- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੇਕਰ ਤੁਸੀਂ ਜੀਵਨ ਵਿੱਚ ਵਾਸਤੂ ਦੋਸ਼ ਦਾ ਸਾਹਮਣਾ ਕਰ ਰਹੇ ਹੋ ਤਾਂ ਇਸਦਾ ਕਾਰਨ ਗਲਤ ਦਿਸ਼ਾ 'ਚ ਬਣਿਆ ਬਾਥਰੂਮ ਹੋ ਸਕਦਾ ਹੈ। ਇਸ ਲਈ ਬਾਥਰੂਮ ਬਣਾਉਣ ਤੋਂ ਪਹਿਲਾਂ Vastu Rules ਨੂੰ ਜ਼ਰੂਰ ਜਾਣ ਲਓ।

ਘਰ ਬਣਾਉਂਦੇ ਸਮੇਂ ਵਾਸਤੂ ਸ਼ਾਸਤਰ (Vastu Shastra) ਨਾਲ ਜੁੜੇ ਨਿਯਮਾਂ ਦੀ ਪਾਲਣਾ ਜ਼ਰੂਰ ਕਰਨੀ ਚਾਹੀਦੀ ਹੈ। ਇਸ ਨਾਲ ਘਰ ਵਿੱਚ ਹਮੇਸ਼ਾ ਸਕਾਰਾਤਮਕ ਊਰਜਾ ਦਾ ਪ੍ਰਵਾਹ ਬਣਿਆ ਰਹਿੰਦਾ ਹੈ ਅਤੇ ਸੁਖ-ਸ਼ਾਂਤੀ ਰਹਿੰਦੀ ਹੈ। ਪਰ ਗਲਤ ਦਿਸ਼ਾ 'ਚ ਬਾਥਰੂਮ (Bathroom in Wrong Direction) ਹੋਣ ਕਾਰਨ ਪਰਿਵਾਰਕ ਮੈਂਬਰਾਂ ਨੂੰ ਜੀਵਨ ਵਿੱਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਵਾਸਤੂ ਦੋਸ਼ ਲੱਗ ਸਕਦਾ ਹੈ। ਆਓ ਜਾਣਦੇ ਹਾਂ ਕਿ ਕਿਸ ਦਿਸ਼ਾ ਵਿੱਚ ਬਾਥਰੂਮ ਹੋਣਾ ਜੀਵਨ ਲਈ ਖੁਸ਼ਹਾਲੀ ਲਿਆਉਂਦਾ ਹੈ।
ਵਾਸਤੂ ਸ਼ਾਸਤਰ ਅਨੁਸਾਰ ਬਾਥਰੂਮ ਲਈ ਉੱਤਰ-ਪੱਛਮ (North-West) ਦਿਸ਼ਾ ਨੂੰ ਸ਼ੁਭ ਮੰਨਿਆ ਜਾਂਦਾ ਹੈ। ਇਸ ਦਿਸ਼ਾ ਵਿੱਚ ਬਾਥਰੂਮ ਹੋਣ ਨਾਲ ਨਕਾਰਾਤਮਕ ਊਰਜਾ ਦਾ ਨਾਸ ਹੁੰਦਾ ਹੈ। ਇਸ ਤੋਂ ਇਲਾਵਾ ਤੁਸੀਂ ਪੱਛਮ (West) ਦਿਸ਼ਾ ਵਿੱਚ ਵੀ ਬਾਥਰੂਮ ਬਣਵਾ ਸਕਦੇ ਹੋ।
ਜੇਕਰ ਤੁਸੀਂ ਜੀਵਨ ਵਿੱਚ ਵਾਸਤੂ ਦੋਸ਼ ਦਾ ਸਾਹਮਣਾ ਕਰ ਰਹੇ ਹੋ, ਤਾਂ ਇਸਦਾ ਕਾਰਨ ਗਲਤ ਦਿਸ਼ਾ ਵਿੱਚ ਬਣਿਆ ਬਾਥਰੂਮ ਹੋ ਸਕਦਾ ਹੈ। ਇਸ ਲਈ ਬਾਥਰੂਮ ਬਣਾਉਣ ਤੋਂ ਪਹਿਲਾਂ ਵਾਸਤੂ ਦੇ ਨਿਯਮਾਂ ਨੂੰ ਜ਼ਰੂਰ ਜਾਣ ਲਓ।
ਬਾਥਰੂਮ ਨੂੰ ਉੱਤਰ-ਪੂਰਬ (North-East) ਦਿਸ਼ਾ 'ਚ ਨਹੀਂ ਬਣਾਉਣਾ ਚਾਹੀਦਾ। ਇਸ ਦਿਸ਼ਾ ਨੂੰ ਦੇਵਤਿਆਂ ਦਾ ਸਥਾਨ ਮੰਨਿਆ ਜਾਂਦਾ ਹੈ। ਇੱਥੇ ਬਾਥਰੂਮ ਹੋਣ ਨਾਲ ਆਰਥਿਕ ਤੰਗੀ ਦੀ ਸਮੱਸਿਆ ਪੈਦਾ ਹੋ ਸਕਦੀ ਹੈ।
ਇਸ ਤੋਂ ਇਲਾਵਾ ਘਰ ਦੇ ਵਿਚਕਾਰ (ਬ੍ਰਹਮਸਥਾਨ) ਬਾਥਰੂਮ ਬਣਾਉਣ ਤੋਂ ਬਚਣਾ ਚਾਹੀਦਾ ਹੈ। ਇਸ ਨਾਲ ਵਾਸਤੂ ਦੋਸ਼ ਲੱਗਦਾ ਹੈ ਜਿਸ ਦਾ ਬੁਰਾ ਪ੍ਰਭਾਵ ਪਰਿਵਾਰ ਦੇ ਮੈਂਬਰਾਂ 'ਤੇ ਪੈਂਦਾ ਹੈ।
ਬਾਥਰੂਮ ਦੇ ਫਰਸ਼ ਦੀ ਢਲਾਨ ਪੂਰਬ ਜਾਂ ਉੱਤਰ ਦਿਸ਼ਾ ਵੱਲ ਹੋਣੀ ਚਾਹੀਦੀ ਹੈ। ਵਾਸਤੂ ਅਨੁਸਾਰ ਇਸ ਦਿਸ਼ਾ ਨੂੰ ਜਲ ਨਿਕਾਸੀ ਲਈ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ।
ਬਾਥਰੂਮ ਵਿੱਚ ਟਾਇਲਟ ਸੀਟ ਇਸ ਤਰ੍ਹਾਂ ਲਗਾਓ ਕਿ ਬੈਠਣ ਵੇਲੇ ਵਿਅਕਤੀ ਦਾ ਮੂੰਹ ਦੱਖਣ ਜਾਂ ਉੱਤਰ ਦਿਸ਼ਾ ਵੱਲ ਹੋਵੇ। ਪੂਰਬ ਜਾਂ ਪੱਛਮ ਵੱਲ ਮੂੰਹ ਕਰ ਕੇ ਬੈਠਣਾ ਚੰਗਾ ਨਹੀਂ ਮੰਨਿਆ ਜਾਂਦਾ।
ਡਿਸਕਲੇਮਰ : ਇਸ ਲੇਖ 'ਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਕਥਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਤੇ ਜਾਗਰਣ ਨਿਊ ਮੀਡੀਆ ਇਸ ਲੇਖ 'ਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦੇ ਹਨ। ਇਸ ਲੇਖ 'ਚ ਦਿੱਤੀ ਗਈ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਅਤੇ ਲੋਕ-ਕਥਾਵਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਸ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ (ਸੂਝ-ਬੂਝ) ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਵਿਰੁੱਧ ਹਨ।