- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Hindu Panchang ਅਨੁਸਾਰ, ਮਾਘ ਮਹੀਨੇ ਦੇ ਸ਼ੁਕਲ ਪੱਖ ਦੀ ਪੰਚਮੀ ਤਿਥੀ 23 ਜਨਵਰੀ 2026 ਨੂੰ ਸਵੇਰੇ 02:28 ਵਜੇ ਸ਼ੁਰੂ ਹੋਵੇਗੀ। ਉੱਥੇ ਹੀ, ਇਸ ਦੀ ਸਮਾਪਤੀ 24 ਜਨਵਰੀ ਨੂੰ ਸਵੇਰੇ 01:46 ਵਜੇ ਹੋਵੇਗੀ। ਪੰਚਾਂਗ ਨੂੰ ਦੇਖਦੇ ਹੋਏ, 23 ਜਨਵਰੀ 2026 ਨੂੰ ਹੀ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਜਾਵੇਗਾ।

ਵਿੱਦਿਆ, ਕਲਾ ਅਤੇ ਸੰਗੀਤ ਦੀ ਦੇਵੀ ਮਾਂ ਸਰਸਵਤੀ ਨੂੰ ਸਮਰਪਿਤ ਬਸੰਤ ਪੰਚਮੀ ਦਾ ਤਿਉਹਾਰ ਹਿੰਦੂ ਧਰਮ 'ਚ ਵਿਸ਼ੇਸ਼ ਮਹੱਤਵ ਰੱਖਦਾ ਹੈ। ਇਹ ਦਿਨ ਬਸੰਤ ਰੁੱਤ ਦੇ ਆਉਣ ਦਾ ਵੀ ਪ੍ਰਤੀਕ ਹੈ। ਹਰ ਸਾਲ ਮਾਘ ਮਹੀਨੇ ਦੇ ਸ਼ੁਕਲ ਪੱਖ ਦੀ ਪੰਚਮੀ ਤਿਥੀ ਨੂੰ ਇਹ ਤਿਉਹਾਰ ਮਨਾਇਆ ਜਾਂਦਾ ਹੈ। ਸਾਲ 2026 'ਚ ਬਸੰਤ ਪੰਚਮੀ ਦੀ ਤਾਰੀਕ ਨੂੰ ਲੈ ਕੇ ਕੁਝ ਲੋਕਾਂ 'ਚ ਉਲਝਣ ਹੈ, ਆਓ ਇੱਥੇ ਸਹੀ ਤਾਰੀਕ, ਸ਼ੁਭ ਮਹੂਰਤ ਤੇ ਪੂਜਾ ਦੀ ਮਹੱਤਤਾ ਬਾਰੇ ਜਾਣਦੇ ਹਾਂ।
ਹਿੰਦੂ ਪੰਚਾਂਗ ਅਨੁਸਾਰ, ਮਾਘ ਮਹੀਨੇ ਦੇ ਸ਼ੁਕਲ ਪੱਖ ਦੀ ਪੰਚਮੀ ਤਿਥੀ 23 ਜਨਵਰੀ 2026 ਨੂੰ ਸਵੇਰੇ 02:28 ਵਜੇ ਸ਼ੁਰੂ ਹੋਵੇਗੀ। ਉੱਥੇ ਹੀ, ਇਸ ਦੀ ਸਮਾਪਤੀ 24 ਜਨਵਰੀ ਨੂੰ ਸਵੇਰੇ 01:46 ਵਜੇ ਹੋਵੇਗੀ। ਪੰਚਾਂਗ ਨੂੰ ਦੇਖਦੇ ਹੋਏ, 23 ਜਨਵਰੀ 2026 ਨੂੰ ਹੀ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਜਾਵੇਗਾ।
ਪੂਜਾ ਦਾ ਸ਼ੁਭ ਸਮਾਂ: ਸਵੇਰੇ 07:13 ਵਜੇ ਤੋਂ ਦੁਪਹਿਰ 12:33 ਵਜੇ ਤਕ।
ਗਿਆਨ ਦਾ ਪ੍ਰਤੀਕ : ਪੀਲਾ ਰੰਗ ਸ਼ੁੱਭਤਾ, ਊਰਜਾ ਤੇ ਗਿਆਨ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
ਦੇਵੀ ਦਾ ਮਨਪਸੰਦ ਰੰਗ : ਮਾਂ ਸਰਸਵਤੀ ਨੂੰ ਪੀਲੇ ਕੱਪੜੇ ਅਤੇ ਪੀਲੇ ਫੁੱਲ ਬਹੁਤ ਪਿਆਰੇ ਹਨ।
ਪੀਲਾ ਭੋਗ : ਇਸ ਦਿਨ ਲੋਕ ਪੀਲੇ ਚੌਲ ਜਾਂ ਕੇਸਰੀ ਹਲਵਾ ਬਣਾ ਕੇ ਮਾਤਾ ਨੂੰ ਭੋਗ ਲਗਾਉਂਦੇ ਹਨ।
ਅਜਿਹੀ ਮਾਨਤਾ ਹੈ ਕਿ ਇਸੇ ਦਿਨ ਬ੍ਰਹਮਾ ਜੀ ਦੇ ਮੁੱਖ ਤੋਂ ਦੇਵੀ ਸਰਸਵਤੀ ਪ੍ਰਗਟ ਹੋਏ ਸਨ। ਇਸ ਲਈ, ਇਸ ਤਿਉਹਾਰ ਨੂੰ ਸਿੱਖਿਆ ਸ਼ੁਰੂ ਕਰਨ ਜਾਂ 'ਅੱਖਰ ਅਭਿਆਸ' ਕਰਨ ਲਈ ਸਭ ਤੋਂ ਸ਼ੁਭ ਦਿਨ ਮੰਨਿਆ ਜਾਂਦਾ ਹੈ। ਇਸ ਦਿਨ ਵਿਦਿਆਰਥੀ ਆਪਣੀਆਂ ਕਿਤਾਬਾਂ ਦੀ ਪੂਜਾ ਕਰਦੇ ਹਨ ਤਾਂ ਜੋ ਉਨ੍ਹਾਂ ਨੂੰ ਬੁੱਧੀ ਅਤੇ ਵਿੱਦਿਆ ਦਾ ਆਸ਼ੀਰਵਾਦ ਮਿਲ ਸਕੇ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇਸ ਲੇਖ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦੇ ਹਨ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਉਪਦੇਸ਼/ਵਿਸ਼ਵਾਸਾਂ/ਧਾਰਮਿਕ ਗ੍ਰੰਥਾਂ/ਕਥਾਵਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਲੇਖ ਨੂੰ ਅੰਤਿਮ ਸੱਚ ਜਾਂ ਦਾਅਵੇ ਵਜੋਂ ਨਾ ਸਮਝਣ ਅਤੇ ਆਪਣੀ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਵਿਰੁੱਧ ਹਨ।