਦੱਸੇ ਗਏ ਬੈੱਡਰੂਮ ਦੇ ਵਾਸਤੂ ਨਾਲ ਜੁੜੇ ਬਦਲਾਅ ਜ਼ਰੂਰ ਕਰੋ। ਇਸ ਨਾਲ ਵਾਸਤੂ ਦੋਸ਼ ਦੀ ਸਮੱਸਿਆ ਦੂਰ ਹੋਵੇਗੀ ਤੇ ਪਤੀ-ਪਤਨੀ ਦੇ ਰਿਸ਼ਤੇ ਮਜ਼ਬੂਤ ਹੁੰਦੇ ਹਨ।
ਵਾਸਤੂ ਸ਼ਾਸਤਰ ਅਨੁਸਾਰ, ਬੈੱਡਰੂਮ ਲਈ ਦੱਖਣ-ਪੱਛਮ ਦਿਸ਼ਾ ਨੂੰ ਸ਼ੁਭ ਮੰਨਿਆ ਜਾਂਦਾ ਹੈ। ਇਸ ਦਿਸ਼ਾ 'ਚ ਬੈੱਡਰੂਮ ਹੋਣ ਨਾਲ ਰਿਸ਼ਤੇ ਮਜ਼ਬੂਤ ਹੁੰਦੇ ਹਨ। ਇਸ ਤੋਂ ਇਲਾਵਾ ਧਿਆਨ ਰੱਖੋ ਕਿ ਸੌਂਦੇ ਸਮੇਂ ਸਿਰ ਦੱਖਣ ਜਾਂ ਫਿਰ ਪੂਰਬ ਦਿਸ਼ਾ ਵੱਲ ਹੋਣਾ ਚਾਹੀਦਾ ਹੈ। ਇਸ ਦਿਸ਼ਾ 'ਚ ਸਿਰ ਕਰ ਕੇ ਸੌਣ ਨਾਲ ਮਾਨਸਿਕ ਤਣਾਅ ਦੀ ਸਮੱਸਿਆ ਦੂਰ ਹੁੰਦੀ ਹੈ। ਬੈੱਡ ਆਇਤਾਕਾਰ (Rectangular) ਹੋਣਾ ਚਾਹੀਦਾ ਹੈ।
ਵਾਸਤੂ ਸ਼ਾਸਤਰ ਅਨੁਸਾਰ, ਬੈੱਡਰੂਮ ਦੀਆਂ ਕੰਧਾਂ ਦਾ ਰੰਗ ਹਲਕਾ ਗੁਲਾਬੀ ਜਾਂ ਪੀਚ (Peach) ਹੋਣਾ ਚਾਹੀਦਾ ਹੈ। ਇਸ ਨਾਲ ਰੋਮਾਂਸ ਤੇ ਸ਼ਾਂਤੀ 'ਚ ਵਾਧਾ ਹੁੰਦਾ ਹੈ।
ਬੈੱਡਰੂਮ 'ਚ ਬੈੱਡ ਦੇ ਸਾਹਮਣੇ ਭੁੱਲ ਕੇ ਵੀ ਸ਼ੀਸ਼ਾ ਨਹੀਂ ਲਗਾਉਣਾ ਚਾਹੀਦਾ। ਇਸ ਤਰ੍ਹਾਂ ਦੀ ਗ਼ਲਤੀ ਕਾਰਨ ਸਿਹਤ ਨਾਲ ਸਬੰਧਤ ਸਮੱਸਿਆਵਾਂ ਹੋ ਸਕਦੀਆਂ ਹਨ।
ਬੈੱਡਰੂਮ 'ਚ ਲਵਬਰਡਸ (Lovebirds) ਜਾਂ ਫਿਰ ਹੰਸਾਂ ਦੇ ਜੋੜੇ ਦੀ ਤਸਵੀਰ ਲਗਾਉਣੀ ਚਾਹੀਦੀ ਹੈ। ਇਸ ਨਾਲ ਵਿਆਹੁਤਾ ਜੀਵਨ 'ਚ ਖ਼ੁਸ਼ੀਆਂ ਆਉਂਦੀਆਂ ਹਨ ਤੇ ਪਤੀ-ਪਤਨੀ ਦੇ ਰਿਸ਼ਤੇ ਮਜ਼ਬੂਤ ਹੁੰਦੇ ਹਨ। ਇਸ ਤੋਂ ਇਲਾਵਾ ਮੁਸਕਰਾਉਂਦੇ ਹੋਏ ਜੋੜੇ ਦੀ ਤਸਵੀਰ ਲਗਾਉਣਾ ਵੀ ਸ਼ੁਭ ਮੰਨਿਆ ਜਾਂਦਾ ਹੈ। ਕਪਲ ਫੋਟੋ ਲਗਾਉਣ ਲਈ ਦੱਖਣ-ਪੱਛਮ ਦਿਸ਼ਾ ਨੂੰ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ। ਧਿਆਨ ਰੱਖੋ ਕਿ ਬੈੱਡਰੂਮ 'ਚ ਲੜਾਈ-ਝਗੜੇ, ਉਦਾਸੀ ਜਾਂ ਹਿੰਸਕ ਜਾਨਵਰਾਂ ਦੀ ਤਸਵੀਰ ਭੁੱਲ ਕੇ ਵੀ ਨਾ ਲਗਾਓ।
ਬੈੱਡਰੂਮ 'ਚ ਕਬਾੜ ਜਾਂ ਬਿਜਲੀ ਦੇ ਖ਼ਰਾਬ ਉਪਕਰਨ ਭੁੱਲ ਕੇ ਵੀ ਨਾ ਰੱਖੋ। ਅਜਿਹਾ ਮੰਨਿਆ ਜਾਂਦਾ ਹੈ ਕਿ ਬੈੱਡਰੂਮ 'ਚ ਇਹ ਚੀਜ਼ਾਂ ਰੱਖਣ ਨਾਲ ਨਕਾਰਾਤਮਕ ਊਰਜਾ ਪੈਦਾ ਹੁੰਦੀ ਹੈ ਜੋ ਪਤੀ-ਪਤਨੀ ਵਿਚਾਲੇ ਬਿਨਾਂ ਵਜ੍ਹਾ ਦੇ ਝਗੜਿਆਂ ਦਾ ਕਾਰਨ ਬਣਦੀ ਹੈ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।