ਜਦ ਸਾਨੂੰ ਨਿਰਮਲ ਧੁਰ ਅੰਦਰ ਵਿਚ ਖ਼ੂਬਸੂਰਤੀ ਦਾ ਅਹਿਸਾਸ ਹੁੰਦਾ ਹੈ ਤਾਂ ਸਾਡੇ ਅੰਦਰ ਖ਼ਾਲਸ ਪ੍ਰੇਮ ਦਾ ਜਨਮ ਹੁੰਦਾ ਹੈ ਜੋ ਜੀਵ ਅਤੇ ਜਗਤ, ਦੋਵਾਂ ਦਾ ਭਲਾ ਕਰਦਾ ਹੈ। ਇਸ ਅਵਸਥਾ ਵਿਚ ਜੀਵ ਨੂੰ ਪਰਮਾਤਮਾ ਨਾਲ ਨੇੜਤਾ ਦਾ ਅਨੁਭਵ ਹੁੰਦਾ ਹੈ ਜਿਸ ਨਾਲ ਪ੍ਰੇਮ ਕਰਨ ਵਾਲੇ ਦੇ ਨਾਲ-ਨਾਲ ਪੂਜਣਯੋਗ-ਉਪਾਸ਼ਕ ਭਾਵ ਵਾਲਾ ਸਬੰਧ ਸਥਾਪਤ ਹੋ ਜਾਂਦਾ ਹੈ, ਫਿਰ ਕਿਸੇ ਮਾੜੇ ਹੋਣ ਦੀ ਕਲਪਨਾ ਵੀ ਨਹੀਂ ਹੁੰਦੀ।

ਕੁਦਰਤ ਦਾ ਹਰ ਤੱਤ ਸੁੰਦਰਤਾ ਨਾਲ ਭਰਪੂਰ ਹੈ। ਮਨ, ਬੁੱਧੀ ਅਤੇ ਆਤਮਾ ਨਾਲ ਇਸ ਦਾ ਸਹਿਜ ਅਨੁਭਵ ਹੀ ਸੁੰਦਰਤਾ ਦਾ ਬੋਧ ਕਹਾਉਂਦਾ ਹੈ। ਭਾਵੇਂ ਸੁੰਦਰਤਾ ਦਾ ਅਹਿਸਾਸ ਮਨੁੱਖ ਦੀ ਸੁਭਾਵਕ ਬਿਰਤੀ ਹੈ ਪਰ ਨਜ਼ਰੀਏ ਦੇ ਫ਼ਰਕ ਕਾਰਨ ਸਭ ਨੂੰ ਇਹ ਸਮਾਨ ਪ੍ਰਤੀਤ ਨਹੀਂ ਹੁੰਦੀ। ਇਸ ਲਈ ਕਿਹਾ ਜਾਂਦਾ ਹੈ-ਸੁੰਦਰਤਾ ਦ੍ਰਿਸ਼ਟੀ ਵਿਚ ਹੁੰਦੀ ਹੈ, ਵਸਤੂ ਵਿਚ ਨਹੀਂ। ਸੁੰਦਰਤਾ ਦਾ ਅਹਿਸਾਸ ਧੁਰ ਅੰਦਰ ਦੀਆਂ ਪ੍ਰਵਿਰਤੀਆਂ ’ਤੇ ਮੁਨੱਸਰ ਹੈ। ਇਸ ਲਈ ਦੋਵਾਂ ਵਿਚ ਗੂੜ੍ਹਾ ਸਬੰਧ ਹੈ। ਗਾਂਧੀ ਜੀ ਮੁਤਾਬਕ ਅਸਲ ਖ਼ੂਬਸੂਰਤੀ ਹਿਰਦੇ ਦੀ ਪਵਿੱਤਰਤਾ ਵਿਚ ਹੈ।
ਜਦ ਸਾਨੂੰ ਨਿਰਮਲ ਧੁਰ ਅੰਦਰ ਵਿਚ ਖ਼ੂਬਸੂਰਤੀ ਦਾ ਅਹਿਸਾਸ ਹੁੰਦਾ ਹੈ ਤਾਂ ਸਾਡੇ ਅੰਦਰ ਖ਼ਾਲਸ ਪ੍ਰੇਮ ਦਾ ਜਨਮ ਹੁੰਦਾ ਹੈ ਜੋ ਜੀਵ ਅਤੇ ਜਗਤ, ਦੋਵਾਂ ਦਾ ਭਲਾ ਕਰਦਾ ਹੈ। ਇਸ ਅਵਸਥਾ ਵਿਚ ਜੀਵ ਨੂੰ ਪਰਮਾਤਮਾ ਨਾਲ ਨੇੜਤਾ ਦਾ ਅਨੁਭਵ ਹੁੰਦਾ ਹੈ ਜਿਸ ਨਾਲ ਪ੍ਰੇਮ ਕਰਨ ਵਾਲੇ ਦੇ ਨਾਲ-ਨਾਲ ਪੂਜਣਯੋਗ-ਉਪਾਸ਼ਕ ਭਾਵ ਵਾਲਾ ਸਬੰਧ ਸਥਾਪਤ ਹੋ ਜਾਂਦਾ ਹੈ, ਫਿਰ ਕਿਸੇ ਮਾੜੇ ਹੋਣ ਦੀ ਕਲਪਨਾ ਵੀ ਨਹੀਂ ਹੁੰਦੀ।
ਇਹ ਆਨੰਦ ਦੀ ਸਿਖਰਲੀ ਅਵਸਥਾ ਹੁੰਦੀ ਹੈ ਪਰ ਦੂਸ਼ਿਤ ਮਨ ਵਿਚ ਉਪਜੀ ਸੁੰਦਰਤਾ ਵਾਸਨਾ ਨੂੰ ਜਨਮ ਦਿੰਦੀ ਹੈ ਅਤੇ ਹਵਸ ਪੂਰਤੀ ਦਾ ਜ਼ਰੀਆ ਬਣ ਕੇ ਨਫ਼ਰਤ ਤੇ ਬਦਲੇ ਦਾ ਕਾਰਨ ਬਣਦੀ ਹੈ। ਸੁੰਦਰਤਾ ਦਾ ਇਹ ਮਾੜਾ ਰੂਪ ਸਮਾਜਿਕ ਮਰਿਆਦਾਵਾਂ ਨੂੰ ਢਾਹ ਲਾਉਂਦਾ ਹੋਇਆ ਪ੍ਰੇਮ ਦੀ ਪਵਿੱਤਰਤਾ ਨੂੰ ਕਲੰਕਿਤ ਕਰ ਦਿੰਦਾ ਹੈ। ਪ੍ਰੇਮ ਸੁੰਦਰਤਾ ਦੇ ਅਹਿਸਾਸ ਦੀਆਂ ਪਵਿੱਤਰ ਭਾਵਨਾਵਾਂ ਦੇ ਪ੍ਰਗਟਾਵੇ ਅਤੇ ਉਸ ਦੇ ਉੱਤਮ ਸਰੂਪ ਨੂੰ ਪ੍ਰਗਟ ਕਰਨ ਦਾ ਮਾਧਿਅਮ ਹੈ।
ਇਸ ਵਿਚ ਸਵਾਰਥ, ਨਫ਼ਰਤ ਅਤੇ ਵਾਸਨਾ ਦੇ ਨਹੀਂ, ਤਿਆਗ ਅਤੇ ਸਮਰਪਣ ਦੇ ਭਾਵ ਜਾਗਰਿਤ ਹੁੰਦੇ ਹਨ ਜਿਸ ਨਾਲ ਚੇਤਨ ਹੀ ਨਹੀਂ, ਅਚੇਤਨ ਪਦਾਰਥਾਂ ਨਾਲ ਵੀ ਆਤਮਿਕ ਸਬੰਧ ਸਥਾਪਤ ਹੋ ਜਾਂਦੇ ਹਨ। ਜਦ ਸੁੰਦਰਤਾ ਦੇ ਬੋਧ ਦੀ ਇਹ ਨਿਰਮਲ ਦ੍ਰਿਸ਼ਟੀ ਸਭ ਦੇ ਹਿਰਦੇ ਵਿਚ ਹੁੰਦੀ ਹੈ, ਤਦ ਅੰਤਰ-ਮਨ ਵਿਚ ਗੋਸਵਾਮੀ ਜੀ ਦੀਆਂ ਇਹ ਪੰਕਤੀਆਂ ਸਾਕਾਰ ਹੋਣ ਲੱਗਦੀਆਂ ਹਨ-ਨਿਜ ਪ੍ਰਭੁਮਯ ਦੇਖਹਿੰ ਜਗਤ, ਕੇਹਿ ਸਨ ਕਰਹਿੰ ਬਿਰੋਧ।’ ਫਿਰ ਇਹ ਜਗਤ ਤਪ ਸਥਲੀ ਬਣ ਜਾਂਦਾ ਹੈ ਜਿਸ ਵਿਚ ਵੈਰ-ਵਿਰੋਧ ਨਹੀਂ, ਇਕਾਤਮਤਾ ਦਾ ਪਵਿੱਤਰ ਭਾਵ ਪ੍ਰਗਟ ਹੁੰਦਾ ਹੈ। ਆਓ, ਆਪਣੇ ਹਿਰਦੇ ਵਿਚ ਸੁੰਦਰਤਾ ਬੋਧ ਦੀ ਨਿਰਮਲ ਦ੍ਰਿਸ਼ਟੀ ਵਿਕਸਤ ਕਰੀਏ।
-ਡਾ. ਸੱਤਿਆਪ੍ਰਕਾਸ਼ ਮਿਸ਼ਰ