- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਿਸ ਨਾਲ ਵਿਅਕਤੀ ਦੇ ਭਵਿੱਖ, ਲਾਈਫ ਪਾਰਟਨਰ, ਕਰੀਅਰ ਅਤੇ ਜੀਵਨ ਨਾਲ ਜੁੜੀ ਕਈ ਅਹਿਮ ਜਾਣਕਾਰੀ ਬਾਰੇ ਪਤਾ ਲਗਾਇਆ ਜਾ ਸਕਦਾ ਹੈ। ਅੰਕ ਸ਼ਾਸਤਰ ਨਾਲ ਤੁਸੀਂ ਇਸ ਗੱਲ ਦਾ ਵੀ ਪਤਾ ਲਗਾ ਸਕਦੇ ਹੋ ਕਿ ਤੁਹਾਡੀ ਪਤਨੀ ਤੁਹਾਡੇ ਲਈ ਗੁਪਤ ਰਾਜਯੋਗ ਹੈ ਜਾਂ ਨਹੀਂ?

ਧਰਮ ਡੈਸਕ, ਨਵੀਂ ਦਿੱਲੀ: ਅੰਕ ਜੋਤਿਸ਼ ਮੁਤਾਬਕ, ਵਿਅਕਤੀ ਦੀ ਜਨਮ ਤਰੀਕ ਜੀਵਨ ਨਾਲ ਜੁੜੇ ਕਈ ਪਹਿਲੂਆਂ ਨੂੰ ਉਜਾਗਰ ਕਰਨ ਦਾ ਕੰਮ ਕਰਦੀ ਹੈ। ਅੰਕ ਜੋਤਿਸ਼ ਦੀ ਸਹਾਇਤਾ ਨਾਲ ਕਿਸੇ ਵੀ ਵਿਅਕਤੀ ਦਾ ਮੁਲਾਂਕ ਕੱਢਿਆ ਜਾਂਦਾ ਹੈ।
ਜਿਸ ਨਾਲ ਵਿਅਕਤੀ ਦੇ ਭਵਿੱਖ, ਲਾਈਫ ਪਾਰਟਨਰ, ਕਰੀਅਰ ਅਤੇ ਜੀਵਨ ਨਾਲ ਜੁੜੀ ਕਈ ਅਹਿਮ ਜਾਣਕਾਰੀ ਬਾਰੇ ਪਤਾ ਲਗਾਇਆ ਜਾ ਸਕਦਾ ਹੈ। ਅੰਕ ਸ਼ਾਸਤਰ ਨਾਲ ਤੁਸੀਂ ਇਸ ਗੱਲ ਦਾ ਵੀ ਪਤਾ ਲਗਾ ਸਕਦੇ ਹੋ ਕਿ ਤੁਹਾਡੀ ਪਤਨੀ ਤੁਹਾਡੇ ਲਈ ਗੁਪਤ ਰਾਜਯੋਗ ਹੈ ਜਾਂ ਨਹੀਂ?
ਮੁਲਾਂਕ 1, 10, 19 ਜਾਂ 28
ਮੁਲਾਂਕ 1 ਦੇ ਅਧੀਨ ਆਉਣ ਵਾਲੀਆਂ ਪਤਨੀਆਂ ਪਤੀ ਦੇ ਮਾਨ-ਸਨਮਾਨ, ਪਦ-ਪ੍ਰਤਿਸ਼ਠਾ ਅਤੇ ਲੀਡਰਸ਼ਿਪ ਸਮਰੱਥਾ ਨੂੰ ਵਧਾਉਣ ਦਾ ਕੰਮ ਕਰਦੀਆਂ ਹਨ। ਜੇਕਰ ਤੁਸੀਂ ਉਨ੍ਹਾਂ ਦਾ ਸਨਮਾਨ ਕਰਦੇ ਹੋ, ਤਾਂ ਨਾਮ ਅਤੇ ਪਛਾਣ ਵਿੱਚ ਖ਼ੁਦ ਵਾਧਾ ਹੁੰਦਾ ਹੈ। ਜਿਸ ਵੀ ਵਿਅਕਤੀ ਦੀ ਪਤਨੀ ਦਾ ਮੁਲਾਂਕ 1 ਹੈ, ਉਨ੍ਹਾਂ ਨੂੰ ਆਪਣੀ ਪਤਨੀ ਨਾਲ ਹੰਕਾਰ ਜਾਂ ਅਨਾਦਰ ਭਰਿਆ ਵਿਵਹਾਰ ਨਹੀਂ ਕਰਨਾ ਚਾਹੀਦਾ।
ਮੁਲਾਂਕ 2, 11, 20 ਜਾਂ 29
ਮੁਲਾਂਕ 1 ਤੋਂ ਇਲਾਵਾ ਮੁਲਾਂਕ 2 ਦੇ ਅਧੀਨ ਆਉਣ ਵਾਲੀ ਪਤਨੀ ਘਰ ਦੀ ਸ਼ਾਂਤੀ ਅਤੇ ਮਾਨਸਿਕ ਸਕੂਨ ਬਣਾਈ ਰੱਖਣ ਵਿੱਚ ਮਦਦ ਕਰਦੀ ਹੈ, ਜਿਸਦਾ ਸਕਾਰਾਤਮਕ ਪ੍ਰਭਾਵ ਘਰ ਵਿੱਚ ਦੇਖਣ ਨੂੰ ਮਿਲਦਾ ਹੈ। ਜੇਕਰ ਤੁਹਾਡੀ ਵੀ ਪਤਨੀ ਦਾ ਮੁਲਾਂਕ 2 ਹੈ, ਤਾਂ ਉਨ੍ਹਾਂ ਨੂੰ ਖ਼ੁਸ਼ ਰੱਖਣ ਨਾਲ ਆਰਥਿਕ ਸਥਿਰਤਾ ਅਤੇ ਪਰਿਵਾਰ ਵਿੱਚ ਤਾਲਮੇਲ ਬਣਿਆ ਰਹਿੰਦਾ ਹੈ। ਇਸ ਤੋਂ ਇਲਾਵਾ ਰਿਸ਼ਤਿਆਂ ਵਿੱਚ ਮਿਠਾਸ ਵੀ ਰਹਿੰਦੀ ਹੈ।
ਮੁਲਾਂਕ 3, 12, 21 ਜਾਂ 30
ਮੁਲਾਂਕ 3 ਦੇ ਅਧੀਨ ਜਨਮ ਲੈਣ ਵਾਲੀਆਂ ਪਤਨੀਆਂ ਆਪਣੇ ਪਤੀ ਲਈ ਕਿਸਮਤ, ਬੈਸਟ ਪਾਰਟਨਰ, ਸੁਖ-ਦੁਖ ਦੀ ਸਾਥੀ ਅਤੇ ਸਮਾਜ ਵਿੱਚ ਮਾਨ-ਸਨਮਾਨ ਵਧਾਉਣ ਦਾ ਕੰਮ ਕਰਦੀਆਂ ਹਨ। ਇਸ ਤੋਂ ਇਲਾਵਾ ਇਸ ਮੁਲਾਂਕ ਦੀ ਪਤਨੀ ਚੰਗੀ ਮਾਰਗਦਰਸ਼ਕ ਵੀ ਹੁੰਦੀ ਹੈ, ਜੋ ਪਰਿਵਾਰ ਨੂੰ ਬਿਹਤਰ ਢੰਗ ਨਾਲ ਚਲਾਉਣ ਵਿੱਚ ਮਦਦ ਕਰਦੀ ਹੈ। ਜਿਨ੍ਹਾਂ ਵੀ ਮਰਦਾਂ ਦੀਆਂ ਪਤਨੀਆਂ ਦਾ ਮੁਲਾਂਕ 3 ਹੈ, ਉਨ੍ਹਾਂ ਨੂੰ ਪਾਰਟਨਰ ਦੀ ਸਲਾਹ ਜ਼ਰੂਰ ਮੰਨਣੀ ਚਾਹੀਦੀ ਹੈ।
ਮੁਲਾਂਕ 6, 15 ਜਾਂ 24
ਕਿਸੇ ਵੀ ਮਹੀਨੇ ਦੀ 6, 15 ਜਾਂ 24 ਤਾਰੀਖ਼ ਨੂੰ ਜਨਮ ਲੈਣ ਵਾਲੀ ਪਤਨੀ ਮਾਂ ਲਕਸ਼ਮੀ ਦਾ ਰੂਪ ਮੰਨੀ ਜਾਂਦੀ ਹੈ। ਜਿਨ੍ਹਾਂ ਵੀ ਮਰਦਾਂ ਦੀਆਂ ਪਤਨੀਆਂ ਦਾ ਮੁਲਾਂਕ 6 ਹੈ, ਉਨ੍ਹਾਂ ਨੂੰ ਆਪਣੇ ਪਾਰਟਨਰ ਪ੍ਰਤੀ ਪਿਆਰ ਅਤੇ ਸਨਮਾਨ ਦਾ ਵਿਵਹਾਰ ਰੱਖਣਾ ਚਾਹੀਦੀ ਹੈ। ਅਜਿਹਾ ਕਰਨ ਨਾਲ ਧਨ ਦੇ ਨਾਲ-ਨਾਲ ਜੀਵਨ ਵਿੱਚ ਤਰੱਕੀ ਵੀ ਮਿਲਦੀ ਹੈ। ਪਤਨੀ ਨੂੰ ਨਜ਼ਰਅੰਦਾਜ਼ ਕਰਨ ਨਾਲ ਪੈਸੇ ਦੀ ਹਾਨੀ ਅਤੇ ਸਮਾਜ ਵਿੱਚ ਮਾਨ-ਸਨਮਾਨ ਦੀ ਕਮੀ ਮਹਿਸੂਸ ਹੋ ਸਕਦੀ ਹੈ।
ਮੁਲਾਂਕ 8
ਮੁਲਾਂਕ 8 ਦੇ ਅਧੀਨ ਆਉਣ ਵਾਲੀ ਪਤਨੀ ਸੁਭਾਅ ਤੋਂ ਕਰਮਸ਼ੀਲ ਅਤੇ ਪਰਿਵਾਰ ਨੂੰ ਸੰਭਾਲਣ ਵਿੱਚ ਮਾਹਿਰ ਹੁੰਦੀ ਹੈ। ਇਸ ਤੋਂ ਇਲਾਵਾ ਪਤੀਆਂ ਦੇ ਭਾਗ ਦਾ ਸੰਤੁਲਨ ਬਣਾਈ ਰੱਖਣ ਵਿੱਚ ਮਦਦ ਕਰਦੀ ਹੈ। ਜਿਸ ਵੀ ਮਰਦ ਦੀ ਪਤਨੀ ਦਾ ਮੁਲਾਂਕ 8 ਹੈ, ਉਨ੍ਹਾਂ ਨੂੰ ਜੀਵਨਸਾਥੀ ਪ੍ਰਤੀ ਪ੍ਰੇਮਪੂਰਵਕ ਅਤੇ ਆਦਰ ਭਰਿਆ ਭਾਵ ਰੱਖਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਤੁਹਾਡੇ ਜੀਵਨ ਵਿੱਚ ਚੱਲ ਰਹੀਆਂ ਤਮਾਮ ਤਰ੍ਹਾਂ ਦੀਆਂ ਰੁਕਾਵਟਾਂ ਆਪਣੇ ਆਪ ਦੂਰ ਹੁੰਦੀਆਂ ਚਲੀਆਂ ਜਾਣਗੀਆਂ।
Disclaimer: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਕਥਨ ਕੇਵਲ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ ਹੈ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ-ਗ੍ਰੰਥਾਂ/ਦੰਤਕਥਾਵਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ।